18
ਨੰਦ ਲਾਲ ਦੇ ਫੈਕਟਰੀ ਰਹਿਣ ਤਕ ਸ਼ਿਸ਼ਟਾਚਾਰ ਭਾਰੂ ਰਿਹਾ ਸੀ । ਉਹ ਸੀਨੀਅਰ ਵਕੀਲ ਸੀ । ਉਸਨੂੰ ਗੁੱਸਾ ਬਹੁਤ ਆਉਂਦਾ ਸੀ । ਦੂਜੀ ਵਾਰੀ ਕੋਈ ਸਵਾਲ ਪੁੱਛ ਲਏ ਉਹ ਲਿਫਾਫਾ ਵਗਾਹ ਕੇ ਮਾਰਦਾ
ਇਸੇ ਡਰੋਂ ਕਿਸੇ ਨੇ ਉਸ ਨਾਲ ਖੁਲ੍ਹ ਕੇ ਗੱਲ ਨਹੀਂ ਸੀ ਕੀਤੀ ।
ਸਿੰਗਲਾ ਉਨ੍ਹਾਂ ਦੇ ਹਾਣ ਦਾ ਸੀ । ਦੋਸਤ ਮਿੱਤਰ ਸੀ । ਉਸ ਨਾਲ ਦਿਲ ਦੀ ਗੱਲ ਹੋ ਸਕਦੀ ਸੀ ।
ਬਾਬੂ ਜੀ ਦੇ ਜਾਣ ਬਾਅਦ ਖੁੱਲ੍ਹ ਕੇ ਗੱਲਾਂ ਹੋਣ ਲੱਗੀਆਂ ।
"ਬਾਬੂ ਜੀ ਬੜੇ ਚਾਲੂ ਪੁਰਜੇ ਹਨ । ਫ਼ੀਸ ਤੋਂ ਇਲਾਵਾ ਹੋਰ ਕਿੰਨੀ ਕੁੰਡੀ ਲਾ ਗਏ?"
ਸਿੰਗਲੇ ਨੇ ਮਿੱਤਰਾਂ ਨੂੰ ਚੌਕਸ ਕਰਨ ਅਤੇ ਉਨ੍ਹਾਂ ਦੇ ਮਨਾਂ ਵਿਚ ਆਪਣੀ ਥਾਂ ਬਨਾਉਣ ਦੀ ਨੀਅਤ ਨਾਲ ਪੁੱਛਿਆ ।
ਨੰਦ ਲਾਲ ਨੇ ਅਜੇ ਦਾ ਮੂੰਹ ਬੰਨ੍ਹਿਆ ਸੀ । ਇਸ ਪੰਦਰਾਂ ਹਜ਼ਾਰ ਬਾਰੇ ਕਿਸੇ ਨਾਲ ਗੱਲ ਨਾ ਕੀਤੀ ਜਾਵੇ । ਰਿਸ਼ਵਤ ਦਾ ਮਾਮਲਾ ਸੀ । ਗੱਲ ਬਾਹਰ ਨਿਕਲਣ 'ਤੇ ਫ਼ਾਇਦਾ ਘੱਟ ਅਤੇ ਨੁਕਸਾਨ ਵੱਧ ਹੋਣਾ ਸੀ । ਬਦਨਾਮੀ ਤੋਂ ਡਰਦਾ ਅਫ਼ਸਰ ਕੰਮ ਉਲਟਾ ਕਰ
ਸਕਦਾ ਸੀ । ਉਹ ਭੇਤ ਖੋਲ੍ਹੇ ਜਾਂ ਨਾ । ਅਜੇ ਦੋਚਿੱਤੀ ਵਿਚ ਸੀ । ਵਿਨੇ ਭਾਂਪ ਚੁੱਕਾ ਸੀ ਕਿ ਦਾਲ ਵਿਚ ਕੁਝ ਕਾਲਾ ਹੈ । ਉਹ ਸਿੰਗਲੇ ਦੀ ਧਾਂਕ ਜਮਾਉਣ ਲਈ ਰਾਜ਼ ਉਗਲਾਉਣ ਦਾ ਯਤਨ ਕਰਨ ਲੱਗਾ ।
"ਥੋੜ੍ਹੇ ਜਿਹੇ ਲਏ ਹਨ । ਕਲਰਕਾਂ ਮੁਨਸ਼ੀਆਂ ਲਈ ।" ਪੰਕਜ ਨੇ ਚੁੱਪ ਤੋੜੀ ।
"ਬੜਾ ਖਰਾਂਟ ਹੈ ਬੁੜ੍ਹਾ ! ਡੇਢ ਲੱਖ ਲੈ ਕੇ ਸਬਰ ਨਹੀਂ ਆਇਆ । ਫਾਈਵ ਸਟਾਰ ਵਕੀਲ ਹੈ । ਅਹਿਲਕਾਰਾਂ ਦੀ ਫ਼ੀਸ ਵੀ ਫਾਈਵ ਸਟਾਰ ਰੇਟ ਦੇ ਹਿਸਾਬ ਨਾਲ ਲਈ ਹੋਏਗੀ ।"
ਸਿੰਗਲੇ ਦੇ ਹੱਥ ਨੰਦ ਲਾਲ ਦੀ ਕਮਜ਼ੋਰੀ ਲਗ ਚੁੱਕੀ ਸੀ । ਇਸ ਕਮਜ਼ੋਰੀ ਨੂੰ ਜੱਗਰ ਕਰਕੇ ਉਹ ਦੂਹਰਾ ਫ਼ਾਇਦਾ ਉਠਾਉਣਾ ਚਾਹੁੰਦਾ ਸੀ । ਪਹਲਾ, ਉਸਨੇ ਪੰਕਜ ਹੋਰਾਂ ਨੂੰ ਨੰਦ ਲਾਲ ਦੀ ਲੁੱਟ ਤੋਂ ਬਚਾ ਲੈਣਾ ਸੀ । ਦੂਜਾ, ਉਸਨੇ ਉਨ੍ਹਾਂ ਨੂੰ ਆਪਣੇ 'ਤੇ ਧਿਜਾ ਲੈਣਾ ਸੀ । ਅਜਿਹੇ ਕੇਸ ਵਿਚ ਪੈਸਾ ਪਾਣੀ ਵਾਂਗ ਵਹਿੰਦਾ ਹੈ । ਹਰ ਮੁਕਾਮ 'ਤੇ ਪੈਸੇ ਚੜ੍ਹਨੇ ਸਨ । ਹਰ ਮੁਕਾਮ 'ਤੇ ਵਿਚੋਲਿਆਂ ਨੂੰ ਹਿੱਸਾ ਪੱਤੀ ਮਿਲਣਾ ਸੀ । ਸਿੰਗਲਾ ਨੰਦ ਲਾਲ ਵਾਂਗ ਮੂੰਹ-ਮੰਗੀ ਫ਼ੀਸ ਨਹੀਂ ਸੀ ਲੈ ਸਕਦਾ । ਉਸਨੇ ਆਪਣਾ ਘਰ ਹਿੱਧਸੇ-ਪੱਤੀਆਂ ਨਾਲ ਪੂਰਾ ਕਰਨਾ ਸੀ । ਇਸ ਲਈ ਅਸਾਮੀ ਦਾ ਨੰਦ ਲਾਲ ਨਾਲੋਂ ਮੋਹ-ਭੰਗ ਹੋਣਾ ਜ਼ਰੂਰੀ ਸੀ ।
"ਦੇਖੋ ਕੰਮ ਹੋਣ 'ਤੇ ਆਪਾਂ ਨੂੰ ਲੈ ਦੇ ਕਰਨੀ ਪਏਗੀ । ਕਲਰਕਾਂ ਅਰਦਲੀਆਂ ਨੇ ਮੇਰੇ ਪਿੱਛੇ ਫਿਰਨੈ । ਦੂਹਰੀ ਫ਼ੀਸ ਆਪਾਂ ਦੇਣੀ ਨਹੀਂ । ਮੈਨੂੰ ਦੱਧਸੋ ਕਿਸ-ਕਿਸ ਦੇ ਨਾਂ ਦੇ ਕਿੰਨੇ-ਕਿੰਨੇ ਲੈ ਗਿਆ? ਉਨ੍ਹਾਂ ਨੂੰ ਮੈਂ ਬਾਬੂ ਪਿਛੇ ਲਾ ਦੇਵਾਂਗਾ ।"
ਸਿੰਗਲਾ ਵਕੀਲਾਂ ਵਾਲੀਆਂ ਚਲਾਕੀਆਂ ਵਰਤ ਕੇ ਮਸਲੇ ਦੀ ਤੈਅ ਤਕ ਜਾਣ ਲੱਗਾ ।
"ਪੰਦਰਾਂ ਹਜ਼ਾਰ ਲੈ ਗਏ । ਕਹਿੰਦੇ ਹਨ ਸੁਪਰਡੈਂਟ ਨਾਲ ਗੱਲ ਕਰਨੀ ਹੈ । ਦਰਖ਼ਾਸਤ ਮਰਜ਼ੀ ਦੇ ਜੱਜ ਕੋਲ ਲਗਵਾਣੀ ਹੈ । ਹੋਰ ਕਈਆਂ ਦੇ ਨਾਂ ਲੈਂਦੇ ਸਨ । ਸਾਨੂੰ ਕੀ ਪਤਾ ਹੈ ਕੌਣ ਕੀ ਹੁੰਦਾ ਹੈ ?"
ਨੀਰਜ ਲਕੋ ਰੱਖਣ ਦੇ ਹੱਕ ਵਿਚ ਨਹੀਂ ਸੀ । ਦੋਵੇਂ ਉਨ੍ਹਾਂ ਦੇ ਵਕੀਲ ਸਨ । ਗੱਲ ਸਪੱਸ਼ਟ ਹੋਣੀ ਚਾਹੀਦੀ ਸੀ ।
"ਕਰ ਦਿੱਤੀ ਨਾ ਉਹੋ ਗੱਲ । ਸਾਰਾ ਖਰਚ ਪੰਜ ਸੌ ਦਾ ਹੈ । ਸੁਪਰਡੈਂਟ ਨੂੰ ਫ਼ੀਸ ਦੇਵੋ ਜਾਂ ਨਾ ਇਕੋ ਗੱਲ ਹੈ । ਦਰਖਾਸਤਾਂ ਜੱਜ ਆਪ ਜੱਜਾਂ ਕੋਲ ਭੇਜਦਾ ਹੈ । ਇਕ ਸਟੈਨੋ, ਦੋ ਅਹਿਲਮੱਦ । ਰੀਡਰ ਅਤੇ ਚਪੜਾਸੀ । ਸਭ ਪੰਜਾਹ-ਪੰਜਾਹ ਦੀ ਮਾਰ । ਬਹੁਤੀ ਤੇਜ਼ੀ ਹੋਵੇ ਤਾਂ ਸੌ । ਚਲੋ ਕੋਈ ਨਹੀਂ । ਅੱਗੋਂ ਤੋਂ ਚੌਕਸ ਰਹਿਣਾ । ਜੇ ਬਾਬੂ ਜੀ ਕਿਸੇ ਅਹਿਲਕਾਰ ਦੇ ਨਾਂ ਦੇ ਪੈਸੇ ਮੰਗਣ, ਆਖ ਦੇਣਾ ਸਿੰਗਲੇ ਨੇ ਗੱਲ ਕਰ ਲਈ ਹੈ । ਆਪੇ ਪਿੱਛੋਂ ਲਹਿ ਜਾਏਗਾ । ਨਹੀਂ ਤਾਂ ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ ਹੋ ਜਾਣਗੀਆਂ । ਇਕ ਵਾਰ ਮੂੰਹ ਪੈ ਗਿਆ ਪਿੱਛੋਂ ਜਵਾਬ ਦੇਣਾ ਔਖਾ ਹੋ ਜਾਏਗਾ । ਮੈਂ ਤੁਹਾਨੂੰ ਸਾਵਧਾਨ ਕਰਕੇ ਆਪਣਾ ਫਰਜ਼ ਨਿਭਾਅ ਦਿੱਤਾ । ਅੱਗੇ ਤੁਹਾਡੀ ਮਰਜ਼ੀ ।"
"ਗੱਲ ਸਿਆਣੀ ਹੈ ।" ਆਖਦਾ ਪੰਕਜ ਸ਼ਸ਼ੋਪੰਜ ਵਿਚ ਪੈ ਗਿਆ । ਉਹ ਕਿਸ ਦੀ ਗੱਲ ਮੰਨੇ । ਦੋਵੇਂ ਦਰੁਸਤ ਲਗਦੇ ਸਨ । ਖ਼ੈਰ ! ਜਦੋਂ ਉੱਖਲੀ ਵਿਚ ਸਿਰ ਆ ਗਿਆ ਤਾਂ ਮੂੰਗਲੀਆਂ ਦਾ ਕੀ ਡਰ ? ਸੋਚ ਕੇ ਪੰਕਜ ਨੇ ਗੱਲ ਅੱਗੇ ਤੋਰੀ ।
"ਪੈਸਿਆਂ ਦਾ ਝੰਜਟ ਛੱਡੋ । ਜਿਹੜੇ ਤੁਹਾਡੇ ਕੋਲੋਂ ਮੰਗਣਗੇ ਉਨ੍ਹਾਂ ਨੂੰ ਤੁਸੀਂ ਦੇ ਦਿਓ। ਦਸ ਵੀਹ ਹਜ਼ਾਰ ਹੋਰ ਲਗ ਜਾਏਗਾ । ਇਹ ਦੱਸੋ ਪੇਸ਼ਗੀ ਜ਼ਮਾਨਤ ਮਿਲ ਵੀ ਜਾਏਗੀ?"
"ਸੱਚੀ ਗੱਲ ਸਮਝ ਲਓ । ਅਖ਼ਬਾਰਾਂ ਵਿਚ ਬਹੁਤ ਖ਼ਬਰਾਂ ਲਗ ਗਈਆਂ ਹਨ।
ਯੂਨੀਵਰਸਿਟੀ ਵਿਚ ਹੜਤਾਲ ਹੈ । ਸ਼ਹਿਰ ਵਿਚ ਜਲੂਸ ਨਿਕਲ ਰਿਹਾ ਹੈ । ਇਸ ਸਭ ਦਾ ਜੱਜਾਂ 'ਤੇ ਅਸਰ ਪਏਗਾ । ਪੁਲਿਸ ਸਾਡੀ ਸਹਾਇਤਾ ਕਰਨੋਂ ਘਬਰਾਏਗੀ । ਹਾਲੇ ਬਜ਼ਾਰ ਗਰਮ ਹੈ । ਫੇਰ ਵੀ ਆਪਾਂ ਹਿੰਮਤ ਨਹੀਂ ਹਾਰਨੀ । ਮਿਲੀ ਅਸਫ਼ਲਤਾ ਤੋਂ ਘਬਰਾਉਣਾ ਨਹੀਂ । ਬੜੇ ਰਾਹ ਹਨ ਕਾਮਯਾਬੀ ਤਕ ਪੁੱਜਣ ਦੇ । ਸੈਸ਼ਨ ਜੱਜ ਵਧੀਆ ਬੰਦਾ ਹੈ ।
ਦਰਖ਼ਾਸਤ ਆਪਣੇ ਕੋਲ ਰੱਖ ਲਏ, ਚੰਗਾ ਹੈ । ਉਹ ਕਿਸੇ ਦਬਾਅ ਅੱਗੇ ਨਹੀਂ ਝੁੱਕਦਾ ।"
"ਸੈਸ਼ਨ ਜੱਜ ਦਾ ਕੋਈ ਬੰਦਾ ?"
"ਸੱਚੀ ਗੱਲ ਇਹ ਹੈ ਕਿ ਉਸਦਾ ਕੋਈ ਬੰਦਾ ਨਹੀਂ । ਹਿੱਕ ਥਾਪੜ ਕੇ ਉਸ ਤੋਂ ਕੰਮ ਕਰਾਉਣ ਦੇ ਦਾਅਵੇਦਾਰ ਬਥੇਰੇ ਮਿਲਣਗੇ ਪਰ ਉਸ ਦੀ ਕੋਠੀ ਵੜਨ ਦੀ ਕਿਸੇ ਦੀ ਹਿੰਮਤ ਨਹੀਂ । ਇਹ ਮਸਲਾ ਰੱਬ 'ਤੇ ਛੱਡ ਦੇਵੋ ।"
"ਹੋਰ ਕੀ ਕੀਤਾ ਜਾਵੇ ?"
"ਫੌਰੀ ਕਰਨ ਵਾਲੀ ਗੱਲ ਇਹ ਕਿ ਕਿਵੇਂ ਨਾ ਕਿਵੇਂ ਪੁਲਿਸ ਤਕ ਪਹੁੰਚ ਕੀਤੀ ਜਾਵੇ । ਪੁਲਿਸ ਕਪਤਾਨ ਨੂੰ ਬੰਨ੍ਹਿਆ ਜਾਵੇ । ਫੇਰ ਰੈਂਕ ਮੁਤਾਬਕ ਛੋਟੇ ਥਾਣੇਦਾਰਾਂ ਦੀ ਮੁੱਠੀ ਗਰਮ ਕੀਤੀ ਜਾਵੇ । ਹਰ ਰੁਤਬੇ ਦੀ ਆਪਣੀ ਅਹਿਮੀਅਤ ਹੈ । ਸਭ ਦਾ ਮਾਣ ਕਰੋ ।"
"ਪੁਲਿਸ ਕਪਤਾਨ ਦਾ ਕੋਈ ਸਹੀ ਬੰਦਾ?"
"ਬੰਦੇ ਉਸਦੇ ਬਥੇਰੇ ਹਨ । ਪਰ ਜੇ ਮੇਰੀ ਮੰਨਣੀ ਹੈ ਤਾਂ ਸਿੱਧੀ ਪਹੁੰਚ ਕਰੋ । ਜੇ ਕਿਸੇ ਸਿਆਸੀ ਬੰਦੇ ਜਾਂ ਰਿਸ਼ਤੇਦਾਰ ਦੇ ਪਿੱਛੇ ਭੱਜੇ, ਨਾਲੇ ਖੱਜਲ-ਖ਼ੁਆਰ ਹੋਵੋਗੇ ਨਾਲੇ ਵੱਧ ਖ਼ਰਚ ਹੋ ਜਾਏਗਾ । ਸਿਫਾਰਸ਼ੀ ਪਹਿਲਾਂ ਆਪਣਾ ਢਿੱਡ ਭਰੇਗਾ । ਸਿਧੇ ਜਾਉਗੇ, ਅਫ਼ਸਰ ਖੁਸ਼ ਹੋਏਗਾ ।"
"ਸਿੱਧਧੇ ਕਿਵੇਂ ਜਾਈਏ? ਉਹ ਕਪਤਾਨ ਹੈ । ਫੜ ਕੇ ਅੰਦਰ ਕਰ ਦਿਊ ।"
"ਮੇਰਾ ਮਤਲਬ ਇੰਝ ਸਿੱਧੇ ਜਾਣ ਤੋਂ ਥੋੜ੍ਹਾ ਹੈ । ਮਤਲਬ ਹੈ ਸਿਫਾਰਸ਼ ਦੀ ਥਾਂ ਦਲਾਲ ਫੜੋ ।"
"ਦਲਾਲ ਦੱਸੋ ਕੌਣ ਹੈ ?"
"ਚੁੱਪ ਕਰਕੇ ਮੇਲੂ ਡੇਅਰੀ ਵਾਲੇ ਕੋਲ ਚਲੇ ਜਾਓ । ਉਹ ਸਾਫ਼-ਸੁਥਰਾ ਬੰਦਾ ਹੈ । ਦਸ ਹਜ਼ਾਰ ਆਪ ਲਏਗਾ । ਮੂੰਹੋਂ ਮੰਗ ਕੇ । ਗੱਲ ਜੋ ਕਰੇਗਾ ਸੌਲਾਂ ਆਨੇ ਸਹੀ ਹੋਏਗੀ । ਤੁਹਾਡੇ ਬੰਦੇ ਨੂੰ ਨਾਲ ਲੈ ਕੇ ਜਾਏਗਾ । ਗੱਲ ਮੂੰਹ 'ਤੇ ਕਰੇਗਾ । ਤੁਹਾਡੇ ਹੱਥੀਂ ਪੈਸੇ
ਦਿਵਾਏਗਾ । ਅੱਗੇ-ਪਿੱਛੇ ਲੋੜ ਪਈ ਨਾਲ ਜਾਏਗਾ ।"
"ਠੀਕ ਹੈ । ਅਸੀਂ ਹੁਣੇ ਉਸ ਕੋਲ ਜਾਂਦੇ ਹਾਂ ।"
"ਜਾਓ । ਕੋਈ ਦਿੱਕਤ ਆਵੇ ਮੈਨੂੰ ਫ਼ੋਨ ਕਰ ਦੇਣਾ । ਰਾਤ ਨੂੰ ਦਸ ਵਜੇ ਬਾਅਦ ਮੈਂ ਫ਼ੋਨ ਬੰਦ ਕਰ ਦਿੰਦਾ ਹਾਂ । ਅੱਜ ਖੁੱਲ੍ਹਾ ਰੱਖਾਂਗਾ । ਜਦੋਂ ਮਰਜ਼ੀ ਉਠਾ ਲੈਣਾ । ਹੁਣ ਮੈਂ ਚਲਦਾ ਹਾਂ । ਸਰਕਾਰੀ ਵਕੀਲ ਮੈਨੂੰ ਉਡੀਕ ਰਿਹਾ ਹੋਣਾ ਹੈ ।"
ਘੜੀ ਦੇਖਦਾ ਸਿੰਗਲਾ ਘਰ ਜਾਣ ਲਈ ਉੱਠ ਖੜੋਤਾ ।
"ਬੈਠੋ ਸਿੰਗਲਾ ਸਾਹਿਬ ! ਤੁਸੀਂ ਆਪਣੀ ਫ਼ੀਸ ਦੱਸੀ ਨਹੀਂ । ਚਾਰ ਘੰਟੇ ਹੋ ਗਏ ਮਗਜ਼-ਖਪਾਈ ਕਰਦਿਆਂ ਨੂੰ ।"
ਸਿੰਗਲੇ ਦਾ ਹੱਥ ਫੜ ਕੇ ਬੈਠਾਉਂਦੇ ਅਜੇ ਨੇ ਉਸਨੂੰ ਰੋਕਿਆ ।
ਅੰਨ੍ਹਾ ਕੀ ਭਾਲੇ ਦੋ ਅੱਖਾਂ ? ਹੋਰ ਸਿੰਗਲੇ ਨੂੰ ਕੀ ਚਾਹੀਦਾ ਸੀ ?
"ਫ਼ੀਸ ਆਪਣਿਆਂ ਤੋਂ ਥੋੜ੍ਹਾ ਲਈਦੀ ਹੈ । ਇਹ ਮੇਰਾ ਆਪਣਾ ਕੰਮ ਹੈ ।"
ਮੁੜ ਕੁਰਸੀ ਸੰਭਾਲਦੇ ਸਿੰਗਲੇ ਨੇ ਮਲਵੀਂ ਜੀਭ ਨਾਲ ਦੋਸਤਾਂ ਦਾ ਮਾਨ ਰੱਖਿਆ।
"ਘੋੜਾ ਘਾਹ ਨਾਲ ਦੋਸਤੀ ਪਾਏਗਾ ਤਾਂ ਖਾਏਗਾ ਕੀ ? ਆਪਣੇ ਕੋਲ ਯਾਰਾਂ ਦੋਸਤਾਂ ਨੇ ਆਉਣੈ । ਯਾਰੀ ਦੋਸਤੀ ਇਕ ਥਾਂ । ਕਾਰੋਬਾਰ ਦੂਸਰੀ ਥਾਂ । ਤੁਸੀਂ ਆਪਣੀ ਫ਼ੀਸ ਦੱਸੋ ।"
ਵਿਨੇ ਸਿੰਗਲਾ ਦਾ ਪੱਖ ਪੂਰਨ ਲੱਗਾ ।
"ਮੰਗਣਾ ਮੈਂ ਕੀ ਹੈ ! ਜਿਹੜੇ ਦੇਵੋਗੇ ਚੁੱਪ ਕਰਕੇ ਜੇਬ ਵਿਚ ਪਾ ਲਵਾਂਗਾ ।"
"ਫੇਰ ਵੀ ਕੁਝ ਤਾਂ ਦੱਧਸੋ ?" ਪੰਕਜ ਨੇ ਪੰਜ-ਪੰਜ ਸੌ ਦੇ ਨੋਟਾਂ ਵਾਲੀ ਗੁੱਟੀ ਜੇਬ ਵਿਚੋਂ ਕੱਢ ਕੇ ਹੱਥ ਵਿਚ ਫੜਦਿਆਂ ਪੁੱਧਛਿਆ ।
ਸਿੰਗਲਾ ਕਿੰਨੀ ਫ਼ੀਸ ਮੰਗੇ ਉਸ ਨੂੰ ਸੁਝ ਨਹੀਂ ਸੀ ਰਿਹਾ । ਗਿਆਰਾਂ ਹਜ਼ਾਰ ਉਸ ਦੀ ਵੱਧ ਤੋਂ ਵੱਧ ਫ਼ੀਸ ਸੀ । ਆਮ ਤੌਰ 'ਤੇ ਉਸ ਨੂੰ ਪਚਵੰਜਾ ਸੌ ਮਿਲਦਾ ਸੀ । ਘੱਟ ਵੀ ਚੱਲ ਜਾਂਦੀ ਸੀ । ਇਥੇ ਘੱਟ ਮੰਗੇ ਜਾਂ ਵੱਧ ? ਉਹ ਕਿਸੇ ਨਤੀਜੇ 'ਤੇ ਨਹੀਂ ਸੀ ਪੁੱਜ
ਰਿਹਾ ।
"ਮੈਂ ਕਿਹੜਾ ਬਾਬੂ ਜੀ ਹਾਂ ਕਿ ਲੱਖਾਂ ਵਿਚ ਮੰਗਾਂਗਾ । ਮੈਨੂੰ ਉਨ੍ਹਾਂ ਦਾ ਮੁਨਸ਼ੀਆਨਾ ਦੇ ਦੇਣਾ । ਹੋਰ ਦੱਸੋ !"
"ਜਾਨੀ ਪੰਦਰਾਂ ਹਜ਼ਾਰ !" ਵਿਨੇ ਨੇ ਦਸ ਫੀਸਦੀ ਦੇ ਹਿਸਾਬ ਨਾਲ ਹਿਸਾਬ ਲਾ ਕੇ ਆਖਿਆ ।
"ਲਓ ਬਾਈ ਹਜ਼ਾਰ !" ਪੰਕਜ ਨੇ ਪੰਜ-ਪੰਜ ਸੌ ਦੇ ਚੁਤਾਲੀ ਨੋਟ ਸਿੰਗਲੇ ਦੀ ਜੇਬ ਵਿਚ ਪਾ ਦਿੱਤੇ ।
"ਸਰਕਾਰੀ ਵਕੀਲ ਦਾ ਖਰਚਾ ਵੀ ਲੈ ਲਓ ।"
"ਕਿਉਂ ਛਿੱਤਰ ਮਾਰਦੇ ਹੋ ! ਹਰ ਰੋਜ਼ ਇਕੱਠੇ ਖਾਂਦੇ ਪੀਂਦੇ ਹਾਂ ।"
ਸਿੰਗਲਾ ਮਿਲੀ ਫ਼ੀਸ ਤੋਂ ਸੰਤੁਸ਼ਟ ਸੀ । ਉਹ ਭੁੱਖ ਦਿਖਾ ਕੇ ਆਪਣਾ ਵਕਾਰ ਨਹੀਂ ਸੀ ਘਟਾਉਣਾ ਚਾਹੁੰਦਾ ।
"ਕੋਈ ਹੋਰ ਸਾਵਧਾਨੀ ?"
