ਮਰ ਗਈ ਮੁਹੱਬਤ ਦਾ ਖ਼ਾਬ ਹਾਂ
(ਕਵਿਤਾ)
ਮਰ ਗਈ ਮੁਹੱਬਤ ਦਾ ਖ਼ਾਬ ਹਾਂ
ਬੇਸੁਰ ਹੋਈ ਕੋਈ ਰਬਾਬ ਹਾਂ
ਰੰਗਾਂ ਚ ਸੀ ਤਰਦਾ ਮਹਕਿਦਾ
ਮੁਰਝਾਇਆ ਸੂਹਾ ਗੁਲਾਬ ਹਾਂ
ਵਚਿ ਡੁੱਬਆਿ ਟੀਕੇ ਪੁਡ਼ੀਆਂ ਦੇ
ਸੋਹਣੀ ਦਾ ਓਹੀ ਚਨਾਬ ਹਾਂ
ਮਰ ਜਾਂਦੀ ਰੀਝ ਜੱਿਥੇ ਜੰਮਦੀ
ਰੋਂਦੀ ਕੁੱਖ ਦੀ ਨਵੀਂ ਕਤਾਬ ਹਾਂ
ਅੱਧ-ਫੁੱਟਆਿ ਸਾਹਾਂ ਦਾ ਗੀਤ ਹਾਂ
ਤਰਜ਼ ਲੱਭਦਾ ਗੀਤ ਦੀ ਸਾਜ ਹਾਂ
ਕਦੇ ਖੇਡਦਾ ਸਾਂ ਅੰਬਰੀਂ ਚੰਦ ਨਾਲ
ਹੋਇਆ ਘਰ ਬੇਬੱਸ ਪੰਜਾਬ ਹਾਂ
ਮੈਂ ਸ਼ਮਸ਼ੀਰ ਹਾਂ ਗੋਬੰਿਦ ਬੰਦੇ ਦੀ
ਤੇ ਓਹਨਾਂ ਦੇ ਮੱਥੇ ਦਾ ਖ਼ਾਬ ਹਾਂ
ਤੁਸੀਂ ਭੁੱਲ ਗਏ ਜੇਡ਼ੇ ਨਾਨਕ ਨੂੰ
ਮੈਂ ਓਹਦਾ ਸ਼ਬਦ ਰਬਾਬ ਹਾਂ