ਮੁਰਗਾ (ਮਿੰਨੀ ਕਹਾਣੀ)

ਬਲਜੀਤ ਬਦੇਸ਼ਾ   

Email: baljitsinghvadesa@gmail.com
Cell: +91 98149 56130
Address:
India
ਬਲਜੀਤ ਬਦੇਸ਼ਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੱਲ ਕੱਲ ਸਾਮ ਦੀ ਹੈ ਮੇਰੇ ਦੋਸਤ ਮਿਲਣ ਲਈ ਸਾਡੇ ਘਰ  ਪਧਾਰੇ ।ਤਾ ਚਾਹ ਪਾਣੀ ਪੀਤਾ ਗੱਲਾ ਬਾਤਾ ਚੱਲੀਆ ।ਇਕ ਮੇਰੇ ਦੋਸਤ ਨੇ ਕਿਹਾ ਯਾਰ ਮੈ ਸੁਣਿਆ ਕੇ ਭਰਜਾਈ ਮੁਰਗਾਂ ਬਹੁਤ ਹੀ ਵਧੀਆ ਬਣਾਦੀ ਹੈ । ਹਾਂ ਤੁੰ ਠੀਕ ਹੀ ਸ਼ੁਣਿਆ ਏ ਵਾਕਿਆ ਹੀ ਲਾਜਵਾਬ ਬਣਾਦੀ ਹੈ ਮੈ ਉਤਰ ਦਿੱਤਾ । ਤਾਂ ਫਿਰ ਕਦੇ ਸਾਨੁੰ ਵੀ ਮੁਰਗਾ ਬਣਾਕੇ ਖ਼ਿਲਾ ਦੇਵੇ । ਕਦੇ ਕਿਉ ਅੱਜ ਹੀ ਬਣਵਾ ਦਿੰਦੇ ਹਾਂ ।ਅਤੇ ਮੈ ਆਪਣੀ ਮਿਸਜ ਨੁੰ ਅਵਾਜ ਮਾਰੀ ਤੇ ਦੋਸਤਾਂ ਵਾਲੀ ਗੱਲ ਅੱਗੇ ਰੱਖ਼ੀ ।ਉਸਨੇ ਝੱਟਪੱਟ ਕਿਹਾ ਲ਼ੋ ਜੀ ਪੰਜ ਮਿੰਟਾ ਵਿੱਚ ਮੁਰਗਾ ਬਣਾ ਕੇ ਲਿਆਈ ।ਕਹਿ ਕੇ ਚਲੀ ਗਈ ।ਦੋਸਤ ਸ਼ਾਰੇ ਸੋਚਾ ਵਿਚ ਡੁਬ ਗਏ । ਕੇ ਪੰਜ ਮਿੰਟਾ ਵਿੱਚ ਕਿਵੇ ਤਿਆਰ ਹੋਵਾਗਾ ? ਮੈ ਵੀ ਸੋਚ ਹੀ ਰਿਹਾ ਸ਼ੀ ਕੇ ਮੈਡਮ ਜੀ ਆ ਗਏ । ਲ਼ੋ ਜੀ ਮੁਰਗਾ ਤਿਆਰ ਏ ਇਹ ਕਹਿ ਕੇ ਡਰਾਇੰਗ ਕਾਪੀ ਮੇਜ ਤੇ ਰੱਖ  ਦਿੱਤੀ । ਅਤੇ ਕਿਹਾ ਦੱਸੋ ਜੀ ਕਿੰਦਾ ਦਾ ਬਣਿਆ ਏ ।ਅਸੀ ਸ਼ਾਰੇ ਹੈਰਾਨ ਹੋ ਕੇ ਦੇਖ ਰਹੇ ਸੀ ਮੁਰਗੇ ਦਾ ਚਿੱਤਰ ਵਾਕਿਆ ਹੀ ਖ਼ੁਬਸੁਰਤ ਸੀ ।