ਸੇਵਾ ਦਾ ਮੇਵਾ
(ਮਿੰਨੀ ਕਹਾਣੀ)
ਘਾਰੂ ਦਾ ਵੱਡਾ ਮੁੰਡਾ ਜੋ ਗੁਰੋ ਦੇ ਘਰ ਵਾਲਾ ਸੀ,ਖੇਤ ਗਿਆ ਸੱਪ ਨੇ ਡੱਸ ਲਿਆ ,ਜਿਸ ਨੂੰ ਬਚਾਇਆ ਨਾ ਜਾ ਸਕਿਆ । ਲੋਕਾਂ ਦੀਆ ਤੀਵੀਆਂ ਨੇ ਬਹੁਤ ਕਿਹਾ ਕਿ ਬਈ ਤੇਰੀ ਅਜੇ ਉਮਰ ਛੋਟੀ ਐ.ਤੂੰ ਹੋਰ ਵਿਆਹ ਕਰਵਾ ਲੈ”.ਪਰ ਗੁਰੋ ਦਾ ਇਕੋ ਜਵਾਬ ਸੀ “ਜੇ ਦੂਜੇ ਨੂੰ ਕੁੱਝ ਹੋ ਗਿਆ ਫਿਰ ਮੈ ਤੀਜਾ ਕਰਾਂ ? ਮੇਰਾ ਮੁੰਡਾ ਹੈ ਉਹਦੀ ਨਿਸ਼ਾਨੀ ਮੈਂ ਇਸ ਨੂੰ ਵੱਡਾ ਕਰਾਂਗੀ,ਮੇਰਾ ਪਿਤਾ-ਸਹੁਰਾ ਸਰਦਾਰ ਸੁਬੇਗ ਸਿੰਘ ਜਿਉਂਦਾ ਰਹੇ, ਮੈਂ ਉਸ ਪਿਤਾ ਦੇ ਸਹਾਰੇ ਦਿਨ ਕੱਟ ਲਵਾਂਗੀ,”। ਇਹ ਬਚਨ ਬਿਲਾਸ ਸੁਣ ਕਿ ਕਿਸੇ ਦੀ ਹਿੰਮਤ ਨਹੀਂ ਪਈ ਗੁਰੋ ਨੂੰ ਕੁੱਝ ਸਮਝਾਉਣ ਦੀ। ਉਸ ਦਾ ਸਹੁਰਾ-ਪਿਤਾ ਜੁਆਨ ਪੁੱਤ ਦੇ ਗ਼ਮ ਅਤੇ ਆਪਣੀ ਜੀਵਨ ਸਾਥਣ ਦੇ ਅਕਾਲ ਚਲਾਣੇ ਮਗਰੋਂ ਬਿਮਾਰ ਰਹਿਣ ਲੱਗਿਆ। ਗੁਰੋ ਜੋ ਡ੍ਰਾਵਿੰਗ ਕਰਨਾ ਜਾਣਦੀ ਸੀ, ਨੇ ਪਿਤਾ ਸਹੁਰੇ ਨੂੰ ਕਹਿਕੇ ਗੱਡੀ ਲੈ ਲਈ,ਅਤੇ ਆਪ ਚਲਾਕੇ ਬਿਮਾਰ ਪਿਤਾ-ਸਹੁਰੇ ਲਈ ਦੁਆਈ ਲਿਆਉਣ ਲੱਗੀ,ਉਹਦੀ ਪ੍ਰਸੰਸ਼ਾ ਦੇ ਕਿੱਸੇ ਘਰ ਘਰ ਛਿੜ ਪਏ।ਕਈ ਬਹੁਤ ਹੈਰਾਨਗੀ ਨਾਲ ਵੇਖਦੇ,ਖ਼ਾਸ਼ ਕਰ ਜਦੋਂ ਉਹ ਸਹਾਰਾ ਦੇ ਕੇ ਨਾਲ ਤੋਰਦੀ,ਤਾਂ ਲੋਕ ਦੰਗ ਹੋ ਜਾਂਦੇ,ਕੁੱਝ ਗੁਰੋ ਨੂੰ ਧੰਨ ਦੀ ਔਰਤ ਮੰਨਦੇ ਅਤੇ ਕੁੱਝ ਉਹਦੇ ਮਾਪਿਆਂ ਨੂੰ ਸਲਾਹੁੰਦੇ।
