ਇੰਡੀਆ 'ਚ ਵਿਹਲੇ ਰਹਿ ਕੇ
(ਗੀਤ )
ਇੰਡੀਆ 'ਚ ਵਿਹਲੇ ਰਹਿ ਕੇ ਯਾਰੋ ਐਸ਼ਾਂ ਸੀ ਉਡਾਈਆਂ
ਇੱਥੇ ਆ ਕੇ ਪਤਾ ਲੱਗਾ ਕਿੰਝ ਹੁੰਦੀਆਂ ਨੇ ਔਖੀਆਂ ਨੇ ਕਮਾਈਆਂ
ਡਾਲਰਾਂ ਦੇ ਮੋਹ ਨੇ ਯਾਰੋ ਰੱਖ ਤਾ ਵਿਛੋੜ ਕੇ
ਇੰਡੀਆ 'ਚ ਵੇਖਿਆ ਨਹੀਂ ਸੀ ਕਦੇ ਡੱਕਾ ਤੋੜ ਕੇ
ਉੱਡ ਗਏ ਸਰੀਰ ਜੋ ਬਣਾਏ ਸੀ ਖਾ-ਖਾ ਕੇ ਮਲਾਈਆਂ
ਇੱਥੇ ਆ ਕੇ ਪਤਾ ਲੱਗਾ................................
ਤਾਰਿਆਂ ਦੀ ਛਾਂਵੇਂ ਯਾਰੋ ਏਥੇ ਆਈ ਜਾਈ ਦਾ
ਹੌਂਕੇ ਭਰ-ਭਰ ਰੌਂਦੇ ਦਿਲ ਤਾਂਈਂ ਸਮਝਾਈ ਦਾ
ਸ਼ਿਫਟਾਂ 'ਚ ਪੈਂਦਾ ਏਥਾ ਊਰੀ ਵਾਂਗੂੰ ਘੁੱਕਣਾ
ਗਿੱਲੇ ਗੋਹੇ ਵਾਂਗੂੰ ਪੈਂਦਾ ਸਦਾ ਧੁੱਖਣਾ
ਅੱਧੀ ਰਾਤੀਂ ਆ ਕੇ ਹੱਥੀਂ ਰੋਟੀਆਂ ਪਕਾਈਆਂ
ਇੱਥੇ ਆ ਕੇ ਪਤਾ ਲੱਗਾ................................
ਕੋਈ ਨਹੀਂਓ ਟਾਇਮ ਏਥੇ ਖਾਣ-ਪੀਣ ਦਾ
ਕੋਈ ਨਹੀਂਓ ਹੱਜ ਪਰਦੇਸਾਂ ਵਿੱਚ ਜੀਣ ਦਾ
ਧਰਤੀ ਤੇ ਸੋਂਹਦੇ ਚੰਨ ਅਫਤਾਬ ਸੀ
ਏਥੇ ਆ ਕੇ ਟੁੱਟੇ ਬੁਣੇ ਜੋ ਖਾਬ ਸੀ
ਨੇੜੇ ਹੋ ਕੇ ਤੱਕਿਆ ਤਾਂ ਹੋਈਆਂ ਰੁਸ਼ਨਾਈਆਂ
ਇੱਥੇ ਆ ਕੇ ਪਤਾ ਲੱਗਾ................................
ਯਾਦ ਆਉਂਦੇ ਦਿਨ ਕਿੰਨੇ ਉਹ ਸੁਹਾਣੇ ਸੀ
ਕਿੰਨੀਆਂ ਸੀ ਮੌਜਾਂ ਕਿੰਨੇ ਚੰਗੇ ਦਿਨ ਉਹ ਪੁਰਾਣੇ ਸੀ
ਜਦੋਂ ਆਪਾਂ 'ਰਾਣੇ' ਹੁੰਦੇ ਪਿੰਡ 'ਲੰਗੇਆਣੇ' ਸੀ
ਵਾਜ ਦੇ ਕੇ ਚਾਹ ਮਾਂ ਰੱਖਦੀ ਸਰ੍ਹਾਣੇ ਸੀ
ਬਾਰਾਂ-ਬਾਰਾਂ ਵਜੇ ਤੱਕ ਪਏ ਨੱਪ ਕੇ ਰਜਾਈਆਂ
ਇੱਥੇ ਆ ਕੇ ਪਤਾ ਲੱਗਾ................................