ਅੱਗ ਸੁੱਲਗਦੀ ਪਈ ਏ (ਕਵਿਤਾ)

ਮਲਕੀਅਤ "ਸੁਹਲ"   

Email: malkiatsohal42@yahoo.in
Cell: +91 98728 48610
Address: ਪਿੰਡ- ਨੋਸ਼ਹਿਰਾ ਬਹਾਦੁਰ ਪੁਲ ਤਿਬੜੀ
ਗੁਰਦਾਸਪੁਰ India
ਮਲਕੀਅਤ "ਸੁਹਲ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਨੂੰ ਅਜੇ ਨਾ ਬੁਲਾਉ ਅੱਗ ਸੁੱਲਗਦੀ ਪਈ ਏ।
          ਹੋਰ  ਤੇਲ ਨਾ  ਪਾਉ, ਅੱਗ ਸੁੱਲਗਦੀ ਪਈ ਏ।

          ਢਲ ਲੈਣ  ਦਿਉ  ਸ਼ਾਮ , ਤਾਰੇ  ਵੇਖ  ਲੈਣਗੇ,
          ਮੈਨੂੰ ਵੈਣ ਨਾ ਸੁਣਾਉ, ਅੱਗ ਸੁੱਲਗਦੀ ਪਈ ਏ।

          ਅੱਜ ਮਸਿਆ ਦੀ ਰਾਤ, ਚੰਨ ਚੜ੍ਹਨਾ ਤਾਂ ਨਹੀ,
          ਮੋਮ ਬੱਤੀਆਂ ਜਗਾਉ, ਅੱਗ ਸੁੱਲਗਦੀ ਪਈ ਏ।

          ਦਰਵਾਜੇ ਖੁਲ੍ਹ ਜਾਣਗੇ, ਜਦ ਅਉਣਗੇ ਜਮਦੂਤ,
          ਤਿੱਪ,ਤੇਲ ਤਾਂ ਚੁਆਉ,ਅੱਗ ਸੁੱਲਗਦੀ ਪਈ ਏ।

          ਪਾਠ ਕਰ ਕੇ  ਵਜਾਉ,  ਵਾਜੇ, ਢੋਲਕੀ , ਛੈਣੇਂ,
          ਆ ਕੇ ਰਾਗਨੀ ਗਾਉ,  ਅੱਗ ਸੁੱਲਗਦੀ ਪਈ ਏ।

          ਯਾਰ ਬੇਲੀਆਂ ਦੇ ਸੰਗ,  ਦੁਸ਼ਮਣ ਵੀ ਆਉਣਗੇ,
          ਰੁੱਸੇ ਯਾਰ ਨਾ ਮਨਾਉ,  ਅੱਗ ਸੁੱਲਗਦੀ ਪਈ ਏ।

          ਵਿਰੋਧ ਕਰ ਕੇ ਮੇਰਾ ,  ਤੁਸੀਂ 'ਮਾ/ ਨਾ ਕਰਿਉ,
          ਮੇਰੇ ਐਬ ਨਾ ਲੁਕਾਉ,  ਅੱਗ ਸੁੱਲਗਦੀ ਪਈ ਏ।
            
          ਉਲ/ਤ ਕਰੋ ਨਾ ਝੂੱਠੀ,  ਦੁਨੀਆਂ ਦੇ  ਸਾਹਮਣੇ,
          ਅੇਵੇਂ ਮਨ ਨਾ ਪਰਚਾਉ, ਅੱਗ ਸੁਲਗਦੀ ਪਈ ਏ।

          ਕਿਉਂ ਹੋਏ ਹੋ  ਉਦਾਸ,  ਮੇਰੇ  ਕੋਲ ਤਾਂ  ਆਉ,
          ਸੱਚਾ ਧਰਮ ਤਾਂ ਕਮਾਉ, ਅੱਗ ਸੁੱਲਗਦੀ ਪਈ ਏ।

          "ਸੁਹਲ" ਮੁੱਕਿਆ ਹਨੇਰਾ,  ਚੜ੍ਹ ਜਾਊਗਾ ਸਵੇਰਾ,
          ਗੱਲ ਏਥੇ ਹੀ  ਮੁਕਾਉ, ਅੱਗ ਸੁੱਲਗਣੋਂ ਗਈ ਏ।