ਲੋਕ ਬਿਗਾਨੇਂ ਅਵਾਜ਼ ਵੀ ਮਾਰੀ
ਕਿਸੇ ਨਾਂ ਮੁੜ ਕੇ ਤੱਕਿਆ ।
ਕਦਮ ਕਦਮ ਤੇ ਖੜੀ ਉਡੀਕਾਂ
ਆਖਿਰ ਜੀਉੜਾ ਥੱਕਿਆ ।
ਚੰਨ ਚਾਨਣੀ ਨਿੱਮੀ ਨਿੱਮੀ
ਬਦਲਾਂ ਨੇ ਚੰਨ ਢੱਕਿਆ ।
ਇਕ ਇਕ ਤਾਰਾ ਨਜ਼ਰ ਚੁਰਾਵੇ
ਤਕ ਤਕ ਮੈਨੂੰ ਅੱਕਿਆ।
ਯਾਦਾਂ ਆਸਾਂ ਫਿੱਕੀਆਂ ਪਈਆਂ
ਕਿੰਨਾ ਵੀ ਸਾਂਭ ਕੇ ਰੱਖਿਆ ।
ਉਮਰਾਂ ਦਾ ਮੈਂ ਮੰਥਨ ਕਰਕੇ
ਜ਼ਹਿਰ ਜਿਹਾ ਕੁਝ ਚੱਖਿਆ ।
ਖੂਬ ਕਲਮ ਨੇ ਬਿਰਹਾ ਜੰਮਿਆਂ
ਅੱਖਰਾਂ ਸਾਂਭ ਕੇ ਰੱਖਿਆ ।
ਇਧਰ ਉਧਰ ਜੋ ਸੁਪਨੇਂ ਭਟਕੇ
ਕੋਈ ਵੀ ਫੜ ਨਾਂ ਸੱਕਿਆ
ਚੜਦਾ ਸੂਰਜ ਫਿੱਕਾ ਫਿੱਕਾ
ਡੁਬਦਾ ਖੂਬ ਉਹ ਭੱਖਿਆ।
ਕੁਝ ਪੱਲਾਂ ਦੀ ਸੂਰਜ ਲਾਲੀ
ਨੇਹਰੇ ਨੇਂ ਝਟ ਢੱਕਿਆ ॥