ਨਵੇ ਸਾਲ ਦੀ ਤੈਨੂੰ ਏ ਵਧਾਈ ਦੋਸਤਾਂ ।
ਹੱਕ ਸੱਚ ਸਦਾ ਤੂੰ ਏ ਕਮਾਈ ਦੋਸਤਾਂ ।
ਖੁਸੀਆ ਦਾ ਬਾਗ ਤੇਰਾ ਟਹਿਕਦਾ ਰਹੇ ।
ਸੱਜਰੇ ਫੁੱਲਾ ਦੇ ਨਾਲ ਮਹਿਕਦਾ ਰਹੇ ।
ਰਹੇ ਨਾ ਕਿਸੇ ਦੀ ਰੁੱਸਵਾਈ ਦੋਸਤਾਂ ।
ਨਵੇ ਸਾਲ ਦੀ ਤੈਨੂੰ ਏ ਵਧਾਈ ਦੋਸਤਾਂ ।
ਕਰਦਾ ਰਹੀ ਤੂੰ ਸਦਾ ਖੁੱਦਾ ਦੀਆ ਇਬਾਦਤਾਂ ।
ਉਹੀ ਸਦਾ ਕਰੁ ਤੇਰੀਆ ਜੱਗ ਤੇ ਹਿਫ਼ਾਜਤਾਂ ।
ਕਦੇ ਵੀ ਨਾ ਦਿਲ ਚੋਂ ਭੁੱਲਾਈ ਦੋਸਤਾਂ ।
ਨਵੇ ਸਾਲ ਦੀ ਤੈਨੂੰ ਏ ਵਧਾਈ ਦੋਸਤਾਂ ।
ਵੱਡਿਆ ਦਾ ਸਦਾ ਕਰੀ ਸਤਿਕਾਰ ਤੂੰ ।
ਛੋਟਿਆ ਨੁੰ ਦੇਈ ਸਦਾ ਰੱਜਵਾਂ ਪਿਆਰ ਤੂੰ ।
ਆਪੇ ਹੱਸੀ ਸਾਰਿਆ ਨੂੰ ਹੱਸਾਈ ਦੋਸਤਾਂ ।
ਨਵੇ ਸਾਲ ਦੀ ਤੈਨੂੰ ਏ ਵਧਾਈ ਦੋਸਤਾਂ ।
ਲੱਗਣ ਨਾ ਤੈਨੁੰ ਤੱਤੀਆ ਹਵਾਂਵਾ ਓਏ ।
ਮੰਗੇ ਬਲਜੀਤ ਤੇਰੇ ਲਈ ਏ ਦੁਵਾਵਾਂ ਓਏ ।
ਜਿੰਦ ਅਸਾਂ ਤੇਰੇ ਲੇਖੇ ਲਾਈ ਦੋਸਤਾਂ ।
ਨਵੇ ਸਾਲ ਦੀ ਤੈਨੂੰ ਏ ਵਧਾਈ ਦੋਸਤਾਂ ।