ਸ਼ਰੀਫੀ ਦੀ ਮੋਹਰ
(ਮਿੰਨੀ ਕਹਾਣੀ)
ਲੋਕਾਂ ਘੀਚਰ ਨੂੰ ਜੈਲਦਾਰਾਂ ਦੇ ਘਰ ਚੋਂ ਚੋਰੀ ਕਰਦੇ ਨੂੰ ਮੌਕੇ ਤੇ ਹੀ ਫੜ੍ਹ ਲਿਆ ਸੀ।ਅਤੇ ਲੱਗੇ ਮਾਰ ਕੁੱਟ ਕਰਨ ਕੋਈ ਲੱਤ ਮਾਰੇ ਕੋਈ ਹੱਥਾਂ ਨਾਲ ਤੇ ਕੋਈ ਜੁੱਤੀਆਂ ਉਹ ਕੋਈ ਮੈਨੂੰ ਬਚਾਉ ਮੈਂ ਬੇਕਸੂਰ ਹਾਂ:ਮੈਂ ਇੱਕ ਸ਼ਰੀਫ ਤੇ ਇਮਾਨਦਾਰ ਆਦਮੀ ਹਾਂ। ਕਾਹਦਾ ਸ਼ਰੀਫ ਤੇ ਇਮਾਨਦਾਰ ਚੋਰੀ ਕਰਦਾਂ ਤਾਂ ਫੜ੍ਹਿਆ ਗਿਆ ਚੰਗਾ ਫੇਰ ਮੈਂਨੂੰ ਥਾਣੇ ਲੈ ਚੱਲੋ ਸਾਰਿਆਂ ਹਾਂ ਵਿੱਚ ਹਾਂ ਮਿਲਾਈ ਤੇ ਚੋਰੀ ਕੀਤੇ ਸਮਾਨ ਸਮੇਤ ਥਾਣੇ ਲੈ ਗਏ ਥਾਣੇਦਾਰ ਨੇ ਚੋਰੀ ਦਾ ਸਾਰਾ ਸਮਾਨ ਮੇਜ ਉੱਤੇ ਰਖਵਾਉਂਦਿਆਂ ਲੋਕਾਂ ਨੂੰ ਥਾਣੇ ਚੋਂ ਬਾਹਰ ਜਾਣ ਲਈ ਕਿਹਾ ਤੁਸੀਂ ਸਾਰੇ ਲੋਕ ਹੁਣ ਥਾਣੇ ਦੇ ਬਾਹਰ 'ਚ ਖੜ੍ਹੋਵੋ ਮੈਂ ਆਪਣੇ ਤਰੀਕੇ ਨਾਲ ਪੁੱਛ-ਗਿੱਛ ਕਰਨੀ ਹੈ ਮੈਂ ਹੋਰ ਵੀ ਚੋਰੀਆਂ ਕੱਢਣੀਆਂ ਸਾਲੇ ਚੋ:ਧੇ ਘੰਟੇ ਪਿੱਛੋਂ ਥਾਣੇ ਦਾ ਬਾਰ ਖੁੱਲਿਆ ਤਾਂ ਘੀਚਰ ਹੱਸਦਾ-ਹੱਸਦਾ ਬਾਹਰ ਆ ਰਿਹਾ ਸੀ। ਲੋਕ ਦੰਗ ਰਹਿ ਗਏ ਮੈਂ ਕਿਹਾ ਸੀ ਨਾ ਕਿ ਮੈਂ ਇੱਕ ਸ਼ਰੀਫ ਅਤੇ ਇਮਾਨਦਾਰ ਆਦਮੀ ਹਾਂ ਮੈਨੂੰ ਛੱਡ ਦੇਵੋ ਉਹ ਕਿਵੇਂ ਬਾਈ ਮੈਂ ਚੋਰੀ ਦਾ ਸਾਰਾ ਸਮਾਨ ਥਾਣੇਦਾਰ ਨੂੰ ਦੇਕੇ ਸ਼ਰੀਫੀ ਤੇ ਇਮਾਨਦਾਰੀ ਦੀ ਮੋਹਰ ਲਗਵਾ ਆਇਆ ਹਾਂ। ਇਹ ਸੁਣਦੇ ਹੀ ਹੁਣ ਲੋਕ ਆਪੋ-ਆਪਣੇ ਘਰਾਂ ਵੱਲ ਮੁੜ ਰਹੇ ਸਨ |