ਮੈਨੂੰ ਯੋਰੁਪ ਸੌਜਲ਼ਿਆ (ਪਿਛਲ ਝਾਤ )

ਰਵੇਲ ਸਿੰਘ ਇਟਲੀ   

Email: singhrewail@yahoo.com
Address:
Italy
ਰਵੇਲ ਸਿੰਘ ਇਟਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੰਜਾਬ ਰਹਿੰਦਆਂਿ  ਅਪਨੀ ਪੜ੍ਹਾਈ ਅਤੇ ਸੇਵਾ ਕਾਲ ਵਿਚ ਅਤੇ ਸੇਵਾ ਮੁਕਤੀ ਤੋਂ ਪਿੱਛੋਂ ,ਅਪਨੇ ਘਰੋਗੀ ਮਸਲਿਆਂ ਦੇ ਨਾਲ 2 ਬੇਸ਼ਕ ਮੈਨੂੰ ਕੁਝ ਨਾ ਕੁਝ ਲਿਖਣ ਦਾ ਮੌਕਾ ਮਿਲਦਾ ਰਿਹਾ ਪਰ ਇੱਥੇ ਯੋਰੁਪ ਵਿਚ ਦੋ ਸਾਲ ਦੇ ਅਰਸੇ ਵਿਚ ਜੋ ਕੁਝ ਲਿਖਣ ਦਾ ਮੌਕਾ ਮਿਲਿਆ ਉਸ ਦੀਆਂ ਪ੍ਰਾਪਤੀਆਂ ਕਿਤੇ ਵੱਧ ਹਨ ,ਪੰਜਾਬ ਰਹਿੰਦਿਆ ਮੈਨੂੰ ਸਾਰਾ ਕੁਝ ਕਲਮ ਨਾਲ ਲਿਖ ਕੇ ਕਿੰਨੀ ਵਾਰ ਸੋਧ ਸੁਧਾਈ ਕਰਨੀ ਪੈਂਦੀ ਸੀ ਅਤੇ ਫਿਰ ਕਿਤੇ ਜਾ ਕੇ ਉਨ੍ਹਾਂ ਲਿਖਤਾਂ ਨੂੰ ਡਾਕਖਾਨੇ ਜਾ ਕੇ ਪੋਸਟ ਕਰਨ ਵਿਚ ਕਈ ਵਾਰੀ ਢਿਲ ਮੱਠ ਵੀ  ਹੋ ਜਾਇਆ ਕਰਦੀ ਸੀ ,ਲਿਖਤਾਂ ਨੂੰ ਟਾਈਪ ਕਰਕੇ ਭੇਜਣਾ ਵੀ ਕੇਹੜਾ ਸੌਖਾ ਕੰਮ ਸੀ ,ਨਾ ਮੇਰੇ ਪਾਸ ਟਾਈਪ ਰਾਈਟਰ ਸੀ ਤੇ ਨਾ ਹੀ ਮੈਂ ਟਾਈਪ ਜਾਣਦਾ ਸਾਂ ,ਪਰ ਲਿਖਣ ਦੀ ਇਹ ਚੇਟਕ ,ਮੇਰੇ ਨਾਲ ਹਰ ਵੇਲੇ ਲੁਕਣ ਮੀਟੀਆਂ ਖੇਡਦੀ ਰਹਿੰਦੀ ਸੀ ,ਬਹੁਤ ਸਾਰੇ ਮੈਗਜ਼ੀਨਾਂ , ਅਖਬਾਰਾ ਨੂੰ ਰਚਨਾਂਵਾ ਭੇਜ ਕੇ ,ਛਪਣ ਤੇ ਮਨ ਨੂੰ ਹੋਰ ਉਤਸ਼ਾਹ ਮਿਲਦਾ ਗਿਆ ,ਇਸ ਉਤਸ਼ਾਹ ਕੁਝ ਕੁ ਸਾਂਝੇ ਕਾਵਿ ਸੰਗ੍ਰਿਹ ,ਅਤੇ ਮੇਰੇ ਪਿਆਰੇ ਮਿਤਰ ਡਾ. ਮਲਕੀਅਤ “ਸੁਹਲ “ ਦੀਆਂ  ਕੁਝ ਪੁਸਤਕਾਂ ਦੀ ਸੋਧ ਸੁਧਾਈ ਕਰਨ ਵਿਚ ਅਤੇ ਅਪਣੀਆਂ ਦੋ ਕੁ ਪੁਸਤਕਾਂ ,ਜੀਵਣ ਬ੍ਰਿਤਾਂਤ ਸੰਤ ਬਾਬਾ ਬੀਰ ਬਲ ਜੀ ( ਬਾਬਾ ਢੇਰੂ ਆਣਾ ) ਅਤੇ “ ਵਾਰ ਸ਼ਹੀਦ ਬੀਬੀ ਸੁੰਦਰੀ “ ਅਤੇ ਕੁਝ ਸਾਂਝੇ ਕਾਵਿ ਸੰਗ੍ਰਹਿ ਲਿਖਣ ਤਕ ਸੀਮਿਤ ਰਿਹਾ ,ਯੋਰਪ ਆਉਣ ਤੱਕ ਮੈਨੂੰ ਕੰਪਿਊਟਰ ਅਤੇ ਇੰਟਰ ਨੈਟ ਬਾਰੇ ਕੋਈ ਚੰਗੀ ਜਾਣਕਾਰੀ ਨਹੀਂ ਸੀ ,ਪਰ ਇੱਥੇ ਆਉਣ ਤੋਂ ਕੁਝ ਮਹੀਨੇ ਪਹਿਲਾਂ ਮੇਰੇ ਇਕ ਵਿਦੇਸ਼ੋ ਪਰਤੇ ਸੰਬੰਧੀ ਤੋਂ ਮੈਂ ਇਕ ਸੈਕੰਿਡ ਹੈਂਡ ਲੈਪ ਟੌਪ ਲੈ ਕੇ  ਇਸ ਤੇ ਇਧਰੋਂ ਓਧਰੋਂ ਪੁਛ ਪੁਛਾਈ ਕਰਕੇ ਪੁਠੇ ਸਿਧੇ ਹੱਥ ਮਾਰਨੇ ਸ਼ੁਰੂ ਕਰ ਦਿਤੇ ।
           ਫਿਰ  ਇੱਥੇ ਯੋਰੁਪ(ਇਟਲੀ ) ਵਿਚ ਰਹਿੰਦੇ ਮੇਰੇ ਦੋ ਬੇਟਿਆਂ ਨੇ ਮੈਨੂੰ ਬੁਲਾ ਲਿਆ , ਕੰਮ ਕਾਰ ਕਰਨ ਦੀ ਮੇਰੀ ਉਮਰ ਨਹੀਂ  ਸੀ  ਅਤੇ ਨਾ ਹੀ ਮੈੰ  ਕੰਮ ਲਈ ਇੱਥੇ ਆਇਆਂ ਸਾਂ ,ਸੱਭ ਤੋਂ ਪਹਿਲਾਂ ਮੈਂ ਇੱਥੇ ਟੂਰਿਸਟ ਵੀਜ਼ੇ ਤੇ ਵੀਜ਼ੇ ਤੇ ਆਇਆਂ , ਓਦੋਂ ਮੇਰੀ ਸੇਹਤ ਵੀ ਠੀਕ ਸੀ ,ਰੋਜ਼ ਸੈਰ ਲਈ ਤਿੰਨ ਚਾਰ ਕਿਲ ਮੀਟਰ ਦੀ ਸੈਰ ਕਰਨੀ ਤੇ ਘਰ ਆਕੇ ਕਿਤਾਬ ਰਾਹੀਂ ਕੁਝ ਅਪਣੇ ਇੱਥੇ ਪੜ੍ਹਦੇ ਬਚਿਆਂ ਰਾਹੀਂ ਇੱਥੋ ਦੀ ਬੋਲੀ ਸਿਖਣੀ ਸ਼ੁਰੂ ਕੀਤੀ ,ਫਿਰ ਇੱਥੌਂ ਦੀ ਲੋਕਲ  ਲਾਇਬ੍ਰੇਰੀ ਦੀ ਮੈੰਬਰ ਸ਼ਿਪ ਲਈ ਅੰਗਰੇਜ਼ੀ ਭਾਸ਼ਾ ਵੀ ਇਸ ਕੰਮ ਵਿਚ ਮੇਰੇ ਲਈ ਬੜੀ ਚੰਗੀ ਸਾਬਤ ਹੋਈ ਇੱਥੇ ਆਕੇ ਮੈਂ ਅਪਣੀ ਯੋਰੁਪ ਯਾਤਰਾ ਲਿਖੀ ਜੋ ਅਜੇ ਹੱਥ ਲਿਖਤ ਖਰੜੇ ਦੇ ਰੁੂਪ ਵਿਚ ਮੇਰੇ ਪਾਸ ਸੁਰਿਖਿਅਤ ਹੈ ,ਫਿਰ ਦੋ ਮਹੀਨੇ ਦੇ ਟੂਰਿਸਟ ਵੀਜ਼ੇ ਤੋਂ ਬਾਅਦ ਮੈਂ ਵਾਪਿਸ ਪੰਜਾਬ ਚਲਾ ਗਿਆ ,ਤੇ ਥੋੜ੍ਹੇ ਸਮੇਂ ਪਿਛੋਂ ਮੈਂ ਫਿਰ ਵਾਪਿਸ ਇਟਲੀ ਅਪਣੇ ਵੱਡੇ ਬੇਟੇ ਕੋਲ ਬਤੌਰ ਡੀਪੈਂਡੈਂਟ ਵੀਜ਼ੇ ਤੇ ਆ ਗਿਆ ,ਇੱਥੇ ਆ ਕੇ ਮੇਰੀ ਕੋਸ਼ਿਸ਼ ਕਿਸੇ ਸਾਹਿਤਕ ਮੈਗਜ਼ੀਨ ਨਾਲ ਜੁੜਨ ਦੀ ਵੀ ਨਾਲੋ ਨਾਲ ਚਲਦੀ ਰਹੀ ,ਇਸੇ ਸਿਲਸਲੇ ਵਿਚ ਇਕ ਦਿਨ  ਮੇਰੀ ਨਜ਼ਰੇ ਇਕ ਬੜੀ ਖੁਬ ਸੂਰਤ ਦਿੱਖ ਵਾਲਾ ਮੈਗਜ਼ੀਨ “ਇੰਡੋ ਇਟਾਲੀਅਨ ਯੋਰੋਪ ਟਾਈਮਜ਼ “ ਪਿਆ ਜਿਸ ਨੂੰ ਪੜ੍ਹ ਕੇ ਇਸ ਦੇ ਸੰਪਾਦਕਿ “ਵਿਸ਼ਾਲ” ,ਜੋ ਇਕ ਸੁਲਝਿਆ ਪਤਰਕਾਰ , ਲੇਖਕ ,ਅਤੇ ਕਵੀ ਵੀ ਹੈ ਨਾਲ ਰਾਬਤਾ ਕਾਇਮ ਕਰਨ ਤੇ ਸਭ ਤੋਂ ਪਹਿਲੀ ਵਾਰ ਇਸ ਮੈਗਜ਼ੀਨ ਵਿਚ ਕੁਝ ਕਵਿਤਾਵਾਂ ਛਪਣ ਦਾ ਮੌਕਾ ਮਿਲਆਿ ,ਤੇ ਬਸ ਇਥੋਂ ਹੀ ਮੇਰਾ ਇਟਲੀ ਵਿਚ ਪੰਜਾਬੀ ਸਾਹਿਤ ਨਾਲ ਜੁੜਨ ਦਾ ਸਫਰ ਅਰੰਭ ਹੋਇਆ , ਤੇ ਇਸ ਤੋਂ ਬਾਅਦ ਮੀਡੀਆ ਪੰਜਾਬ ਜਰਮਨ ਵਿਚ ਛਪਦੇ ਮੈਗਜ਼ੀਨ ਜਿਸ ਦੇ ਸੰਪਾਦਿਕ ਪਿਆਰੇ ਸ਼. ਬਲਦੇਵ ਸਿੰਘ ਬਾਜਵਾ ,ਗੁਰਦੀਸ਼ ਕੌਰ ਬਾਜਵ ਨਾਲ ਸਾਹਿਤਿਕ ਮੇਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ,ਤੇ ਉਨ੍ਹਾਂ ਵਲੋਂ ਮੀਡੀਆ ਪੰਜਾਬ ਦੇ ਸਾਲਾਨਾ ਕਵੀ ਦਰਬਾਰ ਜਰਮਨ ਵਿਖੇ ਭਾਗ ੈਲੈੇਣ ਦਾ ਸੁਨਹਿਰੀ ਮੌਕਾ ਵੀ ਮਿਲਿਆ ।  