ਪੰਜਾਬੀ ਸਾਹਿਤ ਨਾਲੋਂ ਟੁੱਟ ਰਹੀ ਨੌਜਵਾਨ ਪੀੜ੍ਹੀ
(ਲੇਖ )
ਕਹਿੰਦੇ ਨੇ ਨਰੋਏ ਸਮਾਜ ਦੀ ਸਿਰਜਣਾਂ ਵਿੱਚ ਸਾਹਿਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਚੰਗਾਂ ਤੇ ਉਤਮ ਸਾਹਿਤ ਕਈ ਵਾਰੀ ਇਨਸਾਨ ਲਈ ਮਾਰਗ ਦਰਸ਼ਕ ਹੋ ਨਿਬੜਦਾ ਹੈ ।ਗਲਤ ਸੰਗਤ ਜਾਂ ਗਲਤ ਇਨਸਾਨਾਂ ਨਾਲ ਦੋਸਤੀ ਕਰਨ ਤੋ ਚੰਗਾਂ ਅਸੀ ਕਿਸੇ ਕਿਤਾਬ ਨਾਲ ਨਾਲ ਦੋਸਤੀ ਕਰ ਲਈਏ ਇਕ ਵਿਦਵਾਨ ਨੇ ਲਿਖਿਆ ਕਿ ਚੰਗਾਂ ਸਾਹਿਤ ਸਾਨੂੰ ਝੰਜੌੜ ਕੇ ਸੋਚਣ ਲਈ ਮਜਬੂਰ ਕਰ ਦਿੰਦਾਂ ਹੈ ।ਉਸ ਨੂੰ ਪੜਨ ਤੋ ਬਾਅਦ ਸਾਨੂੰ ਇੰਙ ਜਾਪਣ ਲੱਗਦੇ ਕਿ ਅਸੀ ਹੁਣ ਉਹ ਨਹੀ ਰਹੇ ਜੋ ਇਸ ਨੂੰ ਪੜਨ ਤੋ ਪਹਿਲਾਂ ਸੀ।ਅੱਗੇ ਉਹ ਵਿਦਵਾਨ ਲਿਖਦਾ ਹੈ ਕਿ ਚੰਗਾਂ ਸਾਹਿਤ ਪੜਨ ਨਾਲ ਸਾਡਾ ਜੀਵਨ ਪ੍ਰਤੀ ਨਜਰੀਏ ਦਾ ਘੇਰਾ ਵਿਸ਼ਾਲ ਹੁੰਦਾਂ ਹੈ ਅਤੇ ਇਨਸਾਨ ਅਗਰ ਸੋਚਵਾਨ ਹੋਵੇ ਤਾਂ ਉਹ ਛੋਟੀਆਂ-ਛੋਟੀਆਂ ਗੱਲਾਂ ਤੋ ਉਪਰ ਉੱਠ ਜਾਦਾ ਹੈਉਸ ਦੇ ਅੰਦਰਲੀ ਮੈਂ ਦੀ ਭਾਵਨਾਂ ਮਰ ਜਾਦੀ ਹੈ। ਉਸ ਨੂੰ ਅਪਣੀ ਤੁੱਛਤਾ ਦਾ ਅਹਿਸਾਸ ਹੁੰਦਾਂ ਹੈ ਜਿਵੈਂ ਸਾਗਰ ਨੂੰ ਵੇਖ ਕੇ ਤੁਪਕੇ ਨੂੰ ਆਪਣੇ ਨਿੱਜ ਤੋ ਉਠ ਕੇ ਉਹ ਸੋਚਣ ਤੇ ਕੁਝ ਕਰਨ ਦੇ ਸਮਰੱਥ ਬਣ ਜਾਦਾ ਹੈ।ਸਾਹਿਤ ਨੂੰ ਸੰਗੀਤ ਵਾਂਗ ਰੂਹ ਦੀ ਖੁਰਾਕ ਬਣਾ ਲੇਣਾ ਚਾਹੀਦਾ ਹੈ।