ਧਰਤੀ ਧਨ ਨਾ ਆਪਣਾ (ਅਨੁ: ਸੁਖਵੰਤ ਹੁੰਦਲ) / ਕਿਸ਼ਤ 5 (ਨਾਵਲ )

ਜਗਦੀਸ਼ ਚੰਦਰ   

Address:
India
ਜਗਦੀਸ਼ ਚੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


9

ਦੀਨੇ ਘੁੰਮਹਾਰ ਦਾ ਘਰ ਪਿੰਡ ਦੇ ਪੱਛਮ ਵਿੱਚ ਸ਼ੀ। ਕਾਲੀ ਜਦੋਂ ਉਹਨੂੰ ਲੱਭਣ ਉੱਥੇ ਗਿਆ ਤਾਂ ਉਹ ਗੋਹੇ ਦੇ ਢੇਰਾਂ ਕੋਲ ਬੇਰੀ ਹੇਠ ਲੰਮਾ ਪਿਆ ਸ਼ੀ ਅਤੇ ਉਹਦੇ ਦੋਵੇਂ ਗਧੇ ਢੇਰਾਂ ਦੇ ਪਿੱਛੇ ਘੁੰਮ ਰਹੇ ਸਨ। ਕਾਲੀ ਦੀ ਅਵਾਜ਼ ਸੁਣ ਕੇ ਦੀਨਾ ਉੱਠ ਖੜਿਆ ਅਤੇ ਉਹਦੀ ਵਲ ਧਿਆਨ ਨਾਲ ਦੇਖਦਾ ਹੋਇਆ ਸੰਰਮਿੰਦੀ ਆਵਾਜ਼ ਵਿੱਚ ਬੋਲਿਆ:
"ਅੱਖ ਲੱਗ ਗਈ ਸ਼ੀ।"
"ਅੱਛਾ।।। ਕੋਈ ਹਰਜ ਨਹੀਂ।" ਕਾਲੀ ਨੇ ਮੁਸਕਰਾਉਂਦਿਆਂ ਕਿਹਾ। ਦੀਨਾ ਅੰਗੜਾਈ ਲੈਂਦਾ ਹੋਇਆ ਉੱਠਿਆ ਅਤੇ ਆਪਣੀ ਮੈਲ਼ੀ ਜਿਹੀ ਪੱਗ ਨੂੰ ਚੁੱਕ ਕੇ ਆਪਣੇ ਸਿਰ ਦੁਆਲੇ ਲਪੇਟ ਕੇ ਬੋਲਿਆ:
"ਸੁਣਿਆ ਤੂੰ ਪੱਕਾ ਮਕਾਨ ਪਾ ਰਿਹਾਂ। ਕੱਲ੍ਹ ਤਕੀਏ ਵਿੱਚ ਕੋਈ ਕਹਿ ਰਿਹਾ ਸ਼ੀ।"
"ਇਸ ਲਈ ਤਾਂ ਤੇਰੇ ਕੋਲ ਆਇਆਂ। ਪਹਿਲਾਂ ਮੇਰੇ ਨਾਲ ਗੜੀ ਦੇ ਭੱਠੇ 'ਤੇ ਚੱਲ, ਇੱਟਾਂ ਦੇਖਣੀਆਂ। ਉਸ ਤੋਂ ਬਾਅਦ ਛੱਪੜ ਤੋਂ ਮਿੱਟੀ ਢੋਣੀ ਆਂ।" ਕਾਲੀ ਨੇ ਸਾਰੀਆਂ ਗੱਲਾਂ ਇਕ ਹੀ ਸਾਹ ਵਿੱਚ ਕਹਿ ਦਿੱਤੀਆਂ। ਦੀਨੇ ਨੇ ਬੇਰੀ ਦੀਆਂ ਜੜ੍ਹਾਂ ਨੇੜੇ ਪਈ ਆਪਣੇ ਟੁੱਟੀ ਅਤੇ ਮਿੱਟੀ ਨਾਲ ਲਿਬੜੀ ਜੁੱਤੀ ਪਾਈ ਅਤੇ ਕਾਲੀ ਦੇ ਨਾਲ ਤੁਰ ਪਿਆ।
ਭੱਠੇ ਦੇ ਨੇੜੇ ਪਹੁੰਚ ਕੇ ਦੀਨਾ ਬੋਲਿਆ, "ਕਿਹੜੀਆਂ ਇੱਟਾਂ ਲੈਣੀਆਂ - ਅੱਵਲ, ਦੋਮ, ਸੋਮ ਜਾਂ ਧੜਾ।।।?"
"ਪਹਿਲਾਂ ਦੇਖ ਤਾਂ ਲਈਏ, ਫਿਰ ਫੈਸਲਾ ਕਰਾਂਗੇ।" ਕਾਲੀ ਨੇ ਜੁਆਬ ਦਿੱਤਾ।
ਦੀਨਾ ਭੱਠੇ ਦੀਆਂ ਦੋ ਵੱਡੀਆਂ ਵੱਡੀਆਂ ਚਿਮਨੀਆਂ ਦੇ ਕੋਲ ਜਾ ਕੇ ਮੁਨਸ਼ੀ ਨੂੰ ਅਵਾਜ਼ ਮਾਰਨ ਲੱਗਾ। ਮੁਨਸ਼ੀ ਦਾ ਜੁਆਬ ਸੁਣ ਕੇ ਦੀਨਾ ਭੱਠੇ ਦੇ ਪਾਸੇ ਤੋਂ ਅੰਦਰ ਜਾਣ ਵਾਲੇ ਰਾਹ ਵਲ ਮੁੜਦਾ ਹੋਇਆ ਬੋਲਿਆ:
"ਮੁਨਸ਼ੀ ਭੱਠੇ ਦੇ ਅੰਦਰ ਹੈ। ਸੰਾਇਦ ਕੱਚੀਆਂ ਇੱਟਾਂ ਦੀ ਚਿਣਾਈ ਹੋ ਰਹੀ ਹੈ।" 
ਦੀਨੇ ਦੇ ਪਿੱਛੇ ਪਿੱਛੇ ਕਾਲੀ ਵੀ ਭੱਠੇ ਦੇ ਅੰਦਰ ਚਲਾ ਗਿਆ। ਇਥੇ ਅੱਠ-ਦਸ ਆਦਮੀ ਕਰੀਨੇ ਨਾਲ ਕੱਚੀਆਂ ਇੱਟਾਂ ਚੁਣ ਰਹੇ ਸਨ। ਦੀਨੇ ਨੂੰ ਦੇਖ ਕੇ ਮੁਨਸ਼ੀ ਖੁਸੰ ਹੋ ਕੇ ਬੋਲਿਆ:
"ਸੁਣਾ ਪਰਜਾਪਾਤਾ, ਕਿੱਥੇ ਰਿਹਾਂ ਏਨੇ ਦਿਨ। ਤੂੰ ਤਾਂ ਕਦੇ ਕਦੇ ਏਦਾਂ ਗਾਇਬ ਹੋ ਜਾਂਦਾ, ਜਿੱਦਾਂ ਗਧੇ ਦੇ ਸਿਰ ਦੇ ਸਿੰਗ਼"
