ਪੰਜਾਬੀ ਗੀਤਾਂ ਵਿਚ ਜੱਟਾਂ ਦੀ ਬਦਨਾਮੀ
(ਲੇਖ )
ਪੰਜਾਬ ਦੇਸ਼ ਦਾ ਉਹ ਸੂਬਾ ਹੈ ਜਿਸਨੂੰ ਸਭ ਤੋਂ ਵੱਧ ਖੁਸ਼ਹਾਲ ਤੇ ਅਮੀਰ ਮੰਨਿਆ ਜਾਦਾ ਹੈ।ਪੰਜਾਬ ਵਿਚ ਜਿੱਥੇ ਲਗਭਗ ਹਰ ਵਰਗ ਹਰ ਧਰਮ ਨਾਲ ਸੰਬੰਧਿਤ ਲੋਕੀ ਵਸਦੇ ਹਨ।ਹਰ ਵਰਗ ਦਾ ਆਪੋ ਆਪਣਾ ਰੁਤਬਾ ਆਪੋ ਆਪਣਾ ਕੰਮ ਹਰ ਵਰਗ ਆਏ ਦਿਨ ਤਰੱਕੀ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ।ਪਰ ਪੰਜਾਬ ਵਿੱਚ ਸਭ ਤੋਂ ਵੱਧ ਗਿਣਤੀ ਵਾਲਾ ਇੱਕ ਅਜਿਹਾ ਵਰਗ ਜਿਸਨੇ ਆਪਣੀ ਮਿਹਨਤ ਨਾਲ ਦੇਸ਼ ਦੇ ਅੰਨ ਭੰਡਾਰ ਭਰ ਦਿੱਤੇ , ਪਰ ਆਪ ਹਾਲੇ ਤੱਕ ਵੀ ਭੁੱਖ ਨਾਲ ਘੁੱਲ ਰਿਹੈ।ਜਿਸ ਨੇ ਮਿਹਨਤ ਤਾਂ ਬਥੇਰੀ ਕੀਤੀ ਪਰ ਉਸਨੂੰ ਇੱਕ ਅੰਨਦਾਤਾ ਦੇ ਖਿਤਾਬ ਤੋਂ ਸਿਵਾਏ ਹੋਰ ਕੁਝ ਨਹੀਂ ਮਿਲਿਆ।ਪਰ ਜੇ ਕੁਝ ਹੋਰ ਮਿਲਿਆ ਤਾਂ ਗੁੰਡੇ, ਬਦਮਾਸ਼, ਵੈਲੀ ਤੇ ਦਾਰੂਪੀਣਿਆ ਦਾ ਖਿਤਾਬ।
ਮੈਂ ਗੱਲ ਕਰਨ ਜਾ ਰਿਹਾ ਹੈ ਪੰਜਾਬ ਦੇ ਜੱਟਾਂ ਦੀ ਜਿਨ੍ਹਾਂ ਨੂੰ ਸਰਕਾਰਾਂ ਨੇ ਅੰਨ ਪੈਦਾ ਕਰਨ ਬਦਲੇ ਅੰਨਦਾਤੇ ਦਾ ਨਾਮ ਦੇ ਕੇ ਨਿਵਾਜਿਆ।ਪਰ ਸਾਡੇ ਪੰਜਾਬ ਦੇ ਗਾਇਕ ਤੇ ਗੀਤਕਾਰਾਂ ਨੇ ਆਪਣੇ ਗੀਤਾਂ ਵਿੱਚ ਜੱਟਾਂ ਦਾ ਅਕਸ ਵੈਲੀ ਬਦਮਾਸ਼ਾਂ ਗੁੰਡਿਆਂ ਤੇ ਦਾਰੂਪੀਣ ਵਾਲਿਆਂ ਦਾ ਬਣਾ ਦਿੱਤਾ।
ਕੁਝ ਗੀਤਕਾਰਾਂ ਤੇ ਗਾਇਕਾਂ ਨੂੰ ਛੱਡ ਕੇ ਤਾਂ ਇੰਝ ਲੱਗਦੈ ਜਿਵੇਂ ਹੋਰ ਸਾਰਿਆਂ ਦੀ ਜੱਟਾ ਨਾਲ ਕੋਈ ਦੁਸ਼ਮਣੀ ਹੋਵੇ ਤੇ ਉਨਾਂ ਜੱਟਾਂ ਨੂੰ ਗੀਤਾਂ ਰਾਹੀ ਬਦਨਾਮ ਕਰਕੇ ਆਪਣਾ ਬਦਲਾ ਲੈ ਰਹੇ ਹੋਣ।ਹਲਾਂਕਿ ਗੀਤਕਾਰਾਂ ਤੇ ਗਾਉਂਣ ਵਾਲਿਆਂ ਵਿੱਚ ਬਹੁਤ ਸਾਰੇ ਖੁੱਦ ਜੱਟ ਹਨ।ਪਰ ਪਤਾ ਨਹੀਂ ਇਨ੍ਹਾਂ ਨੂੰ ਆਪਣੇ ਹੱਥੀ ਲਿਖਕੇ ਤੇ ਆਪਣੇ ਮੂੰਹੋ ਆਪਣੇ ਬਾਰੇ ਉਲਟ-ਪੁਲਟ ਗਾ ਕੇ ਕੀ ਸਵਾਦ ਆਉਂਦਾ।ਇਹ ਤਾਂ ਉਹ ਖੁਦਹੀ ਜਾਣਦੇ ਹਨ।ਪਰ ਜੱਟਾਂ ਦੇ ਹੱਕ ਵਿੱਚ ਲਿਖਣਾ ਤੇ ਗਾਉਂਣਾ ਇਨਾਂ ਨੂੰ ਪਤਾ ਨਹੀਂ ਕਿਉਂ ਚੰਗਾ ਨਹੀਂ ਲਗਦਾ।ਅੱਜ ਪੰਜਾਬ ਦੇ ਜੱਟਾਂ ਦੇ ਹਾਲਾਤ ਕਿਸੇ ਨੂੰ ਲੁਕੇ ਨਹੀਂ ਹਨ ਜਿਆਦਾ ਤਰ ਕਰਜਾਈ ਹੋਏ ਪਏ ਤੇ ਤੰਗ ਪ੍ਰੇਸ਼ਾਨ ਹੋਏ ਉਹ ਖੁਦਕਸ਼ੀਆਂ ਕਰੀ ਜਾਦੈ ਆ।
ਇਹ ਲੋਕ ਆਪਣੇ ਗੀਤਾਂ ਵਿੱਚ ਕੁਝ ਹੋਰ ਹੀ ਦਰਸਾਈ ਜਾਂਦੇ ਆ।ਪਰ ਬਹੁਤ ਘੱਟ ਅਜਿਹੇ ਲਿਖਣ ਤੇ ਗਾਉਂਣ ਵਾਲੇ ਹੋਣਗੇ ਜਿੰਨ੍ਹਾਂ ਤੇ ਜੱਟਾਂ ਦੀ ਕਿਤੇ ਸਿਫਤ ਕੀਤੀ ਜਾਂ ਇਨ੍ਹਾਂ ਦੇ ਦਰਦ ਨੂੰ ਗੀਤਾਂ ਰਾਹੀਂ ਬਿਆਨ ਕੀਤਾ ਹੋਵੇ।ਗੀਤ ਕੁਝ ਤਾਂ ਪਹਿਲਾਂ ਹੀ ਅਜਿਹਾ ਲਿਖਿਆ ਤੇ ਗਾਇਆਹੁੰਦਾ ਰਹਿੰਦੀ ਖੂਹਿੰਦੀ ਕਸਰ ਗੀਤ ਦੇ ਵੀਡਿੳ ਵਿੱਚ ਪੂਰੀ ਕਰ ਦਿੰਦੇ ਆ, ਬਈ ਕਿਤੇ ਕੋਈ ਕਮੀ ਨਾ ਰਹਿਜੇ ਜੱਟਾਂ ਨੂੰ ਬਦਨਾਮ ਕਰਨ ਵਿੱਚ।ਜੱਟ ਤਾਂ ਕਰਜੇ ਦੇ ਸਤਾਏ ਖੁਦਕਸ਼ੀਆਂ ਕਰੀ ਜਾਂਦੇ ਤੇ ਇਹ ਹੋਣਹਾਰ ਆਖਦੇ ਆ ਕਿ ਜੱਟ ਨੂੰ ਦਾਰੂਪੀਣ ਆਸ਼ਕੀ ਤੇ, ਗੁੰਡਾਗਰਦੀ ਤੋਂ ਬਿਨ੍ਹਾਂ ਕੁਝ ਆਉਂਦਾ ਹੀ ਨਹੀ।ਜੇ ਕਿਤੇਅਜਿਹਾ ਲਿਖਣ ਤੇ ਗਾਉਣ ਵਾਲਿਆਂ ਨੂੰ ਜੱਟਾਂ ਦੀ ਤਰ੍ਹਾਂ ਜੂਨ ਹੰਢਾਉਣੀ ਪਏ ਤਾਂ ਪਤਾ ਲੱਗੇ ਕਿ ਜੱਟਾ ਦੀ ਅਸਲੀ ਜਿੰਦਗੀ ਕੀ ਐ।
