ਯਾਦਾਂ ਦੇ ਪਰਛਾਂਵੇਂ
(ਕਵਿਤਾ)
ਆ ਸੱਜਣਾ ਆ ਗਲ ਲਗ ਮਿਲੀਏ, ਵੇ ਬੜੇ ਚਿਰਾਂ ਤੋਂ ਬਾਦ
ਦਿਲ ਵਾਲੀ ਗਲ ਦਿਲ’ਚ ਨਾ ਰਹ ਜੇ, ਅੱਜ ਸਾਝੀਂ ਕਰ ਲਈਏ ਯਾਦ
ਅੱਜ ਕਿਹ ਛਡ ਜੋ ਤੇਰੇ ਦਿਲ ਵਿਚ ਹੈ, ਨਾ ਪਿਛੋਂ ਤੂੰ ਪਛਤਾਂਵੇਂ
ਪਰ ਪੈਰ ਪੈਰ ਤੇ ਸਾਥੀ ਮੇਰੇ ਯਾਦਾਂ ਦੇ ਪਰਛਾਂਵੇਂ
ਕਲ ਤਕ ਸਾਡੇ ਨਾਲ ਸੀ ਹੂੰਦੇ, ਅੱਜ ਖੜ ਉਹ ਗੈਰਾਂ ਨਾਲ ਗਏ ਨੇ
ਜੋ ਸੀ ਕਦੇ ਵੀ ਨਾ ਸੋਚੀ ਗਈ ਸੀ, ਖੇਡ ਉਹ ਐਸੀ ਚਾਲ ਗਏ ਨੇ
ਸਾਨੂੰ ਸੀ ਜੋ ਜਿੰਦ ਜਾਣ ਤੋਂ ਵਧਕੇ, ਅੱਜ ਬੇਗਾਨੇ ਹੋ ਗਏੇ ਨੇ ਭਾਂਵੇਂ
ਪਰ ਪੈਰ ਪੈਰ ਤੇ ਸਾਥੀ ਮੇਰੇ ਯਾਦਾਂ ਦੇ ਪਰਛਾਂਵੇਂ
ਪਿੰਡ ਦੀ ਸੁਬਹਾ ਦੀ ਰੋਜ਼ ਦੋਸਤਾ, ਕਿਤੀ ਹੋਈ ਮੋਜ਼ ਦੋਸਤਾ
ਪਿਹਰ ਦੇ ਤੜਕੇ ਉਠਣ ਤਾਈਂ, ਹਿੱਕ ਲੈਨੀਆਂ ਮਝੀ ਗਾਂਈ
ਛਪੜਾਂ ਦੇ ਵਿਚ ਤਾਰੀਆਂ ਲਾਉਣਾ, ਇਕ ਦੂਜੇ ਨਾਲ ਆੜੀਆਂ ਲਾਉਣਾ
ਬਚਪਨ ਦੇ ਦਿਨ ਚੇਤੇ ਕਰਕੇ, ਕਿਉਂ ਦਿਲ ਨੂੰ ਤੂੰ ਬਿਹਲਾਂਵੇ
ਪਰ ਪੈਰ ਪੈਰ ਤੇ ਸਾਥੀ ਮੇਰੇ ਯਾਦਾਂ ਦੇ ਪਰਛਾਂਵੇਂ
ਹੋਲੀ ਹੋਲੀ ਸੱਬ ਸਾਥੀ ਛਡ ਗਏ, ਮੁੜ ਨਹੀ ਉਹ ਹਾਣੀ ਲਭਦੇ
ਸਮੇ ਦੇ ਇਸ ਦੋਰ ਦੇ ਨਾਲੇ, ਦਿਲ ਵੀ ਬਦਲ ਗਏ ਨੇ ਸਭਦੇ
ਮਨ ਵਿਚ ਮਾੜੀ ਹੈ ਸੋਚ ਹਮੇਸ਼ਾ, ਮੋਹ ਪਿਆਰ ਕਿਤੋਂ ਨਹੀ ਲਭਦੇ
ਮੁੜ ਆਵੇ ਉਹ ਦੋਰ ਮੂਹੋਬਤ ਦਾ, ਦਿਲ ਮੇਰਾ ਬਸ ਇਨਾ ਚਾਹਵੇ
ਪਰ ਪੈਰ ਪੈਰ ਤੇ ਸਾਥੀ ਮੇਰੇ ਯਾਦਾਂ ਦੇ ਪਰਛਾਂਵੇਂ
