ਘਰ ਪੰਡਤਾਂ ਦੇ ਪੱਤਰੀ ਵਿਖਾ ਕੇ ਵੇਖ੍ਲੀ, ਗੀਤ
ਵਾਹ ਜਿਥੋਂ ਤੱਕ ਲੱਗੀ ਆਪਾਂ ਲਾ ਕੇ ਵੇਖ੍ਲੀ,
ਮਰ ਮਰ ਯਾਰੋ ਨਿੱਤ ਦਿਨ ਕੱਟਦੇ,
ਭਾਵੇਂ ਲੱਖ ਬਦਲੀਆਂ ਸਰਕਾਰਾਂ,
ਪਰ ਬਦਲੇ ਨਾ ਦਿਨ ਜੱਟ ਦੇ...
ਅਸੀਂ ਕਰਕੇ ਕਮਾਈਆਂ ਜਗਾਏ ਭਾਗ ਜਿਹਨਾ ਦੇ ਸੁੱਤੇ,
ਆ ਕੇ ਓਹੀ ਹੁਕਮ ਚਲਾਉਣ ਸਾਡੇ ਉੱਤੇ,
ਸਾਡੀਆਂ ਜੜ੍ਹਾਂ ਨੂੰ ਨਿੱਤ ਰਹਿਣ ਪੱਟਦੇ,
ਭਾਵੇਂ ਲੱਖ ਬਦਲੀਆਂ...........
ਕਿੰਨੀਆਂ ਹੀ ਬਜ਼ੁਰਗਾਂ ਦੀਆਂ ਲੰਘੀਆਂ ਨੇ ਪੀੜੀਆਂ
ਪਰ ਸਾਡੇ ਸਿਰਾਂ ਉੱਤੇ ਯਾਰੋ ਕਰਜੇ ਦੀਆਂ ਪੀਰੀਆਂ,
ਜਿਉਣ ਜੋਗੇ ਛੱਡੇ ਨਈਓ ਯਾਰੋ ਇਸ ਸੱਟ ਨੇ
ਭਾਵੇਂ ਲੱਖ ਬਦਲੀਆਂ...........
ਬੱਸ ਇਕ ਤੇਰੀ ਓਟ ਸਾਨੂੰ ਹੁਣ ਵਾਜਾਂ ਵਾਲਿਆ,
ਆਖਦਾ ਰਸੋਲੀ ਵਾਲਾ ਸਾਨੂੰ ਨਿੱਤ ਦਿਆਂ ਹਉਕਿਆਂ ਨੇ ਖਾ ਲਿਆ,
ਰੁਲ੍ਹੇ ਵਿੱਕੀ ਧਾਲੀਵਾਲ ਨਿੱਤ ਜਿੰਮੀਦਾਰ ਵੱਟ ਤੇ,
ਭਾਵੇਂ ਲੱਖ ਬਦਲੀਆਂ...........