"ਮੇਰਾ ਖਿਆਲ ਹੈ ਆਪਾਂ ਨੂੰ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੀਦਾ । ਘਰ ਵਿਚ ਜੇ ਕੋਈ ਗਲਤ ਚੀਜ਼ ਪਈ ਹੈ ਉਸਨੂੰ ਇਧਰ-ਉਧਰ ਕਰ ਦਿਓ । ਪੁਲਿਸ ਦਾ ਕੋਈ ਵਸਾਹ ਨਹੀਂ । ਘਰੋਂ ਕੋਈ ਹੋਰ ਚੀਜ਼ ਨਾ ਮਿਲੇ ਤਾਂ ਵਿਸਕੀ ਦਾ ਕੇਸ ਪਾ ਦੇਵੇ । ਫੜੇ
ਦਸਤਾਵੇਜ਼ਾਂ ਨੂੰ ਇਨਕਮ ਟੈਕਸ ਵਾਲਿਆਂ ਕੋਲ ਭੇਜ ਦੇਵੇ । ਘਰ ਪਏ ਕੈਸ਼ ਨੂੰ ਹਵਾਲੇ ਦੀ ਰਕਮ ਬਣਾ ਕੇ ਕੋਈ ਨਵੀਂ ਮੁਸੀਬਤ ਗਲ ਪਾ ਦੇਵੇ । ਅਸਲਾ, ਵਿਸਕੀ, ਸੋਨਾ, ਕੈਸ਼ ਸਭ ਖਿੰਡਾ ਦੇਵੋ ।"
ਸਿੰਗਲੇ ਦੀ ਇਸ ਰਾਏ ਨੇ ਦੋਸਤਾਂ ਦੇ ਦਿਲ ਮੋਹ ਲਏ ।
ਘਰ ਵਿਚ ਅਜਿਹਾ ਬਹੁਤ ਕੁਝ ਪਿਆ ਸੀ । ਇਹ ਸਭ ਗ਼ੈਰ-ਕਾਨੂੰਨੀ ਸੀ, ਇਹ ਕਿਸੇ ਦੇ ਧਿਆਨ ਵਿਚ ਨਹੀਂ ਸੀ ।
ਤੁਰੰਤ ਸਿੰਗਲੇ ਦੀ ਹਦਾਇਤ 'ਤੇ ਅਮਲ ਹੋਇਆ । ਨੀਰਜ ਨੇ ਘਰ ਫ਼ੋਨ ਖੜਕਾਇਆ । ਸਾਰਾ ਵਾਧੂ ਸਮਾਨ ਰਿਸ਼ਤੇਦਾਰਾਂ ਦੇ ਘਰ ਪਹੁੰਚਾ ਦਿਓ ।
19
ਸਿੰਗਲੇ ਨੂੰ ਤੋਰ ਕੇ ਸਾਰੇ ਮਿੱਤਰ ਸਿਰ ਜੋੜ ਕੇ ਬੈਠ ਗਏ ।
ਵਕੀਲਾਂ ਕੋਲੋਂ ਮਿਲੇ ਸੁਝਾਵਾਂ ਉਪਰ ਵਿਚਾਰ ਹੋਣ ਲੱਗੀ ।
ਸਿੰਗਲਾ ਕਹਿੰਦਾ ਸੀ, ਸੈਸ਼ਨ ਜੱਜ ਤਕ ਪਹੁੰਚ ਕਰਨ ਦੀ ਲੋੜ ਨਹੀਂ । ਨੰਦ ਲਾਲ ਦੀ ਸਲਾਹ ਉਲਟ ਸੀ । ਸਿੰਗਲਾ ਕਹਿੰਦਾ ਸੀ ਸੈਸ਼ਨ ਜੱਜ ਕਿਸੇ ਦੀ ਮੰਨਦਾ ਨਹੀਂ । ਨੰਦ ਲਾਲ ਕਹਿੰਦਾ ਸੀ ਕਿਧਰੇ ਹੋਰ ਦਾਲ ਨਾ ਗਲੀ ਤਾਂ ਮੇਰੇ ਕੋਲ ਆ ਜਾਓ ।
ਸਿੰਗਲਾ ਨੰਦ ਲਾਲ ਦੀਆਂ ਫੜ੍ਹਾਂ ਬਾਰੇ ਉਨ੍ਹਾਂ ਨੂੰ ਸੁਚੇਤ ਕਰ ਚੁੱਕਾ ਸੀ । ਬਾਬੂ ਦੇ ਉੱਚੇ ਰੇਟਾਂ ਬਾਰੇ ਉਨ੍ਹਾਂ ਨੂੰ ਪਹਿਲਾਂ ਤਜਰਬਾ ਹੋ ਚੁੱਕਾ ਸੀ ।
ਫੇਰ ਕੀਤਾ ਜਾਵੇ ਤਾਂ ਕੀ ? ਬਾਬੂ ਦੀ ਮੰਨੀ ਜਾਵੇ ਜਾਂ ਸਿੰਗਲੇ ਦੀ ।
ਸੋਚ ਵਿਚਾਰ ਕੇ ਵਿਚਕਾਰਲਾ ਰਾਹ ਲੱਧਭਿਆ ਗਿਆ । ਸੈਸ਼ਨ ਜੱਜ ਤਕ ਪਹੁੰਚ ਜ਼ਰੂਰ ਕੀਤੀ ਜਾਵੇ । ਪਰ ਕਿਸੇ ਦਲਾਲ ਦੇ ਧੱਕੇ ਨਾ ਚੜ੍ਹਿਆ ਜਾਵੇ । ਕੋਈ ਨਿੱਜੀ ਦੋਸਤ ੜਿਆ ਜਾਵੇ ।
ਕਈ ਨਾਂ ਵਿਚਾਰੇ ਗਏ । ਸਹਿਮਤੀ ਹਾਈ ਕੋਰਟ ਦੇ ਰਜਿਸਟਰਾਰ ਪ੍ਰਤਾਪ ਸਿੰਘ ਦੇ ਨਾਂ 'ਤੇ ਹੋਈ ।
ਕੁਝ ਸਾਲ ਪਹਿਲਾਂ ਉਹ ਮਾਇਆ ਨਗਰ ਵਿਚ ਅਡੀਸ਼ਨਲ ਸੈਸ਼ਨ ਜੱਜ ਲੱਗਾ ਹੋਇਆ ਸੀ । ਮੋਹਨ ਲਾਲ ਨਾਲ ਉਸਦੀ ਦੋਸਤੀ ਸਤਲੁਜ ਕਲੱਬ ਵਿਚ ਹੋਈ ਸੀ ।
ਉਨ੍ਹੀਂ ਦਿਨੀਂ ਮੋਹਨ ਲਾਲ ਇਕ ਨਵੀਂ ਕਾਲੋਨੀ ਉਸਾਰ ਰਿਹਾ ਸੀ । ਮੋਹਨ ਲਾਲ ਜਦੋਂ ਕੋਈ ਨਵੀਂ ਕਾਲੋਨੀ ਉਸਾਰਦਾ ਸੀ ਤਾਂ ਕੁਝ ਚੁਨਵੇਂ ਪਲਾਟ ਅਫ਼ਸਰਾਂ ਲਈ ਰਾਖਵੇਂ ਰੱਖਦਾ ਸੀ । ਪਹਿਲਾ ਕਿਸੇ ਸੈਸ਼ਨ ਜੱਜ ਲਈ, ਦੂਜਾ ਪੁਲਿਸ ਕਪਤਾਨ ਜਾਂ ਉਸ ਤੋਂ ਕਿਸੇ
ਵੱਡੇ ਅਫ਼ਸਰ ਲਈ । ਤੀਜਾ, ਤਹਿਸੀਲਦਾਰ, ਐਸ.ਡੀ.ਐਮ. ਜਾਂ ਡੀ.ਸੀ. ਲਈ । ਚੌਥਾ ਇਨਕਮ ਟੈਕਸ ਦੇ ਕਿਸੇ ਅਫ਼ਸਰ ਅਤੇ ਪੰਜਵਾਂ ਮਿਊਂਸਪਲ ਕਾਰਪੋਰੇਸ਼ਨ ਦੇ ਮੇਅਰ ਜਾਂ ਕਮਿਸ਼ਨਰ ਲਈ । ਲੋੜ ਅਨੁਸਾਰ ਵਾਧ-ਘਾਟ ਵੀ ਹੋ ਜਾਂਦੀ ਸੀ ।
ਇੰਝ ਮੋਹਨ ਲਾਲ ਆਪਣੀ ਇਕ ਨੀਤੀ ਤਹਿਤ ਕਰਦਾ ਸੀ । ਇਸ ਨੀਤੀ ਤਹਿਤ ਸਭ ਨੂੰ ਫ਼ਾਇਦਾ ਹੁੰਦਾ ਸੀ ।
ਅਫ਼ਸਰਾਂ ਦਾ ਕਾਲਾ ਧਨ ਖਪ ਜਾਂਦਾ ਸੀ । ਮੁਨਾਫ਼ਾ ਵੀ ਚੰਗਾ ਹੋ ਜਾਂਦਾ ਸੀ ।
ਮੋਹਨ ਲਾਲ ਅਫ਼ਸਰਾਂ ਕੋਲੋਂ ਜ਼ਮੀਨ ਦੀ ਲਾਗਤ ਲੈਂਦਾ ਸੀ । ਕਾਲੋਨੀ ਦੇ ਵਿਕਾਸ ਉਪਰ ਹੋਏ ਖਰਚੇ ਦੀ ਵੀ ਉਨ੍ਹਾਂ ਨੂੰ ਛੋਟ ਹੁੰਦੀ ਸੀ ।
ਇਵਜ ਵਿਚ ਮੋਹਨ ਲਾਲ ਨੂੰ ਆਪਣੇ ਪ੍ਰੋਜੈਕਟ ਵਿਚ ਨਿਵੇਸ਼ ਕਰਨ ਲਈ ਖੁਲ੍ਹਾ ਪੈਸਾ ਮਿਲ ਜਾਂਦਾ ਸੀ । ਲੋੜ ਪੈਣ 'ਤੇ ਅਫ਼ਸਰ ਘੱਟ ਵਿਆਜ 'ਤੇ ਰਕਮ ਦੇ ਬੋਰੇ ਉਸ ਵੱਲ ਭੇਜ ਦਿੰਦੇ ਸਨ ।
ਅਫ਼ਸਰਾਂ ਨੂੰ ਪਲਾਟ ਦੇਣ ਦਾ ਮੋਹਨ ਲਾਲ ਨੂੰ ਇਕ ਹੋਰ ਵੱਡਾ ਫ਼ਾਇਦਾ ਹੁੰਦਾ ਸੀ । ਜੇ ਕਾਲੋਨੀ ਬਜ਼ਾਰ ਦੇ ਭਾਅ ਜ਼ਮੀਨ ਖਰੀਦ ਕੇ ਉਸਾਰੀ ਜਾਵੇ ਫੇਰ ਖੱਟਣ ਨੂੰ ਕੁਝ ਨਹੀਂ ਸੀ । ਮੋਹਨ ਲਾਲ ਨੂੰ ਦੋ ਪੈਸੇ ਤਾਂ ਟੱਕਰਦੇ ਸਨ ਜੇ ਕੋਈ ਝਗੜੇ ਵਾਲੀ ਜ਼ਮੀਨ ਕੌਡੀਆਂ ਦੇ ਭਾਅ ਮਿਲੇ । ਕੌਡੀਆਂ ਦੇ ਭਾਅ ਮਿਲੀ ਜ਼ਮੀਨ ਮੁਕੱਦਮਿਆਂ ਦੀ ਖਾਣ ਹੁਮਦਿ ਸੀ । ਕਦੇ ਕੋਈ ਵਾਰਿਸ ਬੰਦੀ ਲੈ ਆਉਂਦਾ, ਕਦੇ ਕੋਈ ਪੁਲਿਸ ਚੜ੍ਹਾ ਲਿਆਉਂਦਾ । ਕੋਈ ਇਨਕਮ ਟੈਕਸ ਵਾਲਿਆਂ ਨੂੰ ਚਿੱਠੀ ਪਾ ਦਿੰਦਾ, ਕੋਈ ਚੜ੍ਹਦੇ ਇੰਤਕਾਲ ਵਿਚ ਟੰਗ ਅੜਾ
ਦਿੰਦਾ ।
ਜਿਸ ਮਹਿਕਮੇ ਵੱਲੋਂ ਕੋਈ ਅੜਚਣ ਹੁੰਦੀ ਮੋਹਨ ਲਾਲ ਉਸੇ ਮਹਿਕਮੇ ਦੇ ਅਫ਼ਸਰ ਨੂੰ ਅੱਗੇ ਕਰ ਦਿੰਦਾ । ਆਪਣਾ ਹਿਤ ਕਾਲੋਨੀ ਨਾਲ ਜੁੜਨ ਕਰਕੇ ਅਫ਼ਸਰ ਆਪੇ ਮਸਲਾ ਸੁਲਝਾ ਦਿੰਦਾ । ਕਈ ਕੰਮ ਅਫ਼ਸਰਾਂ ਦੀ ਆਪਣੀ ਕਲਮ ਨਾਲ ਹੋ ਜਾਂਦੇ । ਬਾਕੀ ਨਾਲ
ਦੇ ਅਫ਼ਸਰਾਂ ਕੋਲੋਂ ਕਰਵਾ ਲੈਂਦੇ ।
ਮੋਹਨ ਲਾਲ ਦੀ ਇਸ ਹੁਸ਼ਿਆਰੀ ਕਾਰਨ ਉਸਦੀ ਕਾਲੋਨੀ ਦੀ ਉਸਾਰੀ ਵਿਚ ਕਦੇ ਕੋਈ ਵਿਘਨ ਨਹੀਂ ਸੀ ਪਿਆ । ਇਸ ਵਿਉਪਾਰ ਵਿਚ ਉਸਦੀ ਚੰਗੀ ਭੱਲ ਸੀ । ਕਾਲੋਨੀ ਕੱਟੀ ਪਿਛੋਂ ਜਾਂਦੀ, ਵਿਕ ਪਹਿਲਾਂ ਜਾਂਦੀ ।
ਪ੍ਰਤਾਪ ਸਿੰਘ ਨੂੰ ਮੋਹਨ ਲਾਲ ਨੇ ਚਾਰ ਸੌ ਗੱਜ ਦਾ ਇਕ ਪਲਾਟ ਅਤੇ ਤਿੰਨ ਦੁਕਾਨਾਂ ਦਿੱਤੀਆਂ ਸਨ ।
ਨਵੀਂ ਕਾਲੋਨੀ ਦੇ ਪਹਿਲਾਂ ਵਿਕਦੇ ਪਲਾਟਾਂ ਦੀ ਕੀਮਤ ਘੱਟ ਪੈਂਦੀ ਸੀ । ਜਿਉਂ ਜਿਉਂ ਪਲਾਟ ਵਿਕਦੇ ਜਾਂਦੇ ਸਨ, ਤਿਉਂ-ਤਿਉਂ ਮੁੱਲ ਵਧਦਾ ਜਾਂਦਾ ਸੀ । ਜਦੋਂ ਪਲਾਟ ਕੋਠੀਆਂ ਵਿਚ ਬਦਲ ਜਾਂਦੇ, ਮੁੱਲ ਅਸਮਾਨ ਛੋਹਣ ਲਗਦੇ ।
