ਡਾ. ਅਨੂਪ ਸਿੰਘ ਜੀ ਦੇ ਕੰਮ ਦੀ ਨਿਰੰਤਰਤਾ ਅਤੇ ਵਿਲਖਣਤਾ (ਲੇਖ )

ਵਰਗਿਸ ਸਲਾਮਤ   

Email: wargisalamat@gmail.com
Cell: +91 98782 61522
Address: 692, ਤੇਲੀਆਂ ਵਾਲੀ ਗਲੀ, ਨੇੜੇ ਰਹਮਾ ਪਬਲਕਿ ਸਕੂਲ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ
India
ਵਰਗਿਸ ਸਲਾਮਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਅਕਾਦਮਿਕ ਚੋਣਾਂ ਜੋ 4 ਮਈ 2014 ਨੂੰ ਹੋ ਗੁਜਰੀਆਂ 'ਚ ਪਹਿਲਾਂ ਵਾਂਗ ਇਸ ਵਾਰ ਵੀ ਚੰਗੀ ਸੂਝਬੂਝ 'ਤੇ ਪਹਿਰਾ ਦਿੰਦਿਆਂ  ਸਹੀ ਟੀਮ ਦੀ ਚੋਣ ਕੀਤੀ ਹੈ। ਸਹੀ ਕਿਹਾ ਗਿਆ ਹੈ ਕਿ ਸ਼ਿੱਦਤ, ਲਗਨ ਅਤੇ ਦਿਲੀ ਮਿਹਨਤ ਨਾਲ ਜਦੋਂ ਵੀ ਕੰਮ ਕੀਤਾ ਜਾਵੇ ਸਫਲਤਾ ਆਪਮੁਹਾਰੀ ਕੋਲ ਆ ਬੈਠਦੀ ਹੈ। ਡਾ. ਸੁਖਦੇਵ ਸਿੰਘ ਸਿਰਸਾ, ਮੁਖੀ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ ਦੀ ਪ੍ਰਧਾਨਗੀ ਦੀ ਅਗਵਾਈ 'ਚ ਨਵੀਂ ਬਣੀ ਟੀਮ ਨੂੰ ਉਸਾਰੂ ਰੂਪ 'ਚ ਚੱਲ ਰਹੇ ਕੰਮਾਂ ਦੀ ਲੜੀ ਨੂੰ ਅੱਗੇ ਤੋਰਨਾ ਹੋਵੇਗਾ। ਇਸ ਵਾਰ ਚੋਣਾਂ ਦਾ ਸਮੁੱਚਾ ਪ੍ਰਭਾਵ ਇਹ ਵੀ ਗਿਆ ਕਿ ਲੇਖਕਾਂ ਸਿਆਸਤ ਤੋਂ ਉਪਰ ਤੋਂ ਉੱਠ ਕੇ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ  ਜਿਤਾਇਆ ਹੈ। 