ਪੰਜਾਬੀ ਕਲਾਕਾਰੋ ਤੁਸੀਂ ਇਹ ਕਿਉਂ ਨਹੀਂ ਵੇਖਦੇ ਕਿ ਦੇਸ਼ ਲਈ ਅਨਾਜ ਦੇ ਭੰਡਾਰ ਭਰਨ ਵਾਲਿਆਂ ਦੀ ਅੱਜ ਕੀ ਹਾਲਤ ਹੈ।ਕਈ ਵਾਰ ਗੀਤ ਤਾਂ ਟੀ.ਵੀ. ਤੇ ਜੱਟਾਂ ਬਾਰੇ ਦੇਖ ਰਹੇ ਹੁੰਦੇ ਹੋ ਪਰ ਨਾ ਗਾਉਣ ਵਾਲੇ ਦਾ ਪਹਿਰਾਵਾ ਨਾ ਜੱਟਾਂ ਵਾਲਾ ਹੁੰਦਾ ਹੈ ਤੇ ਨਾ ਹੀ ਗੀਤ ਦਾ ਮਾਹੌਲ ਪੇਂਡੂ ਹੁੰਦਾ ਹੈ ਅਜਿਹੇ ਗੀਤਾਂ ਦਾ ਕੀ ਅਰਥ!ਅੱਜ ਦੇ ਪੰਜਾਬੀ ਗਾਇਕ ਤੇ ਗੀਤਕਾਰ ਤਾਂ ਜੱਟ ਮਗਰ ਹੱਥ ਧੋ ਕੇ ਪਏ ਲੱਗਦੈ ਆ ਕਿ ਤੁਸੀਂ ਹੁਣ ਜਿੱਥੇ ਮਰਜੀ ਭੱਜ ਲੳ ਇਨ੍ਹਾਂ ਨੇ ਤੁਹਾਨੂੰ ਬਦਨਾਮ ਕਰਨਾ ਹੀ ਕਰਨਾ ਹੈ।ਮੈਂ ਤਾਂ ਇਹ ਕਿਹਾ ਕਿਉਂ ਕਿ ਗਾਇਕ ਤੇ ਗੀਤਕਾਰ ਕਿਤੇ ਤਾਂ ਆਸ਼ਕੀ ਦਾ ਠੇਕਾ ਜੱਟਾਂ ਦੇ ਮੁੰਡਿਆਂ ਨੂੰ ਦੇਈ ਜਾਂਦੇ ਹਨ ਕਿਤੇ ਜੱਟ ਦੇ ਮੋਢੇ ਤੇ ਧੱਕੇ ਨਾਲ ਦੋਨਾਲੀ ਟੰਗੀਂ ਜਾਂਦੇ ਹਨ ਕਿਤੇ ਲੰਡੀਆਂ ਜੀਪਾਂ ਦੇ ਸ਼ੌਕੀਨ ਦੱਸਦੇ ਹਨ, ਕਿਤੇ ਧੱਕੇ ਨਾਲ ਕੁੜੀਆਂ ਨੂੰ ਚੁੱਕਣ ਵਾਲੇ ਆਖਦੇ ਹਨ, ਕਿਤੇ ਕਹਿੰਦੇ ਹਨ ਜੱਟ ਆਪਮਰੂਜਾ ਮਾਰੂ, ਕਿਤੇ ਜੱਟਾਂ ਦੇ ਪੁੱਤਾਂ ਨੂੰ ਟਰੱਕਾਂ ਦੇ ਡਰਾਈਵਰ ਬਣਾਤਾ ਕਹਿਣ ਤੋਂ ਭਾਵ ਕਿ ਇਨ੍ਹਾਂ ਨੇ ਜੱਟਾਂ ਨੂੰ ਗੁੰਡੇ ਬਦਮਾਸ਼ ਸਾਬਿਤ ਕਰਨ ਤੇ ਹੀ ਸਾਰਾ ਜੋਰ ਲਾ ਦਿੱਤਾ ਇਨ੍ਹਾਂ ਦੀ ਨਜ਼ਰ ਵਿੱਚ ਜੱਟ ਕੰਮਾਂ ਤੋਂ ਇਲਾਵਾ ਹੋਰ ਕੁਝ ਕਰਨ ਜੋਗੇ ਹੀ ਨਹੀਂ।
ਮੰਨਿਆ ਕਿ ਸਾਰੇ ਚੰਗੇ ਵੀ ਨਹੀਂ ਹੁੰਦੇ, ਪਰ ਇਹ ਤਾਂ ਨਹੀਂ ਕਿ ਜੇ ਕਿਸੇ ਵਰਗ ਦਾ ਕੋਈ ਬੰਦਾ ਮਾੜਾ ਤਾਂ ਸਾਰੇ ਵਰਗ ਤੇ ਹੀ ਵਾਢਾ ਧਰਲੋ ਕਿ ਇਹ ਤਾਂ ਸਾਰੇ ਹੀ ਮਾੜੇ ਆ।ਇਨ੍ਹਾਂ ਲਿਖਣ ਤੇ ਗਾਉਂਣ ਵਾਲਿਆ ਨੇ ਜੱਟਾਂ ਤੇ ਲਿਖਕੇ ਗਾ ਕੇ ਆਪਣੀਆਂ ਜੇਬਾਂ ਭਰ ਲਈਆਂ, ਪਰ ਜਿਨ੍ਹਾਂ ਬਾਰੇ ਲਿਖਿਆ ਉਨ੍ਹਾਂ ਦੀ ਅਸਲੀ ਹਾਲਤ ਤੋਂ ਸਭ ਜਾਣੂੰ ਹਨ, ਪਰ ਪਤਾ ਨਹੀਂ ਕਿਉਂ ਚੁੱਪ ਹਨ।ਚਲੋ ਉਨ੍ਹਾਂ ਦਾ ਤਾਂ ਕੰਮ ਹੋਇਆ।ਜੱਟਾਂ ਨੂੰ ਚਾਹੀਦੈ ਕਿ ਅਜਿਹੇ ਗੀਤਾਂ ਦਾ ਵਿਰੋਧ ਕਰਨ ਜਿਸ ਕਾਰਨ ਜੱਟਾ ਦੇ ਅਕਸ ਨੂੰ ਢਾਹ ਲੱਗਦੀ ਹੋਵੇ।ਜਿਹੜੇ ਲਿਖਣ ਤੇ ਗਾਉਣ ਵਾਲੇ ਖੁਦ ਜੱਟ ਹਨ,ਉਹ ਬਹੁਤ ਤੰਗ ਹੋਣਗੇ ਕਿ ਆਹ ਕਿਹੜਾ ਨਵਾਂ ਜੰਮ ਪਿਆ ਵੱਡਾ ਜੱਟਾਂ ਦਾ ਹਮਾਇਤੀ ਜਿਸਨੂੰ ਐਨਾਂ ਫਿਕਰ ਪਿਆ।
ਮੈਂ ਜੋ ਕੁਝ ਲਿਖਿਆ ਉਹ ਸੱਚ ਹੈ।ਇਹ ਤਾਂ ਰਹੀ ਕਿ ਜੱਟਾਂ ਦੇ ਉਲਟ ਲਿਖਕੇ ਹੀ ਗੀਤਕਾਰ ਤੇ ਗਾਇਕ ਦੋਲਤ ਸ਼ੋਹਰਤ ਕਮਾਂ ਸਕਦੇ ਹਨ।ਜੱਟ ਦੀ ਅਸਲ ਜਿੰਦਗੀ ਬਾਰੇ ਵੀ ਲਿਖਿਆ ਜਾ ਸਕਦੇ ਉਹ ਗੀਤ ਹਨ, ਖੇਤਾਂ ਵਿੱਚ ਆ ਕੇ ਵੇਖੋ ਜੱਟ ਰੁਲਦੇ, ਤੁਸੀਂ ਜੱਟਿਆਂ ਦੀ ਗੱਲ ਕਰਦੇ, ਜੱਟ ਦੀ ਜੂਨ ਬੁਰੀ ਤੜਫ-ਤੜਫ ਮਰ ਜਾਣਾ, ਮਾਏਂ ਤੇਰਾ ਪੁੱਤਰ ਲਾਡਲਾ ਕੱਲੇ ਬੈਠ ਕੇ ਰਾਤ ਨੂੰ ਰੋਵੇ ਤੇ ਕੋਈ ਹੋਰ ਵੀ ਗੀਤ ਹਨ ਜਿਨ੍ਹਾਂ ਵਿੱਚ ਜੱਟਾਂ ਨੂੰ ਨਾਂ ਤਾਂ ਭੰਡਿਆ ਗਿਆ ਤੇ ਫਿਨਮਾਕਣ ਗਲਤ ਕੀਤਾ ਗਿਆ ਕਿ ਅਜਿਹੇ ਗੀਤਾਂ ਨੂੰ ਕਿ ਦੀ ਪਸੰਦ ਨਹੀਂ ਕੀਤਾ ਕੀ ਅਜਿਹੇ ਲਿਖਣ ਤੇ ਗਾਉਂਣ ਵਾਲਿਆਂ ਨੂੰ ਕੋਈ ਸੁਣਦਾ ਨਹੀਂ।