ਮੁੰਡੇ ਦੇ ਵਿਆਹ ਤੇ ਕੱਠ ਪੂਰਾ ਕਰਨਾ,
ਅਸੀਂ ਨੀ ਵੀ ਐਵੀਂ ਮਰੂ-ਮਰੂ ਕਰਨਾ।
ਹਫਤਾ ਪਹਿਲਾ ਹੀ, ਕੜਾਹੀ ਚੜਾਈ ਆ,
40 ਗੱਡੀਆਂ ਦੀ ਵੀ ਦਿੱਤੀ ਸਾਈ ਆ।
ਕਰਜ਼ੇ ਦੀ ਪੰਡ ਸਿਰ ਤੇ ਉਠਾਈ ਆ,
ਬਚੋ ਲੋਕੋ…, ਇਹਦੇ ਵਿੱਚ ਹੀ ਭਲਾਈ ਆ।
70 ਵਿੱਘਿਆ ਵਾਲੇ ਦੀ ਰੀਸ਼ ਕਰੇ 7 ਵਾਲਾ।
ਫੇਰ ਕਹਿੰਦੇ ਸਾਡਾ ਤਾਂ ਨਿਕਲਿਆ ਪਿਆ ਹੈ, ਦੀਵਾਲਾ,
ਬੈਂਕ ਵਾਲਿਆ ਫਿਰ ਕੁਰਕੀ ਲਿਆਈ ਆ।
ਸ਼ੈ-ਸੋ ਬਾਜੀ ਕਦੋਂ ਕਿਸੇ ਰਾਸ ਆਈ ਆ,
ਤਾਹੀਉ, ਹਰ ਪਾਸੇ ਮੱਚੀ ਦੁਹਾਈ ਆ।
ਬਚੋ ਲੋਕੋ…, ਇਹਦੇ ਵਿੱਚ ਹੀ ਭਲਾਈ ਆ।
ਬੁੱਢਾ- ਬਾਪੂ ਮਰਿਆ ਹੋਈ ਖੁਸ਼ੀ ਸਾਰਿਆ,
ਦੇਖਿਉ, ਹੁਣ ਕਿਵੇਂ ਬੰਨਣੇ ਨਜ਼ਾਰੇ ਆ।
ਅਖਬਾਰ ਵਿੱਚ ਬਾਪੂ ਦੀ ਫੋਟੇ ਵੀ ਲਵਾਈ ਆ,
ਸ਼ਾਰੇ ਪਿੰਡ ਵਿੱਚ ਠੁੱਕ ਵੀ ਬਣਾਈ ਆ।
ਸੱਤ ਭਾਂਤੀ ਮਿਠਆਈ ਵੀ ਬਣਾਈ ਆ,
ਸਾਰੇ ਪਿੰਡ ਨੂੰ ਪੱਤਲ ਭਜਾਈ ਆ।
ਬਚੋ ਲੋਕੋ…, ਇਹਦੇ ਵਿੱਚ ਹੀ ਭਲਾਈ ਆ।
ਕੁੜੀ ਦਾ ਵੀ ਪਿਉ ਨੇ ਵਿਆਹ ਧਰਿਆ,
ਸਭ ਤੋਂ ਮਹਿੰਗਾ ਪੈਲੇਸ ਬੁੱਕ ਕਰਿਆ।
ਮੀਟ ਮੁਰਗਾ ਵੀ ਚੱਲਣਾ ਹੈ ਖੁੱਲ ਕੇ,
ਰਹਿ ਨਾ ਵੀ ਜਾਵੇ ਕੋਈ ਘਾਟ ਭੁੱਲ ਕੇ।
ਸਭ ਤੋਂ ਮਹਿੰਗੀ, ਸ਼ਰਾਬ ਵੀ ਮੰਗਾਈ ਆ,
ਹਰ ਇੱਕ ਵੀ ਸਟਾਲ ਲਾਈ ਆ
ਬਚੋ ਲੋਕੋ…, ਇਹਦੇ ਵਿੱਚ ਹੀ ਭਲਾਈ ਆ।
ਗੱਡੀ ਹੈ ਘਰੇ, ਨਾਲੇ ਟਰੈਕਟਰ ਖੜ੍ਹਾ,
ਭਾਵੇ ਹੈ ਜ਼ਮੀਨ ਘੱਟ,ਪਿੰਡ’ਚ ਰੋਅਬ ਹੈ ਬੜਾ।
ਨਿਆਈ ਵਾਲੀ ਵੇਚ ਕੇ ਵੀ ਕੋਠੀ ਪਾਈ ਆ
ਬਾਪੂ ਨੂੰ ਵੀ ਚੋਣ ਸਰਪੰਚੀ ਦੀ ਲੜਾਈ ਆ।
ਭੁੱਕੀ, ਸ਼ਰਾਬ ਖੁੱਲੀ ਵਰਤਾਈ ਆ,
“ਬੁੱਕਣਵਾਲੀਆ” ਪੱਲੇ ਫਿਰ ਵੀ, ਹਾਰ ਆਈ ਆ।
ਬਚੋ ਲੋਕੋ…, ਇਹਦੇ ਵਿੱਚ ਹੀ ਭਲਾਈ ਆ।