ਗੁੜ ਚੋਰ (ਪਿਛਲ ਝਾਤ )

ਰਵੇਲ ਸਿੰਘ ਇਟਲੀ   

Email: singhrewail@yahoo.com
Address:
Italy
ਰਵੇਲ ਸਿੰਘ ਇਟਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਜੋਕੇ ਸਮੇਂ ਵਿਚ ਅਨਾਜ ਆਦਿ ਸੰਭਾਲਣ ਲਈ ਟੀਣ ਦੇ ਡਰੰਮ ਆਦਿ ਹਨ ਪਰ ਅੱਧੀ ਕੁ ਸਦੀ  ਪਹਿਲਾਂ ਅਨਾਜ ਸੰਭਾਲਣ ਲਈ ਘਰਾਂ ਵਿਚ ਮਿੱਟੀ ਦੀਆਂ ਕੋਠੀਆਂ ,ਭੜੋਲੇ  ,ਮਿਟੀ ਦੇ ਭਾਡੇ ਵਰਤੋਂ ਵਿਚ ਲਿਆਂਦੇ ਜਾਂਦੇ ਸਨ ਤੇ ਸਿਲ੍ਹਾਬੇ ਤੋਂ ਬਚਾਉੁਣ ਲਈ ਇਨ੍ਹਾਂ ਨੂੰ ਆਮ ਤੌਰ ਤੇ ਪਿਛਲੇ ਅੰਦਰਾਂ ਵਿਚ ਰਖਿਆ ਜਾਂਦਾ ਸੀ ,ਦਾਲਾਂ ਤੇ ਗੁੜ ਕੱਚ ਿਘੜਿਆਂ ਜਾਂ ੇ ਮੱਟਾਂ ਵਿਚ ਰੱਖੇ ਜਾਂਦੇ ਸਨ ।
       ਨਿੱਕੇ ਹੁੰਦੇ ਮੈਨੂੰ ਗੁੜ ਖਾਣ ਦਾ ਬਹੁਤ ਸ਼ੋਕ ਸੀ ,ਪਰ ਮਾਂ ਮੈਨੂੰ ਬਹੁਤਾ ਗੁੜ ਖਾਣ ਤੋਂ ਵਰਜਿਆ ਕਰਦੀ ਸੀ ਤੇ ਕਿਹਾ ਕਰਦੀ ਸੀ ਕਿ ਬਹੁਤਾ ਗੁੜ ਖਾਣ ਨਾਲ ਦੰਦ ਖਰਾਬ ਹੋ ਜਾਂਦੇ ਹਨ ਅਤੇ ਸਰੀਰ ਤੇ ਫੋੜੇ ਫਿਣਸੀਆਂ ਤੇ ਗੜ  ਵੀ ਨਿਕਲਦੇ ਹਨ ,ਪਰ ਜ਼ਿਆਦਾ ਗੁੜ ਨਾ ਖਾਣਾ ਮੇਰੇ ਵੱਸੋਂ ਬਾਹਿਰ ਸੀ ,ਇਸ ਲਈ ਮੈਂ ਗੁੜ ਖਾਣ ਦਾ ਝਸ ਪੂਰਾ ਕਰਣ ਲਈ ਚੋਰੀ ਛੱਪੇ ਅੰਦਰ ਵੜ ਕੇ   ਕੋਠੀ ਤੇ ੇਕਿਸੇ ਨਾ ਕਿਸੇ ਤਰ੍ਹਾਂ ਚੜ੍ਹਕੇ ਗੁੜ ਵਾਲੇ ਭਾਡੇ ਵਿਚੋਂ ਹੱਥ ਪਾਕੇ ਗੁੜ ਦੀ ਪੇਸੀ ਕੱਢ ਕੇ  ਖੁੂਬ ਗੁੜ ਖਾ ਹੀ ਲਿਆ ਕਰਦਾ ਸਾਂ ,ਇਸ ਤਰ੍ਹਾਂ ਮਰੀ ਵੱਡੀ ਭੇਣ  ਵੀ ਮੈਥੋਂ ਚੋਰੀ ਥੋੜ੍ਹੇ ਬਹੁਤੇ ਗੁੜ ਨੂੰ ਦਾਅ ਲਾ ਲਿਆ ਕਰਦੀ ਸੀ ,ਪਰ ਗੁੜ ਖਾਣ ਵਿਚ ਬਹਤਾ ਬਦਨਾਮ ਨਾਂ ਮੇਰਾ ਹੀ ਸੀ ,ਇਸ ਲਈ ਮਖੌਲ ਨਾਲ ਸਾਰੇ ਘਰ ਨੇ ਮਰਾ ਨਾਂ “ਗੁੜ ਚੋਰ “ ਰੱਖਿਆ ਹੋਇਆ ਸੀ ।