"ਸੱਚ ਮੁਨਸ਼ੀ ਜੀ? ਕਿਹਦੇ ਗਧੇ ਦੇ ਸਿੰਗ ਗਾਇਬ ਹੋ ਗਏ?" ਦੀਨੇ ਨੇ ਹੈਰਤ ਨਾਲ ਕਿਹਾ ਅਤੇ ਫਿਰ ਦੁੱਖ ਭਰੀ ਅਵਾਜ਼ ਵਿੱਚ ਬੋਲਿਆ:
"ਬਹੁਤ ਜ਼ੁਲਮ ਹੋਇਆ ਹੈ। ਗਧਾ ਬਚ ਗਿਆ ਜਾਂ ਉਹ ਵੀ ਨਾਲ ਹੀ ਗਾਇਬ ਹੋ ਗਿਆ?" ਦੀਨੇ ਨੇ ਮਾਸੂਮੀਅਤ ਨਾਲ ਪੁੱਛਿਆ।
ਮੁਨਸ਼ੀ ਦਾ ਹਾਸਾ ਨਹੀਂ ਸ਼ੀ ਰੁਕ ਰਿਹਾ। ਕਾਲੀ ਵੀ ਖਿੜਖਿੜਾ ਕੇ ਹੱਸ ਰਿਹਾ ਸ਼ੀ। ਕੱਚੀਆਂ ਇੱਟਾਂ ਦੀ ਚਿਣਾਈ ਵਿੱਚ ਲੱਗੇ ਹੋਏ ਮਜ਼ਦੂਰ ਵੀ ਢਿੱਡ ਫੜ ਕੇ ਹੱਸ ਰਹੇ ਸਨ। ਉਹਨਾਂ ਵਲ ਦੇਖ ਕੇ ਦੀਨੇ ਦੀਆਂ ਗੱਲ੍ਹਾਂ ਦੀਆਂ ਝੁਰੜੀਆਂ ਕਨਪੱਟੀਆਂ ਤੱਕ ਜਾ ਪਹੁੰਚੀਆਂ ਸਨ। ਮੁਨਸ਼ੀ ਨੇ ਬਹੁਤ ਮੁਸੰਕਿਲ ਨਾਲ ਆਪਣਾ ਹਾਸਾ ਰੋਕਿਆ ਅਤੇ ਦੀਨੇ ਵਲ ਦੇਖਦਾ ਹੋਇਆ ਬੋਲਿਆ:
"ਤੂੰ ਵੀ ਅਕਲ ਦਾ ਪੂਰਾ ਈ ਆਂ। ਕਦੇ ਗਧੇ ਦੇ ਸਿਰ 'ਤੇ ਵੀ ਸਿੰਗ ਹੁੰਦੇ ਹਨ?"
"ਮੁਨਸ਼ੀ ਜੀ ਤੁਸ਼ੀ ਆਪਣੇ ਆਪ ਹੀ ਤਾਂ ਕਿਹਾ ਹੈ। ਪਹਿਲਾਂ ਮੈਨੂੰ ਵੀ ਸੰੱਕ ਹੋਇਆ ਸ਼ੀ, ਪਰ ਮੈਂ ਇਹ ਸੋਚ ਕੇ ਯਕੀਨ ਕਰ ਲਿਆ ਕਿਉਂਕਿ ਭੱਠੇ 'ਤੇ ਪਿੰਡ-ਪਿੰਡ ਤੋਂ ਗਧੇ ਆਉਂਦੇ ਹਨ।"
ਮੁਨਸ਼ੀ ਦਾ ਹਾਸਾ ਰੁਕਿਆ ਤਾਂ ਉਹ ਖੰਘ ਕੇ ਗਲ਼ ਸਾਫ ਕਰਕੇ ਬੋਲਿਆ:
"ਪਰਜਾਪਤ ਕਿਵੇਂ ਆਉਣੇ ਹੋਏ?"
"ਇਹਨੇ ਇੱਟਾਂ ਖ੍ਰੀਦਣੀਆਂ।" ਦੀਨੇ ਨੇ ਕਾਲੀ ਵਲ ਇਸੰਾਰਾ ਕਰਦੇ ਹੋਏ ਕਿਹਾ। ਮੁਨਸ਼ੀ ਨੇ ਕਾਲੀ ਨੂੰ  ਸਿਰ ਤੋਂ ਪੈਰਾਂ ਤੱਕ ਦੇਖਿਆ ਅਤੇ ਉਸ ਦੇ ਪਹਿਰਾਵੇ ਤੋਂ ਉਹਦੀ ਜਾਤ ਬਾਰੇ ਕਿਸੇ ਨਤੀਜੇ 'ਤੇ ਨਾ ਪਹੁੰਚ ਸਕਣ ਕਾਰਨ ਦੁਬਿਧਾ ਵਿੱਚ ਪੈ ਗਿਆ। ਉਹਨੇ ਕਾਲੀ ਵਲ ਇਕ ਵਾਰ ਫਿਰ ਧਿਆਨ ਨਾਲ ਦੇਖਿਆ ਅਤੇ ਦੀਨੇ ਨੂੰ ਸੰਬੋਧਨ ਕਰਦਾ ਕਹਿਣ ਲੱਗਾ:
"ਕਿਹੜੀਆਂ ਇੱਟਾਂ ਚਾਹੀਦੀਆਂ?"
ਦੀਨਾ ਕਾਲੀ ਵਲ ਦੇਖਣ ਲੱਗਾ ਤਾਂ ਉਹ ਬੋਲਿਆ:
"ਅੱਵਲ ਨੰਬਰ।"
"ਕਿੰਨੀਆਂ ਚਾਹੀਦੀਆਂ?"
"ਪੰਦਰਾਂ-ਵੀਹ ਹਜ਼ਾਰ ਤਾਂ ਲੱਗ ਹੀ ਜਾਣਗੀਆਂ।" ਕਾਲੀ ਨੇ ਕੱਚਾ-ਪੱਕਾ ਅੰਦਾਜ਼ਾ ਲਾਉਂਦੇ ਹੋਏ ਕਿਹਾ।
ਮੁਨਸ਼ੀ ਉਹਨਾਂ ਨੂੰ ਅੱਵਲ ਨੰਬਰ ਦੀਆਂ ਇੱਟਾਂ ਦੇ ਢੇਰ ਕੋਲ ਲੈ ਗਿਆ ਅਤੇ ਇਕ ਇੱਟ ਹੱਥ ਵਿੱਚ ਚੁੱਕ ਕੇ ਬੋਲਿਆ:
"ਅੱਵਲ ਤੋਂ ਵੀ ਅੱਵਲ ਇੱਟ ਹੈ। ਦਸ ਸਾਲਾਂ ਤੋਂ ਭੱਠੇ 'ਤੇ ਕੰਮ ਕਰ ਰਿਹਾਂ, ਪਰ ਅੱਜ ਤੱਕ ਇਸ ਤਰ੍ਹਾਂ ਦੀ ਪੱਕੀ ਇੱਟ ਨਹੀਂ ਬਣੀ। ਬਿਲਕੁਲ  ਲਹੂ ਵਰਗਾ ਰੰਗ ਹੈ।"
ਕਾਲੀ ਨੇ ਵੀ ਇਕ ਇੱਟ ਚੁੱਕ ਕੇ ਦੇਖੀ ਅਤੇ ਫਿਰ ਚੱਕੇ 'ਤੇ ਰੱਖਦਾ ਹੋਇਆ ਬੋਲਿਆ:
"ਕਿਉਂ ਪਰਜਾਪਤ, ਮੁਨਸ਼ੀ ਜੀ ਠੀਕ ਕਹਿੰਦੇ ਹਨ?"
