ਖੁਦ ਨਾਲ ਅੱਖ ਮਿਲਾਉਣ ਦਾ ਹੁਣ ਜੀ ਨਹੀਂ ਕਰਦਾ।
ਦਿਲ ਨੂੰ ਬਾਤ ਸੁਨਾਉਣ ਦਾ ਹੁਣ ਜੀ ਨਹੀਂ ਕਰਦਾ।
ਦੋ ਪੁੜਾਂ ਵਿਚ ਪਿਸ ਰਿਹਾ ਮੈਂ
ਖੁਦ ਨੂੰ ਕਿਉਂ ਨਹੀਂ ਦਿਸ ਰਿਹਾ ਮੈਂ
ਖੁਦ ਨੂੰ ਹੀ ਬਚਾਉਣ ਦਾ ਹੁਣ ਜੀ ਨਹੀਂ ਕਰਦਾ…
ਜੀਵਨ ਦੇ ਵਿਚ ਬਹੁਤ ਹੀ ਰੰਗੀਨ ਸੀ ਮੈਂ
ਦਿਨ ਨੂੰ ਦਿਨ ਮਨਾਉਣ ਦਾ ਸ਼ੌਕੀਨ ਸੀ ਮੈਂ
ਕੋਈ ਵੀ ਦਿਨ ਮਨਾਉਣ ਦਾ ਹੁਣ ਜੀ ਨਹੀਂ ਕਰਦਾ…
ਗਲ਼ ਰੀਝਾਂ ਦਾ ਘੁਟ ਚੁੱਕਾ ਹਾਂ ਮੈਂ
ਕਈ ਹਿਸਿਆਂ 'ਚ ਟੁੱਟ ਚੁੱਕਾ ਹਾਂ ਮੈਂ
ਮੁੜਕੇ ਫਿਰ ਜੁੜ ਜਾਣ ਦਾ ਹੁਣ ਜੀ ਨਹੀਂ ਕਰਦਾ…
ਸਭ ਨੂੰ ਕਰਦਾ ਰਿਹਾ ਪਿਆਰ ਮੈਂ
ਬਣ ਗਿਆ ਤਾਹੀਉਂ ਗੁਨਾਹਗਾਰ ਮੈਂ
ਪਿਆਰ ਮੇਰਾ ਬਸ ਪਾਉਣ ਦਾ ਹੁਣ ਜੀ ਨਹੀਂ ਕਰਦਾ…
ਨਿਤ ਮਹਿਫਲੀਂ ਜਾਂਦਾ ਸੀ ਮੈਂ
ਆਪਣਾ ਲਿਖਿਆ ਗਾਂਦਾ ਸੀ ਮੈਂ
'ਮਨ' ਲਿਖਿਆ ਹੋਇਆ ਗਾਉਣ ਦਾ ਹੁਣ ਜੀ ਨਹੀਂ ਕਰਦਾ…