ਕਿਹੜੀ ਯਾਦ ਦਾ ਕਪੜਾ
ਕਿਨੀ ਦੇਰ ਹੰਡਾਵਾਂ ।
ਕਿਹੜਾ ਕਪੜਾ ਪਾਕੇ ਰਖਾਂ
ਕਿਹੜਾ ਮੈਂ ਲਾਹ ਪਾਵਾਂ ।
ਟੁਕੜੇ ਟੁਕੜੇ ਹੋਕੇ ਜੀਉਣਾ
ਭਟਕਣ ਵਾਂਗ ਹਵਾਵਾਂ ।
ਇਸ ਜੀਵਨ ਦੀ ਦਿਸ਼ਾ ਲਭਣ ਲਈ
ਕਿਹੜੀ ਖੇਡ ਰਚਾਵਾਂ ।
ਕਿਉਂ ਨਾਂ ਡੁਬਦੇ ਸੂਰਜ ਨਾਲ
ਅਜ ਹੀ ਮੈਂ ਮਰ ਜਾਵਾਂ ।
ਕਲ ਦਾ ਉਗਦਾ ਸੂਰਜ ਤਕਕੇ
ਨਵਾਂ ਜਨਮ ਮੈਂ ਪਾਵਾਂ ।
ਸੂਰਜ ਲਾਲੀ ਪਿੰਡੇ ਮਲਲਾਂ
ਧੁਪਾਂ ਨਾਲ ਨਹਾਵਾਂ ।
ਟੁਕੜੇ ਟੁਕੜੇ ਬਦਲ ਸੀਂਉਕੇ
ਪਲੂ ਨਵਾਂ ਬਣਾਵਾਂ ।
ਉਸ ਪਲੂ ਵਿਚ ਬਨ ਖੁਸ਼ਬੋਹਾਂ
ਸਬ ਥਾਂ ਵੰਡਦਾ ਜਾਵਾਂ ।
ਅਧ ਅਧੂਰੇ ਖਾਬ ਨਾਂ ਦੇਖਾਂ
ਪੂਰਨਤਾ ਨੂੰ ਪਾਵਾਂ ।
ਮਨ ਚਾਹੀ ਮੇਰੀ ਦੁਨੀਆਂ ਹੋਵੇ
ਮਨ ਚਾਹਾ ਸਰਨਾਵਾਂ ।
ਕਲ ਦੀਆਂ ਲੀਕਾਂ ਸਬ ਮਿਟਾਕੇ
ਅਜ ਨੂੰ ਅਜ ਹੰਡਾਵਾਂ ।