ਚਲਾਕ ਚੂਹਾ (ਬਾਲ ਕਹਾਣੀ) (ਕਹਾਣੀ)

ਇਕਬਾਲ ਸਿੰਘ ਹਮਜਾਪੁਰ   

Email: iqbalhamjapur@gmail.com
Cell: +91 94165 92149
Address: ਹਮਜਾਪੁਰ, ਤਹਿ. ਰਤੀਆ
ਫਤਿਆਬਾਦ India 125051
ਇਕਬਾਲ ਸਿੰਘ ਹਮਜਾਪੁਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


naltrexona donde comprar

comprar naltrexona españa read here naltrexona donde comprar
ਜਿੱਥੇ ਗਾਲ੍ਹੜ ਰਹਿੰਦੇ ਸਨ, ਉਥੇ ਇਕ ਚੀਕੂ ਨਾਂ ਦਾ ਚੂਹਾ ਵੀ ਰਹਿੰਦਾ ਸੀ। ਗਾਲ੍ਹੜ ਪਿੱਪਲ ਦੇ ਉਪਰ ਰਹਿੰਦੇ ਸਨ, ਗਾਲ੍ਹੜਾਂ ਨੇ ਪਿੱਪਲ ਦੀਆਂ ਖੋੜਾਂ ਵਿਚ ਆਪੋ-ਆਪਣੇ ਘਰ ਬਣਾਏ ਹੋਏ ਸਨ ਤੇ ਚੀਕੂ ਚੂਹਾ ਪਿੱਪਲ ਹੇਠਾਂ ਜ਼ਮੀਨ ਵਿਚ ਖੁੱਡ ਬਣਾ ਕੇ ਰਹਿੰਦਾ ਸੀ।
ਸਾਰੇ ਗਾਲ੍ਹੜਾਂ ਦਾ ਆਪਸ ਵਿਚ ਪ੍ਰੇਮ ਤੇ ਸੀ ਹੀ, ਉਨ੍ਹਾਂ ਦੀ ਚੀਕੂ ਚੂਹੇ ਨਾਲ ਵੀ ਮਿੱਤਰਤਾ ਸੀ। ਰੋਜ਼ਾਨਾ ਸ਼ਾਮ ਨੂੰ ਗਾਲ੍ਹੜ ਤੇ ਚੀਕੂ ਚੂਹਾ ਇੱਕਠੇ ਹੋ ਕੇ ਖੇਡਣ ਲੱਗ ਪੈਂਦੇ। ਉਹ ਛੂਹਣ-ਛੁਹਾਈ ਖੇਡ ਖੇਡਦੇ। ਛੂਹਣ- ਛੁਹਾਈ ਖੇਡਦੇ ਉਹ ਇਕ ਦੂਸਰੇ ਪਿੱਛੇ ਪਿੱਪਲ ਦੇ ਟਾਹਣਾਂ 'ਤੇ ਭੱਜਦੇ ਰਹਿੰਦੇ ਤੇ ਖੁਸ਼ ਹੁੰਦੇ ਰਹਿੰਦੇ।
ਚੀਕੂ ਚੂਹਾ ਤੇ ਗਾਲ੍ਹੜ ਜਦੋਂ ਵੀ ਛੁਹਣ- ਛੁਹਾਈ ਖੇਡਦੇ, ਹਰ ਵਾਰ ਛੂਹਣ ਦੀ ਵਾਰੀ ਕਿਸੇ ਨਾ ਕਿਸੇ ਗਾਲ੍ਹੜ ਦੀ ਆਉਂਦੀ। ਚੀਕੂ ਚੂਹਾ ਬੇਹਦ ਚਲਾਕ ਸੀ। ਚੀਕੂ ਚੂਹਾ ਕਿਸੇ ਵੀ ਗਾਲ੍ਹੜ ਦੇ ਕਾਬੂ ਨਹੀਂ ਸੀ ਆਉਂਦਾ। ਚੀਕੂ ਚੂਹੇ ਨੂੰ ਜਦੋਂ ਵੀ ਕੋਈ ਗਾਲ੍ਹੜ ਛੂਹਣ ਲਗਦਾ, ਉਹ ਭੱਜ ਕੇ ਆਪਣੀ ਖੁੱਡ ਵਿਚ ਵੜ ਜਾਂਦਾ।
ਗਾਲ੍ਹੜ ਹੁਣ ਤਕ ਪਿੱਪਲ ਦੀਆਂ ਛੋਟੀਆਂ- ਛੋਟੀਆਂ ਖੋੜਾਂ ਨੁਮਾ ਖੁੱਡਾਂ ਵਿਚ ਰਹਿੰਦੇ ਰਹੇ ਸਨ। ਗਾਲ੍ਹੜ ਚੀਕੂ ਚੂਹੇ ਨੂੰ ਛੂਹਣ ਲਈ ਉਸਦੀ ਲੰਮੀ ਖੁੱਡ ਵਿਚ ਨਹੀਂ ਵੜ ਸਕਦੇ ਸਨ।  ਚੂਹੇ ਦੀ ਲੰਮੀ ਖੁੱਡ ਵਿਚ ਗਾਲ੍ਹੜਾਂ ਦਾ ਦਮ ਘੁਟਦਾ ਸੀ ਤੇ ਚੀਕੂ ਚੂਹਾ ਆਪਣੀ ਖੁੱਡ ਵਿਚ ਵੜ ਕੇ ਕਿਸੇ ਹੋਰ ਪਾਸੇ ਜਾ ਨਿਕਲਦਾ। ਚੀਕੂ ਚੂਹੇ ਨੇ ਆਪਣੀ ਖੁੱਡ ਵਿੱਚੋਂ ਨਿਕਲਣ ਦੇ ਕਈ ਚੋਰ ਰਸਤੇ ਬਣਾਏ ਹੋਏ ਸਨ।
ਗਾਲ੍ਹਣ ਕਈ ਦਿਨ ਵੇਖਦੇ ਰਹੇ ਪਰ ਚੀਕੂ ਚੂਹੇ ਦੀ ਇਕ ਵਾਰ ਵੀ ਛੂਹਣ ਦੀ ਵਾਰੀ ਨਹੀਂ ਸੀ ਆਈ।
ਗਾਲ੍ਹੜਾਂ ਵਿਚ ਇਕ ਗੋਮੂ ਨਾਂ ਦਾ ਗਾਲ੍ਹੜ ਬੇਹਦ ਸਮਝਦਾਰ ਸੀ। ਗੋਮੂ ਗਾਲ੍ਹੜ ਕਈ ਦਿਨ ਸੋਚਦਾ ਰਿਹਾ ਤੇ ਕਈ ਦਿਨ ਸੋਚਣ ਤੋਂ ਬਾਅਦ ਗੋਮੂ ਗਾਲ੍ਹੜ ਨੇ ਚੀਕੂ ਚੂਹੇ ਨੂੰ ਕਾਬੂ ਕਰਨ ਦੀ ਰਣਨੀਤੀ ਤਿਆਰ ਕਰ ਲਈ।
"ਭਰਾਵੋ! ਹੁਣ ਆਪਾਂ ਛੂਹਣ- ਛੁਹਾਈ ਦੀ ਥਾਂ ਕੋਟਲਾ-ਛਪਾਕੀ ਖੇਡਿਆ ਕਰਾਂਗੇ।" ਗੋਮੂ ਗਾਲ੍ਹੜ ਨੇ ਬਾਕੀ ਦੇ ਗਾਲ੍ਹੜਾਂ ਨੂੰ ਆਖਿਆ ਤੇ ਸਭ ਗਾਲ੍ਹੜਾਂ ਨੇ ਉਸੇ ਵਕਤ ਹਾਮੀ ਭਰ ਦਿੱਤੀ।
ਹੁਣ ਸਾਰੇ ਗਾਲ੍ਹੜ ਛੂਹਣ- ਛੁਹਾਈ ਦੀ ਥਾਂ ਕੋਟਲਾ-ਛਪਾਕੀ ਖੇਡਣ ਲੱਗ ਪਏ। ਗਾਲ੍ਹੜਾਂ ਨਾਲ ਚੀਕੂ ਚੁਹਾ ਵੀ ਕੋਟਲਾ ਛਪਾਕੀ ਖੇਡਣ ਲੱਗ ਪਿਆ। ਗਾਲ੍ਹੜਾਂ ਨੇ ਇਕ ਕਪੜੇ ਨੂੰ ਵੱਟ ਚੜ੍ਹਾ ਕੇ ਵਟਣਾ ਬਣਾ ਲਿਆ ਸੀ।