ਪ੍ਰਤਾਪ ਸਿੰਘ ਨੂੰ ਕਿਹੜਾ ਪੈਸੇ ਦੀ ਘਾਟ ਸੀ । ਉਨ੍ਹਾਂ ਨੇ ਆਪਣਾ ਪਲਾਟ ਸਭ ਤੋਂ ਪਿੱਛੋਂ ਵੇਚਿਆ ਸੀ । ਉਨ੍ਹਾਂ ਨੂੰ ਲੱਖਾਂ ਰੁਪਏ ਮੁਨਾਫ਼ਾ ਹੋਇਆ ਸੀ । ਦੁਕਾਨਾਂ ਹਾਲੇ ਕੋਲ ਸਨ। ਪੰਜਾਹ ਹਜ਼ਾਰ ਵਾਲੀ ਦੁਕਾਨ ਪੰਜ ਲੱਖ ਦੀ ਹੋਈ ਪਈ ਸੀ ।
ਇਹੋ ਨਹੀਂ, ਮੋਹਨ ਲਾਲ ਨੇ ਅਜਿਹੇ ਕਈ ਹੋਰ ਫ਼ਾਇਦੇ ਉਨ੍ਹਾਂ ਨੂੰ ਪਹੁੰਚਾਏ ਸਨ ।
ਦੋਸਤੀ ਪਰਿਵਾਰਕ ਸਾਂਝ ਵਿਚ ਬਦਲ ਗਈ ਸੀ । ਕਿਸੇ ਐਤਵਾਰ ਮੋਹਨ ਲਾਲ ਸਮੇਤ ਪਰਿਵਾਰ ਪ੍ਰਤਾਪ ਸਿੰਘ ਦੀ ਕੋਠੀ ਹੁੰਦਾ, ਕਿਸੇ ਐਤਵਾਰ ਪ੍ਰਤਾਪ ਸਿੰਘ ਉਨ੍ਹਾਂ ਦੀ ਕੋਠੀ।
ਜਦੋਂ ਪ੍ਰਤਾਪ ਸਿੰਘ ਬਦਲ ਕੇ ਗਿਆ ਫੇਰ ਵੀ ਲੰਘਦੇ ਵੜਦੇ ਗੇੜਾ ਮਾਰ ਕੇ ਜਾਂਦਾ ਸੀ । ਬਹੁਤ ਆਉਣ-ਜਾਣ ਮੋਹਨ ਲਾਲ ਦੀ ਮੌਤ ਬਾਅਦ ਘਟਿਆ ਸੀ । ਹਾਲੇ ਵੀ ਦੁਸਹਿਰੇ, ਦਿਵਾਲੀ ਨੂੰ ਪੰਕਜ ਹਾਜ਼ਰੀ ਲਗਵਾ ਕੇ ਆਉਂਦਾ ਸੀ । ਪਰਿਵਾਰਕ ਸੰਬੰਧ ਉਸੇ ਤਰ੍ਹਾਂ
ਕਾਇਮ ਸਨ ।
ਮੋਹਨ ਲਾਲ ਦੇ ਹੋਰ ਜੱਜਾਂ ਨਾਲ ਵੀ ਸੰਬੰਧ ਸਨ ਪਰ ਜ਼ਿਆਦਾ ਵਿਸ਼ਵਾਸ ਉਹ ਪ੍ਰਤਾਪ ਸਿੰਘ 'ਤੇ ਕਰਦਾ ਸੀ ।
ਪ੍ਰਤਾਪ ਸਿੰਘ ਵਿਚ ਇਕ ਵਾਧਾ ਸੀ । ਉਹ ਆਪਣੇ ਅਫ਼ਸਰਾਂ ਨਾਲ ਬਣਾ ਕੇ ਰੱਖਦਾ ਸੀ । ਅਫ਼ਸਰਾਂ ਦੀ ਕੋਠੀ ਗੇੜਾ ਮਾਰਦਾ ਸੀ । ਬੱਚਿਆਂ ਨੂੰ ਖ਼ਰੀਦੋ-ਫ਼ਰੋਖਤ ਕਰਵਾਉਂਦਾ ਸੀ । ਅਫ਼ਸਰਾਂ ਦੇ ਬੈਡਰੂਮ ਤਕ ਉਸਦੀ ਪਹੁੰਚ ਸੀ ।
ਪ੍ਰਤਾਪ ਸਿੰਘ ਦੇ ਇਸੇ ਗੁਣ ਕਾਰਨ ਹਾਈਕੋਰਟ ਦੇ ਕੁਝ ਜੱਜਾਂ ਨੇ ਚੀਫ਼ ਕੋਲ ਸਿਫ਼ਾਰਸ਼ ਕਰਕੇ ਉਸ ਨੂੰ ਹਾਈਕੋਰਟ ਬੁਲਾਇਆ ਸੀ । ਉਹ ਦਫ਼ਤਰ ਘੱਟ, ਅਫ਼ਸਰਾਂ ਦੀਆਂ ਕੋਠੀਆਂ ਵਿਚ ਵੱਧ ਜਾਂਦਾ ਸੀ । ਉਸਦੇ ਹੁੰਦਿਆਂ ਅਫ਼ਸਰਾਂ ਨੂੰ ਨਿੱਜੀ ਕੰਮ ਦਾ ਫ਼ਿਕਰ ਨਹੀਂ ਸੀ ਰਹਿੰਦਾ । ਕਿਸੇ ਜੱਜ ਦੀ ਕੁੜੀ ਦੀ ਸ਼ਾਦੀ ਹੋਵੇ ਤਾਂ ਟੈਂਟ ਤੋਂ ਲੈ ਕੇ ਦਾਜ ਤਕ ਸਾਰੀ ਜ਼ਿੰਮੇਵਾਰੀ ਉਸਦੇ ਮੋਢਿਆਂ 'ਤੇ ਹੁੰਦੀ ਸੀ । ਬਦਲੇ ਵਿੱਚ ਜੱਜ ਉਸਦੇ ਇਸ਼ਾਰਿਆਂ 'ਤੇ ਨੱਚਦੇ ਸਨ । ਉਹ ਹਾਈਕੋਰਟ ਦਾ ਰਜਿਸਟਰਾਰ ਸੀ । ਉਸਦੀ ਆਪਣੀ ਤਾਕਤ ਘੱਟ ਨਹੀਂ ਸੀ । ਹੇਠਲੇ ਜੱਜਾਂ ਦੀ ਜਾਨ ਉਸਦੀ ਮੁੱਠੀ ਵਿਚ ਹੁੰਦੀ ਸੀ । ਬਦਲੀਆਂ, ਤਰੱਕੀਆਂ, ਸ਼ਕਾਇਤਾਂ, ਸਭ ਉਸਦੇ ਹੱਧਥੋਂ ਨਿਕਲਦੀਆਂ ਸਨ । ਰਾਈ ਦਾ ਪਹਾੜ ਬਨਾਉਣਾ ਅਤੇ ਪਹਾੜ ਦੀ ਰਾਈ ਬਨਾਉਣੀ ਉਸਦੇ ਹੱਥ ਸੀ । ਰਜਿਸਟਰਾਰ ਦਾ ਆਖਾ ਮੋੜਨਾ ਸੌਖਾ ਨਹੀਂ ਸੀ । ਫੇਰ ਪ੍ਰਤਾਪ ਸਿੰਘ ਵਰਗੇ ਧੜੱਲੇਦਾਰ ਅਫ਼ਸਰ ਦਾ ।
ਨੀਰਜ ਚਾਹੁੰਦਾ ਸੀ, ਪ੍ਰਤਾਪ ਸਿੰਘ ਨਾਲ ਗੱਲ ਫ਼ੋਨ 'ਤੇ ਕੀਤੀ ਜਾਵੇ ।
ਅਜੇ ਨੇ ਨੀਰਜ ਦੀ ਨਾਦਾਨੀ ਤੇ ਉਸਨੂੰ ਝਿੜਕਿਆ । ਇਹ ਬੱਧਚਿਆਂ ਵਾਲੀ ਖੇਡ ਨਹੀਂ ਸੀ । ਪੰਕਜ ਅਤੇ ਨੀਰਜ ਹੁਣ ਮੁਲਜ਼ਮ ਸਨ । ਨਿਆਂਪਾਲਿਕਾ ਦੇ ਕੰਮ ਵਿਚ ਦਖ਼ਲ- ਅੰਦਾਜ਼ੀ ਸੌਖਾ ਕੰਮ ਨਹੀਂ ਸੀ । ਫੂਕ-ਫੂਕ ਕੇ ਕਦਮ ਚੁੱਕਣੇ ਪੈਣੇ ਸਨ । ਅਫ਼ਸਰ ਦੀ ਇੱਜ਼ਤ ਦਾ ਖ਼ਿਆਲ ਸਭ ਤੋਂ ਪਹਿਲਾਂ ਰੱਖਣਾ ਪੈਣਾ ਸੀ ।
ਫ਼ੋਨ ਕਰਕੇ ਮਿਲਣ ਦਾ ਸਮਾਂ ਲਿਆ ਜਾਵੇ । ਮਿਲਿਆ ਚੰਡੀਗੜ੍ਹ ਜਾ ਕੇ ਜਾਵੇ ।
ਕੋਠੀ ਦੀ ਥਾਂ ਕਿਸੇ ਹੋਟਲ ਜਾਂ ਕਲੱਬ ਵਿਚ ।
ਮੁਲਾਕਾਤ ਸਮੇਂ ਧਿਆਨ ਰੱਧਖਿਆ ਜਾਵੇ । ਕਮਰੇ ਅਤੇ ਖਾਣੇ ਦਾ ਬਿੱਲ ਕਿਸੇ ਹੋਰ ਦੇ ਨਾਂ ਕਟਵਾਇਆ ਜਾਵੇ ।
ਤਜਰਬੇ ਦੇ ਆਧਾਰ 'ਤੇ ਅਜੇ ਜੱਜਾਂ ਨੂੰ ਮਿਲਦੇ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਉਨ੍ਹਾਂ ਨੂੰ ਸੁਚੇਤ ਕਰਨ ਲੱਗਾ ।
ਅਜੇ ਇਹ ਸਭ ਇਸ ਲਈ ਆਖ ਰਿਹਾ ਸੀ ਕਿਉਂਕਿ ਅਜਿਹੀ ਇਕ ਅਣਗਹਿਲੀ ਕਾਰਨ ਉਸਦਾ ਇਕ ਰਿਸ਼ਤੇਦਾਰ ਨੌਕਰੀ ਤੋਂ ਹੱਥ ਧੋ ਬੈਠਾ ਸੀ ।
ਅਜੇ ਦੇ ਸਾਲੇ ਦੇ ਸਾਂਢੂ ਨੌਹਰੀਆ ਰਾਮ ਨੇ ਇਕ ਕਤਲ ਕੇਸ ਦਾ ਫੈਸਲਾ ਕਰਨਾ ਸੀ । ਦੋਵੇਂ ਪਾਰਟੀਆਂ ਕਰੋੜਪਤੀ ਸਨ । ਪੈਸਿਆਂ ਦੇ ਬਰੀਫ਼ ਕੇਸ ਭਰੀ ਫਿਰਦੀਆਂ ਸਨ ।
ਜੱਜ ਸਾਰੀ ਉਮਰ ਈਮਾਨਦਾਰ ਰਿਹਾ ਸੀ । ਰਿਟਾਇਰਮੈਂਟ ਨੇੜੇ ਆ ਰਹੀ ਸੀ। ਦੋਸ਼ੀ ਵੈਸੇ ਵੀ ਬਰੀ ਕਰਨੇ ਸਨ । ਉਨ੍ਹਾਂ ਵੱਲੋਂ ਪੰਜਾਹ ਲੱਖ ਦੀ ਪੇਸ਼ਕਸ਼ ਆ ਚੁੱਕੀ ਸੀ। ਦਸ ਵੀਹ ਹੋਰ ਵਧ ਸਕਦੇ ਹਨ । ਵਿਚੋਲਗੀ ਇਕ ਸਾਥੀ ਜੱਜ ਕਰ ਰਿਹਾ ਸੀ । ਮਾਮਲਾ ਪੂਰੀ ਤਰ੍ਹਾਂ ਗੁਪਤ ਰੱਧਖਿਆ ਜਾ ਰਿਹਾ ਸੀ । ਸਾਥੀ ਜੱਜ ਦੀ ਇਕੋ ਸ਼ਰਤ ਸੀ । ਨਹੌਰੀਆ ਰਾਮ ਜਾਂ ਉਸਦੀ ਪਤਨੀ ਇਕ ਵਾਰ ਅਸਾਮੀ ਨੂੰ ਮਿਲ ਲੈਣ । 'ਪੈਸੇ ਆ ਗਏ' ਆਖ ਦੇਣ । ਇਸ ਤਰ੍ਹਾਂ ਹੋਣ ਨਾਲ ਤਿੰਨਾਂ ਧਿਰਾਂ ਦੇ ਦਾਮਨ ਸਾਫ਼ ਰਹਿਣੇ ਸਨ। ਕਿਸੇ ਉਪਰ ਕਿਸੇ ਨੂੰ ਸ਼ੱਕ ਨਹੀਂ ਸੀ ਰਹਿਣਾ ।
ਮੋਟੀ ਰਕਮ ਦਾ ਲਾਲਚ ਜੱਜ ਤੋਂ ਤਿਆਗ ਨਾ ਹੋਇਆ । ਸੱਠ ਲੱਖ ਵਿਚ ਉਸਨੇ ਹਾਂ ਕਰ ਦਿੱਤੀ ।
ਜੱਜ ਦਾ ਛੋਟਾ ਭਰਾ ਫ਼ਰੀਦਾਬਾਦ ਰਹਿੰਦਾ ਸੀ । ਉਥੇ ਇਕ ਤਿੰਨ ਤਾਰਾ ਹੋਟਲ ਵਿਚ ਕਮਰਾ ਬੁੱਕ ਕਰਾਇਆ ਗਿਆ । ਜੱਜ ਨੇ ਸੋਚਿਆ ਸੀ ਉਥੇ ਤਕ ਕਿਸ ਮੋਏ ਨੇ ਪਿੱਛਾ ਕਰਨਾ ਸੀ ।
ਅਸਾਮੀ ਨੂੰ ਕਿਹੜਾ ਸੁਪਨਾ ਆਉਂਦਾ ਸੀ ਕਿ ਪਿੱਛਾ ਹੋ ਰਿਹਾ ਹੈ । ਉਨ੍ਹਾਂ ਨੇ ਹੋਟਲ ਵਾਲਿਆਂ ਕੋਲ ਹੋਟਲ ਆਉਣ ਦਾ ਮਕਸਦ ਜੱਜ ਨੂੰ ਮਿਲਣਾ ਲਿਖਵਾ ਦਿੱਤਾ ।ਮੁਲਾਕਾਤ ਹੋਈ । ਬਿੱਲ ਪਾਰਟੀ ਨੇ ਚੁਕਾਉਣਾ ਸੀ । ਚੁਕਾ ਦਿੱਤਾ । ਵਿਰੋਧੀ ਧਿਰ ਨੇ ਖੋਜ ਕੱਢ ਲਈ । ਹੋਰ ਸਭ ਸਬੂਤ ਜੱਜ ਦੇ ਹੱਕ ਵਿਚ ਸਨ । ਕੇਸ ਕਮਜ਼ੋਰ ਸੀ । ਦੋਸ਼ੀਆਂ ਦਾ ਬਰੀ ਕਰਨਾ ਜਾਇਜ਼ ਸੀ । ਪਰ ਜੱਜ ਨੇ ਮੁਲਜ਼ਮਾਂ ਨਾਲ ਹੋਟਲ ਵਿਚ ਮੁਲਾਕਾਤ ਕਿਉਂ ਕੀਤੀ ?