"ਪਰਜਾਪਤ ਤੋਂ ਕਿਉਂ ਪੁੱਛਦਾਂ। ਇੱਟਾਂ ਦੀ ਪਛਾਣ ਇਹਦੇ ਨਾਲੋ ਇਹਦੇ ਗਧਿਆਂ ਨੂੰ ਵੱਧ ਹੈ। ਉਹਨਾਂ 'ਤੇ ਅੱਵਲ ਨੰਬਰ ਦੀਆਂ ਇੱਟਾਂ ਲੱਦੀਆਂ ਹੋਣ ਤਾਂ ਏਨਾ ਤੇਜ਼ ਤੁਰਦੇ ਹਨ ਕਿ ਪਰਜਾਪਤ ਨੂੰ ਵੀ ਪਿੱਛੇ ਛੱਡ ਜਾਂਦੇ ਹਨ। ਦੋਮ ਨੰਬਰ ਦੀਆਂ ਇੱਟਾਂ ਹੋਣ ਤਾਂ ਰਾਹ ਵਿੱਚ ਏਧਰ-ਉਧਰ ਹਿਚਕੋਲੇ ਮਾਰਦੇ ਜਾਂਦੇ ਹਨ। ਜੇ ਸੋਮ ਨੰਬਰ ਦੀਆਂ ਇੱਟਾਂ ਲੱਦੀਆਂ ਹੋਣ ਤਾਂ ਉਹਨਾਂ ਦੀਆਂ ਆਪਸ ਵਿੱਚ ਲੱਤਾਂ ਟਕਰਾਉਣ ਲਗਦੀਆਂ ਹਨ। ਕਿਉਂ ਪਰਜਾਪਤ ਠੀਕ ਹੈ ਨਾ?" ਮੁਨਸ਼ੀ ਨੇ ਹਸਦੇ ਹੋਏ ਕਿਹਾ।
ਕਾਲੀ ਇੱਟਾਂ ਦੇਖਣ ਲਈ ਥੋੜ੍ਹੀ ਦੂਰ ਪਏ ਚੱਕਿਆਂ ਵਲ ਗਿਆ ਤਾਂ ਮੁਨਸ਼ੀ ਨੇ ਦੀਨੇ ਨੂੰ ਪੁੱਛਿਆ:
"ਪਰਜਾਪਤ। ਕੌਣ ਆਦਮੀ ਹੈ ਇਹ!"
"ਤੂੰ ਨਹੀਂ ਜਾਣਦਾ ਇਹਨੂੰ?" ਦੀਨੇ ਨੇ ਹੈਰਾਨੀ ਨਾਲ ਕਿਹਾ ਅਤੇ ਫਿਰ ਉੱਚੀ ਅਵਾਜ਼ ਵਿੱਚ ਬੋਲਿਆ:
" ਚਮਾਰਾਂ ਦਾ ਕਾਲੀ ਹੈ। ਇਹਦੇ ਬਾਪ ਦਾ ਭਲਾ-ਜਿਹਾ ਨਾਂ ਹੈ - ਭਲਾ-ਜਿਹਾ-ਨਾਂ ਹੈ-" ਇਹ ਸੋਚਦਿਆਂ ਸੋਚਦਿਆਂ ਦੀਨੇ ਨੇ ਆਪਣੀ ਪੱਗ ਹੋਰ ਵੀ ਟੇਢੀ ਕਰ ਲਈ ਅਤੇ ਮੂੰਹ ਵਿੱਚ ਬੁੜਬੜਾਉਣ ਲੱਗਾ:
"ਭਲਾ-ਜਿਹਾ ਨਾਂ ਹੈ ਉਹਦਾ।" ਅਤੇ ਫਿਰ ਮੁਨਸ਼ੀ ਵਲ ਦੇਖਦਾ ਹੋਇਆ ਬੋਲਿਆ:
"ਇਹ ਸੰਹਿਰ ਵਿੱਚ ਰਹਿੰਦਾ ਸ਼ੀ। ਥੋੜ੍ਹੇ ਹੀ ਦਿਨ ਪਹਿਲਾਂ ਪਿੰਡ ਵਿੱਚ ਵਾਪਸ ਆਇਆ। ਚੰਗੇ ਪੈਸੇ ਕਮਾ ਕੇ ਲਿਆਇਆ।"
"ਮੈਂ ਵੀ ਸੋਚ ਰਿਹਾ ਸ਼ੀ ਕਿ ਸੰਕਲ ਤੋਂ ਚਮਾਰ ਲੱਗਦਾ ਪਰ ਪਹਿਰਾਵਾ ਕੁਛ ਹੋਰ ਕਹਿੰਦਾ।" ਮੁਨਸ਼ੀ ਨੇ ਕਿਹਾ।
ਜਦੋਂ ਕਾਲੀ ਉਹਨਾਂ ਦੇ ਕੋਲ ਆਇਆ ਤਾਂ ਉਹ ਚੁੱਪ ਹੋ ਗਏ। ਮੁਨਸ਼ੀ ਦਾ ਲਹਿਜਾ ਪਹਿਲਾਂ ਨਾਲੋਂ ਕੁਛ ਬਦਲ ਗਿਆ ਸ਼ੀ। ਉਹ ਅੱਵਲ ਨੰਬਰ ਦੀਆਂ ਇੱਟਾਂ 'ਤੇ ਹੱਥ ਰੱਖਦਾ ਹੋਇਆ ਬੋਲਿਆ:
"ਫਿਰ ਕਿਹੜੀਆਂ ਇੱਟਾਂ ਪਸੰਦ ਕੀਤੀਆਂ?"
"ਮੈਨੂੰ ਨਾ ਤਾਂ ਪਤਾ ਨਹੀਂ । ਮਿਸਤਰੀ ਸੰਤਾ ਸਿੰਘ ਨੇ ਕਿਹਾ ਸ਼ੀ ਕਿ ਅੱਵਲ ਨੰਬਰ ਦੀਆਂ ਇੱਟਾਂ ਚੰਗੀਆਂ ਹੁੰਦੀਆਂ।"
"ਤਾਂ ਅੱਵਲ ਨੰਬਰ ਦੀਆਂ ਇੱਟਾਂ ਲੈ ਲਾ।" ਮੁਨਸ਼ੀ ਨੇ ਕਿਹਾ।
"ਕੀ ਭਾਅ ਹੈ ਇਹਨਾਂ ਦਾ?"