ਜੁਵਾਨੀ ਵਾਲੇ ਦਿਨ ਸੀ ਚੰਗੇ, ਜੋ ਸੀ ਵਿਚ ਸ਼ੋਕੀਨੀ ਲੰਗੇ
ਮਾਂ ਪਿਉ ਨੀਤ ਸੀ ਰਿਹਣ ਸਮਝੋਂਦੇ, ਕਨ੍ਹੀਂ ਕਾਕੇ ਜੂੰ ਨਾ ਸਰਕੋਂਦੇ
ਮਾਂ ਪਿਉ ਵੀ ਜਦ ਸਾਥ ਸੀ ਛਡ ਗਏ, ਭੈਣ ਭਰਾ ਭਾਲਿਆ ਨਾ ਲਭਦੇ
ਕਿਸ ਵੇਲੇ ਕਿਸ ਰਾਹ ਨੂੰ ਤੁਰ ਗਏ, ਨਹੀਉ ਲਭਦੇ ਉਹਨਾ ਦੇ ਸਿਰਨਾਵੇਂ
ਪਰ ਪੈਰ ਪੈਰ ਤੇ ਸਾਥੀ ਮੇਰੇ ਯਾਦਾਂ ਦੇ ਪਰਛਾਂਵੇਂ
ਅੱਜ ਵੀ ਜਦ ਉਸ ਰਾਹ ਵੱਲ ਤਕਦਾਂ, ਤੇਰਾ ਹੀ ਚੇਤਾ ਆ ਜਾਂਦਾ ਹੈ
ਇਸ ਮੋਤ ਦੀ ਚਾਹਤ ਰਖਣ ਵਾਲੇ ਨੂੰ, ਜੀਣ ਦੀ ਅੱਲਖ ਜਗਾ ਜਾਂਦਾ ਹੈ
ਛਡੀ ਨਹੀ ਤੇਰੀ ਆਸ ਮਿਲਣ ਦੀ, ਭਾਂਵੇ ਚੇਤੇ ਨਹੀ ਤੇਰੇ ਘਰ ਦੇ ਸਿਰਨਾਵੇਂ
ਪਰ ਪੈਰ ਪੈਰ ਤੇ ਸਾਥੀ ਮੇਰੇ ਯਾਦਾਂ ਦੇ ਪਰਛਾਂਵੇਂ
ਹਾੜਾ ਵੇ ਸਜੱਣਾ ਮੁੜ ਆ ਘਰਾਂ ਨੂੰ, ਤੂੰ ਕਿਥੇ ਜਾਕੇ ਨੇ ਡੇਰੇ ਲਾਏ
ਆਜਾ ਕਰ ਲਈਏ ਵੇ ਸਾਂਝ ਪਿਆਰ ਦੀ, ਰੱਬ ਖੋਰੇ ਫੇਰ ਕਦੋਂ ਮਿਲਾਏ
ਖੁਲੀਆਂ ਨੇ ਬਾਂਹਵਾਂ ਇਸ ਆਸ ਦੇ ਨਾਲ, ਕਦ ਆਣ ਤੂੰ ਗਲ ਦੇ ਨਾਲ ਲਾਂਵੇਂ
ਪਰ ਪੈਰ ਪੈਰ ਤੇ ਸਾਥੀ ਮੇਰੇ ਯਾਦਾਂ ਦੇ ਪਰਛਾਂਵੇਂ
‘‘ਕੂੰਵਰ” ਨਿਮਾਣੀਆ ਮਰ ਮੁਕ ਜਾਣੀਆ, ਤੂੰ ਡੱਹਡਾ ਰੋਗ ਲਾਈ ਬੈਠਾ ਹੈਂ
ਉਹਨਾਂ ਨੇ ਕਦੇ ਮੁੜ ਨਹੀ ਆਉਣਾ, ਕਿਉਂ ਆਸ ਲਗਾਈ ਬੈਠਾ ਹੈਂ
ਜੋ ਤੇਨੂੰ ਛਡ ਕੇ ਦੂਰ ਗਏ ਨੇ, ਕਿਉਂ ਉਹਣਾ ਲਈ ਤੂੰ ਹਾੜੇ ਤਰਲੇ ਪਾਂਵੇਂ
ਪਰ ਪੈਰ ਪੈਰ ਤੇ ਸਾਥੀ ਮੇਰੇ ਯਾਦਾਂ ਦੇ ਪਰਛਾਂਵੇਂ