1954 ਤੋਂ ਲੈ ਕੇ ਹੁਣ ਤੱਕ ਸਮੇਂ ਸਮੇਂ ਅਕਾਦਮੀ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਸਾਹਿਤ ਦੀਆਂ ਨਾਮਵਰ ਮਹਾਨ  ਹਸਤੀਆਂ ਡਾ. ਭਾਈ ਜੋਧ ਸਿੰਘ, ਡਾ. ਐਸ. ਐਸ. ਰੰਧਾਵਾ,  ਪ੍ਰੋ. ਪ੍ਰੀਤਮ ਸਿੰਘ, ਗਿਆਨੀ ਲਾਲ ਸਿੰਘ, ਡਾ. ਐਸ ਐਸ ਜੌਹਲ, ਅਮਰੀਕ ਸਿੰਘ ਪੂਨੀ, ਦਲੀਪ ਕੌਰ ਟਿਵਾਣਾ, ਡਾ. ਸੁਰਜੀਤ ਪਾਤਰ ਅਤੇ ਪ੍ਰੋ. ਗੁਰਭਜਨ ਗਿਲ ਆਦਿ ਦੀ ਅਗਵਾਈ 'ਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਧੀ ਫੁੱਲੀ ਹੈ। ਲਿਖਣ-ਪੜਨ ਦੀ ਚੇਟਕ ਅਤੇ ਗੌਰਮੈਂਟ ਟੀਚਰਜ ਯੂਨੀਅਨ 'ਚ ਕੰਮ ਕਰਨ ਕਾਰਨ 1997 ਤੋਂ  ਮੈਨੂੰ ਵੀ ਪੰਜਾਬੀ ਸਾਹਿਤ ਸਭਾ ਧਾਰੀਵਾਲ ਅਤੇ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ 'ਚ ਡਾ. ਅਨੂਪ ਸਿੰਘ ਜੀ  ਨਾਲ ਜੁੜਕੇ  ਇਹਨਾਂ ਹਸਤੀਆਂ ਨੂੰ ਪੜ੍ਹਨ ਸੁਣਨ ਅਤੇ ਵਿਚਰਨ ਦੇ ਮੌਕੇ ਮਿਲਦੇ ਰਹੇ ਹਨ।

ਡਾ. ਅਨੂਪ ਸਿੰਘ

        ਡਾ. ਅਨੂਪ ਸਿੰਘ ਜੀ ਦੇ ਕੰਮ ਦੀ ਨਿਰੰਤਰਤਾ ਅਤੇ ਵਿਲਖਣਤਾ ਸਰਕਾਰੀ ਸੇਵਾ ਵੇਲੇ ਤੋਂ ਹੀ ਮਾਪੀ ਜਾ ਸਕਦੀ ਹੈ ਜਦੋਂ ਉਹਨਾਂ ਦੇ ਨਜਦੀਕੀ ਉਹਨਾਂ ਦੀ ਸੇਵਾ ਮੁਕਤੀ ਸਮੇ ਉਹਨਾਂ ਦਾ ਸਟਾ/ ਅਤੇ ਜਥੇਬੰਦਕ ਸਾਥੀ ਇਹ ਗੱਲ ਦਸ ਕਿ ਹੈਰਾਨ ਕਰਦੇ ਹਨ ਕਿ ਅਸੀ ਕਮਾਈ ਛੁੱਟੀ ਜੋੜਨ 'ਚ ਲੱਗੇ ਰਹਿੰਦੇ ਹਾਂ ਪਰ ਡਾ. ਅਨੂਪ ਸਿੰਘ ਆਪਣੇ ਸਾਹਿਤਕ ਅਤੇ ਜਥੇਬੰਦਕ ਕੰਮ ਨੂੰ ਸਮਰਪਿਤ ਹੋਣ ਕਾਰਨ ਅੱਜ ਕਮਾਈ ਛੁੱਟੀ ਦਾ ਕੋਈ ਪੈਸਾ ਘਰ ਨਹੀ ਲਿਜ਼ਾ ਰਿਹਾ। ਖੱਬੀ ਸੋਚ ਤੋਂ ਪ੍ਰਭਾਵਿਤ ਉਹਨਾਂ ਦੇ ਭਾਰਤ ਬਨਾਮ ਇੰਡੀਆ ਦੀ ਅਸਲ ਤਸਵੀਰ ਦੇ ਤੁਲਨਾਤਮਕ ਅਤੇ ਡਾਟਾ ਭਰਭੂਰ ਭਾਸ਼ਣਾਂ ਦੇ ਤਾਂ  ਆਮ ਲੋਕ ਵੀ ਮੁਰੀਦ ਹਨ। ਇਸ ਚੰਗੇ ਵਕਤਾ ਨੂੰ ਸੁਣਨ ਲਈ ਰਾਹੀ ਵੀ ਸਾਈਕਲ ਸਕੂਟਰ ਰੋਕ ਕੇ ਖੜ ਜਾਂਦੇ ਹਨ।
