ਲਾਲ ਦਿਵਾਲੀ (ਮਿੰਨੀ ਕਹਾਣੀ)

ਗਗਨ ਬਰਾੜ   

Email: gbrar96@ymail.com
Cell: +91 94639 11392
Address:
India
ਗਗਨ ਬਰਾੜ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


"ਸਸਰੀਕਾਲ ਤਾਈ,,,,
ਸਸਰੀਕਾਲ ਪੁੱਤ,,
ਤਕੜੀ ਆਂ ਤਾਈ,,,
ਆਹੋ ਪੁੱਤ ਵਾਵਾ ਜੀ ਆਂ ਬੱਸ,,,
ਕੀ ਗੱਲ ਤਾਈ ਢਿੱਲੀ ਜੀ ਬੋਲਦੀ ਆਂ ਸੁਖ ਸਾਂਦ ਤਾਂ ਹੈ , ਨਾਲੇ ਪਰਸੋਂ ਦਵਾਲੀ ਆ , 'ਵਰੋ ਵਰੀ' ਦੇ ਦਿਨਾ ਚ ਨੀ ਉਦਾਸ ਹੋਈ ਦਾ ਙ 
ਨੀ ਕੀ ਦੱਸਾਂ ਰਾਨੋ , ਜਦੋਂ ਦਾ ਗੋਪੀ ਦਾ ਭਾਪਾ ਸਾਨੂੰ ਕੱਲਿਆਂ ਨੂੰ ਛੱਡ ਕੇ ਗਿਆ , ਸਾਡੇ ਭਾ ਦੀ ਤਾਂ ਜੱਗ ਤੋਂ ਮੇਲੇ ਈ ਮੁੱਕ ਗੇ , ਏ ਦਿਵਾਲੀ ਤਾਂ ਸਾਡਾ ਵਸਦੇ ਟੱਬਰ ਦਾ ਦਵਾਲਾ ਈ ਕਢ ਗੀ ਸੀ , ਓਦੋਂ ਦਾ ਡਰ ਈ ਲੱਗਦਾ ਦਵਾਲੀ ਦੇ ਨਾਂ ਤੋਂ ਵੀ ਙ
ਤਾਈ ਮੈਂ ਸੁਣਿਆ ਤਾਂ ਕਈਆਂ ਤੋਂ ਆ ਪਰ ਵਿਚਲੀ ਗੱਲ ਨੀ ਪਤਾ ,,,ਕਿ ਕੀ ਹੋਇਆ ਸੀ , ਤਾਈ ਤੂੰ ਦੱਸ ਏਹੋ ਜਾ ਕੀ ਭਾਣਾ ਵਰਤਿਆ ਸੀ ਤਾਏ ਨਾਲ ਜੋ ਤੂੰ ਹਰ ਦਵਾਲੀ ਤੇ ਸਿਰ ਸਿੱਟੀ ਰਖਦੀ ਆਂ,,,
ਨੀ ਪੁੱਤ ਕਿਓਂ ਪੋਤੜੇ ਫਰੋਲ੍ਦੀ ਆਂ ਙ
ਨਈ ਤਾਈ ਮੈਨੂੰ ਤਾਂ ਜਰੂਰ ਦੱਸ , ਨਹੀਂ ਤਾਂ ਮੈਨੂੰ ਕਲਪਨਾ ਲੱਗੀ ਰਹੂ,,,ਙ
ਜੇ ਕਹਿਨੀ ਆ ਤਾਂ ਫੇਰ ਰੋ ਲੇਨੀ ਆ ਅੱਜ ਮਰੇ ਸਾਈਂ ਨੂੰ,,
ਨਾ ਤਾਈ ਰੋਣਾ ਨੀ ਪਰ ਤੂੰ ਦੱਸ ਗੱਲ ਕੀ ਬਣੀ ਸੀ ਙ
ਤਿੰਨ ਸਾਲ ਪਹਿਲਾਂ ਦੀ ਗੱਲ ਆ ਰਾਨੋ , ਓਦੋਂ ਤੇਰੀ ਮੰਗਣੀ ਹੋਈ ਹੋਈ ਸੀ ਜੀਤੇ ਨਾਲ , ਤੇ ਤੇਰੇ ਤਾਏ ਨੂੰ ਬੜਾ ਈ ਚਾਅ ਸੀ ਜੀਤੇ ਦੇ ਵਿਆਹ ਦਾ ਤੇ ਤਿੰਨ ਦਿਨਾ ਬਾਦ ਈ ਦਵਾਲੀ ਸੀ , ਦਵਾਲੀ ਆਲੀ ਰਾਤ ਦੀ ਗੱਲ ਆ , ਤੇਰਾ ਤਾਇਆ ਆ ਛੱਪਰ ਹੇਠਾਂ ਬੰਨੇ ਪਸੂਆਂ ਨੂੰ ਨੀਰਾ(ਪੱਠੇ) ਪਾਈ ਜਾਂਦਾ ਸੀ ਤੇ ਉੱਤੋਂ ਮਰਜਨੀ ਆਹ ਛੁਰਲੀ,,,,,,,,,ਙ
" ਬੇਬੇ,,,,,ਬੇਬੇ , ਹਾਏ,,, ਹਾਏ,,,,,!
