ਸੁਰਿੰਦਰਪਾਲ ਸਿੰਘ ਨਾਲ ਰੂ-ਬ-ਰੂ ਸਮਾਗਮ
(ਖ਼ਬਰਸਾਰ)
buy generic naltrexone online
how to buy naltrexone
ਲੁਧਿਆਣਾ -- ਪੰਜਾਬੀ ਸੱਭਿਆਚਾਰ ਅਕਾਦਮੀ (ਰਜਿ:) ਵੱਲੋਂ ਪੰਜਾਬੀ ਸਾਹਿੱਤ ਅਕਾਦਮੀ, ਲੁਧਿਆਣਾ ਦੇ ਸਹਿਯੋਗ ਨਾਲ ਉਘੇ ਗ਼ਦਰੀ ਆਗੂ ਤੇ ਮਹਾਨ ਸੁਤੰਤਰਤਾ ਸੰਗ੍ਰਾਮੀ ਗਿਆਨੀ ਭਗਵਾਨ ਸਿੰਘ ਪ੍ਰੀਤਮ ਦੇ ਪਰਿਵਾਰ ਵਿਚੋਂ ਅਮਰੀਕਾ ਤੋਂ ਆਏ ਹੋਏ ਬੁੱਧੀਜੀਵੀ ਸ਼੍ਰੀ ਸੁਰਿੰਦਰਪਾਲ ਸਿੰਘ ਨਾਲ ਰੂ-ਬ-ਰੂ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਹਰੀਸ਼ ਪੁਰੀ ਨੇ ਕਰਦਿਆਂ ਕਿਹਾ ਕਿ ਗ਼ਦਰੀ ਲਹਿਰ ਵਿਚ ਗਿਆਨੀ ਭਗਵਾਨ ਸਿੰਘ ਪ੍ਰੀਤਮ ਦਾ ਓਹੀ ਸਥਾਨ ਸੀ, ਜੋ ਲਾਲਾ ਹਰਦਿਆਲ ਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਧਰਮ ਦੇ ਨਾਂ 'ਤੇ ਫਿਰਕਾ ਕਰਨ ਵਾਲੇ ਲੋਕ ਭਾਰਤੀਆਂ ਦੇ ਦੁਸ਼ਮਣ ਸਨ। ਜਨਰਲ ਸਕੱਤਰ ਡਾ ਕੁਲਵਿੰਦਰ ਕੌਰ ਮਿਨਹਾਸ ਨੇ ਮੰਚ ਸੰਚਾਲਨ ਕਰਦਿਆਂ ਰੂ-ਬ-ਰੂ ਕਰਵਾਇਆ। ਇਸ ਮੌਕੇ 'ਤੇ ਪੁਸਤਕ 'ਗਦਰੀ ਬਾਬਾ ਭਾਈ ਭਗਵਾਨ ਸਿੰਘ 'ਪ੍ਰੀਤਮ' ਜੋ ਡਾ. ਗੁਰਦੇਵ ਸਿੰਘ ਸਿੱਧੂ ਅਤੇ ਸੁਰਿੰਦਰ ਪਾਲ ਸਿੰਘ ਨੇ ਸੰਪਾਦਿਤ ਕੀਤੀ ਹੈ, ਰਿਲੀਜ਼ ਕੀਤੀ ਗਈ।
ਸ਼੍ਰੀ ਸੁਰਿੰਦਰਪਾਲ ਸਿੰਘ ਨੇ ਰੂ-ਬ-ਰੂ ਹੁੰਦਿਆਂ ਗਿਆਨੀ ਭਗਵਾਨ ਸਿੰਘ ਪ੍ਰੀਤਮ ਅਤੇ ਗ਼ਦਰੀ ਬਾਬਿਆਂ ਨੇ ਜੋ ਤਕਲੀਫ਼ਾਂ ਝੱਲੀਆਂ ਸਨ, ਵਿਸਥਾਰਪੂਰਵਕ ਚਾਨਣਾ ਪਾਇਆ। ਸਾਡੀ ਸਰਾਕਰ ਨੇ ਅਜੇ ਤੀਕਰ ਵੀ ਉਨ੍ਹਾਂ ਗ਼ਦਰੀ ਬਾਬਿਆਂ ਦਾ ਮੁੱਲ ਨਹੀਂ ਪਾਇਆ।
ਮਿਸੀਜ਼ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਜਿੱਥੇ ਗਿਆਨੀ ਭਗਵਾਨ ਸਿੰਘ ਪ੍ਰੀਤਮ ਦੀਆ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ, ਉਥੇ ਉਨ੍ਹਾਂ ਦੀ ਪਤਨੀ ਦੁਆਰਾ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।
ਡਾ. ਸਤਿਆਨੰਦ ਸੇਵਕ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਇੰਨੀਆਂ ਤਕਲੀਫਾਂ ਝੱਲਣ ਦੇ ਬਾਵਯੂਦ ਗਿਆਨੀ ਭਗਵਾਨ ਸਿੰਘ ਪ੍ਰੀਤਮ ਹੁਰੀਂ ਆਪਣੇ ਨਿਸ਼ਾਨੇ ਤੋਂ ਨਹੀਂ ਥਿਰਕੇ ਸਨ।
ਇਸ ਮੌਕੇ 'ਤੇ ਰਾਜਾ ਨਰਿੰਦਰ ਸਿੰਘ, ਕਰਮਜੀਤ ਸਿੰਘ ਔਜਲਾ, ਪ੍ਰੈਸ ਸਕੱਤਰ ਦਲਵੀਰ ਸਿੰਘ ਲੁਧਿਆਣਵੀ, ਇਸ਼ਰ ਸਿੰਘ ਸੋਬਤੀ, ਬੁੱਧ ਸਿੰਘ ਨੀਲੋ, ਡਾ ਪ੍ਰਿਤਪਾਲ ਕੌਰ ਚਾਹਲ, ਡਾ. ਕੁਲਵਿੰਦਰ ਮਿਨਹਾਸ, ਸਤਨਾਮ ਸਿੰਘ ਕੋਮਲ ਆਦਿ ਨੇ ਰੂ-ਬ-ਰੂ ਵਿਚ ਹਿੱਸਾ ਲਿਆ। ਹਰਬੰਸ ਮਾਲਵਾ ਨੇ ਗੀਤ 'ਮੈਂ ਅੱਜ ਪਹਿਲੀ ਵਾਰ ਲਿਖਿਆ, ਇਕ ਖਤ ਸੱਜਣਾਂ ਵੇ ਤੇਰੇ ਨਾਂ', ਰਬਿੰਦਰ ਦੀਵਾਨਾ ਨੇ ਭਗਤ ਸਿੰਘ ਦੀ ਸੂਰਮਈ ਗਾਥਾ ਸੁਣਾਈ। ਡਾ ਗੁਲਜ਼ਾਰ ਪੰਧੇਰ ਧੰਨਵਾਦੀ ਸ਼ਬਦ ਬੋਲਦਿਆਂ ਕਿਹਾ ਕਿ ਸ਼੍ਰੀ ਸੁਰਿੰਦਰਪਾਲ ਸਿੰਘ ਹੁਰਾਂ ਦੇ ਸ਼ੁਕਰਗੁਜ਼ਾਰ ਹਾਂ ਜਿਹਨਾਂ ਨੇ ਸਾਨੂੰ ਗ਼ਦਰੀ ਬਾਬਿਆਂ ਦੁਆਰਾ ਕੀਤੀ ਹੋਈ ਵੱਡੀ ਕਮਾਈ ਤੋਂ ਜਾਣੂ ਕਰਵਾਇਆ।