ਜਦ ਉਹਦੇ ਸਹੁਰੇ-ਪਿਤਾ ਨੂੰ ਖੰਘ ਛਿੜਦੀ ਤਾਂ ਉਹ ਉਸਦੇ ਥੁੱਕਣ ਲਈ ਉਹਦੇ ਮੁਹਰੇ ਹੱਥ ਕਰ ਦਿੰਦੀ,ਉਹ ਰੋਕਦਾ,ਅਤੇ ਕਹਿੰਦਾ ”ਮੇਰੇ ਪੁੱਤ ਇਓਂ ਨਾਂ ਕਰ “। ਪਰ ਉਹ ਜਿਦ ਨਾ ਛੱਡਦੀ। ਕਈ ਸਾਲਾਂ ਤੋਂ ਅਲੱਗ ਰਹਿ ਰਹੇ ਛੋਟੀ ਨੂੰਹ ਦਲਜੀਤ ਅਤੇ ਉਸਕਲੇ ਅਤੇ ਉਹ ਜ਼ਮੀਨ ਆਦਿ ਦੇ ਵਾਰਿਸ ਬਣਨ। ਜਿੱਥੇ ਲੋ ਇਹਨਾਂ ਨੂੰ ਦੁਰਕਾਰਦੇ,ਉਥੇ ਵੱਡੀ ਨੂੰਹ ਦੀ ਸੇਵਾ ਦੀਆ ਲੋਕ ਉਦਾਹਰਣਾਂ ਦਿੰਦੇ ਨਾਂ ਥਕਦੇ;ਨਾਲੇ ਉਹ ਆਪਣੇ ਪੁੱਤ ਨੂੰ ਪੜਾਉਂਦੀ ਅਤੇ ਨਾਲੇ ਸੇਵਾ ਸੰਭਾਲ ਕਰਦੀ.,ਉਹਦਾ ਪੁੱਤ ਵੀ ਦਾਦੇ ਦੀ ਪੂਰੀ ਸੇਵਾ ਕਰਦਾ। ਅਖ਼ਿਰ ਇੱਕ ਦਿਨ ਸਰਦਾਰ ਸੁਬੇਗ ਸਿੰਘ ਵੀ ਅੱਖਾਂ ਮੀਚ ਗਿਆ,ਉਹਦੀ ਵੱਡੀ ਨੂੰਹ ਗੁਰੋ ਅਤੇ ਪੋਤਾ ਬਹੁਤ ਰੋਏ, ਬਹੁਤ ਰੋਏ,ਪਰ ਛੋਟੀ ਨੂੰਹ ਅਤੇ ਪੁੱਤ ਅੰਦਰੋਂ ਖ਼ੁਸ਼ ਸਨ, ਕਿ ਚਲੋ ਗੱਲ ਨਿਬੜੀ ਸਾਰੀ ਜਾਇਦਾਦ ਨੂੰ ਬੁੜਾ ਐਵੇਂ ਜੱਫਾ ਮਾਰੀ ਬੈਠਾ ਸੀ,ਹੁਣ ਸਾਡੀ ਹੋ ਜਾਏਗੀ,ਉਹਨਾਂ ਨੇ ਹੀ ਮ੍ਰਿਤੂ ਸਰਟੀਫਿਕੇਟ ਚਾਅ ਨਾਲ ਬਣਵਾਇਆ,ਅਤੇ ਪਟਵਾਰੀ ਨੂੰ ਵਿਰਾਸਤ ਚੜਾ੍ਉਣ ਲਈ ਇਹ ਸਰਟੀਫਿਕੇਟ ਦੇ ਆਂਦਾ,ਸਮੇ ਦੀ ਲੋੜ ਅਤੇ ਨਿਯਮਾਂ ਅਨੁਸਾਰ ਵਿਰਾਸਤ ਚੜ੍ਹ ਗਈ,ਪਰ ਛੋਟੀ ਨੂੰਹ ਅਤੇ ਪੁੱਤ ਦੇ ਪੱਲੇ ਕੱਖ ਨਾਂ ਚੜ੍ਹਿਆ ,ਕਿਓਂਕਿ ਸਮਝਦਾਰ ਬਜ਼ੁਰਗ ਪਹਿਲਾਂ ਹੀ ਸਾਰਾ ਕੁੱਝ ਵੱਡੀ ਸੇਵਾਦਾਰ, ਵਫ਼ਾਦਾਰ ਨੂੰਹ ਦੇ ਨਾਂਅ ਕਰਵਾ ਗਿਆ ਸੀ। ਹੁਣ ਉਹ ਸੱਚੀਂ ਰੋ ਰਹੇ ਸਨ।