"ਇਹ ਬਾਰਾਂ ਰੁਪਈਆਂ ਦੀਆਂ ਹਜ਼ਾਰ ਹਨ।" ਮੁਨਸ਼ੀ ਨੇ ਜੁਆਬ ਦਿੱਤਾ।
"ਜੋ ਮੁਨਾਸਿਬ ਹੈ ਉਹ ਭਾਅ ਲਾ ਲਉ।"
"ਮੁਨਸ਼ੀ ਜੀ, ਕਾਲੀ ਚੌਧਰੀ ਨਹੀਂ ਹੈ। ਭਾਅ ਵਿੱਚ ਕੁਛ ਰਿਆਇਤ ਕਰ ਦਿਉ।" ਦੀਨੇ ਨੇ ਕਿਹਾ। 
"ਸਾਡੇ ਲਈ ਸਾਰੇ ਚੌਧਰੀ ਹਨ। ਪਰਜਾਪਤਾ, ਚੌਧਰ ਪੈਸੇ ਨਾਲ ਹੁੰਦੀ ਹੈ। ਜਿਹਦੇ ਕੋਲ ਚਾਦਰ ਹੈ, ਉਹ ਚੌਧਰੀ ਹੈ।"
ਮੁਨਸ਼ੀ ਏਧਰ-ਉਧਰ ਦੀਆਂ ਗੱਲਾਂ ਕਰਨ ਲੱਗਾ ਤਾਂ ਦੀਨੇ ਨੇ ਕਾਲੀ ਨੂੰ ਕਿਹਾ:
"ਜਿੰਨੀਆਂ ਇੱਟਾਂ ਲੈਣੀਆਂ, ਉਹਨਾਂ ਦਾ ਪਰਚਾ ਬਣਵਾ ਲੈ।"
ਕਾਲੀ ਨੇ ਮੁਨਸ਼ੀ ਨੂੰ ਪੰਜ ਹਜ਼ਾਰ ਇੱਟਾਂ ਦਾ ਪਰਚਾ ਕੱਟਣ ਨੂੰ ਕਿਹਾ ਪਰ ਉਹ ਚੁੱਪਚਾਪ ਖੜਾ ਅਵਿਸੰਵਾਸ ਭਰੀਆਂ ਅੱਖਾਂ ਨਾਲ ਕਾਲੀ ਵਲ ਦੇਖਣ ਲੱਗਾ। ਦੀਨੇ ਨੇ ਵੀ ਮੁਨਸ਼ੀ ਨੂੰ ਪਰਚਾ ਕੱਟਣ ਨੂੰ ਕਿਹਾ ਤਾਂ ਉਹ ਅਵਿਸੰਵਾਸ ਭਰੀਆਂ ਅੱਖਾਂ ਨਾਲ ਦੇਖਦਾ ਹੋਇਆ ਬੋਲਿਆ:
"ਬਿਆਨੇ ਲਈ ਪੈਸੇ ਲਿਆਇਆਂ?"
"ਨਹੀਂ, ਇਸ ਵੇਲੇ ਤਾਂ ਮੇਰੀ ਜੇਬ ਵਿੱਚ ਇਕ-ਦੋ ਰੁਪਈਏ ਹੋਣਗੇ।" ਕਾਲੀ ਨੇ ਕਿਹਾ।
"ਸੱਠ ਰੁਪਈਆਂ ਦੀਆਂ ਇੱਟਾਂ ਹੋਣਗੀਆਂ, ਦੋ ਢਾਈ ਰੁਪਈਏ ਲਦਾਈ ਅਤੇ ਢਲਾਈ ਦੇ ਹੋਣਗੇ। ਏਨੀ ਰਕਮ ਲਈ ਦੋ ਰੁਪਏ ਦੇ ਬਿਆਨੇ ਦੀ ਕੀ ਹੈਸ਼ੀਅਤ ਹੈ।" ਮੁਨਸ਼ੀ ਨੇ ਕਿਹਾ। ਕਾਲੀ ਤਾਂ ਚੁੱਪ ਹੋ ਗਿਆ ਪਰ ਦੀਨੇ ਨੇ ਮੁਨਸ਼ੀ ਨੂੰ ਕਿਹਾ:
"ਪੈਸੇ ਆ ਜਾਣਗੇ। ਤੂੰ ਪਰਚਾ ਕੱਟ ਦੇ।"
"ਪਰਜਾਪਤਾ, ਜੇ ਪੈਸੇ ਨਾ ਆਏ ਤਾਂ ਮੈਂ ਤੇਰੇ ਦੋਨੋਂ ਗਧਿਆਂ ਸਮੇਤ ਤੈਨੂੰ ਇੱਥੇ ਬੰਨ ਲਊਂਗਾ।" ਮੁਨਸ਼ੀ ਨੇ ਕਿਹਾ।
ਇਹ ਸੁਣ ਕੇ ਕਾਲੀ ਨੂੰ ਗੁੱਸਾ ਆ ਗਿਆ। ਉਹ ਤਿੱਖੀ ਅਵਾਜ਼ ਵਿੱਚ ਬੋਲਿਆ:
"ਪਰਜਾਪਤਾ ਚੱਲ ਇਥੋਂ, ਜਦੋਂ ਪੈਸੇ ਦੇ ਕੇ ਹੀ ਮਾਲ ਖ੍ਰੀਦਣਾ ਹੈ ਤਾਂ ਜਿੱਥੋਂ ਮਰਜ਼ੀ ਖ੍ਰੀਦ ਲਵਾਂਗੇ। ਅਜੇ ਅਸ਼ੀ ਇਕ ਇੱਟ ਤੱਕ ਨਹੀਂ ਲਈ, ਮੁਨਸ਼ੀ ਜੀ ਨੇ ਪਹਿਲਾਂ ਹੀ ਸਾਨੂੰ ਬੇਈਮਾਨ ਸਮਝ ਲਿਆ।"
"ਇਸ ਵਿੱਚ ਗੁੱਸੇ ਵਾਲੀ ਕੋਈ ਗੱਲ ਨਹੀਂ। ਅਸ਼ੀ ਉਧਾਰ ਘੱਟ ਹੀ ਦਿੰਦੇ ਹਾਂ। ਜੇ ਦੇਣਾ ਹੀ ਪੈ ਜਾਏ ਤਾਂ ਪਹਿਲਾਂ ਅਸਾਮੀ ਦੇਖ ਲਈਦੀ ਹੈ। ਜੇ ਕੋਈ ਚੌਧਰੀ ਉਧਾਰ ਮੰਗੇ ਤਾਂ ਦੇਣ ਵਿੱਚ ਜ਼ਿਆਦਾ ਹਰਜ਼ ਨਹੀਂ ਕਿਉਂਕਿ ਹਰ ਛਿਮਾਹੀ ਫਸਲ ਦੇ ਮੌਕੇ 'ਤੇ ਵਸੂਲੀ ਕਰ ਲਵਾਂਗੇ। ਏਦਾਂ ਦੇ ਲੋਕਾਂ ਕੋਲੋਂ ਦੇਰ-ਸਵੇਰ ਪੈਸੇ ਮਿਲ ਹੀ ਜਾਂਦੇ ਹਨ ਪਰ ਬੇਹੈਸ਼ੀਅਤ ਆਦਮੀ ਤੋਂ ਪੈਸਾ ਕੱਢਣਾ ਬਹੁਤ ਮੁਸੰਕਿਲ ਹੁੰਦਾ ਹੈ। ।।। ਬਾਬਕ ਦਾ ਮੰਗਲੂ ਚਮਾਰ ਚਾਰ ਹਜ਼ਾਰ ਇੱਟਾਂ ਲੈ ਗਿਆ ਸ਼ੀ। ਤਿੰਨ ਸਾਲ ਹੋ ਗਏ ਹਨ, ਅਜੇ ਤੱਕ ਸਿਰਫ ਬਾਈ ਰੁਪਈਏ ਹੀ ਵਸੂਲ ਹੋਏ ਹਨ। ਹੁਣ ਉਹਦੇ ਕੋਲੋਂ ਭੱਠੇ 'ਤੇ ਦਿਹਾੜੀਆਂ ਲਵਾ ਕੇ ਪੈਸੇ ਪੂਰੇ ਕਰ ਰਿਹਾਂ। ਇਕ ਦਿਨ ਆਉਂਦਾ ਤਾਂ ਦੋ ਦਿਨ ਗਾਇਬ ਰਹਿੰਦਾ। ਕਿਤੇ ਸਾਲ-ਸਵਾ ਸਾਲ ਵਿੱਚ ਪੈਸੇ ਪੂਰੇ ਹੋਣਗੇ।"
