ਲਿਖ. . . . . . . .. . .
ਕੀ ਲਿਖਾਂ. . . . . . . .?
ਲਿਖ ਜੋ ਵੀ ਲਿਖਣਾ ਚਾਹੁੰਦਾ ਏ।
ਲਿਖ ਨਹੀਂ ਹੁੰਦਾ. . . . . .. ,
ਤਾਂ ਕੀ ਹੋਇਆ . . . . . . ?
ਨਿਰਾਸ਼ ਨਾ ਹੋ, ਤਹੱਮਲ਼ ਰੱਖ,
ਕਾਗਜ਼ ਦੀ ਹਿੱਕ ਦੇ ਕਲਮ ਰੱਖ।
ਕਲਮ ਜੋ ਆਪਾ ਵਾਰ ਕੇ ਲਿਖਦੀ,
ਤੇ ਖ਼ੁਦ ਨੂੰ ਗਾਲ਼ ਕੇ ਲਿਖਦੀ ਹੈ।
ਇਸਨੂੰ ਨਿਰਾਸ਼ ਨਾ ਕਰ. . . . !
ਇਹ ਜੋ ਸ਼ਬਦਾਂ ਦਾ ਕਾਫ਼ਲਾ
ਘੁੰਮ ਰਿਹੈ ਭੰਵਰ ਵਿਚ. . . ,
ਇਕ ਦਿਨ ਖ਼ੁਦ-ਬ-ਖ਼ੁਦ
ਸਾਹਿਲ ਤੇ ਆ ਜਾਏਗਾ
ਤੇ ਸਾਹਿਲ ਤੇ ਆਏ ਮੋਤੀ
ਇਕੱਠੇ ਕਰ ਦੇ ਮਾਲ਼ਾ ਬਣਾਉਣ 'ਚ
ਦੇਰ ਨਹੀਂ ਲਗਦੀ. . . . . . . ।