ਪਾਕਿ ਸਮੁੰਦਰ (ਕਵਿਤਾ)

ਪਰਨਦੀਪ ਕੈਂਥ    

Email: parandeepkainth@yahoo.com
Cell: +91 80544 18929
Address: 1725/5 ਨੇੜੇ 21 ਨੰ:ਫਾਟਕ, ਗਰੀਨ-ਵਿਊ
ਪਟਿਆਲਾ India
ਪਰਨਦੀਪ ਕੈਂਥ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਾਕਿ ਸਮੁੰਦਰ
ਗਹਿਰਾਇਆਂ ਦੇ ਵਿਚ
ਡੁੱਬਦਾ ਹੈ ਕੋਈ-ਕੋਈ-
ਜਿਸ ਦੇ ਪੱਲੇ ਆਵਣ ਲਹਿਰਾਂ
ਉਹ ਤਰਦਾ ਹੈ ਕੋਈ-ਕੋਈ- 
ਆਉਣਾ ਜਾਣਾ ਦਮ ਦਾ
ਵੀ ਇਹੋ ਕੰਮ-
ਦਮ ਨੂੰ ਦਮ ਮਸਤ ਕਲੰਦਰ
ਕਰਦਾ ਹੈ ਕੋਈ-ਕੋਈ- 
ਸੱਚ ਵਰਗਾ ਨਹੀਂ
ਸੱਚ ਬਣ ਜਾ ਵੇ ਮਹਿਰਮਾ-
ਤੇਰੇ ਵਰਗਾ ਦਿਸਦਾ ਹੈ ਕੋਈ-ਕੋਈ