ਮੁਨਸ਼ੀ ਦੀ ਗੱਲ ਸੁਣ ਕੇ ਕਾਲੀ ਦੀ  ਗਰਦਨ ਝੁਕ ਗਈ। ਮੁਨਸ਼ੀ ਆਪਣੀ ਸਫਾਈ ਪੇਸੰ ਕਰਦਾ ਹੋਇਆ ਬੋਲਿਆ:
"ਮੈਂ ਨਜੂਮੀ ਤਾਂ ਹੈਂ ਨਹੀਂ ਕਿ ਆਦਮੀ ਦਾ ਚੇਹਰਾ ਦੇਖ ਕੇ ਉਸ ਦਾ ਅੰਦਰ ਜਾਣ ਲਵਾਂ। ਨਵਾਂ ਆਦਮੀ ਆਵੇ ਤਾਂ ਪੁੱਛਣਾ ਹੀ ਪੈਂਦਾ।।। ਮੈਂ ਪਰਚਾ ਕੱਟ ਦਿੰਦਾ, ਅੱਜ ਤਕਾਲਾਂ ਨੂੰ ਜਾਂ ਕੱਲ੍ਹ ਸਵੇਰ ਨੂੰ ਪੈਸੇ ਦੇ ਜਾਵੀਂ।"
"ਨਹੀਂ, ਮੈਂ ਇਕ ਹੀ ਵਾਰ ਪੂਰੇ ਪੈਸੇ ਦੇ ਕੇ ਇੱਟਾਂ ਲਿਜਾਊਂ।" ਕਾਲੀ ਦੀਨੇ ਨੂੰ ਨਾਲ ਲੈ ਕੇ ਆਪਣੇ ਪਿੰਡ ਵਲ ਤੁਰ ਪਿਆ।
ਜਦੋਂ ਉਹ ਭੱਠੇ ਤੋਂ ਥੋੜ੍ਹੀ ਦੂਰ ਆ ਗਏ ਤਾਂ ਕਾਲੀ ਨੇ ਪੁੱਛਿਆ:
"ਪਰਜਾਪਤਾ, ਮੁਨਸ਼ੀ ਸੰੱਕੀ ਆਦਮੀ ਹੈ।"
"ਨਹੀਂ, ਮੁਨਸ਼ੀ ਆਦਮੀ ਬੁਰਾ ਨਹੀਂ। ਜੇ ਅਸਾਮੀਆਂ ਪੈਸੇ ਨਾ ਦੇਣ ਤਾਂ ਆਦਮੀ ਸੰੱਕੀ ਹੋ ਹੀ ਜਾਂਦਾ। ਲੋਕ ਤਾਂ ਇਕ ਜੁੱਤੀ ਨਾਲ ਦੋ ਚਾਰ ਸਾਲ ਕੱਢ ਲੈਂਦੇ ਹਨ, ਪਰ ਮੁਨਸ਼ੀ ਸਾਲ ਵਿੱਚ ਜੁੱਤੀਆਂ ਦੇ ਦੋ ਜੋੜੇ ਤੋੜਦਾ।" ਦੀਨੇ ਨੇ ਕਿਹਾ।
ਦੀਨਾ ਮੁਨਸ਼ੀ ਦੀ ਸਿਫਤ ਅਤੇ ਉਹਦੀਆਂ ਮਜ਼ਬੂਰੀਆਂ ਬਾਰੇ ਦਸ ਕੇ ਕਾਲੀ ਨੂੰ ਇਹ ਵਿਸੰਵਾਸ ਦਿਵਾਉਣ ਦੀ ਕੋਸਿੰਸੰ ਕਰਦਾ ਰਿਹਾ ਕਿ ਉਹ ਚੰਗਾ ਆਦਮੀ ਹੈ। ਸਾਰੀ ਗੱਲ ਸੁਣਨ ਤੋਂ ਬਾਵਜੂਦ ਕਾਲੀ ਇਹ ਮਹਿਸੂਸ ਕਰ ਰਿਹਾ ਸ਼ੀ ਕਿ ਮੁਨਸ਼ੀ ਨੇ ਉਹਦੀ ਬੇਇੱਜ਼ਤੀ ਕੀਤੀ ਹੈ। ਉਹਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਆ ਰਹੇ ਸਨ, ਪਰ ਉਹ ਚੁੱਪ ਸ਼ੀ। ਜਦੋਂ ਉਹ ਪਿੰਡ ਦੇ ਨੇੜੇ ਪਹੁੰਚ ਗਏ ਤਾਂ ਕਾਲੀ ਆਪਣੇ ਮੁਹੱਲੇ ਨੂੰ ਜਾਣ ਵਾਲੀ ਗਲੀ ਦੇ ਸਾਹਮਣੇ ਰੁਕ ਗਿਆ ਅਤੇ ਦੀਨੇ ਨੂੰ ਕਹਿਣ ਲੱਗਾ:
"ਪਰਜਾਪਤਾ, ਮੈਂ ਮਿੱਟੀ ਪੁੱਟਣ ਛੱਪੜ 'ਤੇ ਜਾ ਰਿਹਾਂ। ਤੂੰ ਦੋਨੋਂ ਗਧੇ ਲੈ ਕੇ ਜਲਦੀ ਉੱਥੇ ਪਹੁੰਚ ਜਾਵੀਂ। ਦੁਪਹਿਰ ਤੋਂ ਪਹਿਲਾਂ ਪਹਿਲਾਂ ਦੋ-ਤਿੰਨ ਫੇਰੇ ਲਾ ਲਈਏ ਤਾਂ ਚੰਗਾ ਹੈ।"
**********
ਕਾਲੀ ਜਦੋਂ ਛੱਪੜ 'ਤੇ ਪਹੁੰਚਿਆ ਤਾਂ ਧੁੱਪ ਬਹੁਤ ਤੇਜ਼ ਹੋ ਗਈ ਸ਼ੀ। ਉਹਨੇ ਚਿਕਨੀ ਮਿੱਟੀ ਵਾਲਾ ਇਕ ਹਿੱਸਾ ਚੁਣਿਆ ਅਤੇ ਪੂਰੇ ਧਿਆਨ ਨਾਲ ਮਿੱਟੀ ਪੁੱਟਣ ਲੱਗਾ। ਉਹਦੇ ਸਰੀਰ ਵਿੱਚੋਂ ਪਸ਼ੀਨੇ ਦੀਆਂ ਨਦੀਆਂ ਵਗ ਰਹੀਆਂ ਸਨ। ਥੋੜ੍ਹੇ ਹੀ ਸਮੇਂ ਵਿੱਚ ਉਹਨੇ ਮਿੱਟੀ ਪੁੱਟ ਕੇ ਢੇਰ ਲਾ ਲਿਆ।  
ਦੀਨਾ ਆਪਣੇ ਗਧਿਆਂ ਦੇ ਨਾਲ ਛੱਪੜ ਦੇ ਬਹੁਤ ਨੇੜੇ ਆ ਗਿਆ ਤਾਂ ਕਾਲੀ ਨੇ ਕਹੀ ਸੁੱਟ ਦਿੱਤੀ ਅਤੇ ਉਹਨੂੰ ਅਵਾਜ਼ ਮਾਰੀ:
"ਪਰਜਾਪਤ ਜੀ, ਆ ਗਏ?"