ਂਅਪਨੀਆਂ ਰਚਨਾਵਾਂ ਸੱਭ ਤੋਂ ਪਹਿਲਾਂ ਲਿਖਣਾ ਅਤੇ ਸੋਧ ਸੁਧਾਈ ਕਰਕੇ ਫਿਰ ਇਨ੍ਹਾਂ ਨੂੰ ਕੰਪਿਊਟਰ ਤੇ ਟਾਈਪ ਕਰਨਾ  ਦਾ ਵੱਡਾ ਮਸਲਾ ਸੀ ਮੇਰੇ ੇਲਈ ਇਕ ਵੱਡਾ ਮਸਲਾ ਸੀ ,ਇਸ ਲਈ ਬੜੀ ਕੋਸ਼ਿਸ਼ ਨਾਲ ਸੱਭ ਤੋਂ ਪਹਿਲਾਂ ਮੈੰ ਅਮ੍ਰਿਤ ਫੋਂਟ ਅਪਨੇ ਇਕ ਪੰਜਾਬ ਰਹਿੰਦੇ ਦੋਹਤੇ “ਪਪਲੂ “ਕੋਲੋਂ ਡਾਉਨ ਲੋਡ ਕਰਵਾ ਕੇ ਟਾਈਪ ਕਰਨ ਦਾ ਅਭਿਆਸ ਕਰਨਾ ਸ਼ੁਰੂ  ਕੀਤਾ  ,ਤੇ ਫਿਰ ਰਚਨਾਂਵਾਂ ਨੂੰ ਈ,ਮੇਲ ਕਰਨਾ ਵੀ ਮੇਰੇ ਲਈ ਇਕ ਸਮੱਸਿਆ ਸੀ ,ਜਿਸ ਵਿਚ ਮੇਰੀ ਛੋਟੀ ਨੋੰਹ “ਗੁਰਜੀਤ” ਨੇ ਮੇਰੀ ਸਹਾਇਤਾ ਕੀਤੀ ,ਇਸ ਤਰ੍ਹਾਂ  ਸੱਭ ਤੋ ਪਹਿਲਾਂ ਮੀਡੀਆ ਪੰਜੱਾਬ ਵਿਚ ਮੇਰੀਆਂ ਰਚਨਾਵਾਂ ਛਾਪਣ ਦਾ ਜੋ  ਮਾਣ ਮੈਨੂੰ ਮੀਡੀਆ ਪੰਜਾਬ ਨੇ  ਦਿੱਤਾ ਉਹ ਨਾ ਭੁੱਲਣ ਯੋਗ ਹੈ ,ਇਸ ਤੋਂ ਬਾਅਦ ਹੌਲੀ 2 ਵੱਖ 2 ਫੋਂਟਾਂ ਵਿਚ ਟਾਈਪ ਕਰਨ ਦੀ ਜਾਣਕਾਰੀ ਲਈ ਇਸ ਕੰਮ ਵਿਚ ਸ਼ਬਦ ਸਾਂਝ ਦੇ  ਸੁਹਿਰਦ ਸੰਪਾਦਿਕ ਰਿਸ਼ੀ ਗੁਲਾਟੀ ਦਾ ਸਹਿਯੋਗ ਵਰਨਣ ਯੋਗ ਹੈ ,ਜਿਨ੍ਹਾਂ ਨੇ ਮੈਨੂੰ ਧਨੀ ਰਾਮ ਚਾਤ੍ਰਿਕ ਫੋਂਟ ਬਾਰੇ ਪੂਰੀ ਜਾਣ ਕਾਰੀ ਦਿਤੀ ,ਉਹ ਮੈਨੂੰ ਗਾਹੇ ਬਗਾਹੇ ਇਸ ਬਾਰੇ ਕੁਝ ਨੁਕਤੇ ਵੀ ਦਸਦੇ ਰਹੇ ,ਇਸ ਤਰ੍ਹਾਂ ਹੁਣ ਮੈਂ ਵੱਖਰੇ 2 ,4-5ਫੋਂਟਾਂ ਤੇ ਆਸਨੀ ਨਾਲ ਟਾਈਪ ਕਰ ਸਕਣ ਦੇ ਕਾਬਿਲ ਹੋਇਆ ਹਾਂ ,ਯੂਨੀ ਕੋਡ ਵਿਚ ਟਾਈਪ ਕਰਣ ਦੇ ਚੱਕਰ ਵਿਚ ਪੈਣ ਦੀ ਲੋੜ ਮੈਂ ਨਹੀਂ ਸਮਝੀ , ਕਿਉਂਕਿ ਮੇਰਾ ਇਨੇ ਨਾਲ ਹੀ ਕੰਮ ਚਲ ਜਾਂਦਾ ਹੇੈ ।ਕੋਈ ਰਚਣਾ ਲਿਖਣ ਤੋਂ ਬਾਅਦ ਉਸ ਦੀ ਸੋਧ ਸੁਧਾਈ ਕਰਕੇ ਉਸ ਨੂੰ ਲੋੜੀਂਦੇ  ਫੋਂਟ ਵਿਚ ਟਾਈਪ ਕਰਕੇ ਟਾਈਪ ਦੀਆਂ ਗਲਤੀਆਂ  ਦੀ ਸੋਧ ਕਰਕੇ ,ਇਨ੍ਹਾਂ ਨੂੰ ,ਵੱਖ 2 ਮੈਗਜ਼ੀਨਾਂ ਨੂੰ ਈ. ੰਮੇਲ ਕਰਨਾ  ਇਹ ਸਭ ਕੁਝ ਮੈਂ ਹੁਨ ਆਪ ਹੀ ਕਰ ਲੈਂਦਾ  ਹਾਂ ਾ
             ਇੇਥੇ ਆ ਕੇ ਇੱਥੌ ਦੀ ਇਕ ਵੱਡੀ ਸਾਹਿਤਿਕ ਪ੍ਰਾਪਤੀ ਦਾ ਜ਼ਿਕਰ ਕਰਨਾ ਮੈਂ ਜ਼ਰੂਰੀ ਸਮਝਦਾ ਹਾਂ ,ਇੱਥੇ ਸਾਹਿਤਕ ਰੰਗ ਵਿਚ ਵਿਚਰਦੇ ਕੁਝ ਲੇਖਕ ਜੋ ਇੱਥੇ ਅਪਨੀ ਰੋਟੀ ਰੋਜ਼ੀ ਲਈ ਹੱਡ ਭੰਨਵੀਂ ਕ੍ਰਿਤ ਨਾਲ ਜਿਨ੍ਹਾਂ ਵਿਚ ,ਕੁਝ ੳਦੁੱਮੀ ਲੇਖਕਾਂ ਜਿਨ੍ਹਾਂ ਵਿਚੋਂ ਵਿਸ਼ਾਲ , ਰਾਜੂ ਹਠੂਰੀਆ ,ਮਲਕੀਅਤ ਸਿੰਘ , ਪ੍ਰਭ ਜੀਤ ਨਰਵਾਲ ,ਸਾਬਰ ਅਲੀ ,ਸਖਿਵਿੰਦਰ  ਰਾਣਾ ,ਟੋਨੀ ,ਜਸਵੰਤ ਸਿੰਘ ,ਘੋਤੜਾ ਜੀ
,ਬਲਵਿੰਦਰ ਚਾਹਲ ,ਵਾਸਦੇਵ ,ਪਵਨ ਕੁਮਾਰ ਦੇ ਨਾਮ ਜ਼ਿਕਰ ਯੋਗ ਹਨ ਦੇ ਸਾਂਝੇ ਉੱਦਮ ਨਾਲ “ਸਾਹਿਤ ਸੁਰ ਸੰਗਮ ਸਭਾ ਇਟਲੀ ਸਭਾ ਦਾ ਗਠਨ ਹਇਆ ,ਜਿਸ ਵਿਚ ਬੜੇ ਹੀ ਉਦਮ ਨਾਲ ਇਟਲੀ ਵਿਚ ਰਹਿੰਦੇ 29 ਕਵੀਆਂ ਦੀ ਰਚਨਾਵਾ ਇਕੱਠੀਆਂ ਕਰਕੇ “ਸਾਂਝ ਸਫਰ “ ਨਾਂ ਦਾ ਸਾਂਝਾ ਕਾਵਿ ਸੰਗ੍ਰਿਹ ਛਾਪ ਕੇ ਇੱਥੇ ਇਟਲੀ ਵਿਚ ਹੀ ਪ੍ਰਭਜੀਤ ਨਰਵਾਲ ਪਰਧਾਨ ਅਤੇ ਰਾਜੂ ਹਠੂਰੀਆ ਸਕੱਤਰ ਦੇ ਉਦਮ ਨਾਲ ਇਕ ਪ੍ਰਿਵਾਰਕ ਮੇਲਾ ਆਯੋਜਤ ਕਰਕੇ ਬੜੀ ਸ਼ਾਨ ਸ਼ੋਕਤ ਨਾਲ ਇਸ ਪੁਸਤਕ ਨੂੰ ਰੀਲੀਜ਼ ਕੀਤਾ ਗਿਆ ,ਇਸ ਸਭਾ ਦੀ ਸਰਪਰਸਤੀ ਦਾ ਮਾਣ ਸਤਿਕਾਰ ਜੋ ਇਸ ਸਭਾ ਨੇ ਮੈਂਨੂੰ ਦਿੱਤਾ ਮੇਰੈ ਲਈ ਇਥੇ ਰ੍ਹਿਹੰਦਆਂ  ਸਾਹਿਤ ਪ੍ਰਤੀ ਇਕ ਪ੍ਰਾਪਤੀ ਵਾਲੀ ਗੱਲ ਹੈ ।
              ਇਸ ਸਮੇਂ   ਲਗ ਪਗ 11 ਵੈਬ ਸਾਈਟਾਂ ਤੇ ਔਨ ਲਾਈਨ ਛਪਦੇ ਮੈਗਜ਼ੀਨਾਂ ਨੂੰ ਵੱਖ ਵਿਸ਼ਿਆਂ ਤੇ ਕਵਿਤਾਵਾਂ ,ਲੇਖ , ਵਿਅੰਗ ,ਆਦਿ ਕਈ ਵਿਸ਼ਿਆਂ ਤੇ ਮੇਰੀਆਂ ਰਚਨਾਵਾਂ ਛਪਣ ਤੇ ਜੋ ਖੁਸ਼ੀ ਮੈਨੂੰ ਮਿਲਦੀ ,ਉਹ ਮੈਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਦੀ ਹੋਰ ਲਗਨ ਅਤੇ ਪ੍ਰੇਰਨਾ ਦਿੰਦੀ ਹੈ ,ਤੇ ਇਸ ਲਗਣ ਵਿਚ ਮੈਨੂੰ ਮੇਰੀ ਵਡੇਰੀ ਉਮਰ ਤੇ ਸੇਹਤ ਦਾ ਖਿਆਲ ਵੀ ਭੁੱਲ ਜਾਂਦਾ ਜੈ , ਇਨ੍ਹਾਂ ਮੈਗਜ਼ੀਨਾਂ ਵਿਚੋਂ ,ਇੰਡੋ ਇਟਾਲੀਅਨ ਯੌੁਰੁਪ ਟਾਈਮਜ਼ ,ਮੀਡੀਆ ਪੰਜਾਬ ਜਰਮਨੀ, ਪੰਜਾਬੀ ਲੇਖਕ ,ਪੁੰਜਾਬੀ ਮਾਂ , ਸ਼ਬਦ ਸਾਂਝ ,ਕੌਮੀ ਏਕਤਾ,, ਪੰਜਾਬ ਬਾਣੀ ,ਹਿੰਮਤ ਪੁਰਾ ,ਲਿਖਾਰੀ ,ਆਦਿ ਦੇ ਨਾਮ ਜ਼ਿਕਰ ਯੋਗ ਹਨ । ਇੱਥੇ ਆ ਕੇ ਹੀ ਮੇਰਾ ਦਿਲ ਦਾ ਓਪ੍ਰੇਸ਼ਨ ਹੋਣ ਕਰਕੇ ਮੈਨੂੰ ਦੋ ਮਹੀਨੇ ਹਸਪਤਾਲ ਰਹਿਣਾ ਪਿਆ ਜੋ ਮੇਰੇ ਲਈ ਬੜਾ ਲਾਹੇ ਵੰਦ ਸਾਬਤ ਹੋਇਆ ,ਇੱਥੇ ੍ਰਰਹਿਕੇ ਮੈਂ ਇੱਥੋਂ ਦੀ ਬੋਲੀ ਸਿਖਣ ਦੇ ਨਾਲ ਨਾਲ ਕਾਫੀ ਕੁਝ ਲਿਖਿਆ ,
