ਭਗਤ ਸਿੰਘ,ਰਾਜਗੁਰੂ,ਸੁਖਦੇਵ ਨੂੰ, ਅਸੀਂ ਕਾਹਤੋਂ ਰਹੇ ਆਂ ਭੁੱਲ ਓਏ ?
ਉਨ੍ਹਾਂ ਦੀ ਸੋਚ ਨੂੰ ਜਿਉਂਦੇ ਰੱਖਣਾ, ਸੱਚੀ ਸ਼ਰਧਾ ਦੇ ਫ਼ੁੱਲ ਓਏ।
ਉਨ੍ਹਾਂ ਦਿਆਂ ਬੱਤਾਂ ਤੇ ਫ਼ੁੱਲ ਚਾੜ੍ਹ ਦੇਣੇ,ਬਸ ਐਨਾ ਸਾਡਾ ਫ਼ਰਜ਼ ਨਹੀਂ।
ਕਦੇ ਫ਼ੁੱਲਾਂ ਦੇ ਨਾਲ਼ ਲਹਿੰਦੇ ਹੁੰਦੇ,ਲੋਕੋ ਸਿਰ ਵਾਲੇ ਕਰਜ਼ ਨਹੀਂ।
ਸਿਰ ਦੇ ਕੇ ਲਈਆਂ ਸਰਦਾਰੀਆਂ, ਇਹ ਜਾਣੇ ਆਲਮ ਕੁੱਲ ਓਏ।
ਉਨ੍ਹਾਂ ਦੀ ਸੋਚ ਨੂੰ.. .. . . . . . . . . .
ਉਹਨ੍ਹਾਂ ਦੇ ਸੁਪਨੇ ਸਾਕਾਰ ਕਰਨ ਦੀਆਂ,ਆਓ ਅਸੀਂ ਕਸਮਾਂ ਖਾ ਲਈਏ।
ਜੋ ਅਮੀਰ-ਗ਼ਰੀਬ ਲਈ ਇਕ ਹੋਵੇ, ਕੋਈ ਐਸਾ ਕਾਨੂੰਨ ਬਣਾ ਲਈਏ।
ਭਾਰਤ ਦੇ ਸਿਰ ਧੱਕੇਸ਼ਾਹੀ ਦੀ, ਅੱਜ ਵੀ ਵੱਜਦੀ ਏ ਉਲ ਓਏ।
ਉਨ੍ਹਾਂ ਦੀ ਸੋਚ ਨੂੰ.. .. . . . . . . . . .
ਭੁੱਖਮਰੀ, ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਨੂੰ ਆਓ ਜੜ੍ਹੋਂ ਮੁਕਾ ਦਈਏ।
‘ਪੰਜਗਰਾਈਂ ਵਾਲਿਆ’ ਨਸ਼ੇ ਤੇ ਰਿਸ਼ਵਤਖੋਰੀ ਦੀ ਆਪਾਂ ਗਲੋਂ ਗੁਲਾਮੀ ਲਾਹ ਦਈਏ।
‘ਬੱਬਲ ਗਿੱਲ’ ਵਾਂਗ ਤੁਫ਼ਾਨਾਂ ਦੇ ਆ ਰਲਕੇ ਜਾਈਏ ਝੁੱਲ ਓਏ।
ਉਨ੍ਹਾਂ ਦੀ ਸੋਚ ਨੂੰ.. .. . . . . . . . . .