ਕਮਰੇ ਅਤੇ ਖਾਣੇ ਦਾ ਖਰਚਾ ਮੁਲਜ਼ਮ ਨੇ ਕਿਉਂ ਚੁਕਾਇਆ? ਨੌਹਰੀਆ ਰਾਮ ਕੋਲ ਇਨ੍ਹਾਂ ਦੋਸ਼ਾਂ ਦਾ ਕੋਈ ਸਪੱਸ਼ਟੀਕਰਨ ਨਹੀਂ ਸੀ ।
"ਕਿਸੇ ਜੱਜ ਕੋਲੋਂ ਕੰਮ ਲੈਣਾ ਹੈ ਤਾਂ ਧਿਆਨ ਨਾਲ ਲਿਆ ਜਾਵੇ । ਇਹ ਨਾ ਹੋਵੇ ਕਿ ਆਪਣੇ ਨਾਲ-ਨਾਲ ਦੋਸਤ ਅਫ਼ਸਰਾਂ ਦਾ ਨੁਕਸਾਨ ਹੋ ਜਾਵੇ ।" ਅਜੇ ਦੇ ਮਸ਼ਵਰੇ ਅਨੁਸਾਰ ਪ੍ਰਤਾਪ ਸਿੰਘ ਨਾਲ ਫ਼ੋਨ 'ਤੇ ਗੱਲ ਹੋਈ ।
ਚੰਡੀਗੜ੍ਹ ਜਾਣ ਦਾ ਜ਼ਿੰਮਾ ਅਜੇ ਅਤੇ ਪੰਕਜ ਨੇ ਲਿਆ । ਅਜੇ ਨੂੰ ਚੀਫ਼ ਜਸਟਿਸ ਦਾ ਪ੍ਰਾਈਵੇਟ ਸੈਕਟਰੀ ਵੀ ਜਾਣਦਾ ਸੀ । ਉਸਨੇ ਅਜੇ ਦੇ ਕਈ ਅੜੇ ਗੱਡੇ ਕੱਢੇ ਸਨ ।ਉਸ ਨਾਲ ਵੀ ਮੁਲਾਕਾਤ ਕੀਤੀ ਜਾਏਗੀ । ਨੀਰਜ ਅਤੇ ਵਿਨੇ ਪਿੱਛੇ ਰਹਿ ਕੇ ਪੁਲਿਸ ਨੂੰ ਸੰਭਾਲਣਗੇ । ਅਗਲੇ ਦਿਨ ਦੋਬਾਰਾ ਮਿਲਣ ਦੀ ਯੋਜਨਾ ਬਣਾ ਕੇ ਉਹ ਵਿਛੜ ਗਏ ।
20
ਪ੍ਰਤਾਪ ਸਿੰਘ ਨੂੰ ਉਨ੍ਹਾਂ ਨੇ ਪੰਜ ਵਜੇ ਮਿਲਣਾ ਸੀ ।
ਉਨ੍ਹਾਂ ਕੋਲ ਸਮਾਂ ਖੁਲ੍ਹਾ ਸੀ । ਕੁਝ ਚੀਜ਼ਾਂ ਉਨ੍ਹਾਂ ਨੇ ਇਥੋਂ ਖਰੀਦ ਲਈਆਂ । ਦੋ ਗਰਮ ਸੂਟ, ਚਾਰ ਅਰੈਸਟੋਕਰੇਟ ਦੇ ਕਮੀਜ਼ ਜੱਜ ਲਈ । ਦੋ ਬਨਾਰਸੀ ਸਾੜ੍ਹੀਆਂ ਮੈਡਮ ਲਈ ।
ਸਕਾਚ, ਡਰਾਈ-ਫਰੂਟ ਅਤੇ ਹੋਰ ਨਿੱਕ-ਸੁੱਕ ਉਨ੍ਹਾਂ ਨੇ ਚੰਡੀਗੜ੍ਹੋਂ ਖਰੀਦਣਾ ਸੀ । ਬਾਰਡਰ ਉਪਰ ਬਹੁਤ ਚੈਕਿੰਗ ਸੀ । ਭੈੜੇ ਦਿਨਾਂ ਵਿਚ ਮੁਸੀਬਤ ਮੱਲੋ-ਮੱਲੀ ਗਲ ਪੈਂਦੀ ਸੀ । ਨਾਲੇ ਉਥੇ ਸ਼ਰਾਬ ਸਸਤੀ ਸੀ ।
ਪ੍ਰਾਈਵੇਟ ਸੈਕਟਰੀ ਲਈ ਦੋ ਕਮੀਜ਼, ਇਕ ਟਰੈਕ ਸੂਟ ਅਤੇ ਉਸਦੀ ਪਤਨੀ ਲਈ ਰੇਸ਼ਮੀ ਸਾੜ੍ਹੀ ਗੱਡੀ ਵਿਚ ਰਖਵਾਏ ਗਏ । ਵਿਸਕੀ ਅਤੇ ਫਰੂਟ ਉਥੋਂ ਖਰੀਦ ਲਿਆ ਜਾਣਾ ਸੀ ।
ਸ਼ਹਿਰ ਪੁੱਜ ਕੇ ਉਨ੍ਹਾਂ ਪ੍ਰਤਾਪ ਸਿੰਘ ਨੂੰ ਫ਼ੋਨ ਕੀਤਾ । ਉਹ ਸਾਹਿਬ ਨੂੰ ਕਲੱਬ 'ਚ ਮਿਲਣਾ ਚਾਹੁੰਦੇ ਸਨ । ਪਰ ਸਾਹਿਬ ਨੇ ਉਨ੍ਹਾਂ ਨੂੰ ਘਰ ਆਉਣ ਦੀ ਦਾਅਵਤ ਦਿੱਤੀ ।
ਬਿਨਾਂ ਪੁੱਛ ਪੜਤਾਲ ਕੀਤੇ ਸਮੇਤ ਕਾਰ ਉਨ੍ਹਾਂ ਨੂੰ ਨੌਕਰ ਨੇ ਅੰਦਰ ਆਉਣ ਦਿੱਤਾ।
ਬਾ-ਅਦਬ ਉਨ੍ਹਾਂ ਨੂੰ ਡਰਾਇੰਗ-ਰੂਮ ਵਿਚ ਬਿਠਾਇਆ ਗਿਆ ।
ਸੂਟ ਅਤੇ ਸਾੜ੍ਹੀਆਂ ਵਾਲੇ ਡੱਧਬੇ ਉਨ੍ਹਾਂ ਨੇ ਹੱਥਾਂ ਵਿਚ ਫੜ ਲਏ । ਸਕਾਚ ਵਾਲ ਡੱਬਾ ਅਤੇ ਹੋਰ ਨਿੱਕ-ਸੁੱਕ ਡਰਾਈਵਰ ਨੇ ਚੁੱਕ ਲਿਆ। ਸੂਟ, ਸਾੜ੍ਹੀਆਂ ਵਾਲੇ ਡੱਬੇ ਉਨ੍ਹਾਂ ਨੇ ਸੋਫ਼ੇ ਵਿਚਕਾਰ ਪਏ ਕੱਚ ਦੇ ਟੇਬਲ ਉੱਪਰ ਰੱਖ ਦਿੱਤੇ । ਸਕਾਚ ਵਾਲਾ ਡੱਬਾ ਇਕ
ਨੁੱਕਰ ਵਿਚ ਰੱਖ ਕੇ ਬਾਕੀ ਸਮਾਨ ਉਸਦੇ ਬਰਾਬਰ ਟਿਕਾ ਦਿੱਤਾ ।
ਨੌਕਰ ਤੁਰੰਤ ਠੰਡਾ ਪਾਣੀ ਲੈ ਆਇਆ । ਪਿਆਸ ਬੁਝਾ ਕੇ ਉਹ ਸਾਹਿਬ ਦਾ ਇੰਤਜ਼ਾਰ ਕਰਨ ਲਗੇ ।
ਸਫ਼ੈਦ ਕੁੜਤੇ ਪਜਾਮੇ ਵਿਚ ਲਿਪਟਿਆ ਇਕ ਮਾੜਚੂ ਜਿਹਾ ਸਰੀਰ ਬੜੇ ਆਰਾਮ ਨਾਲ ਡਰਾਇੰਗ-ਰੂਮ ਵਿਚ ਦਾਖ਼ਲ ਹੋਇਆ । ਦੋਹਾਂ ਮਹਿਮਾਨਾਂ ਨਾਲ ਦੋਵੇਂ ਹੱਥ ਮਿਲਾ ਕੇ ਉਸਨੇ ਮਹਿਮਾਨਾਂ ਦਾ ਭਰਪੂਰ ਸਵਾਗਤ ਕੀਤਾ । ਆਏ ਸਮਾਨ ਉਪਰ ਸਾਹਿਬ ਦੀ
ਨਜ਼ਰ ਪੈ ਜਾਣ ਬਾਅਦ ਨੌਕਰ ਹਰਕਤ ਵਿਚ ਆਇਆ । ਉਸਨੇ ਪਹਿਲਾਂ ਮੇਜ਼ ਉਪਰ ਪਏ ਡੱਬੇ ਅੰਦਰ ਪਹੁੰਚਾਏ ਅਤੇ ਫੇਰ ਸਕਾਚ ਅਤੇ ਡਰਾਈ-ਫਰੂਟ ਵਾਲੇ ।
ਸਕਾਚ ਦੇ ਡੱਬੇ ਉਪਰ 'ਟੀਚਰ' ਬਰਾਂਡ ਵਾਲਾ ਲੇਬਲ ਦੇਖ ਕੇ ਸਾਹਿਬ ਦੇ ਚਿਹਰੇ ਉਪਰ ਜਿਹੜੀ ਹਲਕੀ ਜਿਹੀ ਖੁਸ਼ੀ ਦੀ ਭਾਅ ਉੱਭਰੀ, ਉਹ ਸਭ ਨੂੰ ਰਾਹਤ ਪਹੁੰਚਾਉਣ ਵਾਲੀ ਸੀ ।
ਪੰਕਜ ਹੋਰਾਂ ਦੇ ਮਨ ਅੰਦਰ ਆਸ ਦੀ ਜੋਤ ਜਗਣ ਲੱਗੀ ।
"ਇੰਨੀ ਖੇਚਲ ਕਰਨ ਦੀ ਕੀ ਲੋੜ ਸੀ?" ਆਏ ਸਮਾਨ 'ਤੇ ਤਸੱਲੀ ਪ੍ਰਗਟ ਕਰਦੇ ਸਾਹਿਬ ਨੇ ਰਸਮੀ ਧੰਨਵਾਦ ਕੀਤਾ ।
"ਸਰ ਆਪਾਂ ਕਿਹੜਾ ਕੋਈ ਚੀਜ਼ ਬਾਹਰੋਂ ਲਿਆਂਦੀ ਹੈ? ਇਹ ਮੇਰਾ ਦੋਸਤ ਅਜੇ ਹੈ । ਇਸ ਦਾ ਅਕਸਪੋਰਟ ਦਾ ਕੰਮ ਹੈ । ਸਾੜ੍ਹੀਆਂ ਮੈਂ ਸਾਊਥ ਗਿਆ ਲਿਆਇਆ ਸੀ ।"
ਪੰਕਜ ਨੇ ਮੋੜਵਾਂ ਰਸਮੀ ਜਵਾਬ ਦਿੱਤਾ ।
ਕੁਝ ਦੇਰ ਦੋਹਾਂ ਧਿਰਾਂ ਵਿਚਕਾਰ ਖਾਮੋਸ਼ੀ ਛਾਈ ਰਹੀ ।
ਪ੍ਰਤਾਪ ਸਿੰਘ ਸੋਚ ਰਿਹਾ ਸੀ ਕਿ ਪੁੱਤਰ ਹੁਣ ਬਾਪ ਦੇ ਨਕਸ਼ੇ-ਕਦਮਾਂ ਉਪਰ ਚੱਲਣ ਲਗ ਪਿਆ ਹੋਵੇਗਾ । ਅੱਤਵਾਦ ਦੌਰਾਨ ਲੋਕ ਪਲਾਟ ਕੋਠੀਆਂ ਖਰੀਦਣੋ ਹਟ ਗਏ ਸਨ ।
ਹੁਣ ਹਾਲਾਤ ਆਮ ਵਰਗੇ ਸਨ । ਸ਼ਾਇਦ ਇਸ ਨੇ ਨਵੀਂ ਕਾਲੋਨੀ ਉਸਾਰਣ ਦੀ ਯੋਜਨਾ ਬਣਾਈ ਹੋਵੇ ਅਤੇ ਪ੍ਰਤਾਪ ਸਿੰਘ ਨੂੰ ਕੋਈ ਪਲਾਟ ਦੇਣਾ ਹੋਵੇ ।
"ਕਿਸ ਤਰ੍ਹਾਂ ਚੱਲ ਰਿਹਾ ਹੈ ਕਾਰੋਬਾਰ ? ਮੋਹਨ ਤੋਂ ਬਾਅਦ ਕੋਈ ਨਵੀਂ ਕਾਲੋਨੀ ਨਹੀਂ ਕੱਟੀ ?"