ਪਰ ਅਫ਼ਸੋਸ ਜਿੱਥੇ ਅਜੋਕੀ ਨੋਜਵਾਨ ਪੀੜੀ ਜਿੱਥੇ ਅਪਣੇ ਵਿਰਸੇ,ਬੋਲੀ,ਰੀਤੀ,ਰਿਵਾਜਾਂ,ਤੇ ਪਹਿਰਾਵੇ ਤੋ ਦੂਰ ਹੋ ਰਹੀ ਹੈ।ਉੱਥੇ ਅਜੋਕੀ ਪੀੜੀ ਦਾ ਪੰਜਾਬੀ ਸਾਹਿਤ ਨਾਲੋ ਰਿਸ਼ਤਾਂ ਵੀ ਟੁੱਟਦਾ ਜਾ ਰਿਹਾ ਹੈ।ਅਜੋਕੇ ਬਹੁਤ ਸਾਰੇ ਨੋਜਵਾਨ ਮੁੰਡੇ ਕੁੜੀਆਂ ਨੂੰ ਵਧੀਆਂ ਸਾਹਿਤਕ ਕਿਤਾਬਾਂ ਪੜਨਾਂ ਜਾਂ ਕੁਝ ਲਿਖਣਾ ਵਿਹਲ ਪੁਣਾਂ ਜਾਂ ਮਗਜ ਖਪਾਣੀ ਲਗਦੇ।ਅੱਜ ਦੇ ਸਮੇ ਵਿਚ ਲਗਭਗ ਹਰ ਸਕੂਲ ਕਾਲਜ ਵਿੱਚ ਲਾਇਬ੍ਰੇਰੀ ਬਣੀ ਹੋਈ ਹੈ।ਪਰ ਇੰਨ੍ਹਾਂ ਲਾਇਬ੍ਰੇਰੀਆਂ ਵਿਚ ਬੈਠਕੇ ਚੰਗੀਆਂ ਵਧੀਆਂ ਸਾਹਿਤਕ ਕਿਤਾਬਾਂ ਕਿੰਨੇ ਕੁ ਵਿਦਿਆਰਥੀ ਪੜਦੇ ਹਨ।ਇਹ ਸੱਚਾਈ ਵੀ ਲਗਭਗ ਸਾਰੇ ਹੀ ਜਾਣਦੇ ਹਨ।ਅੱਜ ਕੱਲ ਜੇਕਰ ਕੋਈ ਸਾਹਿਤ ਪੜਣ ਵਾਲਾ ਕਿਸੇ ਨੂੰ ਸਾਹਿਤ ਪੜਨ ਲਈ ਆਖੇ ਤਾਂ ਉਹ ਲੋਕੀ ਕੰਨੀ ਕਤਰਾਉਣ ਲੱਗਦੇ ਹਨ।ਅਜੋਕੀ ਨੋਜਵਾਨ ਪੀੜੀ ਕੋਲ ਸਾਹਿਤ ਪੜਨ ਲਈ ਤਾਂ ਮਿੰਟ ਦਾ ਵੀ ਸਮਾਂ ਨਹੀ ਪਰ ਵਿਹਲੇ ਖੁੰਡਾਂ ਤੇ ਬਹਿ ਕੇ ਗੱਪਾਂ ਮਾਰਨ ਦੂਜਿਆਂ ਦੀ ਨੁਕਤਾਚੀਨੀ ਕਰਨ ਮੋਬਾਇਲ ਤੇ ਬਿਨਾਂ ਵਜਾਂ ਘੰਟਿਆਂ ਬੱਧੀ ਗੱਲਾਂ ਕਰਨ ਤੇ ਹੋਰ ਫਾਲਤੂ ਕੰਮ ਕਰਨ ਲਈ ਬਥੇਰਾ ਸਮਾਂ ਹੈ।