ਬਾਬਾ ਜੀ ਸੁਣਦੇ ਪਏ ਹੌ
(ਵਿਅੰਗ )
ਬਾਬਾ ਜੀ ਸੁਣਦੇ ਪਏ ਹੌ ? ਕ ਿਦੇਖਦੇ ਪਏ ਹੌ ਕ ਿਕਵੇਂ ਗੌਰਖਧੰਦਾ ਚੱਲ ਰਹਾ ਹੈ ਤੁਹਾਡੇ ਨਾਮ ਤੇ, ਕੌਈ ਤੁਹਾਡਾ ਨਾਮ ਜਪਾ ਰਹਾ ਹੈ ਤੇ ਕੌਈ ਤੁਹਾਡੇ ਦਰਸ਼ਨ ਕਰਵਾ ਰਹਾ ਹੈ ਕੁਝ ਇਹ ਕੰਮ ਮੁਫਤ ਵਚਿ ਕਰ ਰਹੇ ਹਨ ਤੇ ਕੁਝ ਨਗਦੀ ਦੇ ਨਾਲ ਨਾਲ ਕਰੈਡਟਿ ਕਾਰਡ ਵੀ ਲੈ ਰਹੇ ਹਨ . ਤੁਸੀਂ ਤਾਂ ਆ ਕੇ ਦੁਨੀਆ ਤਾਰਨ ਦੀ ਕੌਸ਼ਸਿ ਕੀਤੀ ਤੇ ਤੁਹਾਡੇ ਨਾਮ ਤੇ ਕੁਝ ਭਗਤ ਦੁਨੀਆਂ ਨੂੰ ਫਰਿ ਤੌਂ ਅੰਧਵਸ਼ਿਵਾਸ ਵਚਿ ਵਾਡ਼ਨ ਤੇ ਲੱਗੇ ਹੌਏ ਹਨ ਬਾਬਾ ਜੀ ਕੀਹਦਾ ਕੀਹਦਾ ਨਾਮ ਲਵਾਂ . ਪਰ ਸਾਡੇ ਬਾਬਾ ਸ਼ੰਿਦਾ ਤਡ਼ਥੱਲੀ ਜੀ ਐਸੇ ਮਹਾਰਾਜ ਹਨ ਕ ਿ ਐਸੀਆਂ ਮੱਿਠੀਆਂ ਗੱਲਾਂ ਦੇ ਚੱਕਰਾਂ ਵਚਿ ਪਾਉਂਦੇ ਹਨ ਕ ਿਲੌਕ ਆਏ ਕੁਝ ਲੈਣ ਹੁੰਦੇ ਹਨ ਪਰ ਦੇ ਕੇ ਹੀ ਜਾਂਦੇ ਨੇ . ਬਾਬਾ ਜੀ ਤੁਹਾਡੇ ਨਾਮ ਤੇ ਗੁਰੂ ਘਰ ਦੀਆਂ ਐਡੀਆਂ ਉੱਚੀਆਂ ਇਮਾਰਤਾਂ ਖਡ਼ੀਆਂ ਕਰ ਦੱਿਤੀਆ ਕ ਿਵੇਖਣ ਵਾਲੇ ਨੂੰ ਚੱਕਰ ਆ ਜਾਣ ਪਰ ਉਹਦੇ ਵਚਿ ਸਾਡੇ ਵਰਗੇ ਆਮ ਲੌਕਾਂ ਦੀ ਜਾਣ ਦੀ ਮਨਾਹੀ ਹੁੰਦੀ ਹੈ . ਕਉਿਂ ਕ ਿਸਾਡੇ ਕੱਪਡ਼ੇ ਵਧੀਆ ਨਹੀਂ ਪਾਏ ਹੁੰਦੇ ਅਸੀਂ ਵੇਖਣ ਨੂੰ ਨੀਂਵੀ ਜਾਤ ਦੇ ਹਾਂ ਹੌਰ ਤਾਂ ਹੌਰ ਕਈ ਵਾਰ ਤਾਂ ਸਾਨੂੰ ਭਾਂਡੇ ਵੀ ਆਪਣੇ ਘਰੌਂ ਲੈ ਕੇ ਜਾਣੇ ਪੈਂਦੇ ਹਨ ਕਉਿਂ ਕ ਿਸਾਡੇ ਖਾਣ ਨਾਲ ਕਤੇ ਗੁਰੂ ਘਰ ਦੇ ਭਾਂਡੇ ਹੀ ਨਾ ਭਰਸ਼ਿਟ ਹੌ ਜਾਣ, ਬਡ਼ੇ ਬਡ਼ੇ ਆਪੌ ਬਣੇ ਬੁੱਧੀ ਜੀਵੀ ਤੁਹਾਡੀ ਬਾਣੀ ਦੇ ਆਪਣੇ ਆਪਣੇ ਹਸਾਬ ਨਾਲ ਅਰਥ ਕਰ ਰਹੇ ਹਨ ਤੇ ਦੁਨੀਆ ਦੀ ਨਜਰ ਵਚਿ ਸਾਨੂੰ ਤੁਹਾਡੇ ਨਾਲ ਜੌਡ਼ ਰਹੇ ਹਨ ਪਰ ਗਲ ਦੇ ਵਚਿ ਲੌਕਟ ਆਪਣੇ ਪਵਾ ਰਹੇ ਹਨ . ਸੱਚ ਬੌਲਣ ਦੀ ਮਨਾਹੀ ਹੈ ਤੁਹਾਡੇ ਨਾਮ ਤੇ ਬਣੇ ਗੁਰੂ ਘਰਾਂ ਵਚਿ ਕਉਿਂ ਕ ਿਸਾਡੀ ਉਕਾਤ ਨਹੀਂ ਹੈ ਕਸੇ ਚੀਜ ਬਾਰੇ ਸੌਚਣ ਦੀ, ਪਰ ਬਾਬਾ ਸ਼ੰਿਦਾ ਜੀ ਦੇ ਡੇਰੇ ਤੇ ਸਭ ਬਰਾਬਰ ਹਨ, ਬਾਬਾ ਜੀ ਸਭ ਨੂੰ ਬਹੁਤ ਪਆਿਰ ਕਰਦੇ ਹਨ ਖਾਸ ਕਰ ਕੇ ਨੌਜਵਾਨ ਬੀਬੀਆਂ ਨੂੰ, ਇਹ ਬੀਬੀਆਂ 24 ਘੰਟੇ ਬਾਬਾ ਜੀ ਦੀ ਸੇਵਾ ਵਚਿ ਲੱਗੀਆਂ ਰਹੰਿਦੀਆ ਹਨ . ਆਰਾਮ ਵੀ ਬਾਬਾ ਜੀ ਦੇ ਨਾਲ ਹੀ ਭੌਰਾ ਸਾਹਬਿ ਵਚਿ ਕਰਦੀਆਂ ਹਨ ਰਾਤ ਨੂੰ, ਪਰ ਬਾਬਾ ਜੀ ਸਭ ਨੂੰ ਕਹੰਿਦੇ ਨੇ ਕ ਿਇਹ ਉਹਨਾਂ ਦੀਆਂ ਧੀਆਂ ਭੈਣਾਂ ਹਨ ਸੱਚੀ ਬਾਬਾ ਜੀ ਤਾਂ ਤੁਹਾਡੇ ਹੀ ਭੇਜੇ ਹੌਏ ਲੱਗਦੇ ਨੇ. ਜਦੌਂ ਗੁਰੂ ਘਰਾਂ ਵਚਿ ਦੁਤਕਾਰ ਕੇ ਕੱਢ ਦੱਿਤਾ ਜਾਂਦਾ ਹੈ ਤਾਂ ਲੌਕ ਆ ਕੇ ਬਾਬਾ ਜੀ ਦੀ ਚਰਨੀਂ ਡੱਿਗ ਪੈਂਦੇ ਹਨ . ਹੁਨਰਮੰਦ ਲੌਕਾਂ ਨਾਲ ਬਾਬਾ ਜੀ ਦਾ ਖਾਸ ਲਗਾਵ ਹੈ ਕਉਿਂ ਕ ਿਡੇਰੇ ਦੇ ਵਚਿ ਨਜਾਇਜ ਜਮੀਨਾਂ ਤੇ ਕਬਜਾ ਕਰਨਾ,ਕੰਧਾਂ ਉਸਾਰਨੀਆਂ, ਫਰਨੀਚਰ ਬਣਾਉਣ ਤੇ ਹੌਰ ਬਡ਼ੇ ਕੰਮ ਹਨ ਜੌ ਕ ਿਇਹ ਬਾਬਾ ਜੀ ਦੇ ਪਆਿਰ ਵਚਿ ਮੁਫਤ ਕਰਦੇ ਹਨ ਤੇ ਸਾਡੀ ਵੀ ਕਈ ਵਾਰ ਸੇਵਾ ਲੱਗਦੀ ਹੈ ਜੰਿਨੇ ਕ ਿਘੰਟੇ ਅਸੀ ਸੇਵਾ ਕਰ ਸਕੀਏ ਕਰਦੇ ਹਾਂ ਕਉਿਂ ਕ ਿਬਾਬਾ ਜੀ ਨੇ ਸੱਚਖੰਡ ਦੀ ਇਮਾਰਤ ਨੂੰ ਹੌਰ ਵੱਡਾ ਕਰਣਾ ਹੈ ਤਾਂ ਕ ਿਵੱਧ ਤੌਂ ਵੱਧ ਲੌਕਾਂ ਨੂੰ ਤੁਹਾਡੇ ਦਰਸ਼ਨ ਕਰਵਾ ਸਕਣ . ਅਜੇ ਦਸਮ ਦੁਆਰ ਤੱਕ ਅਸੀਂ ਪਹੁੰਚੇ ਨਹੀਂ ਪਰ ਲੱਗੇ ਹੌਏ ਹਾਂ ਤੁਹਾਡੇ ਥਾਪੇ ਹੌਏ ਜਾਂ ਆਪੇ ਬਣੇ ਹੌਏ ਬਾਬਾ ਸ਼ੰਿਦਾ ਜੀ ਦੇ ਅਸ਼ੀਰਵਾਦ ਨਾਲ ਤੁਹਾਨੂੰ ਮਲਾਂਗੇ . ਅੱਜ ਤੱਕ ਕਸੇ ਨੇ ਵੀ ਕਸੇ ਪਰਕਾਰ ਦਾ ਕੌਈ ਵਤਿਕਰਾ ਨਹੀਂ ਕੀਤਾ ਸਾਡੇ ਨਾਲ ਬਾਬਾ ਸ਼ੰਿਦਾ ਜੀ ਦੇ ਡੇਰੇ ਵਚਿ, ਬਾਬਾ ਜੀ ਦਾ ਸ਼ਖਤ ਹੁਕਮ ਹੈ ਜੰਿਨੀ ਦੇਰ ਡੇਰੇ ਵਚਿ ਰਹਣਾ ਹੈ 551 ਮਣਕਆਿਂ ਵਾਲੀ ਮਾਲਾ ਫੇਰੀ ਜਾਣੀ ਹਰ ਇੱਕ ਨੂੰ ਬੰਦੇ ਨੂੰ ਭਾਈ ਸਾਹਬਿ ਜੀ ਤੇ ਬੀਬੀ ਨੂੰ ਭੈਣ ਜੀ ਕਹਣਾ ਹੈ ਤੇ ਆਪਸ ਵਚਿ ਪਆਿਰ ਨਾਲ ਰਹਣਾ ਹੈ ਕੌਈ ਗਲਤੀ ਕਰੇ ਤਾਂ ਮਾਫ ਕਰਣਾ ਹੈ . ਦੇਖੌ ਤੁਹਾਡੇ ਦਖਾਏ ਰਸਤੇ ਤੇ ਹੀ ਬਾਬਾ ਜੀ ਚੱਲ ਰਹੇ ਨੇ . ਬਾਬਾ ਜੀ ਨੇ ਚਾਰ ਵਆਿਹ ਕੀਤੇ ਹਨ ਚੌਥੇ ਵਆਿਹ ਦਾ ਆਨੰਦ ਤਾਂ ਮੈਂ ਵੀ ਖੂਬ ਮਾਣਆਿ ਸੀ ਹੌਇਆ ਇੰਜ ਕ ਿਤੁਹਾਨੂੰ ਤਾਂ ਪਤਾ ਹੀ ਹੈ ਬਾਬਾ ਜੀ ਅੰਤਰਜਾਮੀ ਹਨ ਲੌਕ ਪਰਲੌਕ ਦਾ ਹਾਲ ਜਾਣਦੇ ਹਨ ਇਕ ਬੰਦਾ ਡੇਰੇ ਤੇ ਮੱਥਾ ਟੇਕਣ ਆਇਆ ਤਾਂ ਬਾਬਾ ਜੀ ਦੀ ਤੁਹਾਡੇ ਨਾਲ ਦਸਮ ਦੁਆਰ ਦੇ ਜਰੀਏ ਗੱਲਬਾਤ ਚੱਲ ਰਹੀ ਸੀ ਜਦੌਂ ਬੀਬੀ ਨੇ ਪੈਰਾਂ ਨੂੰ ਹੱਥ ਲਾਇਆ ਤਾਂ ਬਾਬਾ ਜੀ ਇਕਦਮ ਚੌਂਕ ਗਏ ਤੇ ਬਡ਼ੇ ਹੀ ਪਆਿਰ ਨਾਲ ਕਹਾ ਕਮਲੀਏ ਹੁਣ ਆਈ ਹੈ ਮੈਂ ਤਾਂ ਤੇਰਾ ਐਨੇ ਯੁੱਗਾਂ ਤੌਂ ਇੰਤਜਾਰ ਕਰ ਰਹਾ ਸੀ . ਸਾਰੇ ਇਕਦਮ ਹੈਰਾਨ ਹੌ ਗਏ ਬਾਬਾ ਜੀ ਨੇ ਬੀਬੀ ਜੀ ਨੂੰ ਆਪਣੇ ਨਾਲ ਬਠਾ ਲਆਿ ਤੇ ਦੱਸਆਿ ਕ ਿਇਹ ਬੀਬੀ ਮੇਰੀ ਪਛਿਲੇ ਪੰਦਰਾਂ ਜਨਮਾਂ ਤੌਂ ਮੇਰੀ ਘਰਵਾਲੀ ਸੀ ਤੇ ਹੁਣ ਵੀ ਮੇਰੀ ਘਰਵਾਲੀ ਰਹੇਗੀ ਤੇ ਬਾਬਾ ਜੀ ਨੇ ਬੀਬੀ ਜੀ ਨੂੰ ਸਾਡੀ ਚੌਥੀ ਰਾਜਮਾਤਾ ਦਾ ਦਰਜਾ ਦੇ ਦੱਿਤਾ . ਬੀਬੀ ਜੀ ਦਾ ਘਰ ਵਾਲਾ ਵੀ ਰਾਜਮਾਤਾ ਦੇ ਪੈਰਾਂ ਤੇ ਡੱਿਗ ਕੇ ਰੌਇਆ ਕ ਿਉਹਨੂੰ ਪਹਲਾਂ ਕਉਿਂ ਨਹੀਂ ਪਤਾ ਚੱਲਆਿ ਰਾਜਮਾਤਾ ਬਾਰੇ, ਬਾਬਾ ਜੀ ਨੇ ਘਰਵਾਲੇ ਨੂੰ ਆਪਣਾ ਨੱਿਜੀ ਸੇਵਕ ਬਣਾ ਲਆਿ ਹੈ . ਬਾਦ ਵਚਿ ਬਡ਼ੇ ਜਸ਼ਨ ਮਨਾਏ ਗਏ ਬਡ਼ਾ ਵੱਡਾ ਸਮਾਗਮ ਕੀਤਾ ਗਆਿ ਜਸਿ ਵਚਿ ਸੰਤ ਮੇਖਾਂ ਵਾਲੇ, ਸੰਤ ਘੌਟਨੇ ਵਾਲੇ, ਸੰਤ ਯਾਹ ਵਾਹ ਅੰਨੇਵਾਹ ਵਾਲੇ ਤੇ ਹੌਰ ਬਡ਼ੇ ਸੰਤ ਪਹੁੰਚੇ ਪਰਸੱਿਧ ਗਾਇਕ ਜੂੰਦਾ ਕਲੱਿਕਡ਼, ਪਾਰੌ ਡੁੱਬਮਰਨੀ, ਪੰਡਪੁਰੀਆ ਰੇਲਾ ਨੇ ਵੀ ਆਪਣੇ ਗੀਤਾਂ ਨਾਲ ਸਭ ਨੂੰ ਨਹਾਲ ਕਰ ਦੱਿਤਾ, ਬਾਬਾ ਜੀ ਨੇ ਕਰੌਡ਼ਾਂ ਰੁਪਏ ਵਾਰ ਕੇ ਸੁੱਟ ਦੱਿਤੇ ਕਲਾਕਾਰਾਂ ਤੌਂ,ਨਾਲ ਨਾਲ ਸਾਡੇ ਮੁਲਕ ਦੇ ਵੱਡੇ ਲੀਡਰ ਯੱਬਲ ਪਰਧਾਨ, ਕਲੰਿਦਰ ਮੂਲਾ ਆਦ ਿਨੇ ਵੀ ਬਾਬਾ ਜੀ ਨੂੰ ਵਧਾਈਆਂ ਦੇ ਨਾਲ ਨਾਲ 5-5 ਕਰੌਡ਼ ਰੁਪਏ ਦੱਿਤੇ ਤਾਂ ਕ ਿਬਾਬਾ ਜੀ ਸੱਿਖੀ ਦਾ ਪਰਚਾਰ ਦੇਸ਼ਾਂ ਵਦੇਸ਼ਾਂ ਵਚਿ ਹੌਰ ਵੀ ਕਰ ਸਕਣ ਤੇ ਦਸਤਾਰ ਦੀ ਸ਼ਾਨ ਨੂੰ ਹੌਰ ਵਧਾਊਣ ਵੈਸੇ ਅਸਲ ਗੱਲ ਇਹ ਹੈ ਕ ਿਬਾਬਾ ਜੀ ਦੇ ਆਪਣੇ ਵਾਲ ਕੱਟੇ ਹੌਏ ਹਨ, ਮੁੱਛਾਂ ਦਾਡ਼ੀ ਦੇ ਨਵੇਂ ਨਵੇਂ ਸਟਾਇਲ ਬਾਬਾ ਜੀ ਅਜਮਾਉਂਦੇ ਰਹੰਿਦੇ ਹਨ ਕਉਿਂ ਕ ਿਬਾਬਾ ਜੀ ਦਾ ਮੰਨਣਾ ਹੈ ਕ ਿਫੌਕੀ ਬਣਾਵਟ ਨਾਲ ਰੱਬ ਨੂੰ ਪਾਇਆ ਨਹੀਂ ਜਾ ਸਕਦਾ . ਪੰਜ ਦੱਸ ਬੀਬੀਆਂ ਤਾਂ ਬਾਬਾ ਜੀ ਨਾਲ ਐਨਾ ਪਆਿਰ ਕਰਦੀਆਂ ਹਨ ਕ ਿਹਰ ਸਮੇਂ ਕੱਪਡ਼ਆਿਂ ਤੇ ਕਢਾਈ ਕਰਦੀਆਂ ਰਹੰਿਦੀਆਂ ਹਨ ਤਾਂ ਕ ਿਬਾਬਾ ਜੀ ਦੇ ਸੁੰਦਰ ਬਸਤਰ ਤਆਿਰ ਕੀਤੇ ਜਾਣ ਤੇ ਬਾਬਾ ਜੀ ਹੌਰ ਵੀ ਸੌਹਨੇ ਲੱਗਣ, ਜੰਿਨਾਂ ਦੀਆਂ ਮੁਰਾਦਾਂ ਪੂਰੀਆਂ ਹੌ ਜਾਂਦੀਆਂ ਹਨ ਉਹ ਤਾਂ ਐਨਾ ਕੁਝ ਭੇਂਟ ਕਰ ਜਾਂਦੇ ਹਨ ਕ ਿਪਤਾ ਹੀ ਨਹੀਂ ਲੱਗਦਾ ਕੌਣ ਕੀ ਦੇ ਕੇ ਗਆਿ . ਕਰੌਡ਼ ਕਰੌਡ਼ ਦੀਆਂ ਕਾਰਾਂ ਗੁਪਤ ਨਾਮ ਤੇ ਡੇਰੇ ਵਚਿ ਆਊਂਦੀਆਂ ਹਨ ਸੀਮੇਂਟ ਬੱਜਰੀ ਦੇ ਟਰੱਕ ਦਾਨ ਵਚਿ ਆਉਂਦੇ ਹਨ ਤੇ ਮਾਇਆ ਗਣਿਨ ਦੇ ਲਈ ਤਾਂ 10 ਮਸ਼ੀਨਾਂ ਲਗਾ ਰੱਖੀਆਂ ਹਨ ਨਹੀਂ ਤਾਂ ਸੰਗਤਾਂ ਦੇ ਹੱਥ ਦੁਖਣ ਲੱਗ ਜਾਂਦੇ ਹਨ ਬਾਬਾ ਜੀ ਵਾਕਆਿ ਹੀ ਮਹਾਂਪੁਰਖ ਹਨ . ਤੁਸੀਂ ਡੇਰੇ ਵਚਿ ਨਹੀਂ ਹੁੰਦੇ ਪਰ ਬਾਬਾ ਜੀ ਸਾਨੂੰ ਦੱਸਦੇ ਨੇ ਕ ਿਤੁਸੀਂ ਸਾਡੇ ਨਾਲ ਹੀ ਹੌ . ਅੱਜ ਤੱਕ ਕਦੇ ਵੀ ਕਸੇ ਗੱਲ ਤੇ ਵਾਦ ਵਵਾਦ ਨਹੀਂ ਹੌਇਆ ਨਾਂ ਹੀ ਪੱਗਾਂ ਲੱਥੀਆਂ ਗੁਰੂ ਘਰ ਵਾਂਗ ਡੇਰੇ ਵਚਿ ਕਉਿਂ ਕ ਿਕੌਈ ਪਰਧਾਨ ਨਹੀਂ ਕੌਈ ਖਜਾਨਚੀ ਨਹੀਂ ਤੇ ਦੂਜੀ ਧਰਿ ਵੀ ਕੌਈ ਨਹੀਂ ਜਹਿਡ਼ੀ ਕੌਈ ਉਲਟੀ ਸੱਿਧੀ ਗੱਲ ਕਰੇ, ਹਰ ਰੌਜ ਦੀਵਾਨ ਸੱਜਦੇ ਹਨ ਬਾਬਾ ਜੀ ਦੇ ਕੌਲ ਸਾਰੀ ਟੀਮ ਹੈ ਜੌ ਕ ਿਗਾਉਣ ਵਜਾਉਣ ਵਚਿ ਮਾਹਰਿ ਹੈ . ਕਈ ਵਾਰ ਬਾਬਾ ਜੀ ਖੁਦ ਵੀ ਨੱਚਦੇ ਹਨ ਨਾਲ ਹੀ ਸੰਗਤਾਂ ਨੂੰ ਵੀ ਕਹੰਿਦੇ ਹਨ ਕ ਿਨੱਚੌ ਤੇ ਗਾਉ ਤੇ ਕਈਆਂ ਨੂੰ ਉਸ ਸਮੇਂ ਵੀ ਤੁਹਾਡਾ ਦੀਦਾਰ ਹੌਇਆ ਹੈ . ਤੁਹਾਡੀ ਸੂਰਤ ਯਾਦ ਨਹੀਂ ਰਹੰਿਦੀ ਐਨਾ ਯਾਦ ਰਹੰਿਦਾ ਹੈ ਕ ਿਚਾਨਣ ਦਖਿਆਿ ਬੱਸ ਫਰਿ ਬਾਬਾ ਸ਼ੰਿਦਾ ਜੀ ਨੂੰ ਹੀ ਉਹ ਰੱਬ ਮੰਨ ਲੈਂਦੇ ਹਨ ਕਈਆਂ ਦੇ ਵਚਿ ਉਸ ਸਮੇਂ ਸ਼ੈਤਾਨ ਵੀ ਆ ਜਾਂਦਾ ਹੈ ਭੂਤ ਚੁਡ਼ੇਲਾਂ ਦੇ ਰੂਪ ਵਚਿ, ਪਰ ਬਾਬਾ ਜੀ ਅੱਗੇ ਕਥੌਂ ਟਕੇ ਬਾਬਾ ਜੀ ਕੌਲ ਸੌਨੇ ਦਾ ਚਮਿਟਾ ਤੇ ਸੰਗਲ ਹਨ ਜਸਿ ਨਾਲ ਉਹ ਭੂਤ ਦੀ ਐਸੀ ਗੱਤ ਬਣਾਉਂਦੇ ਹਨ ਕ ਿਉਹ ਦੁਬਾਰਾ ਕਸੇ ਵਚਿ ਨਹੀਂ ਵਡ਼ਦਾ, ਬਾਬਾ ਜੀ ਕੌਲ ਖੇਤੀ ਦੀ ਜਮੀਨ ਵੀ ਹੈ ਪਰ ਉੱਥੇ ਖਾਸ ਖਾਸ ਹੀ ਜਾਂਦੇ ਨੇ ਜਨਾਂ ਨੂੰ ਖੇਤੀ ਦਾ ਕੰਮ ਆਉਂਦਾ ਹੈ ਮੈਨੂੰ ਪਤਾ ਚੱਲਆਿ ਉੱਥੇ ਡੌਡੇ ਉਗਾਏ ਜਾਂਦੇ ਹਨ ਲੌਕ ਜੌ ਮਰਜੀ ਸੌਚਣ ਪਰ ਉਹ ਤਾਂ ਉਗਾਏ ਜਾਂਦੇ ਹਨ ਤਾਂ ਕ ਿਦਵਾਈਆਂ ਬਣਾਈਆਂ ਜਾ ਸਕਣ ਤੇ ਗਰੀਬਾਂ ਨੂੰ ਮੁਫਤ ਵਚਿ ਵੰਡੀਆਂ ਜਾ ਸਕਣ ਬਾਬਾ ਜੀ ਖੁਦ ਵੀ ਗੁਰੂ ਦੀ ਉਪਮਾ ਲਖਿਦੇ ਹਨ ਇਸੇ ਲਈ ਕਵੀ ਮਸ਼ਹੂਰ ਲੇਖਕ ਮਕਰੰਦੀ ਮੱਲ ਕਰੂੰਬਲ ਜੀ ਬਾਬਾ ਜੀ ਦੀ ਮਦਦ ਕਰ ਰਹੇ ਹਨ ਤਾਂ ਕ ਿਇਕ ਗਰੰਥ ਬਣਾਇਆ ਜਾ ਸਕੇ ਤੇ ਬਾਬਾ ਜੀ ਦੀ ਯਾਦਾਂ ਸਾਡੇ ਨਾਲ ਹਮੇਸ਼ਾ ਰਹਣਿ . ਹਰੇਕ ਸ਼ਨੀਵਾਰ ਨੂੰ ਬਾਬਾ ਜੀ ਸਰਿਫ ਬੀਬੀਆਂ ਦੇ ਲਈ ਹੀ ਕਥਾ ਕਰਦੇ ਹਨ ਜਸਿ ਵਚਿ ਕ ਿਨਾਮ ਅਭਆਿਸ ਦੇ ਨਾਲ ਨਾਲ ਤੁਹਾਡੇ ਦਰਸ਼ਨ ਕਰਵਾਏ ਜਾਂਦੇ ਹਨ . ਜਹਿਡ਼ੀਆਂ ਪੰਜ ਬੀਬੀਆਂ ਪੂਰੇ ਵੇਗ ਵਚਿ ਬਾਬਾ ਜੀ ਦਾ ਨਾਮ ਜਪਦੀਆਂ ਹਨ ਉਹ ਹੀ ਬਾਬਾ ਜੀ ਦੇ ਭੌਰਾ ਸਾਹਬਿ ਵਚਿ ਜਾਂਦੀਆ ਹਨ ਸਵੇਰੇ ਤੁਹਾਡੀ ਜੈ ਜੈ ਕਾਰ ਕਰਦੀਆਂ ਬਾਹਰ ਆਉਂਦੀਆਂ ਹਨ ਕ ਿਉਹਨਾਂ ਨੇ ਤੁਹਾਡੇ ਦਰਸ਼ਨ ਕਰ ਲਏ . ਐਨਾ ਵੱਡਾ ਡੇਰਾ ਹੌਣ ਦੇ ਬਾਵਜੂਦ ਤੁਸੀਂ ਕਤੇ ਵੀ ਗੰਦ ਨਹੀਂ ਵੇਖ ਸਕਦੇ ਕਉਿਂ ਕ ਿਬਾਬਾ ਜੀ ਦੇ ਅਮਰੀਕਾ ਵਾਲੇ ਭਗਤ ਬਤੰਗਡ਼ ਸੰਿਘ ਫਲੌਰ ਨੇ ਆਟੌਮੈਟਕਿ ਸਫਾਈ ਵਾਲੀਆਂ 10 ਮਸ਼ੀਨਾਂ ਦੱਿਤੀਆਂ ਹੌਈਆਂ ਹਨ ਬਤੰਗਡ਼ ਸੰਿਘ ਦੇ ਘਰ 10 ਸਾਲ ਤੌਂ ਉਲਾਦ ਨਹੀਂ ਸੀ ਬਸ ਇਕ ਵਾਰ ਆਪ ਆਇਆ ਦੂਜੀ ਵਾਰ ਉਹਦੀ ਘਰਵਾਲੀ ਆਐ ਹੁਣ 2 ਬੱਚੇ ਹਨ ਬਤੰਗਡ਼ ਸੰਿਘ ਜੀ ਦੇ ਹੁਣ ਇਕ ਵਸ਼ਾਲ ਸੌਲਾਂ ਚੁੰਡਾ ਤਲਾਅ ਦਾ ਨਰਿਮਾਣ ਵੀ ਕਰਵਾ ਰਹੇ ਹਨ ਜੱਿਥੇ ਕ ਿਇਕ ਪਾਸੇ ਠੰਡਾ ਪਾਣੀ ਹੌਵੇਗਾ ਇਕ ਪਾਸੇ ਗਰਮ ਪਾਣੀ . ਦੇਖੌ ਧੰਨ ਹੈ ਸੇਵਾ ਭਗਤਾਂ ਦੀ ਜਹਿਡ਼ੇ ਤੁਹਾਨੂੰ ਪਾਉਣ ਦੇ ਚਾਅ ਵਚਿ ਐਨੀ ਸੇਵਾ ਕਰਦੇ ਹਨ . ਡੇਰੇ ਦੇ ਲੰਗਰ ਵਚਿ ਕਸੇ ਨਾਲ ਕੌਈ ਵਤਿਕਰਾ ਨਹੀਂ ਕੀਤਾ ਜਾਂਦਾ ਬਾਬਾ ਜੀ ਦਾ ਖਾਸ ਹੁਕਮ ਹੈ ਕ ਿਦੌ ਦਾਲਾਂ, ਇਕ ਸਬਜੀ, ਰੈਤਾ, ਸਲਾਦ ਦੇ ਨਾਲ ਨਾਲ ਖੀਰ ਜਾਂ ਪਰਸ਼ਾਦ ਰੌਜ ਬਣਾਇਆ ਜਾਵੇ . ਬਡ਼ੇ ਚਾਅ ਨਾਲ ਸੰਗਤ ਸੇਵਾ ਕਰਦੀ ਹੈ ਐਨਾ ਪਆਿਰ ਹੈ ਸੰਗਤ ਦਾ ਕ ਿਭਾਂਡੇ ਧੌਣ ਲਈ ਵੀ ਜਦਿ ਕਰਦੇ ਹਨ ਕ ਿਹੁਣ ਸਾਨੂੰ ਧੌ ਲੈਣ ਦਉਿ ਭਾਂਡੇ ਪਰ ਕੌਈ ਵੀ ਸੇਵਾ ਨਹੀਂ ਛੱਡਦਾ . ਐਨਾ ਪਆਿਰ ਮੈਂ ਕਸੇ ਥਾਂ ਤੇ ਨਹੀਂ ਵੇਖਆਿ ਇਹ ਸਭ ਤੁਸੀਂ ਹੀ ਕਰਵਾ ਰਹੇ ਹੌ ਬਾਬਾ ਸ਼ੰਿਦਾ ਜੀ ਨੂੰ ਕਹ ਿਕ ਿ. ਅੱਜ ਦੇ ਸਮੇਂ ਵਚਿ ਜੱਿਥੇ ਗੁਰੂ ਘਰਾਂ ਵਚਿ ਲੌਕ ਪਰਧਾਨਗੀ ਲਈ ਲਡ਼ਦੇ ਨੇ, ਅਦਾਲਤਾਂ ਵਚਿ ਜਾਂਦੇ ਹਨ ,ਇਕ ਦੂਜੇ ਨੂੰ ਕਰਿਪਾਨਾਂ ਕੱਢ ਕੇ ਡਰਾਉਂਦੇ ਹਨ, ਇਕ ਦੂਜੇ ਦੀਆਂ ਦਸਤਾਰਾਂ ਉਤਾਰਦੇ ਨੇ, ਮਾਂਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਹਨ ਸਰੀ ਗੁਰੂ ਗਰੰਥ ਸਾਹਬਿ ਜੀ ਦੀ ਹਾਜਰੀ ਵਚਿ ਉੱਥੇ ਹੀ ਬਾਬਾ ਜੀ ਦੇ ਡੇਰੇ ਵਚਿ ਭਾਂਡੇ ਮਾਂਜਣ ਲਈ ਪਆਿਰ ਨਾਲ ਲਡ਼ਦੇ ਨੇ . ਹੁਣ ਤੁਸੀਂ ਆਪ ਹੀ ਦੱਸੌ ਜੀ ਜੰਿਨੀ ਦੇਰ ਇਹ ਫੌਕੀ ਸ਼ੌਹਰਤ ਵਾਲੇ ਲੌਕ ਆਪਸ ਵਚਿ ਇਸੇ ਤਰਾਂ ਗੁਰੂ ਘਰ ਵਚਿ ਲਡ਼ਦੇ ਰਹਣਿਗੇ ਉਨੀਂ ਦੇਰ ਲੌਕ ਡੇਰਆਿਂ ਤੇ ਹੀ ਜਾਣਗੇ ਤੁਹਾਨੂੰ ਮਲਿਣ ਲਈ . ਲੌਕਾਂ ਦਾ ਤੁਹਾਡੇ ਤੌਂ ਮਨ ਉਚਾਟ ਘਡ਼ੰਮ ਚੌਧਰੀਆਂ ਨੇ ਕੀਤਾ ਹੈ ਨਾ ਕ ਿਬਾਬਆਿਂ ਤੇ ਸੰਤਾਂ ਨੇ . ਲੌਕ ਘਰ ਵਚੌਂ ਦੁਖੀ ਹੌਏ ਤੁਹਾਡੇ ਕੌਲ ਆਪਣੀ ਵਥਿਆਿ ਸੁਣਾਉਣ ਗੁਰੂ ਘਰ ਆਊਂਦੇ ਹਨ ਪਰ ਉੱਥੇ ਚੌਧਰੀਆਂ ਦੀ ਬਆਿਨਬਾਜੀ ਸ਼ੁਰੂ ਹੌ ਜਾਂਦੀ ਹੈ ਕ ਿਅਸੀਂ ਆਹ ਕਰ ਰਹੇ ਹਾਂ, ਉਹ ਕਰ ਦੱਿਤਾ ਪਛਿਲੀ ਕਮੇਟੀ ਪੈਸੇ ਖਾ ਗਈ ਸੀ ਪਰ ਅਸੀਂ ਨਹੀਂ ਖਾ ਰਹੇ . ਬੰਦਾ ਸਰਿ ਖੁਰਕਦਾ ਲਾਗੇ ਦੇ ਡੇਰੇ ਵਚਿ ਜਾ ਵਡ਼ਦਾ ਹੈ ਕ ਿਸ਼ੁਕਰ ਹੈ ਇੱਥੇ ਆਹ ਖਲਜੱਗਣ ਨਹੀਂ ਹੈ . ਬਾਬਾ ਜੀ ਗੱਲਾਂ ਹੌਰ ਵੀ ਬਹੁਤ ਨੇ ਤੁਹਾਨੂੰ ਦੱਸਣ ਲਈ ਪਰ ਬਾਬਾ ਸ਼ੰਿਦਾ ਤਡ਼ਥੱਲੀ ਜੀ ਦੇ ਭੌਰਾ ਸਾਹਬਿ ਵਚਿ ਜਾਣ ਦਾ ਟਾਇਮ ਹੌ ਗਆਿ ਤੇ ਮੇਰੀ ਡਊਿਟੀ ਹੈ ਦਰਵਾਜੇ ਤੇ ਖਡ਼ਨ ਦੀ ਸੌ ਹੁਣ ਮੈਂ ਚੱਲਦਾਂ ਹਾਂ ਤੁਸੀ ਕੌਈ ਰੇਖ ਵਚਿ ਮੇਖ ਮਾਰ ਕੇ ਦੇਖ ਲਉਿ ਜੇ ਅੱਜ ਦੇ ਕੁਝ ਚੌਧਰੀ ਆਪਣੀ ਹੈਸੀਅਤ ਨੂੰ ਭੁੱਲ ਕੇ ਸਰਿਫ ਸੇਵਾ ਕਰ ਸਕਣ ਵੈਸੇ ਹੈ ਇਹ ਅਨਹੌਣੀ ਗੱਲ ਪਰ ਤੁਹਾਡੇ ਲਈ ਸਾਇਦ ਆਸਾਨ ਹੌਵੇ . ਬਾਬਾ ਜੀ ਸੁਣ ਰਹੇ ਹੌ ਨਾ ।