ਮਿਲਣ ਦੀ ਚਾਹ
(ਮਿੰਨੀ ਕਹਾਣੀ)
ਦੀਪੀ ਦੇ ਡੇਡੀ ਦੀ ਮੌਤ ਇਕ ਐਕਸੀਡੈਂਟ ਵਿਚ ਹੋ ਗਈਙ ਦੀਪੀ ਦੇ ਦਾਦਾ ਦਾਦੀ ਤੇ ਹੋਰ ਰਿਸਤੇਦਾਰਾਂ ਨੇ ਦੀਪੀ ਦੀ ਮਾਂ ਨੂੰ ਉਸਦੇ ਪੇਕੇ ਭੇਜ ਦਿਤਾ ਤੇ ਦੀਪੀ ਨੂੰ ਆਪਣੇ ਕੋਲ ਰੱਖ ਲਿਆ
ਉਹ ਰੋਂਦੀ ਕੁਰਲਾਉਂਦੀ ਮਾਂ ਨਾਲ ਜਾਣ ਦੀ ਜਿੱਦ ਕਰਦੀ ਰਹੀ ਉਸ ਤੋਂ ਬਾਅਦ ਕਦੇ ਕਿਸੇ ਨੇ ਦੀਪੀ ਨੂੰ ਮਾਂ ਨਾਲ ਮਿਲਣ ਨਾ ਦਿੱਤਾ
ਪੇਕਿਆਂ ਨੇ ਕੁੜੀ ਨੂੰ ਸਮਾਜ ਨਾਲ ਜੁੜੀ ਰਹਿਣ ਲਈ ਟੀਚਰ ਦੀ ਨੌਕਰੀ ਤੇ ਲਗਵਾ ਦਿੱਤਾ ਉਸ ਦੇ ਮਨ ਵਿਚ ਵੀ ਦੀਪੀ ਨੂੰ ਮਿਲਣ ਦੀ ਚਾਹ ਹਮੇਸ਼ਾ ਰਹਿੰਦੀ ਸੀ ਪਰ ਸਹੁਰਿਆਂ ਵਲੋਂ ਲੱਗੀਆਂ ਪੰਬਦੀਆਂ ਨੇ ਉਸ ਦੀ ਇਕ ਨਾ ਚਲਣ ਦਿਤੀ ਪੇਕਿਆਂ ਨੇ ਦੀਪੀ ਦੀ ਮਾਂ ਦਾ ਵਿਆਹ ਚੰਡੀਗੜ ਕਰ ਦਿਤਾਙ ਸਮਾਂ ਆਪਣੀ ਚਾਲ ਚਲਦਾ ਗਿਆ
ਦੀਪੀ ਪੜ ਲਿਖ ਕੇ ਚੰਡੀਗੜ ਹੀ ਨੌਕਰੀ ਕਰਨ ਲਗ ਪਈਙ ਉਸਦੀ ਮਾਂ ਦੇ ਦੋ ਬੱਚੇ ਹੋਏ ਇਕ ਵਿਆਹਿਆ ਗਿਆ ਤੇ ਇਕ ਉਸ ਦੇ ਨਾਲ ਸੀ
ਇਕ ਦਿਨ ਅਚਾਨਕ ਦੀਪੀ ਦੇ ਮੰਮੀ ਡੇਡੀ ਦੀ ਵਿਚੋਲਣ ਉਹਨਾਂ ਦੀ ਦੂਰ ਦੀ ਰਿਸਤੇਦਾਰ ਅਚਾਨਕ ਦੀਪੀ ਨੂੰ ਬਜ਼ਾਰ ਵਿਚ ਸੁਨਿਆਰੇ ਦੀ ਦੁਕਾਨ ਤੇ ਮਿਲੀ ਦੀਪੀ ਨੇ ਬਜੁਰਗ ਔਰਤ ਨੂੰ ਥੋੜਾ ਥੋੜਾ ਪਹਿਚਾਣਦੇ ਹੋਏ ਪੁੱਛ ਹੀ ਲਿਆ ਤੁਸੀਂ ਦਲਜੀਤ ਅੰਟੀ ਹੋ ? ਉਹ ਬਜੁਰਗ ਔਰਤ ਨੇ ਦੀਪੀ ਨੂੰ ਕਿਹਾ ਹਾਂ ਤੂੰ ਕੋਣ ਹੈ ਬੇਟੀ ? ਦੀਪੀ ਨੇ ਘੁੱਟ ਕੇ ਉਸ ਬਜੁਰਗ ਔਰਤ ਨੂੰ ਜੱਫੀ ਪਾ ਕੇ ਉੱਚੀ ਉੱਚੀ ਰੋਣ ਲਗ ਪਈ ਤੇ ਦਸਣ ਲੱਗੀ ਮੈਂ ਦੀਪੀ ਹਾਂ ਸ਼ਮਸ਼ੇਰ ਸਿੰਘ ਤੇ ਦਲੀਪ ਕੌਰ ਦੀ ਛੋਟੀ ਜਿਹੀ ਕੁੜੀ ਦੀਪੀ
ਦੀਪੀ ਨੇ ਦਲਜੀਤ ਕੌਰ ਨੂੰ ਪੁਛਿਆ ਅੰਟੀ ਮੇਰੀ ਮੰਮੀ ਕਿਸ ਤਰ੍ਹਾ ਹੈ ? ਤੇ ਕਿਥੇ ਰਹਿੰਦੀ ਹੈ ਉਹ ਮੈਨੂੰ ਯਾਦ ਵੀ ਕਰਦੀ ਹੈ ਕਿ ਨਹੀਂ ਮੈਂ ਅੱਜ ਵੀ ਉਸਨੂੰ ਯਾਦ ਕਰਦੀ ਹਾਂ ਦਲਜੀਤ ਕੌਰ ਨੇ ਦੱਸਿਆ ਕਿ ਉਹ ਚੰਡੀਗੜ ਵਿਚ ਟੀਚਰ ਹੈ ਤਾਂ ਦੀਪੀ ਫਿਰ ਭਾਵੁਕ ਹੋ ਗਈ ਤੇ ਕਹਿਣ ਲੱਗੀ ਮੈਰੀ ਮਾਂ ਤੇ ਮੈਂ ਇੰਨੇ ਸਾਲ ਇਕ ਸ਼ਹਿਰ ਵਿਚ ਹੁੰਦੇ ਹੋਏ ਵੀ ਮਿਲ ਨਾ ਸਕੇ
ਦੀਪੀ ਨੇ ਅੰਟੀ ਨੂੰ ਕਿਹਾ ਕਿ ਤੁਸੀਂ ਮੇਰੀ ਮਾਂ ਨੂੰ ਇਕ ਵਾਰੀ ਮੈਨੂੰ ਮਿਲਾ ਦਿਓਙ ਮੇਰੇ ਮਨ ਵਿਚ ਮਾਂ ਨਾਲੋ ਵਿਛੜਨ ਤੋਂ ਲੈ ਕੇ ਹੁਣ ਤੱਕ ਮਾਂ ਨੂੰ ਮਿਲਣ ਦੀ ਚਾਹ ਹੈ[