ਸੂਹੀ ਸਵੇਰ (ਕਵਿਤਾ)

ਚਰਨਜੀਤ ਸਿੰਘ ਬਰਾੜ   

Email: iamcharnjit@yahoo.com
Cell: +91 90233 43700
Address: ਪੱਤੀ ਹਰੀਆ ਪਿੰਡ ਤੇ ਡਾਕ.-ਸਮਾਲਸਰ
ਮੋਗਾ India
ਚਰਨਜੀਤ ਸਿੰਘ ਬਰਾੜ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਵੇਂ ਸੂਰਜ ਦੀ ਸੂਹੀ ਸਵੇਰ।
              ਲੈ ਕੇ ਆਵੇ ਖ਼ੁਸ਼ੀਆਂ ਢੇਰ।
              ਘਰ-ਘਰ ਚਾਨਣ ਛੱਟਾ ਦੇਵੇ,
              ਆਣ ਭਜਾਏ ਦੂਰ ਹਨ੍ਹੇਰ।
              ਫਿਰ ਨਾ ਏਥੇ ਐਟਮ ਚੱਲਣ,
             ਬੰਬ-ਬੰਦੂਕਾਂ ਆਓਣ ਨਾ ਫੇਰ।
              ਮੁੜ ਨਾ ਆਵੇ ਸੰਨ ਚੁਰਾਸੀ,
              ਨਾ ਲਾਸ਼ਾਂ ਦੇ ਲੱਗਣ ਢੇਰ।
               ਸੱਚ ਦੇ ਰਸਤੇ ਤੁਰਦੇ ਜਿਹੜੇ,
               ਉਹਨਾ 'ਤੇ ਰੱਬ ਰੱਖੇ ਮੇਹਰ।