ਪ੍ਰਤਾਪ ਸਿੰਘ ਨੇ ਇਸੇ ਨਜ਼ਰੀਏ ਨਾਲ ਗੱਲ ਸ਼ੁਰੂ ਕੀਤੀ ।
"ਨਹੀਂ ਸਰ ! ਇਹ ਕਾਰੋਬਾਰ ਅਸੀਂ ਡੈਡੀ ਦੇ ਹੁੰਦਿਆਂ ਹੀ ਬੰਦ ਕਰ ਦਿੱਤਾ ਸੀ । ਪੁੱਡਾ ਵਾਲੇ ਤੰਗ ਕਰਦੇ ਸਨ । ਉਨ੍ਹਾਂ ਦੀਆਂ ਸ਼ਰਤਾਂ ਸਖ਼ਤ ਸਨ । ਦੋ ਪੈਟਰੋਲ ਪੰਪ ਸ਼ਹਿਰ ਦੇ ਵਿਚਕਾਰ ਮਿਲ ਗਏ ਸਨ । ਇਕ ਗੈਸ ਏਜੰਸੀ ਹੈ । ਖੰਨੇ ਘਿਓ ਅਤੇ ਮੈਦੇ ਦੀ ਮਿੱਲ ਮਿਲ ਗਈ ਸੀ । ਉਥੇ ਛੋਟਾ ਨੀਰਜ ਬੈਠਦਾ ਹੈ । ਇਕ ਸਾਈਕਲ ਪਾਰਟਸ ਬਨਾਉਣ ਦੀ ਫੈਕਟਰੀ ਹੈ । ਇਕ ਰੋਲਿੰਗ ਮਿੱਲ ਵਿਚ ਹਿੱਸਾ ਹੈ । ਉਥੋਂ ਹੀ ਵਿਹਲ ਨਹੀਂ ਮਿਲਦੀ ।"
"ਚੰਗੀ ਗੱਲ ਹੈ । ਡਰਿੰਕ ਲੈਂਦੇ ਹੋ ?" ਪ੍ਰਤਾਪ ਸਿੰਘ ਨੇ ਉੱਪਰਲੇ ਮਨੋਂ ਪੁੱਧਛਿਆ ।
"ਲੈ ਤਾਂ ਲੈਂਦੇ ਹਾਂ। ਪਰ ਅੱਜ ਨਹੀਂ । ਕਦੇ ਫੇਰ ਸਹੀ ।" ਮਨ ਦੀ ਘਬਰਾਹਟ ਪੰਕਜ ਨੂੰ ਚੈਨ ਨਹੀਂ ਸੀ ਲੈਣ ਦਿੰਦੀ । ਉਹ ਝੱਟਪੱਟ ਕੰਮ ਦੀ ਗੱਲ 'ਤੇ ਆਉਣਾ ਚਾਹੁੰਦਾ ਸੀ ।
"ਰਾਮੂ ਕੋਲਡ ਲਿਆ ਫੇਰ !" ਨਰਮ ਸੋਫ਼ੇ 'ਤੇ ਬੈਠਾ ਪ੍ਰਤਾਪ ਸਿੰਘ ਉੱਸਲਵੱਧਟੇ ਲੈ ਰਿਹਾ ਸੀ । ਉਸਨੂੰ ਕਾਹਲ ਸੀ ਉਹ ਕੰਮ ਦੀ ਗੱਲ ਕਰਨ ਅਤੇ ਵਿਹਲੇ ਹੋਣ ।
"ਕਿਸੇ ਵਿਆਹ ਸ਼ਾਦੀ 'ਤੇ ਆਏ ਸੀ ?" ਆਖ਼ਰ ਸਾਹਿਬ ਨੇ ਆਪੇ ਅਸਲ ਮੁੱਦਾ ਛੋਹਿਆ ।
"ਨਹੀਂ ਸਰ ! ਸਾਨੂੰ ਤੁਹਾਡੀ ਸਹਾਇਤਾ ਦੀ ਜ਼ਰੂਰਤ ਪੈ ਗਈ ।"
"ਹਾਂ ਹਾਂ, ਦੱਸ । ਮੈਂ ਤੁਹਾਡੇ ਕਿਸ ਕੰਮ ਆ ਸਕਦਾ ਹਾਂ ?"
ਕਿਸੇ ਕੰਮ ਦੀ ਆਸ ਨਾਲ ਪ੍ਰਤਾਪ ਸਿੰਘ ਦਾ ਮੁਰਝਾਉਂਦਾ ਜਾ ਰਿਹਾ ਚਿਹਰਾ ਮੁੜ ਤਾਜ਼ਗੀ ਫੜਨ ਲੱਗਾ । ਸ਼ਾਇਦ ਇਨ੍ਹਾਂ ਨੂੰ ਹਾਈਕੋਰਟ ਦੇ ਕਿਸੇ ਜੱਜ ਤਕ ਕੰਮ ਸੀ ।
ਇਸ ਲਈ ਉਨ੍ਹਾਂ ਨੂੰ ਪ੍ਰਤਾਪ ਸਿੰਘ ਦੀ ਸਹਾਇਤਾ ਦੀ ਜ਼ਰੂਰਤ ਸੀ । ਪ੍ਰਤਾਪ ਸਿੰਘ ਅੰਦਾਜ਼ੇ ਲਾਉਣ ਲੱਗਾ ।
"ਤੁਸੀਂ ਜਾਣਦੇ ਹੋ ਸਰ ਕਿ ਮੇਰੇ ਡੈਡੀ ਨੇ ਕਾਲੋਨੀਆਂ ਦੇ ਕਾਰੋਬਾਰ ਵਿਚ ਮੇਰੇ ਚਾਚੇ ਨੂੰ ਹਿੱਧਸੇਦਾਰ ਬਣਾਇਆ ਸੀ । ਕਈ ਬੇ-ਨਾਮੀ ਪਲਾਟ ਉਸਦੇ ਨਾਂ ਖੜ੍ਹੇ ਸਨ । ਡੈਡੀ ਦੇ ਮਰਨ ਬਾਅਦ ਉਸਦਾ ਮਨ ਬੇਈਮਾਨ ਹੋ ਗਿਆ । ਇਕ ਪਲਾਟ ਨੂੰ ਲੈ ਕੇ ਸਾਡਾ ਦੀਵਾਨੀ ਮੁਕੱਦਮਾ ਚੱਲ ਪਿਆ ।"
"ਉਹ ਤੁਹਾਡੇ ਖ਼ਿਲਾਫ਼ ਹੋ ਗਿਆ ! ਤੁਸੀਂ ਹਾਈਕੋਰਟ ਵਿਚੋਂ ਬੰਦੀ ਲੈਣੀ ਹੈ ? ਬੱਸ ਇੰਨਾ ਕੁ ਕੰਮ ਹੈ ?" ਪ੍ਰਤਾਪ ਸਿੰਘ ਵਾਧੂ ਦੀ ਭੁਮਿਕਾ ਦੇ ਚੱਕਰ ਵਿਚ ਨਹੀਂ ਸੀ ਪੈਣਾ ਚਾਹੁੰਦਾ । ਉਹ ਸਿੱਧਾ ਮੁੱਦੇ 'ਤੇ ਪੁੱਜਣਾ ਚਾਹੁੰਦਾ ਸੀ ।
"ਨਹੀਂ ਸਰ ਇਹ ਗੱਲ ਨਹੀਂ । ਤੁਸੀਂ ਅਖ਼ਬਾਰਾਂ ਵਿਚ ਪੜ੍ਹਿਆ ਹੋਣਾ ਹੈ । ਮਾਇਆ ਨਗਰ ਇਕ ਡਕੈਤੀ ਹੋਈ ਹੈ । ਉਹ ਮੇਰੇ ਚਾਚੇ ਦੇ ਘਰ ਹੋਈ ਹੈ । ਚਾਚੇ ਦੇ ਮੁੰਡੇ ਦਾ ਕਤਲ ਹੋ ਗਿਆ । ਮੇਰੇ ਚਾਚੇ ਦਾ ਇਕ ਸਾਲਾ ਵਕੀਲ ਹੈ । ਪਰਚਾ ਕਾਲੇ ਕੱਧਛਿਆਂ ਵਾਲੇ ਗਰੋਹ ਵਿਰੁੱਧ ਦਰਜ ਹੋਇਆ ਹੈ । ਪਰ ਵਕੀਲ ਕੜਿੱਲ ਕੱਢਣਾ ਚਾਹੁੰਦਾ ਹੈ । ਪੁਲਿਸ ਨੂੰ ਪੈਸੇ ਦੇ ਕੇ ਉਸਨੇ ਸਾਡਾ ਨਾਂ ਸਾਜ਼ਿਸ਼ ਵਿਚ ਉਲਝਾ ਲਿਆ ।"
ਪੰਕਜ ਨੇ ਆਪਣੀ ਸਮੱਧਸਿਆ ਪ੍ਰਤਾਪ ਸਿੰਘ ਅੱਗੇ ਰੱਖਣੀ ਸ਼ੁਰੂ ਕੀਤੀ ।
"ਇਨ੍ਹਾਂ ਨੇ ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਸੈਸ਼ਨ ਕੋਰਟ ਵਿਚ ਲਾਈ ਹੈ । ਜੇ ਤੁਹਾਡੀ ਕਿਰਪਾ ਹੋ ਜਾਏ ਤਾਂ ਇਹ ਖੱਜਲ-ਖੁਆਰੀ ਤੋਂ ਬਚ ਜਾਣ । ਜੋ ਖਰਚ ਹੋਏਗਾ ਅਸੀਂ ਕਰਾਂਗੇ ।"
ਅਗਲੀ ਗੱਲ ਕਰਦੇ ਪੰਕਜ ਨੂੰ ਝਿਜਕ ਹੋ ਰਹੀ ਸੀ । ਉਸਦੀ ਇਸ ਸਮੱਧਸਿਆ ਦਾ ਹੱਲ ਅਜੇ ਨੇ ਕੀਤਾ ।
ਪ੍ਰਤਾਪ ਸਿੰਘ ਦਾ ਦਿਮਾਗ਼ ਕੰਪਿਊਟਰ ਵਾਂਗ ਵਾਧੇ ਘਾਟੇ ਕਰਨ ਲੱਗਾ ।
ਮਸਲਾ ਪੇਸ਼ਗੀ ਜ਼ਮਾਨਤ ਕਰਾਉਣ ਦਾ ਸੀ । ਮੁਕੱਦਮਾ ਕਤਲ, ਡਕੈਤੀ ਅਤੇ ਬਲਾਤਕਾਰ ਦਾ ਸੀ । ਇਨ੍ਹਾਂ ਵਿਚੋਂ ਜੇ ਇਕ ਜੁਰਮ ਵੀ ਲੱਗਾ ਹੋਵੇ ਤਾਂ ਪੇਸ਼ਗੀ ਜ਼ਮਾਨਤ ਨਹੀਂ ਹੁੰਦੀ । ਤਿੰਨੋਂ ਜੁਰਮ ਇਕੋ ਸਮੇਂ ਲੱਗੇ ਹੋਣ, ਫੇਰ ਕਿਸ ਮਾਈ ਦੇ ਲਾਲ ਦੀ ਹਿੰਮਤ ਹੈ ਪੇਸ਼ਗੀ ਜ਼ਮਾਨਤ ਮਨਜ਼ੂਰ ਕਰਨ ਦੀ । ਵਾਰਦਾਤ ਤਾਜ਼ੀ ਸੀ । ਵਾਰਦਾਤ ਕਰਨ ਵਾਲੇ ਮੁਲਜ਼ਮ ਫੜੇ ਜਾ ਚੁੱਕੇ ਸਨ । ਪੰਕਜ ਹੋਰਾਂ ਦਾ ਸਬੰਧ ਘਟਨਾ ਨਾਲ ਜੋੜਨ ਲਈ ਪੁਲਿਸ ਨੇ ਪੱਕੇ ਸਬੂਤ ਹਾਸਲ ਕਰ ਲਏ ਸਨ । ਪ੍ਰੈਸ ਭੰਡੀ ਪਿੱਟ ਰਹੀ ਸੀ । ਹਕੂਮਤ ਆਪਣੀ ਧੌੜੀ ਬਚਾਉਣ ਵਿਚ ਲੱਗੀ ਹੋਈ ਸੀ । ਕੰਮ ਅਸੰਭਵ ਸੀ ।
ਦੂਜੇ ਪਾਸੇ ਇਹ ਅਸਾਮੀ ਮੋਟੀ ਸੀ । ਲੱਖ, ਦੋ ਲੱਖ ਅਸਾਨੀ ਨਾਲ ਬਣ ਸਕਦਾ ਸੀ ।
ਕੋਈ ਰਾਹ ਲੱਭਣ ਦੀ ਨੀਅਤ ਨਾਲ ਪ੍ਰਤਾਪ ਸਿੰਘ ਨੇ ਮਾਇਆ ਨਗਰ ਵਿਚ ਲੱਗੇ ਜੱਜਾਂ ਦੀ ਲਿਸਟ ਘੋਖੀ । ਸੈਸ਼ਨ ਜੱਜ ਕਾਨੂੰਨ ਦਾ ਬਹੁਤਾ ਮਾਹਿਰ ਨਹੀਂ ਸੀ ਪਰ ਸੀ, ਪੂਰਾ ਈਮਾਨਦਾਰ । ਇਹੋ ਜਿਹੇ ਬੰਦੇ ਨੂੰ ਸਿਫਾਰਸ਼ ਕਰਨ ਦਾ ਕੋਈ ਫ਼ਾਇਦਾ ਨਹੀਂ ਸੀ ।
