ਮੁਨਸਿਫ (ਕਵਿਤਾ)

ਪਰਨਦੀਪ ਕੈਂਥ    

Email: parandeepkainth@yahoo.com
Cell: +91 80544 18929
Address: 1725/5 ਨੇੜੇ 21 ਨੰ:ਫਾਟਕ, ਗਰੀਨ-ਵਿਊ
ਪਟਿਆਲਾ India
ਪਰਨਦੀਪ ਕੈਂਥ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੱਦੀ ਤੇ ਬੈਠਣ

ਵਾਲਾ ਨਾ ਮੈਂ ਹਾਂ

ਨਾ ਤੂੰ ਹੈਂ

ਤੇ ਨਾ ਹੀ

ਹੈ ਕੋਈ ਹੋਰ-

ਜੇ

ਕੋਈ ਹੈ ਵੀ

ਤਾਂ ਉਹ ਮੁਕੱਦਸ

ਮੁਨਸਿਫ ਹੀ ਹੈ-

ਉਹ ਮੁਨਸਿਫ ਹੀ

ਕਹਿਕਸ਼ਾਂ ਹੈ-

ਉਹ ਮੁਨਸਿਫ ਹੀ

ਸਬਾ੍ਹ ਹੇ-


ਉਹ ਮੁਨਸਿਫ ਹੀ

ਸਦਾ ਹੈ-


ਓਸ

ਮੁਨਸਿਫ ਨੂੰ ਮਹਿਸੂਸ

ਕਰਨ ਦੇ ਲਈ

ਸਿਰਫ ਤੇ ਸਿਰਫ

ਇਕ ਸਾਦਿਕ

ਨਜ਼ਰ ਦੀ ਲੋੜ

ਹੁੰਦੀ ਹੈ-