ਮਿਤੱ੍ਰਤਾ ਫੁੱਲਾਂ ਦੀ ਮਹਿਕ ਵਾਂਗੋਂ ਹੈ ,ਜੋ ਬੜੀ ਖੁਸ਼ਕਿਸਮਤੀ ਨਾਲ ਮਿਲਦੀ ਹੈ ,ਜ਼ਿੰਦਗੀ ਵਿਚ ਹੋਰ ਵੀ ਕਈ ਐਸੇ ਬਹੁਤ ਲੋਕ ਆਉਂਦੇ ਹਨ ,ਜਿਂ੍ਹਨ੍ਹਾਂ ਵਿਚ ਐਸੀ ਕੋਈ ਨਾ ਕੋਈ ਐਸੀ ਖਿੱਚ ਹੁੰਦੀ ਹੈ ਪਰ,ਉਹ ਕੁਝ ਪਲਾਂ ਲਈ ਲੰਘਦੇ ਹੋਏ ,ਨਾਲ ਖਹਿਕੇ ਬਸ ਇਕ ਯਾਦ ਜੇਹੀ ਛਡੱ ਕੇ ਅੱਗੇ ਲੰਘ ਤੁਰਦੇ ਹਨ ,ਪਰ ਕੁੱਝ ਐਸੇ ਵੀ ਹੁੰਦੇ ਹਨ ਜੋ ਇਕ ਹੀ ਮਿਲਣੀ ਵਿਚ ਸਾਹਾਂ ਵਿਚ ਸਮਾ ਜਾਂਦੇ ਹਨ । ,ਐੇਸੇ ਹੀ ਦੋਸਤੀ ਦੀ ਮਹਿਕ ਭਰੀ , ਜ਼ਿੰਦਗੀ ਦੇ ਸਫਰ ਵਿਚ ਇੱਕ ਐਸਾ ਮਿਤੱਰ ਧਿਆਨ ਸਿੰਘ “ਬੋਪਾਰਾਏ “ ਮੇਰੀ ਜ਼ਿੰਦਗੀ ਦੇ ਚਾਰ ਦਹਾਕੇ ਸੁਹਿਰਦ ਮਿਤ੍ਰ ਬਣ ਕੇ ਨਿਭਿਆ ਜੋ ਉਸ ਦੇ ਕਮਬਖਤ ਦਿਲ ਦੇ ਜੁਆਬ ਦੇ ਜਾਣ ਕਰਕੇ ਸਦਾ ਅਪਣੀ ਮਿੱਠੀ ਪਿਆਰੀ ਦੋਸਤੀ ਦਾ ਸਫਰ ਵਿਚੇ ਅਧੂਰਾ ਛੱਡ ਕੇ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ , ਜਿਸ ਬਾਰੇ ਮੈਂ ਫਿਰ ਕਿਤੇ ਅਪਣੇ ਕਿਸੇ ਇਹੋ ਜੇਹੇ ਲੇਖ ਵਿਚ ਲਿਖਾਂਗਾ ,ਉਸ ਤੋਂ ਅੱਗੇ ਦੂਜਾ ਨਾਮ ਆਉਂਦਾ ਹੈ ੰਮਕੀਅਤ “ਸੁਹਲ “ ਦਾ ।
ਉਮਰ ਵਿਚ “ ਸੁਹਲ “ ਮੇਰੇ ਨਾਲੋਂ ਚਾਰ ਸਾਲ ਛੋਟਾ ਹੈ ਪਰ ਵਿਚਾਰ ਅਤੇ ਅਸੂਲਾਂ ਪ੍ਰਤੀ ਉਹ ਮੇਰੇ ਤੌਂ ਕਿੰਨਾ ਕੁ ਉਹ ਅੱਗੇ ਹੈ ,ਮੈਨੂੰ ਇਸ ਦਾ ਪਤਾ ਨਹੀਂ ਪਰ ਮੈਂ ਉਸ ਦੀ ਜੀਵਣ ਜਾਚ ਤੋਂ ਬਹੁਤ ਕੁੱਝ ਸਿਖਿਆ ਹੈ ।