ਗੁਣਵੰਤਿਆਂ ਗੁਣ ਦੇਹਿ
(ਸਵੈ ਜੀਵਨੀ )
naltrexone without prescription in uk
buy naltrexone
uk ਦੁਨੀਆਂ ਦਾ ਹਰ ਬੱਚਾ ਆਪਣੇ ਮਾਂ ਬਾਪ ਨੂੰ ਸਲਾਹੁੰਦਾ ਹੈ ਪਰ ਮੈਂ ਤਾਂ ਆਪਣੇ ਬਾਈ ਜੀ (ਪਿਤਾ ਜੀ) ਸ੍ਰ. ਗੱਜਣ ਸਿੰਘ ਰਾਗੀ ਚੜਿਕ ਨੂੰ ਜ਼ਰੂਰ ਹੀ ਸਲਾਹਾਂਗੀ ਕਿਉਂਕਿ ਸਾਨੂੰ ਉਨ੍ਹਾਂ ਨੇ ਸਾਰੇ ਭੈਣ ਭਰਾਵਾਂ ਨੂੰ ਪੈਰਾਂ ਸਿਰ ਖੜ੍ਹਾ ਕੀਤਾ ਹੈ।ਸਾਨੂੰ ਤਿੰਨਾਂ ਭੈਣਾਂ ਨੂੰ ਚੰਗੇ ਪਤੀ ਲਭ ਕੇ ਦਿੱਤੇ ਹਨ।ਭਾਵੇਂ ਉਹ ਅੱਜ ਸਾਡੇ ਵਿਚ ਨਹੀਂ ਹਨ ਪਰ ਅਸੀਂ ਹਮੇਸ਼ਾ ਹੀ ਉਨ੍ਹਾਂ ਨੂੰ ਆਪਣੇ ਨਾਲ ਸਮਝਦੇ ਹਾਂ।ਬਾਈ ਜੀ ਇਕ ਦੇਵਤਾ ਪੁਰਸ਼ ਸਨ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਗੁਰਬਾਣੀ ਦੀ ਗੱਲ ਕਰਨੀ ਅਤੇ ਨਿੰਦਾ ਚੁਗਲੀ ਤੋਂ ਦੂਰ ਰਹਿਣਾ।ਆਪਣੀ ਕਿਰਤ ਕਰਦਿਆਂ ਗੁਰਬਾਣੀ ਜਾਪ ਕਰਨਾ ਹੀ ਉਨ੍ਹਾਂ ਦਾ ਨਿਤਨੇਮ ਸੀ।ਉਨ੍ਹਾਂ ਦੀ ਸੋਚ ਬਹੁਤ ਉਚੀ ਸੀ।
ਸਾਡਾ ਪਰਿਵਾਰ ਤਾਂ ਕੀ ਸਾਰਾ ਪਿੰਡ ਹੀ ਉਨ੍ਹਾਂ ਤੋਂ ਕੁਰਬਾਨ ਜਾਂਦਾ ਸੀ।ਉਹ ਸਵੇਰੇ ਸਾਢੇ ਤਿੰਨ ਵਜੇ ਗੁਰਦਵਾਰੇ ਜਾ ਕੇ ਪਾਠ ਸ਼ੁਰੂ ਕਰ ਦਿੰਦੇ ਸਨ।ਗੁਰਦਵਾਰੇ ਜਾਣ ਵਿਚ ਉਨ੍ਹਾਂ ਨੇ ਕਦੇ ਘੇਸਲ ਨਹੀਂ ਸੀ ਮਾਰੀ।