"ਵੇ ਪੁੱਤ ਸਾਹ ਤਾਂ ਲੈ ਲਾ ਕੀ ਹੋ ਗਿਆ ਤੈਨੂੰ ,,,?
ਬੇਬੇ ਓ ਰਾਜੂ ਕਹਿੰਦਾ , ਪਰਸੋਂ ਦਵਾਲੀ ਆ ਤੇ ਤੈਨੂੰ ਲੇ ਜੂ ਗੀ ਬਾਪੂ ਵਾਂਗੂੰ,,,ਬੇਬੇ ਮੈਂ ਨੀ ਤੈਨੂੰ ਕੀਤੇ ਜਾਣ ਦੇਣਾ
"ਹੈ ਮਰਜਾਨੇ ਨਾ ਹੋਣ ਤਾ ! "
ਲੈ ਦੇਖ ਲਾ ਰਾਨੋ , ਜਿਓਨ ਤਾਂ ਲੋਕ ਨੀ ਦਿੰਦੇ ਸਾਨੂੰ , ਸਿਆਣਾ ਬਿਆਨਾ ਬੰਦਾ ਓਹ ਜਵਾਕ ਨੂੰ ਮੱਤ ਤਾਂ ਕੀ ਦੇਣੀ ਆ ਉਲ੍ਟਾ ਡਰਾਓਂਦੇ ਆ ਙ 
ਨਾ ਪੁੱਤ ਮੈਂ ਕਿਤੇ ਨੀ ਜਾਂਦੀ ਤੂੰ ਖੇਡ ਜਾ ਕੇ ਓ ਤਾਂ ਏਵੇਂ ਕੁੱਤਾ ਭੌਂਕਦਾ ਓਹਦੇ ਕੋਲੇ ਨਾ ਜਾਇਆ ਕਰ ਤੂੰ ਙ
ਬੇਬੇ ਤੂੰ ਸੱਚੀਂ ਨੀ ਜਾਂਦੀ ਬਾਪੂ ਕੋਲੇ,,,
ਨਈ ਪੁੱਤ ਅਜੇ ਮੈਂ ਤੇਰਾ ਵਿਆਹ ਕਰਨਾ ਤੇ ਅਜੇ ਨੀ ਜਾਂਦੀ ਕੀਤੇ ਮੈਂ,,ਙ
ਚੰਗਾ ਬੇਬੇ ਮੈਂ ਆ ਗਿਆ ਖੇਡ ਕੇ ਹੁਣੇ ਙ
ਜਾ ਖੇਡ ਆ ਮੇਰਾ ਬੀਬਾ ਪੁੱਤ ਏਵੇਂ ਨਾ ਸੁਣਿਆ ਕਰ ਲੋਕਾਂ ਦੀਆਂ
ਤਾਈ ਲੋਕਾਂ ਦਾ ਕੀ ਕਿਹਨਾ ਲੋਕਾਂ ਦੇ ਤਾਂ ਦੋਨੇ ਪਾਸੇ ਦੰਦੇ ਹੁੰਦੇ ਆ,ਙ ਤਾਈ ਛੁਰਲੀ ਛੱਪਰ ਤੇ ਡਿੱਗੀ ਫੇਰ,,,,ਰਾਨੋ ਨੇ ਗੱਲ ਅੱਗੇ ਵਧੋਂਦੇ ਕਿਹਾ,,,
ਫੇਰ ਕੀ ਪੁੱਤ ਛੱਪਰ ਨੂੰ ਅੱਗ ਪੈ ਗੀ,, ਤੇਰਾ ਤਾਇਆ ਪਸੂਆਂ ਨੂੰ ਬਾਹਰ ਕੱਡਣ ਲੱਗ ਪਿਆ ਵੱਡੀ ਮਝ ਦਾ ਸੰਗਲ ਖੋਲ ਕੇ ਬਾਹਰ ਧੱਕ ਤੀ ਤੇ ਜਦੋ ਕਟਰੂ ਨੂੰ ਬਾਹਰ ਕੱਡਣ ਲੱਗਿਆ ਤੇ ਢੂਈ ਤੇ ਸਤੀਰ ਡਿੱਗ ਪੀ ਅੱਗ ਨਾਲ ਮਚਦੀ 
ਤੇ ਇੱਕ ਮਿੰਟ ਚ ਚੀਕਾਂ ਮਾਰਦਾ ਬਚਨਾ ਸਵਾਹ ਹੋ ਗਿਆ ਤੇ ਅਸੀ ਦੋਵੇਂ ਮਾਂ ਪੁੱਤ ਡੌਰ ਭੌਰ ਰਿਹ ਗੇ ਤੇਰੇ ਸੜਦੇ ਤਾਏ ਨੂੰ ਦੇਖ ਕੇ,,,,ਙ ਤੇ ਆਹ ਦਵਾਲੀ ਤੇ ਚੱਲਦੇ ਪਟਾਕੇ ਮੈਨੂੰ ਤਾਂ ਤੇਰੇ ਤਾਏ ਦੀਆਂ ਚੀਕਾਂ ਈ ਲੱਗਦੇ ਆ,,, 
ਤਾਈ ਦਾ ਬੋਲ ਬੋਲ ਬਹਿ ਗਿਆ ਦੱਸਦੀ ਦੱਸਦੀ ਦਾ ਤੇ ਅਖਾਂ ਚ ਹਿੰਝਾ ਆ ਗਈਆਂ,,,
ਤੇ ਏਨੇ ਚ ਇਕ ਪਟਾਕਾ ਚੱਲਿਆ ਤੇ ਨਾਲ ਈ ਕੰਨ ਚੀਰਦੀ ਚੀਕ ਵੱਜੀ,,,
ਤਾਈ ਤੇ ਰਾਨੋ ਨੇ ਵੀਹੀ ਚ ਆਕੇ ਦੇਖਿਆ ਤਾਂ ਤਾਈ ਦਾ ਮੁੰਡਾ ਲਹੂ ਨਾਲ ਲੱਥ ਪੱਥ ਪਿਆ ਸੀ