ਬਲਕਿ ਇਸ ਤਰ੍ਹਾਂ ਦੇ ਗਾਣੇ ਤੇ ਲਿਖੇ ਗੀਤ ਤਾਂ ਚਿਰ ਸਥਾਈ ਪਹਿਚਾਣ ਬਣਾਉਂਦੇ ਹਨ।ਇੱਥੇ ਮੈ ਇੱਕਲਾ ਗਾਇਕ ਤੇ ਗੀਤਕਾਰ ਨੂੰ ਗਲਤ ਆਖੀ ਜਾਵਾਂ ਉਹ ਵੀ ਗਲਤ।ਉਨਾਂ ਨੇ ਤਾਂ ਜੋ ਲਿਖਣਾ ਗਾਉਂਣਾ ਸੀ।ਲਿਖ ਗਾ ਦਿੱਤਾ, ਪਰ ਅੱਗੇ ਉਸਨੂੰ ਪਸੰਦ ਤਾਂ ਸੁਣਨ ਵਾਲਿਆਂ ਨੇ ਹੀ ਕਰਨਾ।ਜਦੋਂ ਸੁਣਨ ਵਾਲਿਆਂ ਨੇ ਕੁਝ ਗਲਤ ਸੁਣਕੇ ਵੀ ਵਿਰੋਧ ਨਾ ਕੀਤਾ ਤਾਂ ਫਿਰ ਉਹ ਤਾਂ ਲਿਖਣ ਗਾਉਂਣਗੇ ਹੀ।
ਅੱਜਕੱਲ ਬਥੇਰਾ ਰੋਲਾ ਪੈ ਰਿਹਾ ਹੈ ਕਿ ਪੰਜਾਬੀ ਗੀਤਕਾਰ ਤੇ ਗਾਇਕ ਆ ਕੀ ਕੁਝ ਲਿਖੀ ਗਾਈ ਜਾਂਦੇ ਹਨ।ਤੇ ਕਿੰਨੀਆਂ ਅਸ਼ਲੀਲਤਾ ਭਰੀਆਂ ਵੀਡਿੳ ਆਪਣੇ ਗੀਤਾਂ ਦੀਆਂ ਬਣਾਉਂਦੇ ਹਨ ਤੇ ਅਜਿਆਂਿ ਤੇ ਕਾਰਵਾਈ ਹੋਵੇ ਤਾਂ ਆਹ ਗੀਤਾਂ ਵਿਚ ਜੱਟਾਂ ਨੂੰ ਬਦਨਾਮ ਕਰਨ ਵਾਲਾ ਮੁੱਦਾ ਅਜਿਹਾ ਹੀ ਹੈ।ਇਧਰ ਵੀ ਧਿਆਨ ਦੇਵੋ,ਜੇਕਰ ਸਾਡੇ ਸੁਣਨ ਤੇ ਵੇਖਣ ਵਾਲੇ ਅਸ਼ਲੀਲਤਾ ਵਿਰੁੱਧ ਆਵਾਜ ਅੁਠਾਉਂਦੇ ਹਨ ਤਾਂ ਗੀਤਾਂ ਵਿੱਚ ਕੀਤੀ ਜਾ ਰਹੀ ਜੱਟਾਂ ਦੀ ਬਦਨਾਮੀ ਤੇ ਵੀ ਆਵਾਜ ਉਠਾਣੀ ਚਾਹੀਦੀ ਹੈ।ਨਹੀਂ ਤਾਂ ਇਨ੍ਹਾਂ ਨੇ ਜੱਟਾਂ ਨੂੰ ਕਿਸੇ ਦਿਨ ਮੋਸਟ ਵਾਂਟੇਡ ਕਰਾਰ ਕਰ ਦੇਣਾ ਹੈ।
ਉਹ ਲਿਖਣ ਵਾਲਿਓ,ਉਹ ਗਾਉਣ ਵਾਲਿਓ,
ਜੱਟਾਂ ਨੂੰ ਵੈਲੀ ਬਣਾਉਂਣ ਵਾਲਿਓ।
ਜੋ ਕੋਈ ਮਾੜੀ ਮੋਟੀ ਐ ਤਾਂ ਸ਼ਰਮ ਨੂੰ ਹੱਥ ਮਾਰੋ,
ਇਹ ਵੈਲੀ ਕਿਹੜੇ ਪਾਸਿਓ ਹੋਏ?