ਪਿੰਡ ਦੀਆਂ ਔਰਤਾਂ ਉਦੋਂ ਹੀ ਉਠਦੀਆਂ ਜਦੋਂ ਬਾਈ ਜੀ ਇਹ ਸ਼ਬਦ ਬੋਲਦੇ ਕਿ ਉਠੋ ਭਾਈ ਜਾਗਣ ਦਾ ਵੇਲਾ ਹੋ ਗਿਆ, ਉਠ ਕੇ ਬਾਣੀ ਸੁਣੋ ਅਤੇ ਪੜ੍ਹੋ।ਬਾਅਦ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਵਾਕ ਲੈ ਕੇ ਨਿਤਨੇਮ (ਪੰਜ ਬਾਣੀਆਂ) ਸ਼ੁਰੂ ਕਰਦੇ ਸਨ।ਹੁਣ ਤਾਂ ਸਾਰੀਆਂ ਪੱਤੀਆਂ ਵਿਚ ਗੁਰਦਵਾਰੇ ਬਣ ਗਏ ਹਨ ਪਰ ਉਸ ਵਕਤ ਪਿੰਡ ਵਿਚ ਇਕ ਹੀ ਗੁਰਦਵਾਰਾ ਹੁੰਦਾ ਸੀ।
ਬਾਈ ਜੀ ਦਾ ਪਿੰਡ ਵਾਲੇ ਇਸ ਕਰ ਕੇ ਵੀ ਸਤਿਕਾਰ ਕਰਦੇ ਸਨ ਕਿ ਕੀਰਤਨ ਕਰਨਾ, ਆਨੰਦ ਕਾਰਜ ਕਰਵਾਉਣੇ ਉਨ੍ਹਾਂ ਦਾ ਮੁਖ ਸ਼ੌਕ ਬਣ ਗਿਆ ਸੀ।ਹਰ ਇਕ ਵਿਆਹ ਖਾਸ ਕਰ ਕੁੜੀ ਦਾ ਬਾਈ ਜੀ ਤੋਂ ਪੁਛ ਕੇ ਹੀ ਰਖਦੇ ਸਨ।ਉਨ੍ਹਾਂ ਦੇ ਮਨ ਵਿਚ ਹੁੰਦਾ ਸੀ ਕਿ ਆਨੰਦ ਕਾਰਜ ਰਾਗੀ ਗੱਜਣ ਸਿੰਘ ਤੋਂ ਹੀ ਕਰਵਾਉਣੇ ਹਨ।ਉਨ੍ਹਾਂ ਦੀ ਬੋਲ ਬਾਣੀ ਵਿਚ ਰਸ ਭਰਿਆ ਹੁੰਦਾ ਸੀ।ਸਾਨੂੰ ਛੇ ਭੈਣ ਭਰਾਵਾਂ ਵਿਚੋਂ ਪੰਜਾਂ ਨੂੰ ਇਕੱਲੇ ਸਿਲਾਈ ਦਾ ਕੰਮ ਕਰ ਕੇ ਪੜ੍ਹਾ ਕੇ ਨੌਕਰੀ ਤੇ ਲਗਵਾਇਆ ਹੈ।ਆਪ ਭਾਵੇਂ ਕੋਈ ਜਮਾਤ ਨਹੀਂ ਸੀ ਪੜ੍ਹੇ ਪਰ ਗੁਰਬਾਣੀ ਅਤੇ ਬੋਲ ਚਾਲ ਵਿਚ ਬੜੇ ਹੀ ਨਿਪੁੰਨ ਸਨ।ਮੈਨੂੰ ਯਾਦ ਹੈ ਜਦ ਮੈਂ ਪੇਪਰ ਦੇ ਕੇ ਆਉਣਾ ਤਾਂ ਮੇਰਾ ਆਈ ਦਾ ਪੇਪਰ ਦੇਖਣਾ ਅਤੇ ਪੁਛਣਾ ਕਿ ਇਸ ਪ੍ਰਸ਼ਨ ਦਾ ਕੀ ਉਤਰ ਲਿਖਿਆ ਹੈ।