ਕਾਗਜ਼ਾਂ ਦੀ ਮਹਿਕ (ਕਾਵਿ ਵਿਅੰਗ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੱਫੇ ਨੋਟਾਂ ਵਾਲੇ ਜਦੋਂ ਫਿਰ ਆਏ ਲਗਦੇ
ਉਦੋਂ ਮਾਂ-ਬਾਪ ਭਾਈ ਵੀ ਪਰਾਏ ਲੱਗਦੇ
ਨਾਤੇ ਖੂਨ ਦਿਆਂ ਕੋਲੋਂ ਦੂਰ ਨੱਸੀ ਜਾਂਦਾ ਏ
ਬੰਦਾ ਕਾਗਜ਼ਾਂ ਨੰ,
ਕਾਗਜ਼ਾਂ ਨੂੰ ਵੇਖ-ਵੇਖ ਹੱਸੀ ਜਾਂਦਾ ਏ
ਓ..ਬੰਦਾ ਕਾਗਜ਼ਾਂ ਨੂੰ……

ਹੱਥ ਉੱਡਦੇ ਪਰਿੰਦਿਆਂ ਨੂੰ ਪਾਉਂਦਾ ਐ
ਫਲੈਟਾਂ ਲੰਬੀਆਂ ਜਹਾਜ਼ ਦੀਆਂ ਲਾਉਂਦਾ ਐ
ਨਾਲੇ ਸੱਚੇ-ਝੂਠੇ ਤਾਣਿਆਂ 'ਚ ਫਸੀ ਜਾਂਦਾ ਏ
ਬੰਦਾ ਕਾਗਜ਼ਾਂ ਨੰ,
ਕਾਗਜ਼ਾਂ ਨੂੰ ਵੇਖ-ਵੇਖ ਹੱਸੀ ਜਾਂਦਾ ਏ
ਓ..ਬੰਦਾ ਕਾਗਜ਼ਾਂ ਨੂੰ……

ਪਛਾਣ ਕਾਗਜ਼ਾਂ ਦੀ ਬੰਦੇ ਤੋਂ ਜ਼ਿਆਦਾ ਐ
ਹੁੰਦਾ ਕਾਗਜ਼ਾਂ ਦੇ ਨਾਲ ਧੱਕਾ ਵਾਅਦਾ ਐ
ਰਾਹ ਆਪਣੇ ਆਪ ਸਭ ਦੱਸੀ ਜਾਂਦਾ ਏ
ਬੰਦਾ ਕਾਗਜ਼ਾਂ ਨੰ,
ਕਾਗਜ਼ਾਂ ਨੂੰ ਵੇਖ-ਵੇਖ ਹੱਸੀ ਜਾਂਦਾ ਏ
ਓ..ਬੰਦਾ ਕਾਗਜ਼ਾਂ ਨੂੰ……

ਧੂਫਾਂ ਕਾਗਜ਼ਾਂ ਨੂੰ ਦੇ-ਦੇ ਰੱਖਦਾ
ਕਹਿੰਦਾ ਕੱਖ ਤੋਂ ਬਣਾਵੀਂ ਰੱਬਾ ਲੱਖ ਦਾ
ਡੋਰਾਂ ਉੱਡਦੇ ਪਤੰਗਾਂ ਵਾਂਗੂੰ ਕੱਸੀ ਜਾਂਦਾ ਐ
ਬੰਦਾ ਕਾਗਜ਼ਾਂ ਨੰ,
ਕਾਗਜ਼ਾਂ ਨੂੰ ਵੇਖ-ਵੇਖ ਹੱਸੀ ਜਾਂਦਾ ਏ
ਓ..ਬੰਦਾ ਕਾਗਜ਼ਾਂ ਨੂੰ……

ਕਰੰਸੀ ਮੁਲਕਾਂ ਦੀ ਭਾਵੇਂ ਵੱਖੋ-ਵੱਖ ਐ
ਟਿਕੀ ਸਾਰਿਆਂ ਦੀ ਗਾਂਧੀ ਨੋਟ ਅੱਖ ਐ
ਵੱਖੋ-ਵੱਖਰੇ ਸਵਾਦ ਸਾਰੇ ਚੱਖੀ ਜਾਂਦਾ ਏ
ਬੰਦਾ ਕਾਗਜ਼ਾਂ ਨੰ,
ਕਾਗਜ਼ਾਂ ਨੂੰ ਵੇਖ-ਵੇਖ ਹੱਸੀ ਜਾਂਦਾ ਏ
ਓ..ਬੰਦਾ ਕਾਗਜ਼ਾਂ ਨੂੰ……

'ਸਾਧੂ' ਆਖਦਾ ਸਬਰ ਬੰਦੇ ਕਰਲੈ
ਢਿੱਡ ਭੁੱਖਿਆਂ ਨੂੰ ਵੇਖ-ਵੇਖ ਭਰਲੈ
ਸੱਚ ਲੰਗੇਆਣਾ ਸਭ ਕੋਲ ਦੱਸੀ ਜਾਂਦਾ ਏ
ਬੰਦਾ ਕਾਗਜ਼ਾਂ ਨੰ,
ਕਾਗਜ਼ਾਂ ਨੂੰ ਵੇਖ-ਵੇਖ ਹੱਸੀ ਜਾਂਦਾ ਏ
ਓ..ਬੰਦਾ ਕਾਗਜ਼ਾਂ ਨੂੰ……