       ਪੰਜਾਬੀ ਮਾਂ ਬੋਲੀ ਲਈ ਲਗਾਤਾਰ ਸੰਘਰਸ਼ ਕਰਕੇ ਮਾਂ ਬੋਲੀ ਦੀ ਸੇਵਾ ਕਰਨ  ਵਾਲਿਆਂ ਦੀਆਂ ਪੈੜਾਂ ਭਾਵੇਂ ਸ਼ੁਰੂ ਤੋਂ ਰਹੀਆਂ ਹਨ। ਇਹਨਾਂ ਪੈੜਾਂ ਨੂੰ ਹੋਰ ਗੂੜੀਆਂ ਕਰਨ ਲਈ ਡਾ. ਅਨੂਪ ਸਿੰਘ ਲਿਖਦਿਆਂ 'ਤੇ ਬੋਲਦਿਆਂ ਥੱਕਦੇ ਨਹੀ ਉਹਨਾਂ ਦੀ ਅਗਵਾਈ 'ਚ ਅਸੀ  ਆਪਣੀ ਟੀਮ ਸਣੇ 'ਕੱਲੇ-'ਕਲੇ ਐਮ. ਐਲ. ਏ. ਆਦਿ ਨੂੰ ਮਾਂ ਬੋਲੀ ਪ੍ਰਤੀ ਸਰਕਾਰਾਂ ਦੇ ਰਵਈਏ ਖਿਲ਼ਾਫ ਮੰਗ-ਪੱਤਰ ਦਿੱਤੇ। ਉਹ ਨਾਅਰੇ ਲਗਾਉਂਦਿਆਂ ਨਹੀ ਸਨ ਥੱਕਦੇ ਜਦੋਂ ਇਹਨਾਂ ਦੀ ਅਗਵਾਈ 'ਚ ਪ੍ਰਗਤੀਸ਼ੀਲ ਸੰਘਰਸ਼ ਕਮੇਟੀ ਵਲੋਂ ਅਮ੍ਰਿਤਸਰ ਤੋਂ ਆਨੰਦਪੁਰ ਸਾਹਿਬ ਤੱਕ ਮਾਂ ਬੋਲੀ ਪ੍ਰਤੀ ਜਾਗਰੂਕਤਾ ਲਈ ਯਾਤਰਾ ਕੱਢੀ ਗਈ। ਅਜਿਹੇ ਸਮਾਜਿਕ ਅਤੇ ਕੌਮੀ ਮੁੱਦਿਆਂ ਲਈ ਉਹਨਾਂ ਦੀ ਕਲਮ ਹਮੇਸ਼ਾ ਬੇਤਾਬ ਅਤੇ ਬੇਬਾਕ ਲਿਖਦੀ ਹੈ। ਪਿਛਲੇ ਛੇ ਸਾਲਾਂ 'ਚ ਬਟਾਲੇ ਸਮੇਤ ਪੂਰੇ ਪੰਜਾਬ 'ਚ ਅਤੇ ਪੰਜਾਬੋਂ ਬਾਹਰ ਵੀ ਸਾਹਿਤ ਦੀ ਲਗਭਗ ਹਰ ਵਿਧਾ 'ਤੇ ਇਕ ਕੁਸ਼ਲ ਪ੍ਰਬੰਧਕ ਵੱਜੋਂ ਵੱਖ ਵੱਖ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਔਸਤਨ ਮਹੀਨੇ 'ਚ ਦੋ ਪ੍ਰੋਗਰਾਮ ਕਰਵਾ ਕੇ ਅਕਾਦਮੀ ਦੇ ਉਸਾਰੂ ਕੰਮਾਂ ਨੂੰ ਅੱਗੇ ਤੋਰਿਆ ਹੈ। ਲੇਖਕਾਂ ਦਾ ਮਾਨ ਸਨਮਾਨ ਉਹ ਕਦੇ ਭੁਲਦੇ ਨਹੀ, ਇਥੋ ਤੱਕ ਕਿ ਅਣਗੌਲੇ ਜਾਂ ਬੀਮਾਰ ਲੇਖਕਾਂ ਦੀ ਬਣਦੀ ਸਹਾਇਤਾ ਅਤੇ ਸਨਮਾਨ ਕਰਨ ਅਸੀ ਉਹਨਾਂ ਦੀ ਅਗਵਾਹੀ 'ਚ ਲੇਖਕਾਂ ਦੇ ਘਰਾਂ ਤੱਕ ਗਏ ਹਾਂ। ਉਹ ਚੰਗੇ ਵਕਤਾ, ਡਾਟਾ ਭਰਭੂਰ ਤੁਲਨਾਤਮਕ ਲੇਖਕ, ਗਹਿਨ ਚਿੰਤਕ, ਸਮਾਜ ਵਿਗਿਆਨੀ, ਸਮਾਜ ਸੇਵੀ, ਉਸਾਰੂ ਅਤੇ ਅਗਾਂਹਵਧੂ ਆਲੋਚਕ ਅਤੇ ਕੁਸ਼ਲ ਪ੍ਰਬੰਧਕ ਦੇ ਨਾਲ ਨਾਲ ਚੰਗੇ ਅਤੇ ਖੁਸ਼ਦਿਲ ਇਨਸਾਨ ਹਨ। ਉਹਨਾਂ ਦੇ ਕੁਸ਼ਲ ਵਿਵਹਾਰ ਸਦਕਾ ਹੀ ਬਟਾਲਾ ਅੱਜ ਲੋਹੇ ਦੀ ਹੱਬ ਦੀ ਜਗ੍ਹਾ ਲੇਖਕਾਂ ਅਤੇ ਸਾਹਿਤਕ ਸਮਾਗਮਾਂ ਦੀ ਹੱਬ ਹੇ।
        ਸਾਹਿਤ ਅਕਾਦਮੀ ਦੀਆਂ ਪਿਛਲੀਆਂ ਚਾਰ ਚੋਣਾਂ ਤੋਂ  ਹੀ ਡਾ. ਅਨੂਪ ਸਿੰਘ  ਆਪਣੀ ਪ੍ਰੌੜ ਸੂਝਬੁਝ ਅਤੇ ਕੰਮ ਦੀ ਨਿਰੰਤਰਤਾ ਕਾਰਨ ਹਰਦਿਲ ਅਜ਼ੀਜ਼ ਹਨ।  2008 ਤੋਂ  ਅਕਾਦਮੀ  ਚੋਣਾਂ 'ਚ ਆਪ ਜੀ ਨੂੰ ਦੋ ਵਾਰ ਮੀਤ ਪ੍ਰਧਾਨ ਵੱਜੋਂ ਲੇਖਕਾਂ ਵੱਲੋਂ ਸਭ ਤੋਂ ਵੱਧ ਵੋਟਾਂ  ਨਾਲ ਜਿਤਾਇਆ ਗਿਆ। 2012 ਦੀਆਂ ਅਕਾਦਮੀ ਚੋਣਾਂ 'ਚ ਇਹਨਾਂ ਦੇ ਮੁਕਾਬਲੇ 'ਚ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਲੜਨ ਵਾਲੇ ਉਮੀਦਵਾਰ ਨੂੰ ਸੀਨੀਅਰ ਆਗੁਆਂ ਵਲੋਂ ਇਹ ਸਮਝਾਉਣਾ ਕਿ ਡਾ.ਅਨੂਪ ਸਿੰਘ ਨਾਲ ਆਪਸੀ ਗੱਲਬਾਤ ਨਾਲ   ਬੈਠ ਜਾਂ  ਬਿਠਾ ਲੈ ਦੀ ਨੀਤੀ ਨਾਲ ਮਨਾ ਲੋ ਕਿਉਂਕੀ ਚੋਣ ਲੜਨੀ ਪਈ ਤਾਂ  ਡਾ. ਅਨੂਪ ਸਿੰਘ ਦੇ ਕੰਮ ਬੋਲਦੇ ਹਨ ਅਤੇ ਆਖਰੀ ਪਲਾਂ 'ਤੇ ਕਵਿਟ ਕਰਨਾ ਆਪਣੇ ਆਪ 'ਚ ਵੱਡੀ ਜਿੱਤ ਸੀ। ਅਤੇ  ਹੁਣ ਵੀ ਸੂਝਵਾਨ 'ਤੇ ਸਮਝਦਾਰ ਲੋਕਾਂ ਨੇ ਡਾ.