ਕੋਟਲਾ-ਛਪਾਕੀ ਖੇਡਣ ਲਈ ਚੀਕੂ ਚੂਹਾ ਵੀ ਗਾਲ੍ਹੜਾਂ ਨਾਲ ਘੇਰੇ ਵਿਚ ਬਹਿ ਗਿਆ ਤੇ ਵਾਰੀ ਸਿਰ ਹੱਥ ਵਿਚ ਵਟਣਾ ਲੈਕੇ ਇਕ ਗਾਲ੍ਹੜ ਘੇਰੇ ਦੁਆਲੇ ਗੇੜੇ ਕਢਦਾ ਹੋਇਆ ਬੋਲਣ ਲੱਗ ਪੈਂਦਾ।
"ਕੋਟਲਾ-ਛਪਾਕੀ ਜੁੰਮੇ ਰਾਤ ਆਈ ਆ।
ਜਿਹੜਾ ਪਿੱਛੇ ਭAੁਂ ਕੇ ਵੇਖੇ,
ਉਸਦੀ ਸ਼ਾਮਤ ਆਈ ਆ।"
ਤੇ ਜਿਹੜਾ ਵੀ ਪਿੱਛੇ ਭਉਂ ਕੇ ਵੇਖਦਾ, ਉਸੇ ਦੀ ਸ਼ਾਮਤ ਆ ਜਾਂਦੀ। ਗੇੜੇ ਕਢਦਾ ਹੋਇਆ ਗਾਲ੍ਹੜ ਉਸਦੀ ਪਿਠ ਵਿਚ ਖਿੱਚ ਕੇ ਵਟਣਾ ਮਾਰਦਾ।
ਗਾਲ੍ਹੜ ਤੇ ਕੋਈ ਪਿੱਛੇ ਭਉਂ ਕੇ ਵੇਖਦਾ ਹੀ ਨਹੀਂ ਸੀ ਪਰ ਚੀਕੂ ਚੂਹੇ ਨੂੰ ਡਰ ਸੀ ਕਿ ਕਿਧਰੇ ਪਿਛਲੇ ਪਾਸਿਓ ਬਿੱਲੀ ਨਾ ਆ ਜਾਵੇ। ਇਸ ਕਰਕੇ ਚੀਕੂ ਚੂਹੇ ਨੂੰ ਘੜੀ-ਮੁੜੀ ਪਿੱਛੇ ਭਉਂ ਕੇ ਵੇਖਣਾ ਪੈਂਦਾ ਤੇ ਜਦੋਂ ਵੀ ਚੀਕੂ ਚੂਹਾ ਪਿੱਛੇ ਭਉਂ ਕੇ ਵੇਖਦਾ, ਗਾਲ੍ਹੜ ਉਸਦੇ ਖਿੱਚ ਕੇ ਵਟਣਾ ਮਾਰਦੇ। ਗਾਲ੍ਹੜਾਂ ਨੇ ਵਟਣੇ ਨਾਲ ਕੁੱਟ-ਕੁੱਟ ਕੇ ਚੀਕੂ ਚੂਹੇ ਨੂੰ ਰੋਣਹਾਕਾ ਕਰ ਦਿੱਤਾ।
"ਗਾਲ੍ਹੜ ਭਰਾਵੋ! ਆਪਾਂ ਛੂਹਣ- ਛੁਹਾਈ ਹੀ ਖੇਡ ਲਿਆ ਕਰੀਏ।" ਚੀਕੂ ਚੂਹੇ ਨੇ ਰੋਂਦੇ ਹੋਏ ਨੇ ਆਖਿਆ।
"ਚੀਕੂ! ਛੂਹਣ- ਛੁਹਾਈ ਖੇਡ ਲਿਆ ਕਰਾਂਗੇ ਪਰ ਤੂੰ ਭੱਜ ਕੇ ਆਪਣੀ ਖੁੱਡ ਵਿਚ ਨਹੀਂ ਵੜੇਂਗਾ।" ਗੋਮੂ ਗਾਲ੍ਹੜ ਨੇ ਆਖਿਆ ਤੇ ਚੀਕੂ ਚੂਹਾ ਉਸੇ ਵਕਤ ਮੰਨ ਗਿਆ। ਗਾਲ੍ਹੜ ਦੁਬਾਰਾ ਛੂਹਣ- ਛੁਹਾਈ ਖੇਡਣ ਲੱਗ ਪਏ। ਹੁਣ ਚੀਕੂ ਚੂਹਾ ਭੱਜ ਕੇ ਆਪਣੀ ਖੁੱਡ ਵਿਚ ਨਹੀਂ ਸੀ ਵੜਦਾ।