ਦਿਲ ਚਾਹੁੰਦਾ ਹੈ ਕੁਝ ਲਿਖਣੇ ਨੂੰ
ਸਮਝ ਨਾ ਆਵੇ ਕੀ ਬਾਤ ਲਿਖਾਂ
ਰੋਂਦੀ ਕੁਰਲਾਉਂਦੀ ਸ਼ਾਮ ਲਿਖਾਂ
ਜਾਂ ਦੁਖਾਂ ਵਿਚ ਪ੍ਰਭਾਤ ਲਿਖਾਂ
ਮੈਨੂ ਕਿਸੇ ਲਿਖਣ ਲਈ ਕਹਿ ਦਿਤਾ
ਮੈਂ ਕਲਮ ਪਕੜ ਕੇ ਬੈਠ ਗਿਆ
ਮੈਨੂ ਖੁਦ ਦਾ ਜਜ੍ਬਾ ਪਤਾ ਨਹੀ
ਕੀ ਲੋਕਾਂ ਦੇ ਜਜਬਾਤ ਲਿਖਾਂ
ਰੋਂਦੀ ਕੁਰਲਾਉਂਦੀ ਸ਼ਾਮ ਲਿਖਾਂ
ਜਾਂ ਦੁਖਾਂ ਵਿਚ ਪ੍ਰਭਾਤ ਲਿਖਾਂ
ਕਲਮ ਦੀ ਗੂਹੜੀ ਸ਼ਾਹੀ ਵਿਚ
ਮੈਨੂ ਅਖਰ ਡੁਬਦੇ ਦਿਸਦੇ ਨੇ
ਕਦੇ ਆਪਣੇਂਆ ਨੇ ਦਿੱਤੇ ਜੋ
ਸਭ ਜਖ੍ਮ ਅਜੇ ਤੱਕ ਰਿਸਦੇ ਨੇ
ਸਿਖਰ ਦੁਪੇਹਰਾ , ਪੈਰੋਂ ਨੰਗਾ
ਜਾਂ ਕਿੰਝ ਗੁਜਰੀ ਮੇਰੀ ਰਾਤ ਲਿਖਾਂ
ਰੋਂਦੀ ਕੁਰਲਾਉਂਦੀ ਸ਼ਾਮ ਲਿਖਾਂ
ਜਾਂ ਦੁਖਾਂ ਵਿਚ ਪ੍ਰਭਾਤ ਲਿਖਾਂ
ਦਿਲ ਦੇ ਵਿਚ ਖਿਆਲ ਬੜੇ ਨੇ
ਸੀਨੇ ਵਿਚ ਉਬਾਲ ਬੜੇ ਨੇ
ਕੁਝ ਲਿਖ ਨਹੀ ਹੁੰਦਾ ਹਥਾਂ ਤੋਂ
ਮੈਨੂ ਘੇਰੀ ਕਈ ਸਵਾਲ ਖੜੇ ਨੇ
ਮੈਂ ਖੁਦ ਤੋਂ ਲੁਕਦਾ ਫਿਰਦਾ ਹਾਂ
ਕੀ ਦੁਨੀਆ ਦੇ ਹਾਲਤ ਲਿਖਾਂ
ਰੋਂਦੀ ਕੁਰਲਾਉਂਦੀ ਸ਼ਾਮ ਲਿਖਾਂ
ਜਾਂ ਦੁਖਾਂ ਵਿਚ ਪ੍ਰਭਾਤ ਲਿਖਾਂ
ਸੁੱਕ ਚਲਿਆ ਕੋਈ ਬੂਟਾ ਕਿਓਂ
ਕਿਓਂ ਮੋਇਆ ਕੋਈ ਮਾਂ ਦਾ ਪੁੱਤ
ਸਾਰੀ ਦੁਨੀਆ ਜਦ ਸਹਿਮ ਗਈ
ਫਿਰ ਮੈਂ ਵੀ ਬਹਿ ਗਿਆ ਬਣ ਕੇ ਬੁੱਤ
ਡਰ ਲੱਗਦਾ ਸਭ ਮ੍ਝ੍ਬਾਂ ਤੋਂ
ਫਿਰ ਕਿਓਂ ਮੈਂ ਆਪਣੀ ਜਾਤ ਲਿਖਾਂ
ਰੋਂਦੀ ਕੁਰਲਾਉਂਦੀ ਸ਼ਾਮ ਲਿਖਾਂ
ਜਾਂ ਦੁਖਾਂ ਵਿਚ ਪ੍ਰਭਾਤ ਲਿਖਾਂ
ਮੈਨੂ ਕਵੀ ਕਵੀ ਸਭ ਕਹਿੰਦੇ ਨੇ
ਪਰ ਕਵੀਆਂ ਵਾਲੀ ਕੋਈ ਗੱਲ ਨਹੀ
ਕਿਓਂ ਜਖ੍ਮ ਕੁਰੇਦੇ ਦੁਨੀਆ ਦੇ
ਜਦ 'ਪੱਪੂ' ਨੂੰ ਕੋਈ ਵੱਲ ਨਹੀ
ਸਮਝ , ਬੂਝ ਸਭ ਮੁੱਕ ਗਈ ਏ
ਕੀ ਰੱਬ ਦੀ ਦਿੱਤੀ ਦਾਤ ਲਿਖਾਂ
ਰੋਂਦੀ ਕੁਰਲਾਉਂਦੀ ਸ਼ਾਮ ਲਿਖਾਂ
ਜਾਂ ਦੁਖਾਂ ਵਿਚ ਪ੍ਰਭਾਤ ਲਿਖਾਂ