ਅਨੂਪ ਸਿੰਘ ਦੀ ਅਕਾਦਮੀ ਪ੍ਰਤੀ ਕੰਮ ਦੀ ਲਗਨ ਨੂੰ ਮਹਿਸੂਸ ਕਰਦਿਆਂ ਕੁਝ ਸਿਰ ਅੜਾaਣ ਵਾਲਿਆਂ ਨੂੰ ਕੰਮ ਕਰਨ ਦੀ ਸਲਾਹ ਦੇ ਕੇ ਚੋਣ ਨਾ ਲੜਨ ਦੀ ਸਲਾਹ ਦਿੱਤੀ ਅਤੇ ਡਾ. ਅਨੂਪ ਸਿੰਘ ਜੀ ਨੂੰ ਬਿਨਾਂ ਮੁਕਾਬਲਾ ਜੇਤੂ ਹੋਣ ਦਾ ਮਾਣ ਪ੍ਰਾਪਤ ਹੋਇਆ।
        ਡਾ. ਅਨੂਪ ਸਿੰਘ  ਦੇ ਕੰਮ ਦੇ ਕਾਇਲ ਸਾਡੇ ਸਾਰਿਆਂ ਦੇ ਭਾਅ ਜੀ, ਭਾਅ ਜੀ ਗੁਰਸ਼ਰਨ ਸਿੰਘ  ਜੀ ਵੀ ਸਨ। ਮੈਨੂੰ ਡਾਕਟਰ ਸਾਹਿਬ ਨਾਲ ਉਹਨਾਂ ਦੇ ਘਰ ਜਾਣ ਦਾ ਮੌਕਾ ਮਿਲਿਆ । ਮੈਂ ਉਹਨਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਅਨੂਪ ਤੇਰਾ ਕੰਮ ਬਹੁਤ ਵਧੀਆ ਅਤੇ ਹੋਰ ਕੰਮ ਲਈ ਪ੍ਰੇਰਦਿਆਂ ਕਿਹਾ ਤੂੰ ਹੋਰ ਕਰ ਸਕਦਾਂ, ਪੈਸਿਆਂ ਦੀ ਪਰਵਾਹ ਨਾ ਕਰੀਂ, ਪੈਸੇ ਹੈਗੇ…… ਇਸ ਤੋਂ ਸਿੱਧ ਹੈ ਕਿ ਉਹਨਾਂ ਦੀ ਕੰਮ ਕਰਨ ਵਾਲਿਆਂ ਦੀ ਲਿਸਟ 'ਚ ਡਾ. ਅਨੂਪ ਸਿੰਘ ਜੀ ਦਾ ਚੰਗਾ ਸਥਾਨ ਸੀ। ਭਾਅ ਜੀ ਗੁਰਸ਼ਰਨ ਦੇ ਨਾਲ ਨਾਲ  ਪੰਜਾਬ ਦੇ ਹੋਰ ਨਾਮਵਰ ਸਾਹਿਤਕਾਰਾਂ ਡਾ. ਸ. ਸ. ਜੌਹਲ, ਡਾ. ਐਸ.ਪੀ.  ਸਿੰਘ, ਪ੍ਰੋ. ਗੁਰਦਿਆਲ ਸਿੰਘ ਅਤੇ ਡਾ ਐਸ. ਤਰਸੇਮ ਆਦਿ ਜੀ ਦਾ ਵੀ ਥਾਪੜਾ ਸੀ ਜੋ ਹਮੇਸ਼ਾ ਤੋਂ ਉਸਾਰੂ ਅਤੇ ਅਗਾਂਹਵਧੂ ਉਦੇਸ਼ਾਂ ਨਾਲ ਨਿਰੰਤਰ ਅਤੇ  ਪ੍ਰੈਕਟੀਕਲ ਕੰਮ ਕਰਨ ਵਾਲਿਆਂ ਨੂੰ ਥਾਪੜਾ ਦੇਣ ਤੋਂ  ਆਪਣੇ ਹੱਥ ਕਦੇ ਪਿੱਛੇ ਨਹੀ ਕਰਦੇ ਹਨ। ਅਕਾਦਮੀ ਦੇ ਪਿਛਲੇ ਦੋ ਇਜ਼ਲਾਸਾਂ 'ਚ ਡਾ. ਐਸ ਤਰਸੇਮ ਸਮੇਤ ਕਈ ਵਿਦਵਾਨਾਂ ਆਪਣੇ ਭਾਸ਼ਣਾਂ 'ਚ ਡਾ. ਅਨੂਪ ਸਿੰਘ ਦੇ ਕੰਮ ਨੂੰ ਸਪੈਸ਼ਲ ਕੋਟ ਕੀਤਾ ਹੈ।