ਦੀਨੇ ਨੇ ਗਧਿਆਂ ਨੂੰ ਢੇਰ ਦੇ ਨਾਲ ਖੜ੍ਹਾ ਕਰ ਲਿਆ ਅਤੇ ਦੋਵੇਂ ਰਲ ਕੇ ਬੋਰਿਆਂ ਵਿੱਚ ਮਿੱਟੀ ਭਰਨ ਲੱਗੇ। ਬੋਰੇ ਭਰ ਗਏ ਤਾਂ ਦੋਹਾਂ ਨੇ ਰਲ ਕੇ ਉਹਨਾਂ ਨੂੰ ਗਧਿਆਂ 'ਤੇ ਲੱਦ ਲਿਆ। ਦੀਨਾ ਉਹਨਾਂ ਨੂੰ ਪਿੰਡ ਵਲ ਨੂੰ ਹੱਕਣ ਲੱਗਾ ਤਾਂ ਕਾਲੀ ਕਹੀ ਚੁੱਕਦਾ ਬੋਲਿਆ:
"ਪਰਜਾਪਤ ਜੀ, ਮਿੱਟੀ ਵਿਹੜੇ ਦੇ ਇਕ ਖੂੰਜੇ ਵਿੱਚ ਸੁੱਟਿਓ ਅਤੇ ਜਲਦੀ ਵਾਪਸ ਆ ਜਾਇਓ।" 
ਕਾਲੀ ਅਜੇ ਦੀਨੇ ਨੂੰ ਸਮਝਾ ਹੀ ਰਿਹਾ ਸ਼ੀ ਕਿ ਛੱਪੜ ਦੇ ਕੰਢੇ ਕਿਸੇ ਦੀ ਤਾਬੜਤੋੜ ਗਾਲ੍ਹਾਂ  ਕੱਢਣ ਦੀ ਅਵਾਜ਼ ਸੁਣਨ ਲੱਗੀ। ਕਾਲੀ ਅਤੇ ਦੀਨਾ ਹੈਰਾਨ ਹੋ ਕੇ ਉਸ ਪਾਸੇ ਦੇਖਣ ਲੱਗੇ। ਮੰਗੂ ਚੌਧਰੀ ਦੀ ਘੋੜੀ ਨੂੰ ਖੁਲ੍ਹੀ ਛੱਡ ਉਹਨਾਂ ਵਲ ਦੌੜਿਆ ਆ ਰਿਹਾ ਸ਼ੀ। ਉਹਨੇ ਛੱਪੜ ਵਿੱਚ ਛਾਲ ਮਾਰਦਿਆਂ ਹੋਇਆਂ ਗਾਲ੍ਹ ਕੱਢ ਕੇ ਪੁੱਛਿਆ ਕਿ ਕੌਣ ਮਿੱਟੀ ਪੁੱਟ ਰਿਹਾ, ਜਦੋਂ ਕਿ ਉਹਨੂੰ ਪਤਾ ਹੀ ਸ਼ੀ ਕਿ ਕੌਣ ਮਿੱਟੀ ਪੁੱਟ ਰਿਹਾ। ਮੰਗੂ ਨੇ ਉਹਨਾਂ ਦੇ ਕੋਲ ਪਹੁੰਚ ਕੇ ਬਹੁਤ ਰੋਅਬ ਨਾਲ ਪੁੱਛਿਆ:
"ਕਿਸ ਕੋਲੋਂ ਪੁੱਛ ਕੇ ਮਿੱਟੀ ਪੁੱਟ ਰਿਹਾਂ?" ਮੰਗੂ ਇਸ ਤਰ੍ਹਾਂ ਗੱਲ  ਕਰ ਰਿਹਾ ਸ਼ੀ ਜਿਵੇਂ ਉਹ ਛੱਪੜ ਦਾ ਮਾਲਕ ਹੋਵੇ। ਮੰਗੂ ਨੇ ਅੱਗੇ ਵਧ ਕੇ ਕਹੀ ਚੁੱਕਣੀ ਚਾਹੀ ਪਰ ਕਾਲੀ ਨੇ ਉਸ 'ਤੇ ਆਪਣਾ ਪੈਰ ਰੱਖ ਦਿੱਤਾ। ਮੰਗੂ ਗਾਲ੍ਹ ਕੱਢ ਕੇ ਬੋਲਿਆ:
"ਮੈਂ ਪੁੱਛਦਾਂ ਕਿ ਕਿਸ ਕੋਲੋਂ ਪੁੱਛ ਕੇ ਮਿੱਟੀ ਪੁੱਟ ਰਿਹਾਂ?"
"ਛੱਪੜ ਤੋਂ ਅੱਜ ਤੱਕ ਕਿਸੇ ਨੇ ਪੁੱਛ ਕੇ ਮਿੱਟੀ ਪੁੱਟੀ ਹੈ ਜੋ ਮੈਂ ਵੀ ਪੁੱਛਣ ਜਾਂਦਾ।।। ਅਤੇ ਕਿਹਨੂੰ ਪੁੱਛਦਾ?"