      ਇੱਕ ਦਿਨ ਮੇਰਾ ਗੁੜ ਖਾਣ ਨੂੰ ਬੜੇ ਜੀਅ ਕਰੇ ,ਤੇ ਮੈਂ ਘਰ ਦੇ ਸੱਭ ਜੀਆਂ ਤੋਂ ਅੱਖ ਬਚਾ ਕੇ ਗੁੜ ਕੱਢਣ ਲਈ ਕੋਠੀ ਤੇ ਚੜ੍ਹਕੇ ਜਦ ਗੁੜ ਵਾਲੇ ਭਾਡੇ ਵਿਚ ਅਜੇ ਹੱਥ ਪਾਇਆ ਹੀ ਸੀ ਕਿ ਮੈਥੋਂ ਪਹਿਲਾਂ ਹੀ ਚੋਰੀ ਗੁੜ ਖਾਣ ਚ੍ਹੁਹਾ ਜੋ ਪਹਿਲੇ ਕਿਸੇ ਚਾਲਾਕੀ ਨਾਲ ਗੁੜ ਵਾਲੇ ਭਾਡੇ ਵਿਚ ਵੜਿਆ ਹੋਇਆ ਸੀ ,ਝੱਟ ਭੁੜਕਣੀ ਮਾਰ ਕੇ ਸਿੱਧਾ ਮੇਰੇ ਬੋਝੇ ਵਿਚ ਆ ਡਿਗਾ ,ਮੁੜ ਗੁੜ ਖਾਣਾ ਤਾਂ ਭੁੱਲ ਗਿਆ ਪਰ ਚੂਹਾ ਮੇਰੇ ਬੋਝੇ ਵਿਚ ਬਾਹਰ ਨਿੋਕਲਣ ਜਦੋਂ ਤੜਫ ਰਿਹਾ ਸੀ ਓਦੋਂ ਮੈਂ ਹੀ ਜਾਣਦਾ ਸੀ ਕਿ ਮੇਰਾ ਡਰ ਨਾਲ ਕੀ ਹਾਲ ਹੋਇਆ , ਅੰਦਰ ਖੜਕਾ ਸੁਣਕੇ ਮੇਰੀ ਭੇਣ ਨੇ ਮੌਕੇ ਤੇ ਮੈਨੂੰ ਗੁੜ ਚੋਰੀ ਕਰਦਿਆਂ ਵੇਖ ਮੇਰੇ ਮੌਰਾਂ ਵਿਚ ਦੋ ਜੜ ਦਿਤੀਆਂ  ਤੇ ਪਹਿਲਾ ਅਸਲੀ ਗੁੜ ਚੂਹਾ ਮੇਰੇ ਬੋਝੇ ਵਿਚੋਂੌ ਝੱਟ ਛਾਲ ਮਾਰਕੇ ਦੌੜ ਕੇ ਕੋਠੀ ਪਿਛੇ ਜਾ ਲੁਕਿਆ ।ਮੇਰੀ ਭੇਣ ਵੀ ਨਾਲ ਹੀ ਚੂਹੇ ਤੋਂ ਡਰ ਕੇ ਬਾਹਰ ਨੂੰ ਭੱਜੀ ।
        ਅਸਲ ਗੱਲ ਜਦ ਸਾਰੇ ਘਰ ਨੂੰ ਸਮਝ ਆਈ ਤਾਂ ਸਾਰੇ ਜੀਆਂ ਨੇ ਬੜਾ ਹਾਸਾ ਪਾਇਆ , ਮਾਂ ਹੱਸਦੀ ਹੋਈ ਕਹਿਣ ਲੱਗੀ ਕਿ ਗੁੜ ਕੱਢ ਵਾਲਾੁ ਭਾਡਾ ਚੰਗੀ ਤਰ੍ਹਾਂ ਤਾਂ ਢੱਕ ਦਿਆ ਕਰੋ ,ਲਾਲ ਹੀ ਸਾਰੇ ਘਰ ਦੇ ਸਾਰੇ ਜੀਅ ਇਸ ਤੀਜੇ ਗੁੜ ਚੋਰ ਜੋ ਫਟਾ ਫਟ ਖੋਰੇ ਕਿੰਨੇ ਦਿਨ ਗੁੜ ਚੋਰੀ ਕਰਕੇ ਬੜੇ ਟੌਹਰ ਨਾਲ ਵਿਚੇ ਹੀ ਗੁੜ ਖਾਕੇ ਆਰਾਮ ਫਰਮਉਂਦਾ ਹਿਹਾ ,ਉਸਦੀ ਚਾਲਾਕੀ ਤੇ ਹੁਸ਼ਿਆਰੀ ਵੇਖਕੇ ਸਾਰੇ ਘਰ ਦੇ ਜੀਅ ਹੈਰਾਨ ਹੋ ਰਹੇ ਸੱਨ ਤੇ ਹਾਸੇ ਨਾਲ ਕਹਿ ਰਹੇ ਸਨ ਕਿ ਸਾਡਾ ਗੁੜ ਚੋਰ ਤਾਂ ਇੱਸ ਗੁੜ ਚੋਰ ਸਾਮ੍ਹਣੇ ਕੁੱਝ ਵੀ ਨਹੀਂ ।