ਜੇ ਕਿਸੇ ਨੂੰ ਕਹਿ ਦੇਈਏ ਤਾਂ ਕਹਿਣਗੇ ਸਾਥੋ ਤਾਂ ਆਪਣੇ ਸਲੇਬਸ ਦੀਆਂ ਕਿਤਾਬਾਂ ਨਹੀ ਪੜੀਆਂ ਜਾਦੀਆਂ ਐਵੇਂ ਹੋਰ ਫਾਲਤੂ ਕਿਤਾਬਾਂ ਨਾਲ ਕਿਹੜਾ ਮੱਥਾ ਮਾਰੇ।ਅੱਜ ਦੇ ਸਮੇ ਵਿਚ ਜੇਕਰ ਕੋਈ ਨੋਜਵਾਨ ਸਾਹਿਤ ਪੜਨ ਜਾ ਕੁਝ ਲਿਖਣ ਦਾ ਸ਼ੋਕ ਰੱਖਦਾ ਹੋਵੇ ਤਾ ਉਸ ਨੂੰ ਸਾਹਿਤ ਪੜਨ ਨੂੰ ਵਿਹਲਪੁਣਾ ਦੱਸਣ ਵਾਲੇ ਇਹ ਜਿਆਦਾ ਸਿਆਣੇ ਵੱਡਾ ਲੇਖਕ ਜਾ ਕਹਿਣਗੇ ਤੇਰਾ ਦਿਮਾਗ ਹਿੱਲ ਜੂ,ਪਾਗਲ ਹੋ ਜਾਏਗਾਂ ਐਵੇ ਕਿਤਾਬਾਂ ਨਾਲ ਮੱਥਾ ਮਾਰਦਾ ਰਹਿਨੇ ਸਕੂਲਾਂ ਕਾਲਜਾਂ ਦੀਆਂ ਲਾਇਬ੍ਰੇਰੀਆਂ ਵਿਚ ਪਈਆਂ ਕਿਤਾਬਾਂ ਵੀ ਪਾਠਕਾਂ ਨੂੰ ਉਡੀਕਦੀਆਂ ਹੋਣਗੀਆਂ ਪਰ ਬਹੁਤ ਘੱਟ ਅਜਿਹੇ ਵਿਦਿਆਰਥੀ ਹੋਣਗੇ ਜਿਹੜੇ ਵਿਹਲੇ ਸਮੇ ਵਿਚ ਕੋਈ ਚੰਗੀ ਕਿਤਾਬ ਪੜਨ ਵਿਚ ਦਿਲਚਸਪੀ ਰੱਖਦੇ ਹੋਣਗੇ।ਕਿਹਦੇ ਨੇ ਦੁਨੀਆਂ ਵੀ ਇਕ ਕਿਤਾਬ ਦੀ ਤਰਾਂ ਜਿਸ ਨੇ ਇਸ ਨੂੰ ਪੂਰੀ ਦਿਲਚਸਪੀ ਨਾਲ ਪੜ ਲਿਆ ਉਹ ਨਾ ਤਾ ਕਦੇ ਅਸਫ਼ਲ ਹੁੰਦਾਂ ਹੈ ਤੇ ਨਾਂ ਔਖੇ ਵੇਲੇ ਹੋਸਲਾ ਛੱਡਦਾ ਤੇ ਨਾ ਕਦੇ ਕਿਸੇ ਦੀ ਖੁਸ਼ੀ ਤੇ ਸੜਦਾ। ਜਿਹੜੇ ਕਹਿਦੇਂ ਨੇ ਕਿ ਕਿਤਾਬਾਂ ਕੀ ਦੇਣਗੀਆਂ।ਇਹ ਤਾ ਉਨ੍ਹਾਂ ਦੀ ਭਾਵਨਾ ਤੇ ਨਿਰਭਰ ਕਰਦਾ ਕਿ ਉਹ ਕੀ ਚਾਹੁੰਦੇਂ ਹਨ। ਚੰਗੀਆਂ ਸਾਹਿਤਕ ਕਿਤਾਬਾਂ ਪੜ ਕੇ ਦ੍ਰਿੜਤਾ,ਸਹਿਣਸ਼ੀਲਤਾ ਸਵੈ ਨਿਰਭਤਾ ਤੇ ਹੋਰ ਅਜਿਹੇ ਕਈ ਗੁੱਣ ਆਪਣੇ ਅੰਦਰ ਪੈਦਾ ਕੀਤੇ ਜਾ ਸਕਦੇ ਹਨ। ਜਿੰਨਾਂ ਲਈ ਸਾਨੂੰ ਕਿਸੇ ਦਾ ਗੁਲਾਮ ਹੋਣਾ ਪੈਦਾਂ।