ਮੁਫ਼ਤ ਕੰਮ ਪ੍ਰਤਾਪ ਸਿੰਘ ਨੇ ਕਰਾਉਣਾ ਨਹੀਂ ਸੀ । ਇਹ ਕਿਹੜਾ ਉਸਦੀ ਮਾਸੀ ਦੇ ਪੁੱਤ ਸਨ । ਆਮ ਅਸਾਮੀ ਵਰਗੀ ਅਸਾਮੀ ਸੀ । ਸਾਰੇ ਪੈਸੇ ਉਹ ਇਕੱਲਾ ਜੇਬ ਵਿਚ ਪਾਉਣੇ ਨਹੀਂ ਸੀ ਚਾਹੁੰਦਾ । ਇਹ ਬਦਨਾਮੀ ਵਾਲੀ ਗੱਲ ਸੀ । ਹਿੱਸਾ-ਪੱਤੀ ਠੀਕ ਰਹਿੰਦਾ ਸੀ ।
ਇਥੇ ਲੈਣ-ਦੇਣ ਜਾਂ ਹਿੱਧਸੇ-ਪੱਤੀ ਦੀ ਕੋਈ ਸੰਭਾਵਨਾ ਨਹੀਂ ਸੀ ।
ਸਾਧੂ ਸਿੰਘ ਨੂੰ ਛੱਡ ਕੇ ਬਾਕੀ ਦੇ ਅਡੀਸ਼ਨਲ ਸੈਸ਼ਨ ਜੱਜ ਉਸਦੇ ਕਾਬੂ ਆ ਸਕਦੇ ਸਨ। ਸਾਧੂ ਸਿੰਘ ਨਾਂ ਦਾ ਹੀ ਨਹੀਂ ਸੁਭਾਅ ਦਾ ਵੀ ਸਾਧੂ ਸੀ । ਨਾ ਉਸਨੇ ਕਦੇ ਪੈਸਾ ਲਿਆ ਸੀ ਨਾ ਲੈਣਾ ਸੀ । ਨਾ ਉਸਦੀ ਕੋਈ ਇਨਕੁਆਰੀ ਚੱਲਦੀ ਸੀ । ਨਾ ਉਸਨੂੰ ਚੰਗੇ
ਮਾੜੇ ਸਟੇਸ਼ਨ ਦੀ ਪਰਵਾਹ ਸੀ । ਨਾ ਡਰਦਾ ਕੋਈ ਉਸਨੂੰ ਸਿਫਾਰਸ਼ ਕਰਦਾ ਸੀ । ਨਾ ਉਹ ਕਿਸੇ ਦੀ ਮੰਨਦਾ ਸੀ । ਕੋਈ ਭੁੱਧਲਿਆ ਚੁੱਧਕਿਆ ਸਿਫਾਰਸ਼ ਕਰ ਦੇਵੇ ਤਾਂ ਉਹ ਪਾਰਟੀ ਦੀ ਭਰੀ ਕਚਹਿਰੀ ਵਿਚ ਬੇਇਜ਼ਤੀ ਕਰਦਾ ਸੀ । ਇਹ ਆਖਕੇ ਮੁਕੱਦਮਾ ਉਲਟ ਕਰਦਾ ਸੀ ਕਿ ਉਸਨੇ ਜੱਜ ਤਕ ਪਹੁੰਚ ਕੀਤੀ ਸੀ । ਉਸਦਾ ਵਸਾਹ ਨਹੀਂ ਕਿ ਮਿਸਲ ਵਿਚ ਸਿਫ਼ਾਰਸ਼ੀ ਦਾ ਨਾਂ ਲਿਖ ਕੇ ਸਿਫ਼ਾਰਸ਼ੀ ਨੂੰ ਵਖਤ ਪਾ ਦੇਵੇ ।
ਕੁਝ ਅਰਸੇ ਤੋਂ ਮਾਇਆ ਨਗਰ ਦੇ ਵਕੀਲਾਂ ਦੇ ਪ੍ਰਧਾਨ ਨੇ ਰਿਸ਼ਵਤਖੋਰੀ ਦੇ ਵਿਰੁੱਧ ਮੁਹਿੰਮ ਛੇੜੀ ਹੋਈ ਸੀ । ਇਕ ਸੈਸ਼ਨ ਜੱਜ ਨੂੰ ਮਜਬੂਰਨ ਪੈਨਸ਼ਨ 'ਤੇ ਜਾਣਾ ਪਿਆ ਸੀ ।
ਸ਼ਰਮ ਦਾ ਮਾਰਿਆ ਉਹ ਰਾਤੋ-ਰਾਤ ਸਮਾਨ ਚੁੱਕ ਕੇ ਲੈ ਗਿਆ ਸੀ । ਇਕ ਅਡੀਸ਼ਨਲ ਸੈਸ਼ਨ ਜੱਜ ਨੂੰ ਆਪਣੇ ਕਾਲੇ ਕਾਰਨਾਮਿਆਂ ਦਾ ਸਪੱਸ਼ਟੀਕਰਣ ਦੇਣਾ ਮੁਸ਼ਕਲ ਹੋ ਰਿਹਾ ਸੀ । ਉਸਨੂੰ ਬਰਖ਼ਾਸਤੀ ਦੇ ਨਾਲ-ਨਾਲ ਜੇਲ੍ਹ ਯਾਤਰਾ ਨਜ਼ਰ ਆਉਣ ਲੱਗੀ ਸੀ । ਸੰਗਰੂਰ ਬਦਲ ਕੇ ਗਏ ਦੀ ਉਸਦੀ ਦੋ ਮਹੀਨਿਆਂ ਬਾਅਦ ਮੌਤ ਹੋ ਗਈ ਸੀ । ਰਿਕਾਰਡ ਅਤੇ ਘਰਦਿਆਂ ਅਨੁਸਾਰ ਉਸਨੂੰ ਦਿਲ ਦਾ ਦੌਰਾ ਪਿਆ ਸੀ । ਉਂਝ ਸਭ ਨੂੰ ਪਤਾ ਸੀ ਉਸ ਨੇ ਆਤਮ-ਹੱਤਿਆ ਕੀਤੀ ਸੀ ।
ਵਕੀਲਾਂ ਦੀ ਇਸ ਜੱਦੋ-ਜਹਿਦ ਦੇ ਮੱਦੇ-ਨਜ਼ਰ ਮਾਇਆ ਨਗਰ ਵਿਚ ਚੁਣਵੇਂ ਜੱਜ ਲਾਏ ਜਾ ਰਹੇ ਸਨ । ਸਾਧੂ ਸਿੰਘ ਉਨ੍ਹਾਂ ਵਿਚੋਂ ਇਕ ਸੀ ।
ਬਾਕੀ ਦੇ ਜੱਜ ਈਮਾਨਦਾਰਾਂ ਦੀ ਸੂਚੀ ਵਿਚ ਤਾਂ ਆਉਂਦੇ ਸਨ, ਪਰ ਸਾਧੂ ਸਿੰਘ ਵਾਂਗ ਅੜੀਅਲ ਨਹੀਂ ਸਨ । ਕਦੇ-ਕਦਾਈਂ, ਸੋਚ ਸਮਝ ਕੇ ਦਾਅ ਲਾ ਲੈਂਦੇ ਸਨ । ਪੰਜਾਬ ਦਾ ਅੱਧਾ ਉਦਯੋਗ ਇਸ ਮਾਇਆ ਨਗਰ ਵਿਚ ਸੀ । ਹਜ਼ਾਰਾਂ ਮੁਕੱਦਮੇ ਅਜਿਹੇ ਚੱਲਦੇ
ਸਨ, ਜਿਨ੍ਹਾਂ ਵਿਚ ਇਕ ਧਿਰ ਸਰਕਾਰ ਹੁੰਦੀ ਸੀ । ਬਿਜਲੀ ਦੀ ਚੋਰੀ, ਇਨਕਮ ਟੈਕਸ ਦੀ ਚੋਰੀ । ਸਰਕਾਰੀ ਪਲਾਟਾਂ ਦੀ ਅਲਾਟਮੈਂਟ । ਆਏ ਦਿਨ ਸਰਕਾਰ ਜ਼ਿਮੀਦਾਰਾਂ ਦੀ ਜ਼ਮੀਨ 'ਅਕਵਾਇਰ' ਕਰਦੀ ਸੀ । ਜ਼ਮੀਨ ਦੀ ਕੀਮਤ ਕੌਡੀਆਂ ਬਰਾਬਰ ਦਿੱਤੀ ਜਾਂਦੀ ਸੀ । ਕੀਮਤ ਵਧਾਉਣ ਦੇ ਮੁਕੱਦਮੇ ਚੱਲਦੇ ਰਹਿੰਦੇ ਸਨ । ਜੇ ਜੱਜ ਜ਼ਮੀਨ ਦੀ ਕੀਮਤ ਬਜ਼ਾਰ ਨਾਲੋਂ ਅੱਧੀ ਵੀ ਤੈਅ ਕਰ ਦੇਵੇ ਤਾਂ ਵੀ ਜ਼ਿਮੀਦਾਰਾਂ ਦਾ ਮੁਆਵਜ਼ਾ ਕਰੋੜਾਂ ਵਿਚ ਵਧ ਜਾਂਦਾ ਸੀ । ਅਜਿਹੇ ਕੇਸਾਂ ਵਿਚ ਜੇ ਜੱਜ ਕਚਹਿਰੀ ਬੈਠ ਕੇ ਪੈਸੇ ਲੈ ਲਏ ਤਾਂ ਵੀ ਕੋਈ ਨਹੀਂ ਸੀ ਬੋਲਦਾ । ਸਰਕਾਰ ਦਾ ਪੱਖ ਪੂਰਦੇ ਸਰਕਾਰੀ ਅਫ਼ਸਰ ਪਹਿਲਾਂ ਮਾਲਿਕਾਂ ਨਾਲ ਘਿਓ-ਖਿਚੜੀ ਹੋਏ ਰਹਿੰਦੇ ਸਨ । ਜੱਜ ਦੀ ਸ਼ਿਕਾਇਤ ਕਰੇਗਾ ਤਾਂ ਕੌਣ !
ਅਜਿਹੇ ਲੁਕਵੇਂ ਕੰਮ ਹਾਲੇ ਵੀ ਮਾਇਆ ਨਗਰ ਵਿਚ ਹੋ ਰਹੇ ਸਨ । ਆਪਣੇ ਪਾਪਾਂ 'ਤੇ ਪਰਦਾ ਪਾਉਣ ਲਈ ਜੱਜ ਹਾਈਕੋਰਟ ਚੱਕਰ ਮਾਰਦੇ ਸਨ । ਉਨ੍ਹਾਂ ਨੂੰ ਪ੍ਰਤਾਪ ਸਿੰਘ ਤਕ ਗੌਂ ਰਹਿੰਦੀ ਸੀ । ਉਹ ਰਜਿਸਟਰਾਰ ਨੂੰ ਨਾਂਹ ਨਹੀਂ ਸਨ ਕਰ ਸਕਦੇ । ਉਨ੍ਹਾਂ ਵਿਚੋਂ ਕਿਸੇ ਕੋਲ ਸਿਫਾਰਸ਼ ਕੀਤੀ ਜਾ ਸਕਦੀ ਸੀ ।
ਪ੍ਰਤਾਪ ਸਿੰਘ ਜੱਜ ਦੇ ਨਾਲ-ਨਾਲ ਉਨ੍ਹਾਂ ਨੁਕਤਿਆਂ ਦੀ ਵੀ ਖੋਜ ਕਰ ਰਿਹਾ ਸੀ, ਜਿਨ੍ਹਾਂ ਦੇ ਆਧਾਰ 'ਤੇ ਪੇਸ਼ਗੀ ਜ਼ਮਾਨਤ ਮਨਜ਼ੂਰ ਹੋ ਸਕਦੀ ਸੀ ।
ਪਰਚੇ ਵਿਚ ਦੋਸ਼ੀਆਂ ਦਾ ਨਾਂ ਨਹੀਂ ਸੀ । ਪਰ ਪੰਕਜ ਹੋਰਾਂ ਦੀ ਮੁਦਈ ਧਿਰ ਨਾਲ ਦੁਸ਼ਮਣੀ ਸਾਬਤ ਹੁੰਦੀ ਸੀ । ਠੇਕੇਦਾਰ ਅਤੇ ਪੰਕਜ ਹੋਰਾਂ ਵਿਚ ਹੋਈ ਸਾਜ਼ਿਸ਼ ਦੇ ਸਬੂਤ ਮਿਸਲ 'ਤੇ ਆ ਚੁੱਕੇ ਸਨ । ਜੱਜ ਕੁਝ ਦਿਨਾਂ ਲਈ ਪੇਸ਼ਗੀ ਜ਼ਮਾਨਤ ਦੇ ਸਕਦਾ ਸੀ ।
ਫੇਰ ਜੇ ਪੁਲਿਸ ਮਦਦ ਕਰੇ ਅਤੇ ਪੁਲਿਸ ਹਿਰਾਸਤ ਦੀ ਮੰਗ ਨਾ ਕਰੇ ਤਾਂ ਜੱਜ ਜ਼ਮਾਨਤ ਪੱਕੀ ਕਰ ਸਕਦਾ ਸੀ ।
ਫੇਰ ਪ੍ਰਤਾਪ ਸਿੰਘ ਨੇ ਆਪਣੇ ਆਪ ਨੂੰ ਫੈਸਲਾ ਕਰਨ ਵਾਲੇ ਜੱਜ ਦੀ ਕੁਰਸੀ ਉਪਰ ਬੈਠਾਇਆ । ਫੇਰ ਉਸਨੇ ਸੋਚਿਆ ਜੇ ਫੈਸਲਾ ਪ੍ਰਤਾਪ ਸਿੰਘ ਨੇ ਕਰਨਾ ਹੋਵੇ ਤਾਂ ਪ੍ਰਤਾਪ ਸਿੰਘ ਕੀ ਕਰੇ?
