ਨਸ਼ਿਆਂ ਤੋਂ ਹੁਣ (ਗੀਤ )

ਬਲਵਿੰਦਰ ਸਿੰਘ ਚਾਹਲ    

Email: chahal_italy@yahoo.com
Phone: +39 320 217 6490
Address:
Italy
ਬਲਵਿੰਦਰ ਸਿੰਘ ਚਾਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

ਏਸ ਅੱਗ ਵਿੱਚ ਸਭ ਨੂੰ ਹੱਥ ਜਲਾਉਣੇ ਪੈਣੇ ਨੇ,
ਨਸ਼ਿਆਂ ਤੋਂ ਹੁਣ ਗੱਭਰੂ ਪੁੱਤ ਬਚਾਉਣੇ ਪੈਣੇ ਨੇ।
 
ਸੂਰਮਿਆਂ ਦੀ ਧਰਤੀ ਦੇਖੋ ਬਣੀ ਨਸ਼ੱਈਆਂ ਦੀ,
ਦੇਣ ਨਸ਼ੇ ਦੇ ਹੋਕੇ ਮਰ ਗਈ ਮੱਤ ਗਵੱਈਆਂ ਦੀ,
ਜੋ ਪਏ ਕੁਰਾਹੇ ਗੀਤਕਾਰ ਸਮਝਾਉਣੇ ਪੈਣੇ ਨੇ,
ਨਸ਼ਿਆਂ ਤੋਂ ਹੁਣ ਗੱਭਰੂ ਪੁੱਤ ਬਚਾਉਣੇ ਪੈਣੇ ਨੇ।
 
ਛੈਲ-ਛਬੀਲੇ ਚ੍ਹੋਬਰ ਪਿੰਡਾਂ ਦੇ ਵਿੱਚ ਹੂੰਦੇ ਸੀ,
ਨਾਲ ਕਸਰਤਾਂ ਜਿੰ੍ਹਨਾ ਸੋਹਣੇ ਜੁੱਸੇ ਗੁੰਦੇ ਸੀ,
ਸ਼ੌਕ ਉਸਾਰੂ ਮੁੜਕੇ ਫੇਰ ਜਗਾਉਣੇ ਪੈਣੇ ਨੇ,
ਨਸ਼ਿਆਂ ਤੋਂ ਹੁਣ ਗੱਭਰੂ ਪੁੱਤ ਬਚਾਉਣੇ ਪੈਣੇ ਨੇ।
 
ਕੌਣ ਦੇਖਣਾ ਚਾਹੁੰਦਾ ਏਥੇ ਉਜੜੇ ਬਾਗਾਂ ਨੂੰ,
ਬੁਝਣੋ ਹੋਰ ਬਚਾ ਲਉ ਬਲਦੇ ਹੋਏ ਚਿਰਾਗਾਂ ਨੂੰ,
‘ਮੋਹੀ’ ਸਭ ਨੂੰ ਆਪਣੇ ਫਰਜ਼ ਨਿਭਾਉਣੇ ਪੈਣੇ ਨੇ,
ਨਸ਼ਿਆਂ ਤੋਂ ਹੁਣ ਗੱਭਰੂ ਪੁੱਤ ਬਚਾਉਣੇ ਪੈਣੇ ਨੇ।
 
ਕਿੰਨਾ ਚਿਰ ਤੱਕ ਹੀਰੇ ਹੋਰ ਗੁਆਉਣੇ ਪੈਣੇ ਨੇ,
ਨਸ਼ਿਆਂ ਤੋਂ ਹੁਣ ਗੱਭਰੂ ਪੁੱਤ ਬਚਾਉਣੇ ਪੈਣੇ ਨੇ।