"ਇਹ ਛੱਪੜ ਤੇਰੇ ਬਾਪ ਦੀ ਮਲਕੀਅਤ ਨਹੀਂ ਹੈ, ਕੁੱਤੇ ਦਾ ਪੁੱਤ ਅੱਗੇ ਪੁੱਠਾ ਜੁਆਬ ਦੇ ਰਿਹਾ।"
"ਛੱਪੜ ਦਾ ਪਟਾ ਤੇਰੇ ਬਾਪ ਦੇ ਨਾਂ ਵੀ ਨਹੀਂ।" ਕਾਲੀ ਨੇ ਗੁੱਸੇ ਭਰੀ ਅਵਾਜ਼ ਵਿੱਚ ਕਿਹਾ। ਉਹ ਸੋਚਣ ਲੱਗਾ ਕਿ ਚੌਧਰੀ ਉਹਨੂੰ ਇਸ ਲਈ ਨੀਚ ਸਮਝਦਾ ਕਿਉਂਕਿ ਉਹ ਚਮਾਰ ਹੈ - ਛੱਜੂ ਸੰਾਹ ਉਹਨੂੰ ਕਿਸੇ ਗਿਣਤੀ ਵਿੱਚ ਸੰਾਮਲ ਨਹੀਂ ਕਰਦਾ ਕਿਉਂਕਿ ਉਹ ਗਰੀਬ ਹੈ। ਮੁਨਸ਼ੀ ਉਸ 'ਤੇ ਇਸ ਲਈ ਵਿਸੰਵਾਸ ਨਹੀਂ ਕਰਦਾ ਕਿਉਂਕਿ ਉਹ ਜ਼ਮੀਨ ਦਾ ਮਾਲਕ ਨਹੀਂ, ਪਰ ਮੰਗੂ ਕਿਸ ਕਾਰਨ ਏਨਾ ਰੋਅਬ ਦਿਖਾਉਂਦਾ। ਕਾਲੀ ਮੰਗੂ ਨੂੰ ਸਮਝਾਉਂਦਾ ਹੋਇਆ ਬੋਲਿਆ:
"ਤੇਰੀਆਂ ਰਗਾਂ 'ਚ ਖੂਨ ਦੀ ਥਾਂ ਪਾਣੀ ਵਗਦਾ, ਜਿਹੜਾ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾਂ।"
ਕਾਲੀ ਪਹਿਲਾਂ ਹੀ ਧੁੱਪ ਦਾ ਸਤਾਇਆ ਹੋਇਆ ਸ਼ੀ ਅਤੇ ਮੰਗੂ ਦੀਆਂ ਗਾਲ੍ਹਾਂ ਸੁਣ ਕੇ ਉਹਦਾ ਸਾਰਾ ਸਰੀਰ ਗੁੱਸੇ ਵਿੱਚ ਜਲਣ ਲੱਗਾ। ਮੰਗੂ ਗਧਿਆਂ 'ਤੇ ਲੱਦੇ ਹੋਏ ਬੋਰੇ ਸੁੱਟਣ ਲੱਗਾ ਤਾਂ ਕਾਲੀ ਨੇ ਅੱਗੇ ਵਧ ਕੇ ਉਹਦਾ ਹੱਥ ਫੜ ਲਿਆ। ਦੀਨੇ ਨੇ ਜਦੋਂ ਦੇਖਿਆ ਕਿ ਦੋਨਾਂ ਵਿੱਚ ਹੱਥੋਪਾਈ ਤੱਕ ਦੀ ਨੌਬਤ ਪਹੁੰਚ ਰਹੀ ਹੈ ਤਾਂ ਉਹ ਉੱਥੋਂ ਦੌੜ ਕੇ ਛੱਪੜ ਦੇ ਕੰਢੇ ਦਰੱਖਤ ਦੇ ਹੇਠਾਂ ਜਾ ਖੜਾ ਹੋਇਆ। ਮੰਗੂ ਆਪਣਾ ਹੱਥ ਛੁਡਾਉਣ ਦੀ ਕੋਸਿੰਸੰ ਕਰਦਾ ਹੋਇਆ ਗਾਲ੍ਹਾਂ ਕੱਢਦਾ ਰਿਹਾ। ਉਹ ਇਸ ਵਿੱਚ ਅਸਫਲ ਰਿਹਾ ਤਾਂ ਉਹਨੇ ਆਪਣਾ ਸਿਰ ਕਾਲੀ ਦੀ ਛਾਤੀ ਵਿੱਚ ਮਾਰਿਆ। ਕਾਲੀ ਨੇ ਉਹਦਾ ਗੁੱਟ ਮਰੋੜ ਕੇ ਬਾਂਹ ਪਿੱਠ ਦੇ ਪਿੱਛੇ ਲਾ ਦਿੱਤੀ। ਮੰਗੂ ਦਾ ਸਰੀਰ ਆਕੜਨ ਲੱਗਾ।
"ਇਨਸਾਨ ਦੀ ਔਲਾਦ ਹੈ ਤਾਂ ਅੱਗੇ ਵਾਸਤੇ ਕਿਸੇ 'ਤੇ ਹੱਥ ਨਾ ਚੁੱਕੀਂ।" ਕਾਲੀ ਨੇ ਮੰਗੂ ਦਾ ਗੁੱਟ ਮਰੋੜਦੇ ਹੋਏ ਕਿਹਾ।
ਮੰਗੂ ਗਾਲ੍ਹਾਂ ਕੱਢਦਾ ਕਾਲੀ ਵਲ ਝਪਟਿਆ ਅਤੇ ਉਹਦੀ ਛਾਤੀ 'ਤੇ ਦੁਹੱਥੜ ਮਾਰਨ ਲੱਗਾ।
"ਠਹਿਰ ਜਾ।।।।" ਕਾਲੀ ਨੇ ਦੰਦ ਕਰੀਚਦਿਆਂ ਕਿਹਾ ਅਤੇ ਮੰਗੂ ਨੂੰ ਗਰਦਨ ਤੋਂ ਫੜ ਕੇ ਹੇਠਾਂ ਸੁੱਟ ਲਿਆ। ਉਹ ਆਪਣਾ ਇਕ ਪੈਰ ਉਹਦੇ ਗੁੱਟ ਅਤੇ ਦੂਸਰਾ ਉਹਦੀ ਛਾਤੀ 'ਤੇ ਰੱਖਦਾ ਹੋਇਆ ਬੋਲਿਆ:
"ਜੇ ਥੋੜ੍ਹਾ ਜਿਹਾ ਜ਼ੋਰ ਲਾ ਦਿਆਂ ਤਾਂ ਤੇਰੀਆਂ ਹੱਡੀਆਂ ਗਰਮ ਭੱਠੀ ਵਿੱਚ ਭੁੱਜ ਰਹੇ ਛੋਲਿਆਂ ਦੀ ਤਰ੍ਹਾਂ ਤੜਾਕ ਤੜਾਕ ਕਰਨ ਲੱਗਣਗੀਆਂ।"
ਜਦੋਂ ਛਾਤੀ 'ਤੇ ਦਬਾਅ ਦੇ ਕਾਰਨ ਮੰਗੂ ਦੀ ਸਾਹ ਰੁਕਣ ਲੱਗੀ ਅਤੇ ਉਹਦੀਆਂ ਅੱਖਾਂ ਬਾਹਰ ਨਿਕਲ ਆਈਆਂ ਤਾਂ ਕਾਲੀ ਨੇ ਆਪਣਾ ਪੈਰ ਚੁੱਕਦਿਆਂ ਕਿਹਾ:
"ਬਸ ਇਸ ਜ਼ੋਰ 'ਤੇ ਏਨਾ ਆਕੜਦਾਂ?"
