ਮਾਂਵਾਂ ਦੀਆਂ ਸੱਧਰਾਂ Òਤੇ ਪਾਣੀ ਫੇਰ ਕੇ
ਘਰ ਬਾਰ ਛੱਡ ਪਰਦੇਸੀ ਹੋ ਗਏ
ਚੰਗੇ ਭਲੇ ਮਾਪਿਆਂ ਨੂੰ ਰੋਗ ਲਾ ਗਏ
ਉਮਰਾਂ ਦੀ ਝੋਲੀ ਵਿਚ ਦੁੱਖ ਪਾ ਗਏ
ਬਾਪੂ ਦੀ ਡੰਗੋਰੀ ਅੱਧ ਵਿਚੋਂ ਤੋਡ਼ ਕੇ
ਰੁੱਖੀ ਮਿੱਸੀ ਘਰ ਦੀ ਗਰਾਹੀ ਛੋਡ਼ ਕੇ
ਜੱਗ ਦੀਆਂ ਠੋਕਰਾਂ ਨੂੰ ਸਹਿਣ ਵਾਸਤੇ
ਛੱਡ ਕੇ ਨੇ ਅਪਣਾ ਪੰਜਾਬ ਆ ਗਏ---
ਪਿੰਡ ਦੀਆਂ ਗਲੀਆਂ Òਚ ਬਾਪੂ ਰੁਲਿਆ
ਹੋਣੀਆਂ ਦੇ ਨਾਲ ਜੋ ਹਮੇਸ਼ਾ ਘੁਲਿਆ
ਬੁੱਢੇ ਵਾਰੇ ਵੇਖਣੇ ਸੀ ਸੁੱਖ ਦੇ ਦਿਹਾਡ਼ੇ
ਮਾਰ ਮਾਰ ਮਿਹਣੇ ਨੇ ਸ਼ਰੀਕ ਖਾ ਗਏ---
ਗੱਭਰੂ ਵੀ ਵੇਲਣੇ ਦੇ ਵਿਚ ਪਿਸ ਰਹੇ
ਤੱਤੇ ਖ਼ੂਨ ਵਾਲੇ ਹੁੰਦੇ ਸੀਤ ਦਿਸ ਰਹੇ
ਸਾਂਭ ਨਹੀਂ ਹੋਇਆ ਇਹ ਪੰਜਾਬ ਦਾ ਖ਼ਜ਼ਾਨਾ
ਢਾਈ ਕੁ ਹੀ ਕੋਰਡ਼ੂ ਪੰਜਾਬ ਖਾ ਗਏ----
Òਸੁਣਿਆ ਪੰਜਾਬ ਸਿਖਰਾਂ ਨੂੰ ਛੋਹ ਰਿਹਾÒ
ਅਪਣੇ ਹੀ ਮੰਦੇ ਭਾਗਾਂ ਨੂੰ ਹੈ ਰੋ ਰਿਹਾ
ਬੱਚ ਗਏ ਹਾਂ ਹੱਦ-ਪਾਰ ਵਾਲਿਆਂ ਦੇ ਕੋਲੋਂ
ਪਰ ਅਪਣਿਆਂ ਹੱਥੋਂ ਅਸੀਂ ਮਾਰ ਖਾ ਗਏ---