ਸਾਹਿਤ ਨੂੰ ਪੜ ਕੇ ਕੀ ਮਿਲਣਾ ਜੋ ਗੱਲ ਇਹ ਕਹਿਦੇ ਹਨ.ਉਹਨਾ ਨੂੰ ਫਾਲਤੂ ਕੰਮਾਂ ਤੇ ਸਮਾਂ ਬਰਬਾਦ ਕਰ ਕੇ ਕਿਹੜਾ ਗੋਲਡ ਮੇਡਲ ਮਿਲ ਜਾਦਾਂ। ਪਰ ਕਈ ਵਾਰੀ ਸਾਹਿਤ ਪੜਦਿਆਂ ਸਾਨੂੰ ਕੋਈ ਅਜਿਹੀ ਸੇਧ ਮਿਲਦੀ ਹੇ ਕਿ ਅਸੀ ਇਕ ਆਮ ਇਨਸਾਨ ਤੋ ਖ਼ਾਸ ਇਨਸਾਨ ਬਣ ਸਕਦੇ ਹਾਂ। ਚਾਹੇ ਇਸ ਵੇਲੇ ਸਹਿਤ ਵਿਚ ਦਿਲਚਸਪੀ ਲੈਣ ਵਾਲਿਆਂ ਦੀ ਗਿਣਤੀ ਆਟੇ ‘ਚ ਲੂਣ ਵਾਂਗ ਹੈ ਪਰ ਹਾਲੇ ਵੀਬਹੁਤ ਸਾਰੇ ਨੋਜਵਾਨ ਮੁੰਡੇਂ ਕੁੜੀਆਂ ਪੰਜਾਬੀ ਸਾਹਿਤ ਨਾਲ ਜੁੜਕੇ ਇਸਦਾ ਘੇਰਾ ਵਿਸ਼ਾਲ ਕਰਨ ਲਈ ਯਤਨਸ਼ੀਲ ਹਨ।ਉਹ ਅਪਣੇ ਸ਼ਹਿਰਾਂ ,ਕਸਬਿਆਂ,ਪਿੰਡਾਂ ਵਿਚ ਸਾਹਿਤਕ ਸਮਾਗਮ ਕਰਵਾ ਕੇ ਨੋਜਵਾਨਾਂ ਨੂੰ ਇਸ ਚੰਗੇ ਪਾਸੇ ਵੱਲ ਲਾਉਣ ਦਾ ਯਤਨ ਕਰਦੇ ਹਨ।ਸਾਹਿਤ ਪੜਨ ਨੂੰ ਜਾਂ ਲਿਖਣ ਨੂੰ ਵਿਹਲਪੁਣਾ ਦੱਸਣ ਵਾਲੇ ਨੂੰ ਇਹਨਾਂ ਜਿਆਦਾ ਸਿਆਣਿਆਂ ਦੀ ਪੋਲ ਉਸ ਵੇਲੇ ਸ਼ਰੇਆਮ ਲੋਕਾਂ ਖੁੱਲਦੀ ਐ ਜਦੋ ਇਹਨਾਂ ਨੂੰ ਕਿਸੇ ਸਮਾਗਮ ਵਿਚ ਸਾਹਿਤ ਨਾਲ ਸਬੰਧਿਤ ਸਵਾਲਾਂ ਦੇ ਜਵਾਬ ਦੇਣ ਸਮੇ ਨਮੋਸ਼ੀ ਝੱਲਣੀ ਪੈਦੀ ਹੈ।