ਸਬਕ (ਮਿੰਨੀ ਕਹਾਣੀ)

ਹਰਪ੍ਰੀਤ ਸਿੰਘ    

Email: harpreetsingh.kkr@gmail.com
Cell: +91 99924 14888, 94670 4088
Address:
India
ਹਰਪ੍ਰੀਤ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy amoxicillin for fish

amoxil rash capricornhorse.com amoxicillin rash
ਬਲਕਾਰ ਫੈਕਟਰੀ ਵਿਚ ਕੰਮ ਕਰਦਾ ਸੀ, ਪਰ ਪਿਛਲੇ ਸਮੇਂ ਤੋਂ ਉਹ ਮਾੜੀ ਸੰਗਤ ਵਿਚ ਪੈ ਕੇ ਸ਼ਰਾਬ ਪੀਣ ਲੱਗ ਪਿਆ ਸੀ ਅਤੇ ਡਿਊਟੀ ਤੋਂ ਵੀ ਕੋਤਾਹੀ ਕਰਨ ਲੱਗ ਪਿਆ ਸੀ। ਉਸ ਦੀਆਂ ਮਾੜੀਆਂ ਆਦਤਾਂ ਕਰਕੇ ਉਸ ਦੀ ਪਤਨੀ ਨੂੰ ਲੋਕਾਂ ਦੇ ਘਰ ਕੰਮ ਕਰਨ ਲਈ ਜਾਣਾ ਪੈਂਦਾ ਸੀ ਅਤੇ ਉਸ ਦੀ ਬੱਚੀ ਦੀ ਪੜ੍ਹਾਈ ਵੀ ਇਸੇ ਕਾਰਣ ਵਿੱਚ ਹੀ ਛੁੱਟ ਗਈ ਸੀ। ਬੱਚੀ ਪੜ੍ਹਨ ਵਿਚ ਹੁਸ਼ਿਆਰ ਸੀ, ਪਰ ਮਾਪਿਆਂ ਦੀ ਮਜਬੂਰੀ ਕਰਕੇ ਉਸ ਨੂੰ ਸਕੂਲ ਛੱਡਣਾ ਪੈ ਗਿਆ ਸੀ। ਉਹ ਵੀ ਆਪਣੀ ਮਾਂ ਨਾਲ ਲੋਕਾਂ ਦੇ ਘਰ ਕੰਮ ਕਰਨ ਲਈ ਜਾਣ ਲੱਗ ਪਈ ਸੀ, ਪਰ ਉਹ ਜਦੋਂ ਗਲੀ ਵਿਚੋਂ ਲੋਕਾਂ ਦੇ ਘਰ ਕੰਮ ਕਰਨ ਲਈ ਜਾਂਦੀ ਸੀ, ਤਾਂ ਸਕੂਲ ਜਾਂਦੇ ਬੱਚਿਆਂ ਨੂੰ ਵੇਖ ਕੇ ਬੜੀ ਉਦਾਸ ਹੁੰਦੀ। ਉਸ ਦੀ ਮਾਂ ਵੀ ਕੁਝ ਨਹੀਂ ਸੀ ਕਰ ਸਕਦੀ, ਕਿਉਂਕਿ ਉਸ ਦੇ ਪਿਓ ਨੂੰ ਮਾੜੀਆਂ ਆਦਤਾਂ ਕਰਕੇ ਫੈਕਟਰੀ ਵਿਚੋਂ ਕੱਢ ਦਿੱਤਾ ਗਿਆ ਸੀ ਅਤੇ ਗੁਰਜੀਤ ਵੱਲੋਂ ਕਮਾਏ ਗਏ ਪੈਸਿਆਂ ਨੂੰ ਵੀ ਉਹ ਜਬਰਦਸ਼ਤੀ ਖੋਹ ਕੇ ਸ਼ਰਾਬ ਵਿਚ ਉਡਾ ਦਿੰਦਾ ਸੀ। ਇਕ ਵਾਰੀ ਬਲਜੀਤ  ਗੁਆਂਢ ਵਿਚ ਰਹਿੰਦੇ ਨਵੇਂ ਘਰ ਆਪਣੀ ਮਾਂ ਨਾਲ ਵਿਚ ਕੰਮ ਕਰਨ ਲਈ ਗਈ। ਮਕਾਨ ਮਾਲਕਿਨ ਰਣਜੀਤ ਬੜੀ ਸਾਉ ਅਤੇ ਭਲੀ ਮਾਨਸ ਔਰਤ ਸੀ ਅਤੇ ਸਮਾਜ ਸੇਵਾ ਦੇ ਕਾਰਜਾਂ ਵਿਚ ਯੋਗਦਾਨ ਪਾਉਂਦੀ ਸੀ। ਉਸ ਨੇ ਕੁਲਬੀਰ ਨੂੰ ਸਕੂਲ ਨਾ ਪੜ੍ਹਨ ਬਾਰੇ ਪੁੱਛਿਆ।  ਗੁਰਜੀਤ ਨੇ ਸਾਰੀ ਵਿਥਿਆ ਰਣਜੀਤ ਨੂੰ ਦੱਸੀ। ਰਣਜੀਤ ਦੇ ਪੁੱਛਣ ’ਤੇ ਕੁਲਬੀਰ ਨੇ ਪੜ੍ਹਨ ਦੀ ਹਾਮੀ ਭਰੀ। ਰਣਜੀਤ ਨੇ ਕੁਲਬੀਰ ਨੂੰ ਨਵੀਂਆਂ ਕਿਤਾਬਾਂ ਲਿਆ ਕੇ ਦਿੱਤੀਆਂ। ਕੁਲਬੀਰ ਫਿਰ ਮਨ ਲਗਾ ਕੇ ਪੜ੍ਹਨ ਲੱਗ ਪਈ, ਪਰ ਇਕ ਦਿਨ ਕੁਲਬੀਰ ਜਦੋਂ ਸਕੂਲ ਜਾਣ ਲਈ ਤਿਆਰ ਹੋਈ, ਤਾਂ ਉਸ ਦੀ ਕਿਤਾਬਾਂ ਕਮਰੇ ਵਿਚ ਨਹੀਂ ਸਨ। ਕੁਲਬੀਰ ਨੇ ਆਪਣੀ ਕਿਤਾਬਾਂ ਬਾਰੇ ਆਪਣੀ ਮਾਂ ਤੋਂ ਪੁੱਛਿਆ। ਪਰ ਉਸ ਨੂੰ ਕਿਤਾਬਾਂ ਬਾਰੇ ਕੋਈ ਜਾਣਕਾਰੀ ਨਾ ਮਿਲੀ, ਕਿਉਂਕਿ ਕਿਤਾਬਾਂ ਤਾਂ ਉਸ ਦਾ ਪਿਓ ਕਬਾੜੀ ਨੂੰ ਵੇਚ ਆਇਆ ਸੀ ਅਤੇ ਉਸ ਦੀ ਸ਼ਰਾਬ ਪੀ ਲਈ ਸੀ। ਕੁਲਬੀਰ ਆਪਣੇ ਪਿਓ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ, ਪਰ ਉਸ ਨੂੰ ਕੁਝ ਵੀ ਨਹੀਂ ਸੀ ਸੂਝ ਰਿਹਾ। ਅਖੀਰ ਉਹ ਰੋਂਦੀ ਹੋਈ ਰਣਜੀਤ ਕੌਲ ਚਲੀ ਗਈ ਤੇ ਸਾਰੀ ਵਿਥਿਆ ਦੱਸੀ। ਰਣਜੀਤ ਨੇ ਕੁਲਬੀਰ ਨੂੰ ਦਿਲਾਸਾ ਦਿੱਤਾ ਅਤੇ ਫਿਰ ਨਵੀਆਂ ਕਿਤਾਬਾਂ ਲਿਆ ਦਿੱਤੀਆਂ ਅਤੇ ਪਿਓ ਨੂੰ ਸਬਕ ਸਿਖਾਉਣ ਦਾ ਫਾਰਮੁਲਾ ਵੀ ਦੱਸਿਆ। ਕੁਲਬੀਰ, ਰਣਜੀਤ ਤਾਈ ਦੇ ਕਹਿਣ ’ਤੇ ਉਸ ਦੇ ਫਾਰਮੁਲੇ ਅਨੁਸਾਰ ਕੰਮ ਕਰਨ ਲੱਗ ਪਈ। ਉਹ ਹਰ ਰੋਜ ਸਵੇਰੇ ਉਠ ਕੇ ਗਾਉਂਦੀ। ‘ਪਾਪਾ ਜੀ ਬਹੁਤ ਪੀਓ ਸ਼ਰਾਬ, ਮੈਂ ਲਵਾਂਗੀ ਫਿਰ ਨਵੀਂ ਕਿਤਾਬ’ ਕਈ ਦਿਨ ਇਸ ਤਰ੍ਹਾਂ ਦੇ ਬੋਲ ਸੁਣ ਕੇ ਕੁਲਬੀਰ ਦੇ ਪਿਓ ਨੇ ਉਸ ਨੂੰ ਘੁਰੀ ਕਢਦੇ ਹੋਏ ਬੁਲਾਇਆ ਤੇ ਪੁੱਛਿਆ ਕਿ ਇਹ ਤੂੰ ਕੀ ਬੋਲਦੀ ਰਹਿੰਦੀ ਏ ‘ਪਾਪਾ ਜੀ ਬਹੁਤ ਪੀਓ ਸ਼ਰਾਬ, ਮੈਂ ਲਵਾਂਗੀ....ਕਿਤਾਬ’ ਸੱਚੋ ਸੱਚ ਦਸ ਕੀ ਕਹਾਣੀ ਹੈ। ਕੁਲਬੀਰ ਨੇ ਸਹਿਮਦੇ ਹੋਏ ਦੱਸਿਆ ਕਿ ਉਹ ਹਰ ਰੋਜ ਉਨ੍ਹਾਂ ਵੱਲੋਂ ਖਾਲੀ ਕੀਤੀ ਸ਼ਰਾਬ ਦੀ ਬੋਤਲ ਸੰਭਾਲ ਕੇ ਰੱਖ ਲੈਂਦੀ ਹੈ ਅਤੇ ਜਦੋਂ ਉਸ ਕੋਲ ਵੱਧ ਪੈਸੇ ਹੋ ਜਾਣਗੇ ਤਾਂ ਉਹ ਨਵੀਂਆਂ ਕਿਤਾਬਾਂ ਖਰੀਦੇਗੀ। ਕੁਲਬੀਰ ਦੀ ਇਹ ਗੱਲ ਸੁਣ ਕੇ ਬਲਕਾਰ ਦਾ ਸਾਰਾ ਨਸ਼ਾ ਕਾਫੁਰ ਹੋ ਗਿਆ ਅਤੇ ਉਸ ਨੇ ਨੀਵੀਂ ਪਾਈ ਕੁਲਬੀਰ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਪਿਆਰ ਦਿੱਤਾ। ਸਵੇਰੇ ਕੁਲਬੀਰ ਦੇ ਮੰਜੇ ’ਤੇ ਕੁਲਬੀਰ ਦੇ ਉਠਣ ਤੋਂ ਪਹਿਲਾਂ ਨਵੀਂਆਂ ਕਿਤਾਬਾਂ, ਕਾਪੀਆਂ ਅਤੇ ਪੈਂਸਿਲ ਪਈਆਂ ਸਨ। ਇਹ ਵੇਖਦੇ ਸਾਰ ਉਹ ਆਪਣੇ ਪਿਤਾ ਬਲਕਾਰ ਗਲੇ ਦੇ ਲਿਪਟ ਗਈ। ਸੱਭ ਦੀਆਂ ਅੱਖਾਂ ਵਿਚ ਅਥਰੂ ਸਨ। ਬਲਕਾਰ ਨੇ ਨਵਾਂ ਨਾਅਰਾ ਦਿੱਤਾ
‘ਪਾਪਾ ਹੁਣ ਨਹੀ ਪੀਣਗੇ ਸ਼ਰਾਬ, ਧੀ ਨੂੰ ਲਿਆ ਦੇਣਗੇ ਇਕ ਕਿਤਾਬ’