ਬੇਤਹਾਸ਼ਾ ਗਰਮ ਹਵਾਵਾਂ ਵਗੀਆਂ ਸਾਡੇ ਵੱਲ
ਨੰਗੇ ਪਿੰਡੇ ਅਸਾਂ ਵੀ ਸਹੀਆਂ ਖੂਬ ਵਿਖਾਈ ਝੱਲ੍ਹ,
ਖਮਿਆਜ਼ਾ ਭੁਗਤਿਆ ਅਸੀਂ ਸਭ ਕੀਤੀਆਂ ਦਾ
ਭਲਕ ਨੇ ਵਿਖਾਇਆ ਸਾਨੂੰ ਬੀਤਿਆ ਕੱਲ੍ਹ,
ਤਕਸੀਰ ਏਹੋ ਇਸ਼ਕ ਪਾਲ ਲਿਆ ਜਿਹਨ ਅੰਦਰ
ਕਬਰ ਜਾਣ ਪਿਛੋਂ ਵੀ, ਜਿਸਦਾ ਲੱਭਣਾ ਨਾ ਹੱਲ,
ਆਹਿਸਤਾ-ਆਹਿਸਤਾ ਬੁਝੀ, ਏਹ ਬੇਰੌਸ਼ਨ ਜ਼ਿੰਦਗੀ
ਆਵੇ ਕੋਈ ਦੂਰ ਕਰੇ ਹਨੇਰਾ, ਦੁੱਖਾਂ ਨੂੰ ਪਾਏ ਠੱਲ,
ਫਿਰ ਗਿਆ ਏ ਪਾਣੀ, ਸੋਚ-ਸਮਝ ਸਾਡੀ ਨੂੰ ਹੁਣ
ਕਿਉਂ ਅੱਖੀਆਂ ਨੂੰ ਨਜ਼ਰੀਂ ਨਾ ਪੈਂਦੀ ਕੋਈ ਗੱਲ,
ਹਮਦਰਦ ਬਣੇ ਕੋਈ ਤੜਫਦੀ ਰੂਹ ਸਾਡੀ ਦਾ
.ਗਮਾਂ ਨੇ ਆਣ ਸਾਡੀਆਂ ਬਰੂਹਾਂ ਲਈਆ ਮੱਲ।