          ਡਾ. ਅਨੂਪ ਸਿੰਘ ਜੀ ਦੇ ਸਾਹਿਤਕ ਕੰਮ ਨੂੰ ਵੀ ਸਲਾਮ ਕਰਨੋ ਨਹੀ ਰਿਹਾ ਜਾ ਸਕਦਾ। ਸਿਖ ਦਰਸ਼ਨ'ਤੇ ਚਾਰ ਪੁਸਤਕਾਂ 'ਚ ਮਾਰਕਸਵਾਦੀ ਦਰਸ਼ਨ ਨੂੰ aਜ਼ਾਗਰ ਕਰਕੇ ਉਹਨਾਂ ਸਿਖ ਦਰਸ਼ਨ ਨੂੰ ਅਧਿਅਨ ਦਾ ਅੰਤਰਰਾਸ਼ਟਰੀ ਚਿੰਤਨ ਦਾ ਵਿਸ਼ਾ ਬਣਾਇਆ ਹੈ। ਮਿੰਨੀ ਕਹਾਣੀ 'ਤੇ ਅਲੋਚਨਾ ਦਾ ਕੰਮ ਕਹਾਣੀਆਂ ਦੇ ਅਧਿਅਨ 'ਚ ਮੀਲ ਪੱਥਰ ਦਾ ਕੰਮ ਕਰੇਗਾ। ਉਹਨਾਂ ਦੇ ਨਿਬੰਧ ਅਤੇ ਸਫਰਨਾਮੇ ਬਹੁਤ ਗਿਆਨ ਭਰਭੂਰ ਅਤੇ ਮਨੋਰੰਜਕ ਹਨ। ਕੁਲ ਮਿਲਾ ਕੇ ਉਹ 30 ਕੁ ਕਿਤਾਬਾਂ ਦੇ ਲੇਖਕ, ਲਗਭਗ 1300 ਕੁ ਆਰਟੀਕਲ ਵੱਖ ਵੱਖ ਅਖਬਾਰਾਂ ਅਤੇ ਰਸਾਲਿਆਂ ਆਦਿ ਛਪ ਚੁਕੇ ਹਨ। ਔਸਤਨ ਮਹੀਨੇ ਦੇ 2-3 ਆਰਟੀਕਲ ਰੋਜ਼ਾਨਾ  ਅਖਬਾਰਾਂ ਛਪਦੇ ਰਹਿੰਦੇ ਹਨ। ਮੇਰੀ ਪੁਸਤਕ ' ਤ੍ਰੇੜਾਂ " ਦਾ ਮੁੱਖਬੰਧ ਅਤੇ ਸਂੈਕੜੇ ਪੁਸਤਕਾਂ ਦੇ  ਮੁੱਖਬੰਦ ਲਿਖਕੇ ਵੀ ਨਵੇਂ ਲੇਖਕਾ ਨੂੰ ਉਤਸਾਹਿਤ ਕਰਦੇ ਰਹਿਣਾ ਉਹ ਆਪਣੀ ਸਾਹਿਤਕ ਜਿੰਮੇਵਾਰੀ ਸਮਝਦੇ ਹਨ। ਪੁਸਤਕਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹਮੇਸ਼ਾ ਸਰਗਰਮ ਰਹਿਣ ਵਾਲੇ ਡਾ. ਅਨੂਪ ਸਿੰਘ  ਜੀ ਨੇ ਅਕਾਦਮੀ ਵਲੋਂ ਰਾਸਟਰ ਕਵੀ ਨੋਬਲ ਵਿਜੇਤਾ ਸ੍ਰੀ ਰਵਿੰਦਰਨਾਥ ਟੈਗੋਰ ਜੀ ਦੀਆਂ 1500 ਪੰਜਾਬੀ ਟ੍ਰਾਂਸਲੇਟ ਪੁਸਤਕਾਂ ਲੋਕਾਂ ਪਹੁੰਚਾਈਆਂ। ਅਕਾਦਮੀ 'ਚ ਉਹਨਾਂ ਦੇ ਕੰਮ ਦੀ ਸ਼ਲਾਘਾ ਨਾਲ ਬਟਾਲੇ ਦਾ ਨਾਮ ਅਤੇ ਮਾਣ ਵਧਿਆ ਹੈ। ਉਹਨਾਂ ਦੀ ਲੰਮੀ ਉਮਰ 'ਤੇ ਚੰਗੀ ਸਿਹਤ ਲਈ ਦੁਆ ਕਰਦਿਆਂ………