ਬਦਲ ਜਾਏਗੀ ਹੌਲੀ ਹੌਲੀ ....ਇਹ ਜ਼ਿੰਦਗੀ
ਕਢ ਖਿਆਲਾਂ ਚੋ.. ਹਕੀਕਤ ਨਾਲ ਮੁਲਾਕਾਤ
ਇਕ ਦਿਨ ਕਰਵਾਏਗੀ... ਇਹ ਜ਼ਿੰਦਗੀ
ਵੈਸੇ ਤਾ ਸਭ ਚਲ ਹੀ ਰਿਹਾ ਹੈ...
ਪਰ ਫਿਰ ਵੀ..
ਇਕ ਨਵਾ ਮੋੜ ਦਿਖਾਏਗੀ.. ਇਹ ਜ਼ਿੰਦਗੀ
ਕੁਝ ਖਿਆਲਾਂ ਵਿੱਚ ਉਕਰੇ ਨੇ
ਦਿਲ ਨੂ ਪਸੰਦ ਨੇ....ਪਰ ਪਤਾ ਨਹੀ
ਕਿਨਾ ਨੂ ਸਾਡੀ ਝੋਲੀ ਪਾਏਗੀ ...ਇਹ ਜ਼ਿੰਦਗੀ
ਰੋਜ਼ ਕਰਵਟ ਲਵੇ... ਜਿਵੇ ਦਿਨ ਤੇ ਰਾਤ ਚੜਦੇ ਨੇ
ਪਤਾ ਨਹੀ ਕਿਨੇ ਦੌਰ ਦਿਖਾਏਗੀ ...ਇਹ ਜ਼ਿੰਦਗੀ
ਸ਼ੋਂਕ ਹੈ ਬੜਾ ਮੁਹਬਤ ਨੂ ਮਾਨਣ ਦਾ
ਪਰ ਪਤਾ ਨਹੀ
ਕਿਨਾ ਕੁ ਚਿਰ ਪਿਆਰ ਬਾਰੇ ਲਿਖਵਾਏਗੀ .. ਇਹ ਜ਼ਿੰਦਗੀ
ਪੈਰ ਪੈਰ ਤੇ ਦਿੰਦੀ ਹੈ ਨਵੇ ਸਬਕ
ਪਤਾ ਨਹੀ ਕਿਨੇ ਹੋਰ ਪਾਠ ਪੜਾਏਗੀ ....ਇਹ ਜ਼ਿੰਦਗੀ
"ਇਕ ਖ਼ਿਆਲ" ਨੂ ਚਾਹੁਣਾ ਆਦਤ ਹੋ ਗਈ ਹੈ
ਉਸਦੀ ਮੁਹਬਤ ਮੇਰੀ ਸ਼ਿੱਦਤ ਹੋ ਗਈ ਹੈ
ਪਤਾ ਨਹੀ ਕਿਨੀ ਹੋਰ ਕਰਵਾਏਗੀ ... ਇਹ ਜ਼ਿੰਦਗੀ
ਬਿਖਰ ਜਾਵਾਗੇ .. ਜੇ ਓਹ ਖੁਆਬ ਟੁਟ ਗਿਆ
ਫਿਰ ਇਕ ਦਮ ਬਦਲ ਜਾਏਗੀ ...... ਇਹ ਜ਼ਿੰਦਗੀ