ਦੀਵਾਲੀ ਇਕ ਖੁਸ਼ੀ ਦਾ ਤਿਉਹਾਰ ਲੱਗਦੀ ਏ
ਦੀਵਾਲੀ ਇਕ ਖੁਸ਼ੀ ਦਾ ਤਿਉਹਾਰ ਲੱਗਦੀ ਏ
ਪਰ ਦਾਤਾ ਘਰ ਗਰੀਬ ਦੇ ਬੱਤੀ ਨਾ ਜੱਗਦੀ ਏ
ਪੌਣ ਪੁਰੇ ਦੀ ਵਗਦੀ ਲੱਗਦਾ ਓਸ ਨੂੰ ਠੱਗਦੀ ਏ
ਪਰ ਦਾਤਾ ਘਰ ਗਰੀਬ ਦੇ ਬੱਤੀ ਨਾ ਜੱਗਦੀ ਏ
ਖੁਸ਼ ਹੁੰਦਾ ਜੁਆਕ ਗਰੀਬ ਦਾ
ਚੁਕ ਅਣਚਲੇ ਹੋਏ ਪਟਾਕੇ ਨੂੰ
ਧੀਰਜ ਧਰ ਲੈਂਦਾ ਉਹ
ਸੁਣ ਮਹਿਲਾਂ ਦੇ ਠਹਾਕੇ ਨੂੰ
ਲੱਗਦਾ ਸਮਝ ਆ ਗਈ
ਓਸ ਨੂੰ ਗੁਝੀ ਰੱਗ ਦੀ ਏ
ਪਰ ਦਾਤਾ ਘਰ ਗਰੀਬ ਦੇ...............
ਤਰਸ ਖਾ ਕੇ ਕਾਕੇ ਨੂੰ
ਕੋਈ ਫੁਲਝੜੀ ਫੜਾ ਦੇਂਦਾ
ਦੁਜਾ ਕੋਈ ਬਚੀ ਖੁਚੀ
ਮਠਿਆਈ ਲਿਆ ਦੇਂਦਾ
ਉਚ ਨੀਚ ਦੀ ਹਨੇਰੀ
ਰੱਬਾ ਸੱਭ ਥਾਂ ਵੱਗਦੀ ਏ
ਪਰ ਦਾਤਾ ਘਰ ਗਰੀਬ ਦੇ.........
’ਸੋਹਲ’ ਜਿੰਦਗੀ ਗਰੀਬ ਦੀ
ਇਕ ਬੋਝ ਸਮਝ ਲਵੀ
ਹਸਰਤਾਂ ਦੇ ਮੋਤੀ ਲੱਭਦੀ
ਇਕ ਸੋਚ ਸਮਝ ਲਵੀ
ਵਿਚ ਅਮੀਰੀ ਸੋਚ ਵੀ
ਅੱਗ ਵਾਂਗੂੰ ਦੱਗਦੀ ਏ
ਪਰ ਦਾਤਾ ਘਰ ਗਰੀਬ ਦੇ...........