ਤੁਸੀਂ ਕੁਝ ਤਾਂ ਸੋਚ ਵਿਚਾਰੋ।
ਜੱਟਾਂ ਤੇ ਲਿੱਖ ਗਾ ਕੇ ਉਸੀਂ ਅੰਨਾਂ ਧੰਨ ਕਮਾਇਆ,
ਜੱਟ ਵੈਲੀ ਹੁੰਦੈਆ ਸਾਰਾ ਜੋਰ ਇਸ ਤੇ ਲਾਇਆ।
ਜੇ ਲਿਖਣਾ ਗਾਉਂਣਾ ਏ ਤਾਂ ਕੋਈ ਹਾਅਦਾ ਨਾਅਰਾ ਮਾਰੋ,
ਇਹ ਵੈਲੀ ਕਿਹੜੇ…………।
ਸਾਰੇ ਦੇਸ਼ ਨੂੰ ਪਾਲਦਾ, ਪਰ ਆਪ ਹੋ ਭੁੱਖਾ ਮਰਦਾ,
ਜੀਹਨੁੰ ਵੈਲੀ ਕਹਿੰਨੇ ਉਹਦੇ ਸਿਰ ਗੋਡੇ-ਗੋਡੇ ਕਰਜਾ।
ਇਹਦੀ ਜ਼ਿੰਦਗੀ ਜੀ ਕੇ ਵੇਖੋ ਕਦੇ ਵੱਡੇ ਫਨਕਾਰੋ,
ਇਹ ਵੈਲੀ ਕਿਹੜੇ………।
ਸਤਾਏ ਹੋਏ ਸਾਰਿਆਂ ਦੇ ਇਹ ਖੁਦਕਸ਼ੀਆਂ ਕਰੀ ਜਾਂਦੇ,
ਕੋਈ ਪਾ ਗਲ’ਚ ਰੱਸਾ ਕਈ ਸਪ੍ਰੇਆਂ ਪੀ-ਪੀ ਮਰੀ ਜਾਂਦੇ।
ਇਹਨਾਂ ਦੀ ਕਦੇ ਤਾਂ ਹਮਾਇਤ ਕਰੋ ਪੰਜਾਬੀ ਕਲਾਕਾਰੋ,
ਇਹ ਵੈਲੀ ਕਿਹੜੇ………….।
ਅੰਨਦਾਤਾ ਨਾ ਮਿਲਿਆ ਦੱਸੋ ਕੀ ਹੋਰ ਇਨ੍ਹਾਂ ਨੇ ਕਮਾਇਆ,
ਕੁਝ ਗਿਣਿਆ ਚੁਣਿਆਂ ਨੇ ਹੀ ਜੱਟ ਦੇ ਹੱਕ’ਚ ਲਿਖਿਆ ਤੇ ਗਾਇਆ।
ਜਿੰਨ੍ਹਾਂ’ਕੁਲਦੀਪ’ ਇਹਨਾਂ ਨੂੰ ਬਦਨਾਮ ਕੀਤਾ ਇਹਨਾਂ ਦਾ ਅਕਸ ਸੁਧਾਰੋ,
ਜੱਟ ਵੈਲੀ ਕਿਵੇਂ ਹੋਏ, ਉਸੀਂ ਕੁਝ ਤਾਂ ਸੋਚ ਵਿਚਾਰੋ।