ਕਠਪੁਤਲੀਆਂ (ਕਵਿਤਾ)

ਬਲਵੰਤ ਫਰਵਾਲੀ   

Email: balwantpharwali@yahoo.com
Phone: 98881-17389
Address: ਕਸਬਾ ਭੁਰਾਲ਼
ਸੰਗਰੂਰ Punjab India
ਬਲਵੰਤ ਫਰਵਾਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਸੀਂ ਕਠਪੁਤਲੀਆਂ, ਹੋ ਤੁਸੀਂ ਕਠਪੁਤਲੀਆਂ,  
ਨਚਾਉਂਦੀਆਂ ਨੇ ਸਾਨੂੰ ਇੱਕ ਦੂਜੇ ਦੀਆਂ ਉਂਗਲੀਆਂ।
 ਵਿਕਦੇ ਇਨਸਾਨ ਨੇ ਇਨਸਾਨਾਂ ਦੇ ਬਾਜਾਰ ਵਿੱਚ,  

ਕੁਛ ਤਾਂ ਮਿਲ ਜਾਂਦੇ ਨੇ ਅੱ
ਕੱਲ੍ਹ ਦੋਸਤੋ ਕਬਾੜ ਵਿੱਚ,
ਕੁਛ ਤਾਂ ਵਿਕਦੇ ਵੀ ਨਹੀਂ, ਨਾ ਵਿਕਦੀਆਂ ਜਿਵੇਂ ਗੁਠਲੀਆਂ।
ਅਸੀਂ ਕਠਪੁਤਲੀਆਂ, ਹੋ ਤੁਸੀਂ ਕਠਪੁਤਲੀਆਂ…………..  
                                                                           

    ਯਾਰਾਂ ਦੀ ਯਾਰੀ ਵੀ ਹੋ ਗਈ ਬਦਨਾਮ ਹੈ ,
 ਯਾਰ ਹੀ ਯਾਰਾਂ ਨੂੰ ਯਾਰੋ ਦੇ ਰਿਹਾ ਇਲਜ਼ਾਮ ਹੈ ,
ਯਾਰ ਹੀ ਕਰਦੇ ਨੇ ਯਾਰੋ ਲੋਕਾਂ ਦੇ ਵਿੱਚ ਚੁਗਲੀਆਂ।
 ਅਸੀਂ ਕਠਪਤੁਲੀਆਂ, ਹੋ ਤੁਸੀਂ ਕਠਪੁਤਲੀਆਂ……………..
                                                              

ਘਰਾਂ ਦੇ ਵਿਹੜੇ 'ਚ ਰੌਣਕ ਨਾ ਰਹਿ ਗਈ ,
ਰਿਸ਼ਤਿਆਂ ਦੀ ਗਰਮੀ ਤਾਂ ਹੁਣ ਫਿੱਕੀ ਪੈ ਗਈ,
ਸੋਚਾਂ ਵੀ ਬਣੀਆਂ ਨੇ ਹੁਣ ਤਾਂ ਚਗਲ਼ੀਆਂ ।
 ਅਸੀਂ ਕਠਪੁਤਲੀਆਂ, ਹੋ ਤੁਸੀਂ ਕਠਪੁਤਲੀਆਂ……………….
                                                                                                                                                                             ਵਧਦੀਆਂ ਭੀੜਾਂ 'ਚ ਗੁੰਮ ਗਈ ਆਵਾਜ਼ ਏ ,
ਰੇਂਗਦੇ ਨੇ ਲੋਕੀ ਏਥੇ ਨਾ ਕੋਈ ਪਰਵਾਜ਼ ਏ ,
ਵੱਜਦੇ ਹਾਂ ਇੰਜ਼ ਜਿਵੇਂ ਵੱਜਣ ਡੱਫਲੀਆਂ ।
                                                             ਅਸੀਂ ਕਠਪੁਤਲੀਆਂ, ਹੋ ਤੁਸੀਂ ਕਠਪੁਤਲੀਆਂ…………………                                                                                                                      
 ਸਰਹੱਦਾਂ ਉੱਤੇ 'ਬਲਵੰਤ' ਮਰਦੇ ਅਸੀਂ ਹਾਂ ,
ਸਮੁੰਦਰ ਵੀ ਲਾਸ਼ਾਂ ਦਾ ਤਰਦੇ ਅਸੀਂ ਹਾਂ ,
 ਜੋ ਰਹਿਬਰ ਨੇ ਸਾਡੇ ਗਿਰਾਉਂਦੇ ਬਿਜਲੀਆਂ ।  
                         ਸੀਂ ਕਠਪੁਤਲੀਆਂ, ਹੋ ਤੁਸੀਂ ਕਠਪੁਤਲੀਆਂ………………