12
ਮਕਾਨ ਬਣਾਉਣ ਲਈ ਕੁਛ ਜ਼ਰੂਰੀ ਸਾਮਾਨ ਇਕੱਠਾ ਕਰਨ ਬਾਅਦ ਕਾਲੀ ਨੇ ਨੀਂਹ ਪੁੱਟਣ ਦਾ ਵਿਚਾਰ ਬਣਾਇਆ। ਉਹਦੇ ਸੱਜੇ ਪਾਸੇ ਬੰਤੂ ਦਾ ਮਕਾਨ ਸੀ ਅਤੇ ਖੱਬੇ ਪਾਸੇ ਨਿੱਕੂ ਦਾ। ਕਾਲੀ ਨੇ ਜੀਤੂ ਦੀ ਮਦਦ ਨਾਲ ਨੀਹਾਂ ਦੇ ਨਿਸੰਾਨ ਲਾ ਦਿੱਤੇ।
ਸਭ ਤੋਂ ਪਹਿਲਾਂ ਉਹਨੇ ਬੰਤੂ ਅਤੇ ਉਹਦੇ ਪਿਉ ਅਤੇ ਮਾਤਾ ਚਾਨਣ ਰਾਮ ਅਤੇ ਠਾਕੁਰੀ ਨੂੰ ਸੱਦ ਕੇ ਉਹਨਾਂ ਵਲ ਨੀਂਹ ਦੇ ਨਿਸੰਾਨ ਦਿਖਾਏ ਅਤੇ ਕਹਿਣ ਲੱਗਾ:
"ਤੁਸੀਂ ਆਪਣੀ ਤਸੱਲੀ ਕਰ ਲਉ ਕਿ ਕਿਤੇ ਮੈਂ ਤੁਹਾਡੀ ਥਾਂ ਤਾਂ ਨਹੀਂ ਘੇਰ ਲਈ।"
ਉਹਨਾਂ ਨੇ ਕਾਲੀ ਦੀ ਗੱਲ ਦਾ ਬੁਰਾ ਮਨਾਇਆ ਅਤੇ ਚਾਨਣ ਰਾਮ ਆਪਣਾ ਗੁੱਸਾ ਪ੍ਰਗਟ ਕਰਦਾ ਹੋਇਆ ਕਹਿਣ ਲੱਗਾ:
"ਤੂੰ ਕਿਹੜਾ ਮੁਰੱਬੇ ਵੰਡ ਰਿਹਾ, ਜਿਹੜਾ ਇਸ ਤਰ੍ਹਾਂ ਦੀ ਗੱਲ ਕਹਿਨੈ। ਸਾਨੂੰ ਤਾਂ ਖੁਸੰੀ ਹੋਈ ਹੈ ਕਿ ਤੇਰੀ ਪੱਕੀ ਕੰਧ ਦੇ ਆਸਰੇ ਸਾਡੇ ਕੱਚੀ ਕੰਧ ਵੀ ਖੜੀ ਰਹੇਗੀ।"
ਕਾਲੀ ਸੰਰਮਿੰਦਗੀ ਭਰੀ ਅਵਾਜ਼ ਵਿੱਚ ਬੋਲਿਆ:
"ਚਾਚਾ, ਕਈ ਲੋਕ ਇਤਰਾਜ਼ ਕਰ ਦਿੰਦੇ ਹਨ। ਕਦੇ ਕਦੇ ਤਾਂ ਇਸ ਗੱਲ 'ਤੇ ਝਗੜਾ-ਫਸਾਦ ਖੜਾ ਹੋ ਜਾਂਦਾ ਹੈ। ਇਸ ਤੋਂ ਤਾਂ ਇਹੀ ਚੰਗਾ ਕਿ ਸਾਰਾ ਮਾਮਲਾ ਪਹਿਲਾਂ ਹੀ ਸੁਲਝਾ ਲਿਆ ਜਾਵੇ।"
ਉਹਨਾਂ ਦੇ ਜਾਣ ਬਾਅਦ ਕਾਲੀ ਨਿੱਕੂ ਦੇ ਘਰ ਗਿਆ ਅਤੇ ਉਹਨੂੰ ਨੀਂਹ ਦੇ ਨਿਸੰਾਨ ਦੇਖਣ ਲਈ ਕਿਹਾ। ਨਿੱਕੂ ਚੁੱਪ ਰਿਹਾ ਪਰ ਉਹਦੀ ਘਰਵਾਲੀ ਪ੍ਰੀਤੋ ਕਾਲੀ ਨਾਲ ਤਿੱਖੀ ਅਵਾਜ਼ ਵਿੱਚ ਬੋਲੀ:
"ਕਾਲੀ, ਤੂੰ ਤਾਂ ਇਸ ਤਰ੍ਹਾਂ ਗੱਲ ਕਰ ਰਿਹਾ, ਜਿਵੇਂ ਅਸੀਂ ਤੇਰੇ ਸੰਰੀਕ ਹਾਂ।"
ਨਿੱਕੂ ਵੀ ਆਪਣੀ ਘਰਵਾਲੀ ਦੀ ਹਾਂ ਵਿੱਚ ਹਾਂ ਮਿਲਾ ਸਿਰ ਹਿਲਾਉਣ ਲੱਗਾ। ਕਾਲੀ ਹਾਸੇ ਮਜ਼ਾਕ ਵਿੱਚ ਨਿੱਕੂ ਨੂੰ ਘਰ ਤੋਂ ਬਾਹਰ ਲੈ ਆਇਆ ਅਤੇ ਉਹਨੂੰ ਨੀਂਹ ਦੇ ਨਿਸੰਾਨ ਦਿਖਾ ਦਿੱਤੇ।
"ਚਾਚਾ, ਦੇਖ ਲਾ, ਨਿਸੰਾਨ ਠੀਕ ਹਨ ਕਿ ਨਹੀਂ? ਕੋਈ ਇਤਰਾਜ਼ ਹੋਵੇ ਤਾਂ ਹੁਣੇ ਦਸ ਦੇ।"
ਨਿੱਕੂ ਨੇ ਸਿਰ ਹਿਲਾ ਕੇ ਆਪਣੀ ਹਾਮੀ ਭਰ ਦਿੱਤੀ ਅਤੇ ਘਰ ਵਾਪਸ ਚਲਾ ਗਿਆ। ਉਹਦੇ ਪਿੱਛੇ ਪਿੱਛੇ ਮੰਗੂ ਵੀ ਗਲੀ ਵਿੱਚ ਆ ਰਿਹਾ ਸੀ। ਉਹ ਨਿੱਕੂ ਦੇ ਨਾਲ ਉਹਦੇ ਘਰ ਵਿੱਚ ਵੜ ਗਿਆ।
ਕਾਲੀ ਨੇ ਇਹ ਦੇਖ ਕੇ ਸੋਚਿਆ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਨਿੱਕੂ ਦੀ ਕੰਧ ਦੇ ਨਾਲ ਨੀਂਹ ਪੁੱਟ ਲਵੇ। ਉਹਨੇ ਜੀਤੂ ਦੀ ਸਹਾਇਤਾ ਨਾਲ ਕੰਮ ਸੁੰਰੂ ਕਰ ਦਿੱਤਾ। ਅਜੇ ਉਹ ਕੱਚੇ ਨਿਸੰਾਨਾਂ ਨੂੰ ਪੱਕਾ ਹੀ ਕਰ ਰਹੇ ਸਨ ਕਿ ਨਿੱਕੂ ਸਿਰ 'ਤੇ ਮੜਾਸਾ ਮਾਰੀ ਅਤੇ ਹੱਥ ਵਿੱਚ ਪਤਲੀ ਜਿਹੀ ਲਾਠੀ ਫੜ ਕੇ ਕਾਲੀ ਦੇ ਸਾਹਮਣੇ ਆ ਖੜ੍ਹਾ ਹੋਇਆ ਅਤੇ ਰੋਅਬ ਨਾਲ ਬੋਲਿਆ:
"ਮੈਂ ਏਥੇ ਨੀਂਹ ਨਹੀਂ ਪੁੱਟਣ ਦੇਊਂਗਾ। ਇਹ ਮੇਰੀ ਥਾਂ ਹੈ।"
ਕਾਲੀ ਹੈਰਾਨੀ ਨਾਲ ਉਹਦੀ ਵਲ ਦੇਖਦਾ ਹੋਇਆ ਬੋਲਿਆ:
"ਚਾਚਾ, ਜਦੋਂ ਮੈਂ ