ਬਾਈ ਮੱਲ ਸਿੰਘ ਯਾਦਗਾਰੀ ਸਨਮਾਨ ਸਮਾਗਮ ਆਯੋਜਿਤ
(ਖ਼ਬਰਸਾਰ)
ਲੁਧਿਆਣਾ -- ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਦਵਿੰਦਰ ਸਿੰਘ ਸੇਖਾ ਵੱਲੋਂ ਆਪਣੇ ਪਿਤਾ ਜੀ ਦੀ ਯਾਦ ਵਿਚ ਹਰ ਸਾਲ ਦਿੱਤਾ ਜਾਣ ਵਾਲਾ ਬਾਈ ਮੱਲ ਸਿੰਘ ਯਾਦਗਾਰੀ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ।ਪ੍ਰਧਾਨਗੀ ਮੰਡਲ ਵਿਚ ਡਾ. ਅਮਰਪ੍ਰੀਤ ਸਿੰਘ ਦਿਉਲ, ਸ. ਪ੍ਰਤਾਪ ਸਿੰਘ,ਡਾ. ਜਗਦੀਪ ਸਿੰਘ ਚੀਮਾ,ਪ੍ਰੋ. ਗੁਰਭਜਨ ਗਿੱਲ,ਮਿੱਤਰ ਸੈਨ ਮੀਤ, ਕਰਮਜੀਤ ਸਿੰਘ ਔਜਲਾ ਅਤੇ ਗੁਰਚਰਨ ਕੌਰ ਕੋਚਰ ਸ਼ਾਮਲ ਹੋਏ।ਇਸ ਸਮਾਗਮ ਵਿਚ ਉਘੇ ਲੇਖਕ ਡਾ. ਐਸ ਤਰਸੇਮ ਨੂੰ 'ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ' ਅਤੇ ਉਘੇ ਇਤਿਹਾਸਕਾਰ ਸੁਰਿੰਦਰ ਕੋਛੜ ਨੂੰ 'ਬਾਈ ਮੱਲ ਸਿੰਘ ਯਾਦਗਾਰੀ ਵਿਸ਼ੇਸ਼ ਸਨਮਾਨ' ਨਾਲ ਸਨਮਾਨਤ ਕੀਤਾ ਗਿਆ।ਸਭਾ ਦੀ ਜਨਰਲ ਸਕੱਤਰ ਗੁਰਚਰਨ ਕੌਰ ਕੋਚਰ ਅਤੇ ਹਰਬੀਰ ਸਿੰਘ ਭੰਵਰ ਨੇ ਬਾਈ ਮੱਲ ਸਿੰਘ ਦੇ ਜੀਵਨ ਬਾਰੇ ਭਰਪੂਰ ਜਾਣਕਾਰੀ ਦਿੱਤੀ।ਡਾ. ਐਸ ਤਰਸੇਮ ਬਾਰੇ ਕਰਮਜੀਤ ਸਿੰਘ ਔਜਲਾ ਅਤੇ ਮਿੱਤਰ ਸੈਨ ਮੀਤ ਨੇ ਵਿਸਥਾਰ ਪੂਰਵਕ ਚਾਣਨਾ ਪਾਇਆ।ਇਤਿਹਾਸਕਾਰ ਸੁਰਿੰਦਰ ਕੋਛੜ ਬਾਰੇ ਅਮਰਜੀਤ ਸਿੰਘ ਸਰਕਾਰੀਆ ਨੇ ਜਿਥੇ ਇਤਿਹਾਸਕ ਖੋਜਾਂ ਦੇ ਵੇਰਵੇ ਪੇਸ਼ ਕੀਤੇ ਉਥੇ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਸਿਰਜਣਧਾਰਾ ਨੇ ਸੁਰਿੰਦਰ ਕੋਛੜ ਨੂੰ ਸਨਮਾਨਿਤ ਕਰ ਕੇ ਉਸ ਵਰਕੇ ਨੂੰ ਸਨਮਾਨਿਤ ਕੀਤਾ ਹੈ ਜਿਸ ਵਰਕੇ ਦੀ ਨਿਸ਼ਾਨਦੇਹੀ ਸੁਰਿੰਦਰ ਕੋਛੜ ਨੇ ਕੀਤੀ ਹੈ।ਡਾ. ਅਮਰਪ੍ਰੀਤ ਸਿੰਘ ਦਿਉਲ ਅਤੇ ਪ੍ਰਤਾਪ ਸਿੰਘ ਨੇ ਆਪਣੇ ਸਾਂਝੇ ਬਿਆਨ ਵਿਚ ਕਿਹਾ ਕਿ ਪੁਰਸਕਾਰਾਂ ਰਾਹੀਂ ਪੁਰਖਿਆਂ ਨੂੰ ਯਾਦ ਕਰਨ ਵਾਲਾ ਸ਼ਕਤੀਸ਼ਾਲੀ ਕਾਰਜ ਸਿਰਜਣਧਾਰਾ ਵੱਲੋਂ ਨਿਰੰਤਰ ਹੋ ਰਿਹਾ ਹੈ ਸੋ ਸਭਾ ਵਧਾਈ ਦੀ ਪੂਰੀ ਹਕਦਾਰ ਹੈ।ਸਨਮਾਨਿਤ ਸਖਸ਼ੀਅਤਾਂ ਦੇ ਸਨਮਾਨ ਪੱਤਰ ਕ੍ਰਮਵਾਰ ਡਾ. ਘੁਲਜ਼ਾਰ ਪੰਧੇਰ ਅਤੇ ਰਵਿੰਦਰ ਸਿੰਘ ਨੇ ਪੜ੍ਹੇ।
ਇਸ ਮੌਕੇ ਕਰਵਾਏ ਤ੍ਰੈ-ਭਾਸ਼ੀ ਕਵੀ ਦਰਬਾਰ ਵਿਚ ਹਰਕੰਵਲ ਸਿੰਘ ਸਾਹਿਲ (ਕਨੇਡਾ),ਸੋਮ ਨਾਥ, ਰਘਬੀ੍ਰ ਸਿੰਘ ਸੰਧੂ, ਡਾ. ਰਾਮ ਚੰਦਰ ਸ਼ਰਮਾ,ਮੀਨੂੰ ਭੱਠਲ, ਤਰਸੇਮ ਨੂਰ, ਗੁਰਭਜਨ ਗਿੱਲ, ਇੰਜ; ਸੁਰਜਨ ਸਿੰਘ, ਹਰਦੀਪ ਸਿੰਘ ਬਿਰਦੀ, ਗੁਰਚਰਨ ਕੌਰ ਕੋਚਰ, ਬਲਵੰਤ ਸਿੰਘ, ਗੁਰਦੀਸ਼ ਕੌਰ ਗਰੇਵਾਲ, ਰਵਿੰਦਰ ਦੀਵਾਨਾ, ਸੁਖਵਿੰਦਰ ਸਿੰਘ, ਪ੍ਰੀਤਮ ਪੰਧੇਰ,ਡਾ. ਪ੍ਰਿਤਪਾਲ ਕੌਰ ਚਾਹਲ, ਸਰਬਜੀਤ ਸਿੰਘ ਬਿਰਦੀ, ਅਮਰਜੀਤ ਸ਼ੇਰਪੁਰੀ, ਸੰਪੂਰਨ ਸਨਮ, ਸੁਰਿੰਦਰਪ੍ਰੀਤ ਕਾਉਂਕੇ, ਗੁਰਵਿੰਦਰ ਸ਼ੇਰਗਿਲ, ਗੁਰਨਾਮ ਸਿੰਘ ਕੋਮਲ, ਪਰਗਟ ਸਿੰਘ ਇਕੋਲਾਹਾ, ਆਦਿ ਕਵੀਆਂ ਨੇ ਵਖ ਵਖ ਰੰਗਾਂ ਦੀਆਂ ਕਵਿਤਾਵਾਂ ਸੁਣਾ ਕੇ ਸਮਾਂ ਬੰਨ੍ਹਿਆਂ। ਇਸ ਮੌਕੇ ਹੋਰਾਂ ਤੋਂ ਇਲਾਵਾ ਨਿਰਮਲ ਜੌੜਾ, ਸਤੀਸ਼ ਗੁਲਾਟੀ, ਬੁਧ ਸਿੰਘ ਨੀਲੋਂ, ਸੁਰਿੰਦਰ ਕੈਲੇ,ਇੰਦਰਜੀਤ ਕੌਰ ਭਿੰਡਰ ਆਦਿ ਲੇਖਕ ਹਾਜ਼ਰ ਸਨ।ਸਭਾ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਸੇਖਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਗੁਰਚਰਨ ਕੌਰ ਕੋਚਰ
ਜਨਰਲ ਸਕੱਤਰ