ਉਨ੍ਹਾਂ ਨੂੰ ਇਤਿਹਾਸ ਦੀ ਤਾਂ ਐਨੀ ਜਾਣਕਾਰੀ ਸੀ ਕਿ ਬਹੁਤ ਪੜ੍ਹਿਆਂ ਨੂੰ ਵੀ ਉਨੀ ਨਹੀਂ ਹੁੰਦੀ।ਮੈਂ ਤਾਂ ਇਹ ਵੀ ਕਹਿ ਦਿੰਦੀ ਕਿ ਬਾਈ ਜੀ ਜੇ ਤੁਸੀਂ ਹੁਣ ਵੀ ਪੰਜਾਬੀ ਜਾਂ ਹਿਸਟਰੀ ਐਮ.ਏ. ਕਰਨੀ ਹੋਵੇ ਤਾਂ ਜ਼ਰੂਰ ਹੀ ਪਹਿਲੇ ਨੰਬਰ ਤੇ ਆਵੋਂਗੇ।
ਮੈਂ ਗੱਲ ਕਰ ਰਹੀ ਸੀ ਗੁਣ ਔਗੁਣ ਦੀ।ਜਦੋਂ ਮੈਂ ਦਸਵੀਂ ਪਾਸ ਕਰ ਲਈ ਤਾਂ ਬਾਈ ਜੀ ਨੇ ਮੇਰੇ ਲਈ ਯੋਗ ਵਰ ਦੀ ਭਾਲ ਸ਼ੁਰੂ ਕਰ ਦਿੱਤੀ।ਉਨ੍ਹਾਂ ਦੀ ਸੋਚ ਸੀ ਕਿ ਕੁੜੀਆਂ ਨੂੰ ਸਮੇਂ ਸਿਰ ਘਰੋਂ ਤੋਰ ਦੇਣਾ ਚਾਹੀਦਾ ਹੈ।ਮੇਰੇ ਰਿਸ਼ਤੇ ਲਈ ਬਾਈ ਜੀ ਕਈ ਥਾਈਂ ਗਏ ਪਰ ਸਭ ਥਾਵਾਂ ਤੋਂ ਨਿਰਾਸ਼ ਹੀ ਮੁੜਦੇ।ਮੈਂ ਦਸਵੀਂ ਪਾਸ ਸੀ ਤੇ ਬਾਈ ਜੀ ਮੇਰੇ ਲਈ ਨੌਕਰੀ ਵਾਲਾ ਮੁੰਡਾ ਲਭਦੇ ਸਨ।ਇਹ ਤਾਂ ਪਤਾ ਹੀ ਹੈ ਕਿ ਨੌਕਰੀ ਵਾਲਾ ਲੜਕਾ ਨੌਕਰੀ ਕਰਦੀ ਕੁੜੀ ਨੈੰ ਹੀ ਪਹਿਲ ਦੇਵੇਗਾ ਜਾਂ ਫਿਰ ਉਨ੍ਹਾਂ ਦੀਆਂ ਮੰਗਾਂ ਹੀ ਬਹੁਤ ਜ਼ਿਆਦਾ ਹੁੰਦੀਆਂ ਹਨ, ਜਿੰਨ੍ਹਾਂ ਨੂੰ ਕਿਰਤ ਕਰਨ ਵਾਲਾ ਆਦਮੀ ਪੂਰੀਆਂ ਨਹੀਂ ਕਰ ਸਕਦਾ।
ਕੁਝ ਦਿਨਾਂ ਬਾਅਦ ਕਿਸੇ ਨੇ ਬਾਘਾ ਪੁਰਾਣਾ ਤੋਂ ਜੇ ਬੀ ਟੀ ਮਾਸਟਰ ਲੱਗੇ ਮੁੰਡੇ ਦੀ ਦੱਸ ਪਾਈ।ਪਰ ਨਾਲ ਹੀ ਦੱਸ ਦਿੱਤਾ ਕਿ ਲੱਤ ਤੇ ਸੱਟ ਲੱਗਣ ਕਾਰਣ ਥੋੜ੍ਹਾ ਜਿਹਾ ਹੌਲੀ ਤੁਰਦਾ ਹੈ।