ਮੰਗੂ ਕੱਪੜੇ ਝਾੜਦਾ ਹੋਇਆ ਉੱਠਿਆ ਅਤੇ ਬਹੁਤ ਹੀ ਗੁੱਸੇ ਭਰੀ ਅਵਾਜ਼ ਵਿੱਚ ਬੋਲਿਆ:
"ਜੇ ਤੈਨੂੰ ਕੈਦ ਨਾ ਕਰਾਇਆ ਤਾਂ ਮੇਰਾ ਨਾਂ ਵੀ ਮੰਗੂ ਨਹੀਂ।"
"ਜਾਂਦਾ ਇੱਥੋਂ ਕਿ ਨਹੀਂ।।।। ਵੱਡਾ ਆਇਆ ਥਾਣੇਦਾਰ ਦਾ ਸਾਲਾ।।। ਜਾ, ਜਾਕੇ ਚੌਧਰੀ ਦੇ ਤਲਵੇ ਚੱਟ। ਉਹਦੇ ਪੈਰਾਂ ਵਿੱਚ ਵੀ ਖਾਜ ਹੋ ਰਹੀ ਹੋਣੀ ਹੈ।"
ਕਾਲੀ ਨੂੰ ਆਪਣੀ ਵਲ ਵਧਦਾ ਦੇਖ ਕੇ ਮੰਗੂ ਗਾਲ੍ਹਾਂ ਕੱਢਦਾ ਛੱਪੜ ਤੋਂ ਬਾਹਰ ਚਲੇ ਗਿਆ। ਜਦੋਂ ਉਹ ਕਾਫੀ ਦੂਰ ਚਲੇ ਗਿਆ ਤਾਂ ਦੀਨਾ ਕਾਲੀ ਦੇ ਕੋਲ ਆ ਕੇ ਡਰੀ ਹੋਈ ਅਵਾਜ਼ ਵਿੱਚ ਬੋਲਿਆ:
"ਕਾਲੀ ਦਾਸਾ ਬੁਰਾ ਹੋਇਆ।।। ਮੰਗੂ ਬਹੁਤ ਨਾਮੁਰਾਦ ਆਦਮੀ ਹੈ। ਹੁਣ ਇਹ ਚੌਧਰੀ ਨੂੰ ਤੇਰੇ ਖਿਲਾਫ ਭੜਕਾਏਗਾ।"
ਕਾਲੀ ਉਹਦੀ ਗੱਲ ਦਾ ਕੋਈ ਜੁਆਬ ਦਿੱਤੇ ਬਿਨਾਂ ਬੋਲਿਆ:
"ਪਰਜਾਪਤਾ, ਮਿੱਟੀ ਸੁੱਟ ਕੇ ਜਲਦੀ ਆ ਜਾਈਂ।।।।  ਅਤੇ ਦੇਖ ਇਸ ਲੜਾਈ ਬਾਰੇ ਕਿਸੇ ਨਾਲ ਵੀ ਗੱਲ ਨਹੀਂ ਕਰਨੀ।"
"ਮੈਂ ਕਿਉਂ ਕਰੂੰਗਾ। ਮੈਂ ਗਰੀਬ ਆਦਮੀ ਹਾਂ - ਮੇਰੇ ਵਿੱਚ ਤਾਂ ਕੁੱਟ ਖਾਣ ਦੀ ਹਿੰਮਤ ਨਹੀਂ।" ਦੀਨੇ ਨੇ ਕੰਨ ਫੜਦਿਆਂ ਕਿਹਾ। 
ਦੀਨੇ ਦੇ ਜਾਣ ਬਾਅਦ  ਕਾਲੀ ਕੁਝ ਸਮੇਂ ਤੱਕ ਉਦਾਂ ਹੀ ਖੜਾ  ਏਧਰ-ਉਧਰ ਦੇਖਦਾ ਰਿਹਾ ਅਤੇ ਉਹਨੇ ਫਿਰ ਆਰਾਮ ਦਾ ਸਾਹ ਲਿਆ ਅਤੇ ਸੋਚਣ ਲੱਗਾ ਕਿ ਹੋਰ ਕੁਛ ਨਹੀਂ ਤਾਂ ਅੱਜ ਉਹਨੂੰ ਮੰਗੂ ਦੀ ਤਾਕਤ ਦਾ ਪਤਾ ਲੱਗ ਗਿਆ। ਨਾਲ ਹੀ ਉਹਦੇ ਮਨ ਵਿੱਚ ਡਰ ਦੀ ਇਕ ਪਰਛਾਈਂ ਲਹਿਰਾ ਗਈ ਕਿ ਜੇ ਮੰਗੂ ਨੇ ਚੌਧਰੀ ਨੂੰ ਦਸ ਦਿੱਤਾ ਤਾਂ ਗੱਲ ਵਿਗੜ ਜਾਊਗੀ। ਉਹਨੇ ਇਸ ਡਰ ਨੂੰ ਝਟਕਦੇ ਹੋਏ ਕਿਹਾ ਕਿ ਵਕਤ ਆਉਣ 'ਤੇ ਉਹ ਚੌਧਰੀ ਨਾਲ ਵੀ ਨਜਿੱਠ ਲਊ। ਡਰ-ਡਰ ਕੇ ਦਿਨ ਗੁਜ਼ਾਰਨ ਨਾਲੋਂ ਮਰ ਜਾਣਾ ਹੀ ਚੰਗਾ ਹੈ।
ਦੀਨਾ ਵਾਪਸ ਆਇਆ ਤਾਂ ਕਾਲੀ ਦੇ ਮਨ ਵਿੱਚ ਮੰਗੂ ਨਾਲ ਹੋਈ ਲੜਾਈ ਨਾਲ ਪੈਦਾ ਹੋਣ ਵਾਲੀ ਬੇਚੈਨੀ, ਕਲੇਸੰ ਅਤੇ ਗੁੱਸਾ ਦੂਰ ਹੋ ਚੁੱਕੇ ਸਨ। ਉਹਨੇ ਬੋਰੇ ਭਰ ਕੇ ਦੋਨੋਂ ਗਧਿਆਂ 'ਤੇ ਲਦਵਾ ਦਿੱਤੇ ਅਤੇ ਕਹੀ ਚੁੱਕਦਾ ਹੋਇਆ ਬੋਲਿਆ:
"ਪਰਜਾਪਤ ਜੀ, ਧੁੱਪ ਬਹੁਤ ਤੇਜ਼ ਹੋ ਗਈ ਹੈ। ਹੁਣ ਦਿਨ ਢਲੇ ਹੀ ਕੰਮ ਸੁੰਰੂ ਕਰਾਂਗੇ।" ਉਹ ਗਧਿਆਂ ਦੇ ਪਿੱਛੇ ਤੁਰਨ ਲੱਗੇ। ਦੀਨਾ ਕਾਲੀ ਦੇ ਬਹੁਤ ਨੇੜੇ ਹੋ ਕੇ ਬੋਲਿਆ:
"ਜਦੋਂ ਮੈਂ ਏਧਰ ਆ ਰਿਹਾ ਸ਼ੀ ਤਾਂ ਮੰਗੂ ਚੌਧਰੀ ਦੀ ਹਵੇਲੀ ਦੇ ਬਾਹਰ ਖੜਾ ਸ਼ੀ।"

--------ਚਲਦਾ--------