ਇਕ ਕਹਾਣੀ “ ਲੀਮਾ “ ਬਰਾਵਾ ਮਰੀਆ “ਹੋਰ ਬਹੁਤ ਕੁਝ ਮੈਂ ਹਸਪਤਾਲ ਵਿਚ ਰਹਿਕੇ ਹੀ  ਲਿਖਆ ਜਿਨ੍ਹਾਂ ਵਿਚ ਇੱਥੋ ਦੇ ਡਾਕਟਰਾਂ ਅਤੇ ਸਟਾਫ ਦੀ ਮਰੀਜ਼ਾਂ ਪ੍ਰਤੀ ਪਿਆਰ ਅਤੇ ਹਮਦਰਦੀ ਦਾ ਜ਼ਿਕਰ ਵੀ ਕੀਤਾ ਹੈ , ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿਵੇਂ ਜਦੋਂ ਉਨ੍ਹਾਂ ਨੂੰ ਦਸਿਆ ਕਿ ਮੈਂ ਇਕ ਲੇਖਕ ਹਾਂ ਤਾਂ ਉਹ ਮੇਰੇੁ ਕਾਗਜ਼ ਜਾਂ ਬਾਲ ਪੈਨ ਮੁਕਣ ਤੇ ਮੈਨੂੰ ਬੜੇ ਹੀ ਪਿਆਰ ਨਾਲ ਮੈਨੂੰ ਇਹ ਸਭ ਕੁਝ ਦੇਂਦੇ ਸਨ ,ਉਨ੍ਹਾਂ ਦੀ ਰੋਗੀਆਂ ਪ੍ਰਤੀ ਹਮਦਰਦੀ ਬਿਨਾਂ ਕਿਸੇ ਵਿਤਕਰੇ ,ਅਤੇ ਮਿੱਠੀ ਪਿਆਰੀ ਮੁਸਕਾਣ ਜਦੋਂ ਉਹ ਰੋਗੀਆਂ ਤੇ ਬਿਖੇਰਦੇ ਹਨ ,ਤਾਂ ਮਰੀਜ਼ ਦਾ ਰੋਗ ,ਦੁਖ ਘਟਦਾ ਹੈ ,ਹਸਪਤਾਲ ਜਾਣ ਤੋਂ ਹਰ ਕਿਸੇ ਦਾ ਡਰਨਾ ਸੁਭਾਵਿਕ ਹੈ ,ਪਰ ਮੈਂ ਹਸਪਤਾਲ ਜਾਕੇ ਇਲਾਜ ਦੇ ਨਾਲ 2 ਜੋ ਸਾਹਿਤ ਪ੍ਰਪਾਤੀ ਇੱਥੋਂ ਕੀਤੀ ਹੈ ਉਹ ਵੀ ਨਾ ਭੁਲਾਈ ਜਾਣ ਵਾਲੀ ਹੈ ।
        ਥੋੜ੍ਹੇ ਹੀ ਸਮੇਂ ਪਿੱਛੋਂ ਜਦ ਮੈਂ ਕੁਝ ਸਮੇਂ ਲਈ ਵਾਪਸ ਪੰਜਾਬ ਪਰਤਾਂ ਗਾ ਤਾਂ ਅਪਣੇ ਨਾਲ ਇੱਥੇ ਰਹਿ ੇਕੇ ਜੋ ਲਿਖਆ ਮੇਰੇ ਪਾਸ ,ਉਘੜ ਦੁੱਘੜ ਪਿਆ ਹੈ , ਉਹ ਮੈਂ ਅਪਨੇ ਨਾਲ ਲੈ ਕੇ ਜਾਂਵਾਂਗਾ ,ਤੇ ਇਸ ਨੂੰ ਓਥੇ ਇਸ ਦਾ ਮੂੰਹ ਮੱਥਾ ਸਵਾਰ ਕੇ ਇਸ ਨੂੰ ਕਿਸੇ ਤ੍ਰੀਕੇ ਨਾਲ ਇਸ ਨੂੰ ਨੇਪਰੇ ਚਾੜ੍ਹਨ ਦਾ ਯਤਨ ਕਰਾਂਗਾ ਕਿਉਂਕਿ ਇੱਥੇ ਯੋਰਪ ਵਿਚ ਆ ਕੇ ਮੇਰੀ ਇਹ ਜੋ ਸਾਹਿਤਕ ਪ੍ਰਾਪਤੀ ਹੈ ,ਇਹੋ ਹੀ ਮੇਰੀ ਅਸਲ ਕਮਾਈ ਹੈ ,ਜਿਸ ਦੀ ਸਾਂਭ ਸੰਭਾਲ ਕਰਕੇ ਕਿਸੇ ਲੇਖੇ ਲਾਉਣਾ ਮੈਨੂੰ ਮੇਰੇ ਜੀਵਣ ਦਾ ਮਨੋਰਥ ਬਣ ਗਿਆ ਹੈ ਤੇ ਸੋਚਦਾ ਹਾਂ ਕਿ , 