ਮੇਰੇ ਬਾਈ ਜੀ ਉਚੀ ਸੋਚ ਦੇ ਅਤੇ ਭਜਨੀਕ ਹੋਣ ਕਾਰਣ ਇਸ ਗੱਲ ਨੂੰ ਬਹੁਤਾ ਮਨ ਤੇ ਨਹੀਂ ਲਿਆਂਦਾ।ਇਕ ਦਿਨ ਉਹ ਲੜਕਾ ਦੇਖਣ ਲਈ ਬਾਘਾ ਪੁਰਾਣਾ ਗਏ। ਵਾਪਸ ਆ ਕੇ ਉਹ ਮਾਂ ਅਤੇ ਵੀਰਾਂ ਨੂੰ ਦੱਸਣ ਲੱਗੇ ਕਿ ਲੜਕਾ ਘਰ ਹੀ ਸੀ। ਮੈਂ ਤਾਂ ਉਸਦੀ ਪਰਸਨੈਲਟੀ ਦੇਖ ਕੇ ਬਹੁਤ ਖੁਸ਼ ਹੋਇਆ। ਮੈਨੂੰ ਤਾਂ ਕੋਈ ਨੁਕਸ ਨਹੀਂ ਲੱਗਾ। ਬਜ਼ੁਰਗ ਵੀ ਬੜਾ ਸਾਊ ਹੈ ਪਰ ਮੁੰਡੇ ਦੀ ਮਾਂ ਨਹੀਂ।ਭਾਵੇਂ ਬਾਈ ਜੀ ਮੈਥੋਂ ਚੋਰੀ ਹੀ ਇਹ ਗੱਲਾਂ ਦੱਸ ਰਹੇ ਸਨ ਪਰ ਫੇਰ ਵੀ ਮੇਰੇ ਕੰਨਾਂ ਨੇ ਇਹ ਗੱਲਾਂ ਸੁਣ ਹੀ ਲਈਆਂ।
ਕੁਝ ਦਿਨਾਂ ਬਾਅਦ ਹੀ ਸਾਡੀ ਰਿਸ਼ਤੇਦਾਰੀ ਵਿਚੋਂ ਮੇਰੇ ਭਰਾ ਲਗਦੇ ਮੁੰਡੇ ਨੇ ਮੇਰੀ ਮਾਂ ਨੂੰ ਦਸਿਆ ਕਿ ਉਹ ਲੜਕਾ ਤਾਂ ਤੁਰਦਾ ਠੀਕ ਨਹੀਂ। ਮੈਂ ਤਾਂ ਇਸ ਰਿਸ਼ਤੇ ਦੇ ਹੱਕ ਵਿਚ ਨਹੀਂ ਅੱਗੇ ਤੁਹਾਡੀ ਮਰਜ਼ੀ। ਕਿਉਂਕਿ ਭਾਨੀ ਮਾਰਨ ਵਾਲੇ ਵੀ ਬਹੁਤ ਹੁੰਦੇ ਹਨ ਜਿੰਨ੍ਹਾਂ ਨੂੰ ਕਿਸੇ ਦੀ ਖੁਸ਼ੀ ਦੇਖ ਕੇ ਖੁਸ਼ੀ ਨਹੀਂ ਹੁੰਦੀ।ਮੇਰੀ ਮਾਂ ਇਹ ਸੁਣ ਕੇ ਚੁੱਪ ਰਹੀ।ਮੇਰੀ ਮਾਂ ਵੀ ਬਹੁਤ ਸਾਊ ਸੁਭਾਅ ਦੀ ਸੀ।ਉਸਨੇ ਬਾਈ ਜੀ ਨੂੰ ਇਹ ਗੱਲ ਦੱਸੀ।ਬਾਈ ਜੀ ਕੁਝ ਦੇਰ ਸੋਚਣ ਤੋਂ ਮਗਰੋਂ ਬੋਲੇ , ਭਲੀਏ ਲੋਕੇ ਇਹੋ ਜਿਹਾ ਲੜਕਾ ਤਾਂ ਮੁਸ਼ਕਿਲ ਨਾਲ ਹੀ ਲਭਦਾ ਹੈ।ਆਪਣੀ ਕੁੜੀ ਤਾਂ ਦਸ ਪਾਸ ਹੀ ਹੈ।