ਅੱਜ ਮੈਂ ਫਿਰ ਉਸਨੂੰ ਆਪਣੇ ਕੈਬਿਨ ਵਿਚ ਬੈਠਾ ਚਾਹ ਲੈ ਕੇ ਜਾਂਦੇ ਹੋਏ ਨੂੰ ਵੇਖ ਰਿਹਾ ਸੀ। ਉਸਨੂੰ ਕੋਲ ਬੁਲਾ ਕੇ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਉਹ ਅੱਠਵੀਂ ਜਮਾਤ ਵਿੱਚ ਪੜ੍ਹਦਾ ਹੈ। ਸਕੂਲ ਵਿਚ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ ਸਰਕਾਰੀ ਪਸ਼ੂ ਹਸਪਤਾਲ ਵਿਚ ਡੇਢ ਸੌ ਰੁਪਏ ਦੀ ਰੋਜ਼ਾਨਾ ਦਿਹਾੜੀ ਤੇ ਲੱਗਾ ਹੋਇਆ ਹੈ। ਮੈਂ ਉਸਨੂੰ ਪੁੱਛਿਆ ਕਿ ਤੂੰ ਇਨ੍ਹਾਂ ਰੋਜ਼ਾਨਾਂ ਮਿਲਦੇ ਪੈਸਿਆ ਦਾ ਕੀ ਕਰਦਾ ਏ ? ਅੱਗੋਂ ਉਸਦਾ ਜਵਾਬ ਸੀ ਕਿ ਉਹ ਇਨ੍ਹਾਂ ਪੈਸਿਆਂ ਨੂੰ ਜੋੜ ਕੇ ਬਿਆਸ ਮੱਥਾ ਟੇਕਣ ਜਾਵੇਗਾ। ਮੈਂ ਉਸ ਵਿਚੋਂ ਬਿਆਸ ਜਾਣ ਦੀ ਸ਼ਰਧਾ ਨੂੰ ਦੇਖ ਰਿਹਾ ਸੀ।