ਹਕੀਕਤ (ਕਵਿਤਾ)

ਸੁਖਮਿੰਦਰ ਬਰਾੜ    

Email: ssbpkalan@gmail.com
Address: ਪਿੰਡ+ਡਾਕ: ਪੰਜਗਰਾਈਂ ਕਲਾਂ
ਫ਼ਰੀਦਕੋਟ India 151207
ਸੁਖਮਿੰਦਰ ਬਰਾੜ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲਿਖਤੁਮ. . . . . . . .
ਅੱਗੇ ਮਿਲੇ. . . . . . . .
ਇੱਥੇ ਸਭ. . . . . . . . .
ਆਪ ਜੀ ਦੀ ਰਾਜੀ ਖ਼ੁਸ਼ੀ
ਪ੍ਰ੍ਰਮਾਤਮਾ ਪਾਸੋਂ ਭਲੀ ਮੰਗਦੇ ਹਾਂ,
ਇਸ ਲਈ. . . . . . . . . .?
ਕਿ ਤੂੰ ਡਾਲਰ ਕਮਾਵੇ
ਤੇ ਲਿਆ ਕੇ ਸਾਡੀ ਝੋਲੀ ਪਾਵੇਂ,
ਤੇ ਅਸੀਂ
ਉਨ੍ਹਾਂ ਡਾਲਰਾਂ ਦੀ ਬਲਦੌਤ
ਗੁਲਸ਼ੱਰੇ ਉਡਾਈਏ,
ਤੇ ਜਦੋਂ ਤੂੰ ਵਾਪਸ ਆਵੇਂ
ਤੇ ਆ ਕੇ ਆਖੇ
ਕਿ ਮੇਰੇ ਹਿੱਸਾ. . . . . . . .!
ਕਿਹੜਾ ਹਿੱਸਾ. . . . . . . . ?
ਤੂੰ ਹੈ ਕੌਣ. . . . . . . . . ?
ਮੈਂ. ..ਮੈ. . ਮੈਂ. . . . . . . . !
ਮੈਂ ਤੁਹਾਡਾ ਮਾਂ ਜਾਇਆ।
ਮਾਂ ਜਾਇਆ. . . . .!
ਉਹ ਤਾਂ ਉਦੋਂ ਹੀ . . . . . . . .
ਜਦੋਂ ਇੱਕ ਲੱਖ ਡਾਲਰ ਦਾ ਚੈੱਕ ਆਇਆ ਸੀ।