ਮਾਂ ਤੇ ਮਾਂ ਬੋਲੀ ਜੇਹੀ ਜੱਗ ਤੇ ,ਹੋਰ ਦਾਤ ਨ ਕੋਈ ।
ਇਹਨਾ ਦੋਹਾਂ ਬਰਾਬਰ ਤੀਜਾ , ਤੁੱਲ ਸਕੇ ਨ ਕੋਈ ।
ਇਕ ਨੇ ਦਿੱਤਾ ਜਨਮ ਅਸਾਂਨੂੰ , ਦੂਜੀ ਗਿਆਨ ਭੰਡਰਾ ,
ਇਕ ਨੇ ਦਿੱਤਾ ਦੁੱਧ ਛਾਤੀ ਦਾ ,ਦੂਜੀ ਬੋਲ ਪਿਆਰਾ ,
ਸੁਪਨੇ ਹੋਣ ਦੋਹਾਂ ਦੇ ਪੂਰੇ ,ਦਾਤੇ ਦਰ ਅਰਜੋਈ ,
ਮਾਂ ਤੇ ਮਾਂ ਬੋਲੀ ਜੇਹੀ ਜੱਗ ਤੇ ---------
ਇਕ ਨੇ ਦਿਤੀਆਂ ਦਿਲੋਂ ਲੋਰੀਆ , ਦੂਜੀ ਗੀਤ ਪਿਆਰੇ ,
ਮੁੱਢ ਤੋਂ ਦੁਨੀਆਂ ਜਾਂਦੀ ਆਈ , ਦੋਹਾਂ ਦੇ ਬਲਿਹਾਰੇ
ਬੋਲੀ ਦਿਤੇ ਬੋਲ ਦਿਲਾਸੇ , ਜਦ ਕੋਈ ਅੱਖ ਰੋਈ ,
ਮਾਂ ਤੇ ਮਾਂ ਬੋਲੀ ਜੇਹੀ ਜੱਗ ਤੇ------------
ਮਾਂ ਬੋਲੀ ਪ੍ਰਭਾਵੀ ਹੁੰਦੀ ,ਦੂਜੀ ਕੰਮ ਚਲਾਊ ,
ਰੋਬ੍ਹ ਪਿਆਰ ਦੇ ਮਿਠੇ ਅੱਖਰ, ਬੋਲ ਨਹੀਂ ਹੋਣੇ ਸਾਊ ,
ਸ਼ਹਿਦੋਂ ਮਿਠੇ ਫੁੱਲਾਂ ਵਰਗੀ , ਦੋਹਾਂ ਦੀ ਖੁਸ਼ਬੋਈ ,
ਮਾਂ ਤੇ ਮਾਂ ਬੋਲੀ ਜੇਹੀ ਜੱਗ ਤੇ ---------
ਮਾਂ ਤੇ ਮਾਂ ਬੋਲੀ ਨੂੰ ਭੁਲਕੇ ,ਉਡਦੀਆਂ ਪਿਛੇ ਪੈ ਗਏ,
ਨਾ ਇਧਰ ਤੇ ਨਾ ਉਧਰ ਦੇ ,ਵਿਚ ਵਿਚਾਲੇ ਰਹਿ ਗਏ ,
ਅੱਜ ਦੀ ਪੀੜ੍ਹੀ ,ਦੋਹਾਂ ਵੱ਼ਲੋਂ , ਬੇ-ਮੁੱਖ ਜਾਵੇ ਹੋਈ,
ਮਾਂ ਤੇ ਮਾਂ ਬੋਲੀ ਜੇਹੀ ਜੱਗ ਤੇ ---------