ਸਾਧਾਰਨ ਹਾਲਾਤਾਂ ਵਿਚ ਪ੍ਰਤਾਪ ਸਿੰਘ ਪੇਸ਼ਗੀ ਜ਼ਮਾਨਤ ਮਨਜ਼ੂਰ ਕਰਨ ਦਾ ਜ਼ੋਖਮ ਉਠਾ ਸਕਦਾ ਸੀ ਪਰ ਇਸ ਮੁਕੱਦਮੇ ਦੇ ਹਾਲਾਤ ਸਾਧਾਰਨ ਨਹੀਂ ਸਨ ।
ਦੋਸ਼ੀ ਧਿਰ ਬਹੁਤ ਅਮੀਰ ਸੀ। ਪੇਸ਼ਗੀ ਜ਼ਮਾਨਤ ਜੇ ਬਿਨਾਂ ਕੁਝ ਲਏ ਕਰ ਦਿੱਤੀ ਜਾਵੇ ਤਾਂ ਵੀ ਜੱਜ ਵੱਲ ਉਂਗਲ ਉੱਠਣੀ ਸੀ । ਮੀਡੀਆ ਪਿੱਛੇ ਪਿਆ ਹੋਇਆ ਸੀ ।
ਬਾਰ ਦੇ ਪ੍ਰਧਾਨ ਦਾ ਖੁਫ਼ੀਆਂ ਵਿਭਾਗ ਸਰਕਾਰ ਦੇ ਖੁਫ਼ੀਆ ਵਿਭਾਗ ਨਾਲੋਂ ਵੱਧ ਤੇਜ਼ ਸੀ । ਉਸਨੂੰ ਪਤਾਲ ਵਿਚ ਜਾ ਕੇ ਲਈ ਰਿਸ਼ਵਤ ਦੀ ਭਿਣਕ ਪੈ ਜਾਂਦੀ ਸੀ । ਜੱਜ ਲਈ ਖ਼ਤਰਾ ਹੀ ਖ਼ਤਰਾ ਸੀ ।
ਪ੍ਰਤਾਪ ਸਿੰਘ ਦੀ ਇਹ ਕੰਮ ਕਰਨ ਦੀ ਜੁੱਰਅਤ ਨਹੀਂ ਸੀ । ਜਿਹੜਾ ਕੰਮ ਉਹ ਖ਼ੁਦ ਨਹੀਂ ਕਰ ਸਕਦਾ, ਉਸ ਦੀ ਦੂਸਰੇ ਕੋਲ ਸਿਫ਼ਾਰਸ਼ ਕਿਉਂ ਕਰੇ?
ਸਾਰੇ ਵਾਧੇ-ਘਾਟੇ ਸੋਚ ਕੇ ਪ੍ਰਤਾਪ ਸਿੰਘ ਇਸ ਸਿੱਧਟੇ ਤੇ ਪੁੱਜਾ ਕਿ ਮਾਇਆ ਨਗਰ ਦਾ ਕੋਈ ਜੱਜ ਪੇਸ਼ਗੀ ਜ਼ਮਾਨਤ ਮਨਜ਼ੂਰ ਨਹੀਂ ਕਰ ਸਕਦਾ । ਇਸ ਲਈ ਹਾਲੇ ਸਿਫਾਰਸ਼ ਕਰਨ ਦਾ ਕੋਈ ਫ਼ਾਇਦਾ ਨਹੀਂ ਸੀ ।
ਦੂਜੇ ਪਾਸੇ ਅਸਾਮੀ ਨੂੰ ਵੀ ਹੱਥੋਂ ਨਹੀਂ ਸੀ ਗਵਾਇਆ ਜਾ ਸਕਦਾ । ਪੇਸ਼ਗੀ ਜ਼ਮਾਨਤ ਨਾ-ਮਨਜ਼ੂਰ ਹੋਣ ਦੇ ਹੁਕਮ ਦੀ ਅਪੀਲ ਹਾਈਕੋਰਟ ਹੋਣੀ ਸੀ । ਹਾਈਕੋਰਟ ਉੱਚ ਅਦਾਲਤ ਸੀ । ਕੋਈ ਹਾਈਕੋਰਟ ਦੇ ਜੱਜ ਦੀ ਵਾਅ ਵੱਲ ਨਹੀਂ ਝਾਕ ਸਕਦਾ । ਸਾਹ ਕੱਢਣ ਵਾਲੇ ਉਪਰ ਮਾਨ-ਹਾਨੀ ਦਾ ਦੋਸ਼ ਲਾ ਕੇ ਉਸਨੂੰ ਜੇਲ੍ਹ ਭੇਜਿਆ ਜਾ ਸਕਦਾ ਸੀ । ਹਾਈਕੋਰਟ ਕੋਲੋਂ ਪ੍ਰਤਾਪ ਸਿੰਘ ਜਿਸ ਤਰ੍ਹਾਂ ਦਾ ਚਾਹੇ, ਹੁਕਮ ਕਰਵਾ ਸਕਦਾ ਸੀ । ਉਸ ਸਮੇਂ ਤਕ ਪਾਰਟੀ ਪ੍ਰਤਾਪ ਸਿੰਘ ਦੇ ਹੱਥ ਹੇਠ ਰਹਿਣੀ ਚਾਹੀਦੀ ਸੀ ।
"ਤੂੰ ਮੇਰੇ ਪੁੱਤਰਾਂ ਵਰਗਾ ਹੈਂ । ਮੈਂ ਤੈਨੂੰ ਗ਼ਲਤ ਰਾਏ ਨਹੀਂ ਦੇ ਸਕਦਾ । ਤੇਰਾ ਪੈਸਾ ਬਰਬਾਦ ਨਹੀਂ ਕਰਵਾ ਸਕਦਾ । ਸਵਰਗ ਵਿਚ ਬੈਠਾ ਮੇਰਾ ਭਰਾ ਕੀ ਸੋਚੇਗਾ ? ਮਾਇਆ ਨਗਰੋਂ ਤੇਰਾ ਕੰਮ ਨਹੀਂ ਹੋਣਾ ।"
"ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ । ਹਾਈਕੋਰਟੋਂ ਪਹਿਲੀ ਪੇਸ਼ੀ 'ਤੇ ਬੰਦੀ ਲੈ ਦਿਆਂਗਾ । ਅਗਲੀ ਪੇਸ਼ੀ 'ਤੇ ਚਾਹੇ ਮੁੱਖ ਮੰਤਰੀ ਜ਼ੋਰ ਲਾ ਲਏ, ਜ਼ਮਾਨਤ ਮਨਜ਼ੂਰ ਹੋ ਕੇ ਰਹੇਗੀ । ਹਾਈਕੋਰਟ ਆਪਣੀ ਚਲਣੀ ਹੈ । ਦਰਖ਼ਾਸਤ ਕਿਸ ਜੱਜ ਕੋਲ ਜਾਵੇ ਇਸਦਾ
ਫੈਸਲਾ ਮੈਂ ਕਰਨਾ ਹੈ । ਆਪਾਂ ਆਪਣੇ ਮਿੱਤਰ ਜੱਜ ਕੋਲ ਭੇਜਾਂਗੇ । ਫੇਰ ਕੋਲ ਬੈਠ ਕੇ ਫੈਸਲਾ ਕਰਵਾਵਾਂਗੇ । ਬਸ ਪੰਜ ਚਾਰ ਦਿਨਾਂ ਦੀ ਗੱਲ ਹੈ । ਲੁੱਕ ਛਿਪ ਕੇ ਬਨਵਾਸ ਕੱਟ ਲਓ ।"
"ਅੰਕਲ ਅਸੀਂ ਬੜੀ ਆਸ ਲੈ ਕੇ ਆਏ ਸੀ । ਦੋ ਪੇਟੀਆਂ, ਤਿੰਨ ਪੇਟੀਆਂ* । ਜੋ ਕਹੋ, ਖ਼ਰਚ ਕਰ ਦਿਆਂਗੇ । ਪਲੀਜ਼ ਸਾਡਾ ਕੰਮ ਕਰਾਓ ।"
ਅਜੇ ਨੂੰ ਲੱਗਾ ਮਸਲਾ ਪੈਸਿਆਂ ਦੀ ਖੋਲ੍ਹ-ਖੁਲ੍ਹਾਈ 'ਤੇ ਅਟਕਿਆ ਹੋਇਆ ਸੀ ।
ਜੱਜ ਸ਼ਾਇਦ ਪੈਸੇ ਖੋਲ੍ਹਣ ਤੋਂ ਝਿਜਕ ਰਿਹਾ ਸੀ । ਇਹ ਗੁੱਥੀ ਸੁਲਝਾਉਣ ਲਈ ਅਜੇ ਨੇ ਪੇਟੀਆਂ ਦੀ ਗੱਲ ਤੋਰੀ ।
ਤਿੰਨ ਲੱਖ ਦੀ ਪੇਸ਼ਕਸ਼ ਹੋਣ 'ਤੇ ਪ੍ਰਤਾਪ ਸਿੰਘ ਨੇ ਇਕ ਵਾਰ ਫੇਰ ਦਿਮਾਗ਼ 'ਤੇ ਬੋਝ ਪਾਇਆ, ਪਰ ਨਤੀਜਾ ਕੋਈ ਨਾ ਨਿਕਲਿਆ ।
"ਸਵਾਲ ਪੈਸਿਆਂ ਦਾ ਨਹੀਂ ਹੈ । ਉਥੇ ਇਹ ਕੰਮ ਕਿਸੇ ਕੋਲੋਂ ਨਹੀਂ ਹੋਣਾ । ਇਥੋਂ ਹੋਏਗਾ । ਮੇਰੇ ਹੱਧਥੋਂ । ਫੇਰ ਵੀ ਤੁਸੀਂ ਕਲ੍ਹ ਮੈਨੂੰ ਫ਼ੋਨ ਕਰਨਾ । ਦੱਸਣਾ ਦਰਖ਼ਾਸਤ ਕਿਸ ਜੱਜ ਕੋਲ ਗਈ ਹੈ । ਕੋਸ਼ਿਸ਼ ਕਰਕੇ ਦੇਖ ਲਵਾਂਗੇ ।"
ਪ੍ਰਤਾਪ ਸਿੰਘ ਨੇ ਸੁੱਟੀ ਕਮਾਨ ਫੇਰ ਸੰਭਾਲ ਲਈ । ਰਕਮ ਮੋਟੀ ਸੀ । ਸ਼ਾਇਦ ਕਿਸੇ ਜੱਜ ਦਾ ਸਿਰ ਫਿਰ ਜਾਵੇ ।
"ਸੈਸ਼ਨ ਜੱਜ ਨੂੰ ਆਖ ਕੇ ਦੇਖ ਲਓ । ਦਰਖ਼ਾਸਤ ਕਿਸੇ ਤੁਹਾਡੇ ਵਾਕਫ਼ ਕੋਲ ਭੇਜ ਦੇਵੇ," ਅਜੇ ਹਾਲੇ ਹਥਿਆਰ ਸੁੱਟਣ ਦੇ ਮੂਡ ਵਿਚ ਨਹੀਂ ਸੀ ।
"ਕੋਈ ਫ਼ਾਇਦਾ ਨਹੀਂ । ਉਲਟਾ ਉਸ ਨੂੰ ਸ਼ੱਕ ਹੋਇਆ । ਜਿਥੇ ਲਾਉਂਦਾ ਹੈ, ਲਾਉਣ ਦਿਓ ।"
"ਠੀਕ ਹੈ ਸਰ ! ਜੇ ਉਥੇ ਗੱਲ ਨਾ ਬਣੀ ਤਾਂ ਇਥੇ ਤੁਸੀਂ ਸੰਭਾਲ ਲਓਗੇ ਨਾ?"
ਪੰਕਜ ਨੇ ਪ੍ਰਤਾਪ ਸਿੰਘ ਕੋਲੋਂ ਪੱਕਾ ਵਾਅਦਾ ਲੈਣ ਦੀ ਨੀਅਤ ਨਾਲ ਪੁੱਧਛਿਆ ।
"ਸੌ ਫ਼ੀਸਦੀ ਗਰੰਟੀ ਹੈ । ਇਥੇ ਪੁੱਤਰਾ ਤੇਰੇ ਅੰਕਲ ਦਾ ਰਾਜ ਹੈ । ਮੈਂ ਗਲ ਵਿਚ ਪਏ ਫਾਂਸੀ ਦੇ ਫੰਦੇ ਲੁਹਾ ਦਿਆਂ, ਇਹ ਤੇ ਜ਼ਮਾਨਤ ਹੈ ।"
(*ਇਕ ਪੇਟੀ = ਇਕ ਲੱਖ)
ਕੋਠੀਉਂ ਨਿਕਲਦੇ ਪੰਕਜ ਨੇ ਢੇਰੀ ਢਾਹ ਲਈ । ਜਿਹੜਾ ਕੰਮ ਪ੍ਰਤਾਪ ਸਿੰਘ ਤੋਂ ਨਹੀਂ ਹੋਇਆ, ਉਹ ਕਿਸੇ ਹੋਰ ਤੋਂ ਨਹੀਂ ਹੋਣਾ । ਉਸ ਨੂੰ ਲੱਗਾ ਜੇਲ੍ਹ ਯਾਤਰਾ ਪੱਕੀ ਸੀ ।
"ਇਹ ਸੇਲ ਟੈਕਸ ਦੀ ਪੇਸ਼ੀ ਨਹੀਂ ਹੈ । ਕਤਲ ਦਾ ਮਾਮਲਾ ਹੈ । ਬਹੁਤ ਧੱਕੇ ਖਾਣੇ ਪੈਣਗੇ । ਨੰਦ ਲਾਲ ਦੇ ਆਖਣ ਵਾਂਗ ਸਬਰ ਰੱਖ । ਚੰਗੇ ਪੱਖ ਵੱਲ ਦੇਖ । ਸਾਹਿਬ ਨੇ ਹਾਈ ਕੋਰਟ ਵਿਚੋਂ ਜ਼ਮਾਨਤ ਕਰਾਉਣ ਦੀ ਜ਼ਿੰਮੇਵਾਰੀ ਲੈ ਲਈ । ਇਹ ਗੱਲ ਛੋਟੀ ਹੈ?
ਆਪਣੇ ਨਾਲ ਝੂਠਾ ਵਾਅਦਾ ਨਹੀਂ ਕੀਤਾ । ਇਹ ਉਨ੍ਹਾਂ ਦਾ ਵਡੱਪਣ ਹੈ ।"
ਅਜੇ ਪੰਕਜ ਨੂੰ ਨਿਰਾਸ਼ਾ ਦੀ ਖਾਈ ਵਿਚੋਂ ਕੱਢਣ ਦਾ ਯਤਨ ਕਰਨ ਲੱਗਾ ।
....ਚਲਦਾ....