ਇਸ ਦੀ ਮਿਸਾਲ ਇਕ ਹੋਰ ਪਿਛਲੇ ਦਿਨੀ ਇਕ ਪੰਜਾਬੀ ਚੇਨਲ ਵਲੋਂ ਕਰਵਾਏ ਇੱਕ ਸ਼ੋ ਵਿਚ ਵੇਖਣ ਨੂੰ ਮਿਲੀ ਜਦੋ ਉਸ ਸ਼ੋ ਦੇ ਜੱਜ ਨੇਉਸ ਵਿਚ ਹਿੱਸਾ ਲੇਣ ਵਾਲੀ ਇੱਕ ਕੁੜੀ ਤੋ ਕਿਸੇ ਪੰਜਾਬੀ ਕਹਾਣੀਕਾਰ ਸ਼ਾਇਰ ਕਵੀ, ਨਾਵਲਕਾਰ ਦਾ ਨਾਮ ਪੁੱਛਿਆਂ ਤਾਂ ਉਸ ਨੇ ਨਾਂਹ ਵਿਚ ਸਿਰ ਹਿਲਾ ਦਿੱਤਾ ਤੇ ਸਟੇਜ ਤੋ ਥੱਲੇ ਆ ਜਾਣਾਂ ਹੀ ਚੰਗਾ ਸਮਜਿਆ ਉਸ ਸ਼ੋ ਦੇ ਜੱਜ ਜੋ ਕਿ ਪੰਜਾਬੀ ਦੇ ਮਸ਼ਹੂਰ ਗੀਤਕਾਰ ਤੇ ਸ਼ਾਇਰ ਨੇ ਕਿਹਾ ਕਿੰਨੀ ਸ਼ਰਮ ਦੀ ਗੱਲ ਐ ਕਿ ਸਾਡੀ ਅਜੋਕੀ ਪੀੜੀ ਨੂੰ ਸਾਹਿਤ ਨਾਲ ਕੋਈ ਵਾਹ ਵਾਸਤਾ ਨਹੀ ਰਿਹਾ।ਸਿਆਣੇ ਕਹਿਦੇ ਹਨ ਕਿਸੇ ਨੂੰ ਗਲਤ ਰਾਸਤੇ ਤੋਰਨਾਂ ਹੋਵੇ ਤਾਂ ਉਹ ਇਕ ਮਿੰਟ ਵਿੱਚ ਤੁਰ ਪਵੇਗਾ ਪਰ ਜੇ ਕਿਸੇ ਨੂੰ ਚੰਗੇ ਪਾਸੇ ਤੋਰਨਾਂ ਤਾ ਫਿਰ ਉਸ ਦਾ ਪਤਾ ਨਹੀ ਉਹਨਾ ਦੇ ਕਿੰਨੇ ਸਵਾਲਾਂ ਦੇ ਜਵਾਬ ਤਹਾਨੂੰ ਦੇਣੈ ਪੈਣਗੇ।ਸਾਡੀ ਨੋਜਵਾਨ ਪੀੜੀ ਨੂੰ ਵੀ ਚਾਹੀਦਾ ਕਿ ਹੋਰ ਫਾਲਤੂ ਕੰਮਾਂ ਤੇ ਸਮਾ ਬਰਬਾਦ ਕਰਨ ਦੀ ਬਜਾਏ ਵੱਧ ਤੋ ਵੱਧ ਸਾਹਿਤ ਨਾਲ ਜੁੜੇ । ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾਂ ਹੈ।ਇਸ ਨੂੰ ਪੜਕੇ ਪਿਛਲੀਆਂ ਗੱਲਾਂ ਬਾਰੇ ਤੇ ਹੋਰ ਬਹੁਤ ਕੁਝ ਪਤਾ ਲਗਦੈ ਕਿ ਅਸੀ ਵੀ ਕੁਝ ਕਰ ਸਕਦੇ ਹਾਂ।ਮੇਰੀਆਂ ਗੱਲਾਂ ਬਥੇਰਿਆਂ ਨੂੰ ਕੋੜੀਆਂ ਲੱਗੀਆਂ ਹੋਣਗੀਆਂ ਪਰ ਉਹ ਇਕ ਸੱਚਾਈ ਐ ਤੇ ਸੱਚ ਤਾਂ ਹਮੇਸ਼ਾ ਕੌੜਾ ਹੀ ਹੁੰਦਾ।