ਮਾਂ ਸ਼ਬਦ ਮੈਨੂੰ ਸਭ ਤੋ ਪਿਆਰਾ ਲੱਗਦਾ ਹੈ
ਮਾਂ ਸ਼ਬਦ ਤਾਂ ਮੇਰੇ ਲਈ ਨਾਂ ਰੱਬ ਦਾ ਹੈ
ਮਾਂ ਨਾ ਭੁੱਲੇ , ਭੁੱਲ ਜਾਵੇ ਸਾਰੀ ਦੁਨੀਆਂ
ਇਹ ਫਰਜ਼ ਤਾਂ ਬਣਦਾ ਯਾਰੋ ਸਭ ਦਾ ਹੈ,
ਓਸ ਉਗਲ ਫੜ ਤੋਰਿਆ ਲਾਡ ਲਡਾਇਆ ਹੈ,
ਪ੍ਰੇਮ ਦਾ ਦਰਿਆ ਮਾਂ ਦੇ ਨੈਣੀ ਵਗਦਾ ਹੈ,
ਗਿੱਲੀ ਥਾਂ ਤੇ ਪਈ , ਸੁੱਕੀ ਮੈਨੂੰ ਦਿਤੀ,
ਲਹਿਣਾ ਨਹੀ ਆ ਕਰਜ਼, ਜੋ ਰਗ ਰਗ ਦਾ ਹੈ,
ਜਸਬੀਰ ਭੁੱਲ ਗਿਆ ਮਾਂ ਦੀ ਮਮਤਾ ਨਾ ਭੁੱਲੀ,
ਝੁਠ ਬੋਲ ਉਹ ਅੱਜ ਵੀ ਮਾਂ ਨੂੰ ਠੱਗਦਾ ਹੈ [