ਵਰਲਡ ਪੰਜਾਬੀ ਸੈਂਟਰ ਦੀ ਸਥਾਪਨਾ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ਉੱਪਰ ਵਿਕਸਿਤ ਕਰਨ ਲਈ ਕੀਤੀ ਗਈ ਸੀ। ਇਸ ਸੰਸਥਾ ਵੱਲੋਂ ਸਰਕਾਰ ਵੱਲੋਂ ਉਪਲੱਬਧ ਕਰਵਾਈ ਜਾਂਦੀ ਸਾਰੀ ਰਕਮ ਆਪਣੇ ਨਿਜੀ ਹਿੱਤਾਂ ਦੀ ਪ੍ਰਾਪਤੀ ਲਈ ਵਰਤੀ ਜਾਂਦੀ ਰਹੀ। ਸੱਚਾਈ ਨੂੰ ਜਾਣਨ ਲਈ ਡਾ.ਐਸ ਤਰਸੇਮ ਵੱਲੋਂ, ਰਾਈਟ ਟੂ ਇਨਫਾਰਮੇਸ਼ਨ ਐਕਟ ਦੀ ਵਰਤੋਂ ਕਰਦੇ ਹੋਏ, ਲੰਬੇ ਸੰਘਰਸ਼ ਬਾਦ ਸੂਚਨਾ ਪ੍ਰਾਪਤ ਕੀਤੀ ਗਈ। ਪ੍ਰਾਪਤ ਸੂਚਨਾ ਦੇ ਅਧਾਰ ਤੇ ਵਿੱਤੀ ਵਰ੍ਹੇ 2010-2011 ਦੌਰਾਨ ਵਰਲਡ ਪੰਜਾਬੀ ਸੈਂਟਰ ਵੱਲੋਂ ਕੀਤੇ ਗਏ ਖਰਚੇ ਦੀ ਘੋਖ ਪੜਤਾਲ ਕਰਨ ਤੇ ਜੋ ਤੱਥ ਸਾਹਮਣੇ ਆਏ ਉਹ ਇਸ ਲੇਖ ਵਿੱਚ ਦਰਜ ਕੀਤੇ ਜਾ ਰਹੇ ਹਨ।
ਵਰਲਡ ਪੰਜਾਬੀ ਸੈਂਟਰ ਵੱਲੋਂ ਇਸ ਵਿੱਤੀ ਵਰ੍ਹੇ ਵਿੱਚ ਜੋ ਖਰਚ ਕੀਤਾ ਗਿਆ ਉਸਦਾ ਵਿਸਥਾਰ ਤਿੰਨ ਸੂਚੀਆਂ ਵਿੱਚ ਦਰਜ ਕੀਤਾ ਗਿਆ ਹੈ ਜੋ ਕਿ ਹੇਠਾਂ ਅਨੁਲੱਗ a, ਅ ਅਤੇ e ਅਨੁਸਾਰ ਹੈ। ਇਸ ਵਿੱਤੀ ਵਰ੍ਹੇ ਦੌਰਾਨ ਵਰਲਡ ਪੰਜਾਬੀ ਸੈਂਟਰ ਦੀ ਕਾਰ ਦੀ ਹੋਈ ਵਰਤੋਂ ਨੂੰ ਦਰਸਾਉਂਦੀ ਲਾਗ ਬੁੱਕ ਅਤੇ ਵਿੱਤੀ ਵਰ੍ਹੇ ਦੀ ਚਾਰਟਰਡ ਅਕਾਊਟੈਂਟ ਵੱਲੋਂ ਤਸਦੀਕ ਆਮਦਨ ਅਤੇ ਖਰਚੇ ਦੀ ਸਟੇਟਮੈਂਟ ਵੀ ਉਪਲੱਬਧ ਕਰਵਾਈ ਗਈ ਹੈ ਜੋ ਹੇਠਾਂ (ਅਨੁਲੱਗ ਸ) ਅਨੁਸਾਰ ਹੈ।
ਪਹਿਲਾਂ ਇਸ ਵਿੱਤੀ ਵਰ੍ਹੇ ਦੇ ਕੁਝ ਖਰਚਿਆਂ ਤੇ ਝਾਤ ਮਾਰੀ ਜਾਵੇ।