ਕਿਉਂਕਿ ਮੈਨੂ ਲਿਖਣ ਦੇ ਨਾਲ ਨਾਲ,ਸ਼ਿਖੱਣ ਦੀ ਆਦਤ ਵੀ ਹੈ ,ਸਾਡੀ ਮਿਤ੍ਰਤਾ ਕਲਮੀ ਸਾਂਝ ਤੋਂ ਸ਼ੁਰੂ ਹੋ ਕੇ ਇਕ ਦੂਜੇ ਦੇ ਦੁਖ ਦਰਦ , ਖੁਸ਼ੀ ਗਮੀ ਵਿਚ ਸ਼ਰੀਕ ਹੋਣ ਤੱਕ ਵੀ ਵਧੀ ,ਕਈ ਅੰਦਰਲੀਆਂ ਗੱਲਾਂ ਜੋ ਮਨੁਖ ਅਪਣੇ ਕਿਸੇ ਸੱਕੇ ਨਾਲ ਸਾਂਝੇ ਕਰਨ ਤੋਂ ਝਿਜਕਦਾ ਹੈ ਅਸੀਂ ਦੋਵੇਂ ਇਕ ਦੂਜੇ ਨਾਲ ਕਰਕੇ ਦਿਲ ਹੌਲੇ ਕਰ ਲੈਂਦੇ ਹਾਂ , ਉਸ ਦਾ ਜੀਵਣ ਸੰਘਰਸ਼ ਭਰਿਆ ਹੈ ,ਉਹ ਸਾਹਸੀ ਹੈ , ਆਸ਼ਾ ਵਾਦੀ ਹੈ ,ਉਸ ਦੇ ਬੋਲਾਂ ਵਿਚ ਠਰ੍ਹਮਾ ਹੈ ,ਪਰਪੱਕਤਾ ਹੈ , ਉਹ ਉੱਦਮੀ ਹੈ , ਰੰਗੀਣ ਮਿਜ਼ਾਜ ਹੈ ,ਅਤੇ ਅਪਨੇ ਆਪ ਨੂੰ ਟਿੱਪ ਟਾਪ ਰੱਖਦਾ ਹੈ ,ਅਤੇ ਬੜੇ ਸਲੀਕੇ ਨਾਲ , ਦੋ ਰਾਂਗਲੇ ਜੇਹੇ ਪੈੱਗ ਪੀਣਾ ਉਹ ਅਪਨੀ ਖੁਰਾਕ ਵਿਚ ਸ਼ਾਮਲ ਕਰਨਾ ਸੇਹਤ ਲਈ ਠੀਕ ਸਮਝਦਾ ਹੈ , ਚੰਗੀ ਸੁਸਾਇਟੀ ਵਿਚ ਵਿਚਰਣਾ ਉਸ ਨੂੰ ਬਹੁਤ ਪਸੰਦ ਹੈ ,ਉਹ ਮਿਲਣ ਸਾਰ ਹੈ ,ਯਾਰਾਂ ਦਾ ਯਾਰ ਹੈ , ਸੁਹਜ ਕਲਾ ਨੂੰ ਸਮਝਦਾ ਹੈ ,ਸਹਿਣ ਸ਼ੀਲ ਹੈ ,ਬੜੀ ਸੁਹਣੀ ਨੁਹਾਰ ਵਾਲਾ ਹੈ ,ਉਸ ਦੇ ਮੱਥੇ ਤਿਊੜ੍ਹੀ ਨਹੀਂ ।ਉਸ ਦੀ ਕਲਮ ਵਿਚ ਹਰ ਰੰਗ ਹੈ ,ਸੋਚ ਉਸਾਰੂ ਹੈ ,ਗੀਤ ਕਾਰੀ ਦੀ ਮੁਹਾਰਤ ਉਸ ਪਾਸ ਹੈ , ਸ਼ੁਰੂ 2 ਵਿਚ ਵਿਚ ਉਹ ਕਾਫੀ ਸਮਾਂ ਮਾਰਕਸੀ ਲਹਿਰ ਨਾਲ ਜੁੜਿਆ ਰਿਹਾ ਹੈ ,ਇਸ ਉਸਨੇ ਇਸ ਲਹਿਰ ਵਿਚ ਦੂਰ ਦਰੇਡੇ ਜਾਕੇ ਬੜਾ ਕੰਮ ਕੀਤਾ,ਲੰਮਾ ਪੈਂਡਾ ਸਾਈਕਲ ਤੇ ਕਰਕੇ ,ਪ੍ਰੋਗ੍ਰਾਮਾਂ ਵਿਚ ਭਾਗ ਲੈਂਦਾ ਰਿਹਾ
,ਉਸ ਨੇ “ਸੁਹਲ ਦੇ ਗੀਤਾਂ “ ਦਾ ਇਕ ਛੋਟਾ ਜੇਹਾ ਕਿਤਾਬਚਾ ਲਿਖਿਆ ਤੇ ਫਿਰ ਦੂਜਾ ਭਾਗ ਲਿਖਆਿ , ਤੇ ਫਿਰ ਉਹ ਫੋਜ ਵਿਚ ਭਰਤੀ ਹੋ ਗਿਆ ,ਗੀਤ ਲਿਖਣ ਦਾ ਕੰਮ ਉਹ ਫੋਜ ਵਿਚ ਵੀ ਕਰਦਾ ਰਿਹਾ , ਕਈ ਖਾਸ ਦਿਨਾਂ ਤੇ ਅਪਣੇ ਤਿਆਰ ਕਰਕੇ ਇਨ੍ਹਾ ਪ੍ਰੋਗ੍ਰਾਮਾਂ ਵਿਚ ਪੇਸ਼ ਕਰਦਾ ਰਿਹਾ ਪਰ ਇਹ ਰੰਗੀਲੇ ਸੁਭਾਅ ਦਾ ਮਨ ਮੌਜੀ ਸੁਭਾਅ ਦਾ ਬੰਦਾ ੂੰਫੋਜ ਦੀ ਨੌਕਰੀ ਨੂੰ ਬੰਧਨ ਸਮਝ ਕੇ ਉਹ ਫੋਜ ਦੀ ਨੌਕਰੀ ਛੱਡ ਕੇ ਘਰ ਆ ਗਿਆ ,ਤੇ ਆਕੇ ਇਕ ਆਰ . ਐਮ . ਪੀ . ਨਾਲ ਕੰਮ ਕਰਦੇ ਨੇ ਹੌਲੀ 2ਆਰ . ਐਮ. ਪੀ. ਦਾ ਡਿਪਲੋਮਾ ਆਪ ਪ੍ਰਾਪਤ ਕਰਕੇ ਬੇਟ ਏਰੀੇਏ ਵਿਚ ਜਿੱਥੇ ਕਿ ਡਾਕਟਰਾਂ ਦੀ ਘਾਟ ਸੀ , ਜਾ ਕੇ ਇਕ ਛੋਟੀ ਜੇਹਾ ਕਲਿੰਕ ਖੋਲ੍ਹ ਕੇ ਬੀਮਾਰਾਂ ਦੀ ਸੇਵਾ ਦੇ ਨਾਲ 2 ਉਪਜੀਵਕਾ ਦਾ ਸਾਧਣ ਬਨਾ ਲਿਆ ,ਨਾਲ ਹੀ ਐਲ . ਆਈ . ਸ਼ੀ ਦੀ ਏਜੰਟੀ ਦਾ ਕੰਮ ਵੀ ਕਰਨ ਲੱਗ ਪਿਆ ,ਜੋ ਉਸ ਦੀ ਨੇਕ ਨੀਤੀ ਅਤੇ ਕਰੜੀ ਮੇਹਣਤ ਸਦਕਾ ਬੇਟ ਇਲਾਕੇ ਵਿਚ ਉਸ ਦੀ ਕਾਫੀ ਵਾਕਫੀਅਤ ਹੋ ਗਈ ,ਜਦ ਉਹ ਮਾਰਕਸ ਵਾਦੀ ਲਹਿਰ ਵਿਚ ਕੰਮ ਕਰਦਾ ਸੀ ਓਦੋਂ ਕਵੀ ਦਰਬਾਰਾਂ ਦਾ ਸਮਾਂ ਸੀ ,ਉਹ ਕਵੀ ਦਰਬਾਰਾਂ ਵਿਚ ਵੀ ਭਾਗ ਲੈਂਦਾ ਸੀ ,ਓਦੋਂ ਦੇ ਮਸ਼ਹੂਰ ਕਵੀ ਦੀਵਾਨ ਸਿੰਘ “ਮਹਿਰਮ “ ਨੂੰ ਜੋ ਸ਼ਿਵ ਕੁਮਾਰ ਬਟਾਲਵੀ ਦਾ ਸਮਕਾਲੀ ਕਵੀ ਸੀ ਨੂੰ ਅਪਨਾ ਉਸਤਾਦ ਮੰਨਦਾ ਹੈ । ਮੇਰਾ ਅਤੇ ਉਸ ਦਾ ਪਿੰਡ ਬਹਾਦਰ ਨੌਸ਼ਹਿਰਾ ( ਗੁਰਦਾਸ ਪੁਰ ) ਨਾਲੋ ਨਾਲ ਲਗਵੇਂ ਹੋਣ ਕਾਰਣ ਮੇਰਾ ਲੱਗ ਪਗ ਉਸ ਦੇ ਘਰ ਅੱਗੋਂ ਲੰਘ ਕੇ ਆਉਣ ਜਾਣ ਹੁੰਦਾ ਸੀ ,ਤੇ ਕਦੇ 2 ਗੱਲ ਕਰਨ ਦਾ ਮੌਕਾ ਮਿਲਣ ਕਰਕੇ ਦੋਹਾਂ ਦੀ ਵਾਕਫੀ , ਦੋਸਤੀ ਵਿਚ ਬਦਲਦਿਆਂ ਦੇਰ ਨਹੀਂ ਲੱਗੀ ,ਬਹੁਤ ਵਾਰੀ ਇਕੱਠਆਿ ਬੈਠ ਕੇ ਸਾਹਿਤ ਬਾਰੇ ਸ਼ਾਇਰੋ ਸ਼ਾਇਰੀ ਦੀਆਂ ਗੱਲਾਂ ਕਰਨੀਆਂ ,ਸਾਡਾਂ ਨਿਤੱ ਦਾ ਨੇਮਜੇਹਾ ਬਣ ਚੁੱਕਾ ਸੀ ,ਫਿਰ ਉਸ ਨੇ ਅਪਣੇ ਘਰ ਦੇ ਹਾਲਾਤ ਕਰਕੇ ਡਾਕਟਰੀ ਦੇ ਪੇਸ਼ੇ ਨੂੰ ਸਦਾ ਲਈ ਛੱਡ ਦਿਤਾ ,ਮੇਰੀ ਨੌਕਰੀ ਤੋਂ ਸੇਵਾ ਮੁਕਤੀ ਹੋ ਜਾਣ ਕਰਕੇ ਦੋਹਾਂ ਪਾਸ ਮਿਲ ਬੈਠਣ ਸਮਾਂ ਕੱਢਣਾ ਹੋਰ ਵੀ ਸੌਖਾ ਹੋ ਗਿਆ ।
ਫਿਰ ਕੁੱਝ ਹੀ ਸਮੇਂ ਵਿਚ ਪੇਂਡੂ ਏਰੀਏ ਵਿਚ ਸਾਹਿਤ ਨੂੰ ਪ੍ਰਫੁਲਤ ਕਰਨ ਦੀ ਸੋਚ ਲੈਕੇ ਕੁਝ ਲੇਖਕਾਂ ਨੂੰ ਇਕਠੇ ਕਰਕੇ “ ਸਾਹਿਤਕ ਸਾਂਝ ਮੰਚ ਨਵਾਂ ਸ਼ਾਲ੍ਹਾ “ ਦਾ ਗੱਠਨ ਕਰਕੇ ਦੀਵਾਨ ਸਿੰਘ ਮਹਿਰਮ ਯਾਦਗਾਰੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜੋ ਬੜਾ ਸਫਲ ਹੋੲਆਿ ਇਸ ਵਿਚ ਸਵ.