ਗ਼ਜ਼ਲ (ਗ਼ਜ਼ਲ )

ਮਹਿੰਦਰਪਾਲ ਸੈਕਟਰੀ   

Address: ਲੰਗੇਆਣਾ ਕਲਾਂ
ਮੋਗਾ India
ਮਹਿੰਦਰਪਾਲ ਸੈਕਟਰੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਦ ਸਿਰ ਤੋਂ ਉੱਠ ਜਾਏ ਛਾਂ ਉਏ ਸੱਜਣਾਂ
     ਫਿਰ ਕੋਈ ਨਈਂ ਫੜ੍ਹਦਾ ਬਾਂਹ ਉਏ ਸੱਜਣਾਂ
ਪੈਸੇ ਦੀ ਖਾਤਿਰ ਭੁੱਲ ਜਾਂਦੀ ਏ
         ਢਿੱਡੋ ਜੰਮੇ ਪੁੱਤ ਨੂੰ ਮਾਂ ਉਏ ਸੱਜਣਾਂ
            ਮੈਨੂੰ ਸੁੰਨ੍ਹਾ-ਸੁੰਨ੍ਹਾ ਲੱਗਦਾ ਹੈ
         ਅੱਜ ਮੇਰਾ ਵਤਨ ਗਰਾਂ ਉਏ ਸੱਜਣਾਂ
           ਜਿੱਥੇ ਹਾਸਿਆਂ ਦੀਆਂ ਤਣਕਾਰਾਂ ਸਨ
          ਉੱਥੇ ਦਿਸਦੀ ਸੁੰਨ੍ਹ ਸਰ੍ਹਾਂ ਉਏ ਸੱਜਣਾਂ
       ਚਿੜੀਆਂ ਦਾ ਚੰਬਾ ਨਜ਼ਰ ਨਈਂ ਆਉਂਦਾ
     ਨਾਂ ਕੋਈ ਬੋਲੇ ਕਾਂ ਉਏ ਸੱਜਣਾਂ
     ਵੇਖਿਆ ਸਿਦਕ ਮੈਂ ਸੋਹਣੀ ਦਾ
     ਕੱਚੇ ਤੇ ਤਰੇ ਝਨਾਂ ਉਏ ਸੱਜਣਾਂ