    ਜਿੰਦਗੀ  ਕੁਝ     ਕਰਦਆਂਿ ,ਮੁੱਕ ਜਾਏ ਤਾਂ ਬਸ ਠੀਕ ਹੈ,                                         
    ਸਾਹਿਤ ਲਈ ਕੁੱਝ ਲਿਖਦਿਆਂ , ਮੁੱਕ ਜਾਏ ਤਾਂ ਬਸ ਠੀਕ ਹੈ।
    ਮਾਤ ਭਾਸ਼ਾ ਮਾਂ ਹੈ  ,  ਜਿਸ ਤੋਂ  ਹੈ    ਸਿਖਿਆ ਬੋਲਣਾ ,
    ਮਾਂ ਦੀ ਗੋਦੀ ,   ਬਹਿੰਦਿਆਂ ,ਜਿੰਦ ਮੁੱਕ ਜਾਏ ਤਾਂ ਬਸ ਠੀਕ ਹੈ ।
    ਹੋਰ ਵੀ ਭਾਸ਼ਾ ਦੇ ਰੁੱਖ ਹਨ ,ਦੇਸ਼ ਤੇ ਪ੍ਰਦੇਸ਼ ਵਿਚ ,
    ਪਰ ਇਸ ਦੀ ਛਾਂਵੇਂ   ਬੈਠਿਆਂ, ਜਿੰਦ ਮੁੱਕ ਜਾਏ ਤਾਂ  ਬਸ ਠੀਕ ਹੈ ।
    ਜਿਸ ਨੇ ਸਾਂਝਾਂ ਵੰਡੀਆਂ ,ਤੇ ਜੀਉਣ ਦਾ ਵਲ ਦੱਸਿਆ ,
    ਇਸ ਦੇ ਬਾਰੇ  ਕਹਿੰਦਿਆਂ ,ਜਿੰਦ ਮੁੱਕ ਜਾਏ ਤਾਂ ਬਸ ਠੀਕ ਹੈ ।
    ਜਿਸ ਤੋਂ ਤੁਰਨਾ ਸਿੱਖਿਆ ,ਲੋਰੀਆਂ ਤੇ ਗੀਤ ਸੱਭ ,
    ਇਸ ਦੇ ਪੈਰੀਂ ਪੈਂਦਿਆਂ ,ਜਿੰਦ ਮੁੱਕ ਜਾਏ ਤਾਂ ਬਸ ਠੀਕ ਹੈ ।
    ਇਸ ਦਾ ਸਹਿਤ ਮਾਖਿਓਂ ਭਰਿਆ ਭੰਡਾਰਾ ਸ਼ਹਿਦ ਦਾ ,
    ਏਸੇ ਰੱਸ ਨੂੰ  ਪੀਂਦਿਆਂ , ਜਿੰਦ ਮੁੱਕ ਜਾਏ ਬਸ ਠੀਕ ਹੈ ।
    ਜੇ ਕੋਈ ਅੱਖਰ ਸਾਹਿਤ ਦਾ ਲਿਖ ਕੇ ਤੁਰਾਂ  ਮੈਂ ਇਸ ਲਈ ,
    ਇਸ ਦੇ ਕਦਮੀਂ ਢਹਿੰਦਿਆਂ ,ਜਿੰਦ ਮੁੱਕ ਜਾਏ ਤਾਂ ਬੱਸ ਠੀਕ ਹੈ ।