ਮਾਸਟਰ ਧਿਆਨ ਸਿੰਘ ,ਅਤੇ ਡਾ.ਮਲਕੀਅਤ ਸੁਹਲ “ ਨੇ ਹੋਰਨਾ ਸਰਕਰਦਾ ਲੋਕਾਂ ਨਾਲ ਮਿਲਕੇ ਇਸ ਨੂੰ ਪੂਰੀ ਤਰ੍ਹਾਂ ਸਫਲ ਬਨਾਇਆ ।ਸੁਹਲ ਨੇ ਇਸ ਦੇ ਬਾਅਦ ,ਅਪਨੇ ਐਲ. ਆਈ. ਸ਼ੀ ਦੀ ਭਜ ਦੌੜ ਦੇ ਨਾਲ 2 ਅਪਨੀਆਂ ਕਿਤਾਬਾਂ ,” ਮੱਘਦੇ ਅੱਖਰ “ ਰੰਗਲੇ ਸੱਜਣ “ ਬੀਬੀ ਸੁੰਦਰੀ “ ਇਕ ਗੀਤਾਂ ਦੀ ਕੈਸਿਟ ,ਅਤੇ ਕਈ ਮੈਗਜ਼ੀਨਾਂ ਵਿਚ ਅਪਨੀਆਂ ਰਚਨਾਵਾਂ ਅਤੇ ੰਿੲੰਟਰ ਨੈਸ਼ਨਲ ਲੈਵਲ ਦੀਆਂ ਕਈ ਵੈਬ ਸਾਈਟਾਂ ਰਾਹੀਂ ਸਾਹਿਤ ਵਿਚ ਯੋਗਦਾਨ ਪਾਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਅਪਨੇ ਘਰੋਗੀ ਮਸਲਆਂਿ ਨਾਲ ਜੂਝਦੇ ਹਿਸਾ ਪਾ ਰਿਹਾ ਹੈ ।ਕੁਲਵੰਤ ਉਸ ਦੀ ਜੀਵਣ ਸਾਥਣ ਜੋ ਕਿ ਗੰਠੀਏ ਦੀ ਨਾ ਮੁਰਾਦ ਬੀਮਾਰੀ ਨਾਲ ਲਗ ਪਗ 12 ਸਾਲ ਜੂਝਦੀ ਰਹੀ ,ਜਿਸ ਦੀ ਸੇਵਾ ਅਖੀਰ ਸਾਹਵਾਂ ਤੱਕ ਜੋ ਮੇਰੇ ਇਸ ਮਿਤ੍ਰ ਨੇ ਕੀਤੀ ਉਸ ਦੀ ਕਿਤੇ ਮਿਸਾਲ ਮਿਲਣੀ ਮੁਸ਼ਕਿਲ ਹੈ ,ਅੱਜ ਕੁਲਵੰਤ ਬੇਸ਼ੱਕ ਇਸ ਦੁਨੀਆ ਵਿਚ ਨਹੀਂ ਹੈ ਪਰ ੳੇੁਸ ਦੀ ਇਕ ਮਨ ਮੋਹਕ ਅੰਦਾਜ਼ ਦੀ ਫੋਟੋ ਉਸ ਨੇ ਅਪਨੇ ਲਿਖਣ ਕਮਰੇ ਵਿਚ ਅਪਨੇ ਸਾਮ੍ਹਣੇ ਸਜਾਈ ਹੋਈ ਹੈ ,ਜਿਸ ਨੂੰ ਉਹ ਅਪਨੇ ਤਸਵੱਰ ਤੇ ਯਾਦਾਂ ਵਿਚ ਹਰ ਵਕਤ ਸਮੋਈ ਫਿਰਦਾ ਹੈ ,ਉਸ ਦਾ ਆਉਣ ਵਾਲਾ ਕਾਵਿ ਸਗੰ੍ਰਹਿ “ਕੁਲਵੰਤੀ “ ਉਸ ਦੀ ਮਿੱਠੀ ਅਤੇ ਪਿਆਰੀ ਯਾਦ ਦਾ ਸੂਚਕ ਹੈ । ਉਸ ਦਾ ਇਕਲੋਤਾ ਬੇਟਾ ਜੁਝਾਰ ਸਿੰਘ ਜਰਮਣੀ ਵਿਖੇ ਹੈ ,ਤਿੰਨ ਬੇਟੀਆਂ ਸਮੇਂ ਸਿਰ ਉਨ੍ਹਾਂ ਨੂੰ ਸਹੁਰੇ ਘਰ ਤੋਰ ਕੇ ਸੁਰਖਰੂ ਤਾਂ ਹੋ ਗਿਆ ਪਰ ਜਵਾਨੀ ਵਿਚ ਉਸ ਦੀ ਵੱਡੀ ਬੇਟੀ ਦੇ ਅਚਾਣਕ ਵਿਧਵਾ ਹੋ ਜਾਣ ਤੇ ਉਸ ਨੂੰ ਵੱਡਾ ਝਟਕਾ ਲਗਾ ਜਿਸ ਦੀ ਜ਼ਿਮੇਦਾਰੀ ਵੀ ਉਹ ਤਨ ਦੇਹੀ ਨਾਲ ਨਿਭਾਉਂਦਾ ਹੋਇਆ ਸਾਹਿਤ ਨਾਲ ਪੱਕੇ ਤੌਰ ਤੇ ਜੁੜਿਆ ਹੋਇਆ ਹੈ ਅਤੇ ਇੱਕੋ ਗੁਰਦੇ ਨਾਲ ਹੀ ਅਪਣੇ ਪ੍ਰਹੇਜ਼ਗਾਰੀ ਸੁਭਾ ਕਾਰਣ ,ਅਪਣਾ ਜੀਵਣ ਪੰਧ ਖਿੜੇ ਮੱਥੇ ਕਰੀ ਜਾ ਰਿਹਾ ਹੈ ।
ਮੈਂ ਇਥੇ ਯੋਰੁਪ ਵਿਚ ਉਸ ਦੀਆਂ ਅਪਣੇ ਅੱਗੜ ਪਿਛੜ ਛਪ ਕੇ ਲੁਕਣ ਮੀਟੀ ਖੇਡਦੀਆਂ ਰਚਨਾਵਾਂ ਪੜ੍ਹ ਕੇ ਖੁਸ਼ੀ ਵਿਚ ਬਾਗੋ ਬਾਗ ਹੁੰਦਾ ਹਾਂ ਤੇ ਇਸ ਤਰ੍ਹਾਂ ਹੀ ਉਹ ਵੀ ,ਤੇ ਸੋਚਦਾ ਹਾਂ ਕਿ ਕਦੋਂ ਉਹ ਸੁਭਾਗੀ ਘੜੀ ਆਵੇ ਗੀ ਜਦੋਂ ਮੇਰੇ ਵਾਪਸ ਪਰਤਣ ਤੇ ਇਹ ਮਿਤ੍ਰ ਪਿਆਰਾ ਮੇਰੇ ਨਾਲ ਪਿਆਰ ਭਰੀ ਗਲਵੱਕੜੀ ਸਾਂਝੀ ਕਰੇ ਗਾ ਅਤੇ ਫਿਰ ਕਿਤੇ ਕਿਸੇ ਵਿਹਲ ਵਿਚ ਬੈਠ ਕੇ ਕੁੱਝ ਪਲ ਪਹਿਲਾਂ ਵਾਂਗ ਮਾਣਾਂ ਗੇ ।