ਲੜਕਾ ਚੜ੍ਹੇ ਮਹੀਨੇ ਬਝਵੀਂ ਤਨਖਾਹ ਲੈ ਲੈਂਦਾ ਹੈ।ਉਸਨੇ ਤਾਂ ਕੁਰਸੀ ਤੇ ਬੈਠ ਛਡਣਾ ਹੈ ਕਿਹੜਾ ਤੂੜੀ ਦੀਆਂ ਪੰਡਾਂ ਚੁੱਕ ਕੇ ਤੁਰਨਾ ਹੈ।ਐਵੇਂ ਕਿਸੇ ਦੇ ਮਗਰ ਨਹੀਂ ਲੱਗੀਦਾ।ਬਾਈ ਜੀ ਦੀ ਆਖੀ ਗੱਲ ਉਨ੍ਹਾਂ ਦੇ ਮਨ ਨੂੰ ਲੱਗੀ।ਇਸ ਤਰ੍ਹਾਂ ਇਹ ਰਿਸ਼ਤਾ ਪਰਿਵਾਰ ਨੂੰ ਮਨਜ਼ੂਰ ਹੋ ਗਿਆ ਜੋ ਕਿ ਅੱਜ ਮੇਰੇ ਪਤੀ ਸ. ਜਗਜੀਤ ਸਿੰਘ ਬਾਵਰਾ ਜੀ ਲੈਕਚਰਰ ਰਿਟਾਇਰ ਹਨ।ਮੈਨੂੰ ਉਨ੍ਹਾਂ ਨੇ ਹੀ ਵਿਆਹ ਤੋਂ ਬਾਅਦ ਪੜ੍ਹਾਈ ਕਰਵਾਈ ਤੇ ਨੌਕਰੀ ਲਗਵਾਇਆ।ਮੈਂ ਵੀ ਅੱਜ ਜੇ ਬੀ ਟੀ ਟੀਚਰ ਸੇਵਾ ਮੁਕਤ ਹਾਂ।ਸਾਡੀ ਸਾਰੀ ਜ਼ਿੰਦਗੀ ਏਕ ਜੋਤ ਦੋ ਮੂਰਤੀ ਅਨੁਸਾਰ ਹੀ ਬੀਤੀ।ਸਾਡੇ ਬੱਚੇ ਵੀ ਬਹੁਤ ਨੇਕ ਅਤੇ ਵਧੀਆ ਸਥਾਪਿਤ ਹਨ। ਬੇਟਾ ਅਮਰੀਕਾ ਵਿਚ ਇੰਜੀਨੀਅਰ ਹੈ ਅਤੇ ਬੇਟੀ ਪੰਜਾਬ ਵਿਚ ਸਰਕਾਰੀ ਨੌਕਰੀ ਤੇ ਹੈ ਫਾਰਮਾਸਿਸਟ ਹੈ।ਉਨ੍ਹਾਂ ਦੇ ਫੁੱਲਾਂ ਵਰਗੇ ਬੱਚੇ ਹਨ।ਅੱਜ ਮੈਂ ਸੋਚਦੀ ਹਾਂ ਕਿ ਜੇ ਬਾਈ ਜੀ ਉਸ ਭਾਨੀ ਮਾਰ ਦੀਆਂ ਗੱਲਾਂ ਵਿਚ ਆ ਕੇ ਇਹ ਰਿਸ਼ਤਾ ਨਾ ਕਰਦੇ ਤਾਂ ਸ਼ਾਇਦ ਮੈਂ ਖੁਸ਼ਹਾਲ ਜ਼ਿੰਦਗੀ ਤੋਂ ਵਾਂਝੀ ਹੀ ਰਹਿ ਜਾਂਦੀ।ਮੈਂ ਵੀ ਸਭ ਨੂੰ ਇਹੀ ਕਹਿਣਾ ਚਾਹਾਂਗੀ ਕਿ ਕਿਸੇ ਦਾ ਕੋਝਾਪਨ ਜਾਂ ਔਗੁਣ ਨਾ ਦੇਖੋ ਸਿਰਫ ਉਸ ਦੇ ਗੁਣ ਹੀ ਦੇਖੋ।