abortion manila
order abortion pill philippines
mirkamali.ir abortion philippines
ਦੇਖ ਕੇ ਦੁੱਖ, ਨਾ ਚੀਸ ਉੱਠੇ ਅੰਦਰੋਂ
ਫੇਰ ਇਨਸਾਨ ਕਹਾਉਣ ਦਾ, ਕੀ ਫ਼ਾਇਦਾ ?
ਜਾਂਦੇ ਸਾਰ ਹੀ ਮੈਦਾਨ ਵਿੱਚ ਢਹਿ ਜਾਵੇ
ਫੇਰ ਇਹੋ ਜਿਹੇ ਭਲਵਾਨ ਬਣਾਉਣ ਦਾ, ਕੀ ਫ਼ਾਇਦਾ ?
ਆ ਕੇ ਧਰਤੀ ਤੇ, ਗੇੜਾ ਕੱਢ ਤੁਰ ਚਲਿਆ
ਫੇਰ ਧਰਤੀ ਤੇ ਆਉਣ ਦਾ, ਕੀ ਫ਼ਾਇਦਾ ?
ਹੁੰਦਾ ਜ਼ੁਲਮ ਦੇਖ ਕੇ ਹੱਥ ਉੱਠਿਆ ਨਾ
ਫੇਰ ਬਲਵਾਨ ਕਹਾਉਣ, ਕੀ ਫ਼ਾਇਦਾ ?
ਜੇ ਅਦਾਲਤਾਂ ਨੇ ਇਨਸਾਫ਼, ਕਰਨਾ ਹੀ ਨਹੀ
ਫੇਰ ਕੇਸ ਲਮਕਾਉਣ ਦਾ, ਕੀ ਫ਼ਾਇਦਾ ?
ਰੱਬ ਦੇ ਬੰਦਿਆਂ ਨੂੰ , ਜੇ ਪੁੱਛਣਾ ਨਹੀ
ਫੇਰ ਰੱਬ ਧਿਉਂਣ ਦਾ, ਕੀ ਫ਼ਾਇਦਾ ?
ਡਰ –ਡਰ ਕੇ ਕਰੇ ਜੋ ਦਿਨ ਕਟੀ
ਫੇਰ ਇਹੋ ਜਿਹੇ ਜਿਉਂਣ ਦਾ, ਕੀ ਫ਼ਾਇਦਾ ?
ਪੜ੍ਹ ਕੇ ਬਣੇ ਨਾ ਜੇ ਇਨਸਾਨ ਚੰਗੇ
ਫੇਰ ਪੜ੍ਹਨ-ਪੜ੍ਹਾਉਣ ਦਾ, ਕੀ ਫਾਇਦਾ ?
ਜੇ ਗੱਲ ਨਾ ਕਰੀ ਕੋਈ ਪੈਂਡੂਆਂ ਵਾਲੀ
ਫੇਰ 'ਬੁੱਕਣਵਾਲੀਆ' ਅਖਵਾਉਣ ਦਾ, ਕੀ ਫ਼ਾਇਦਾ ?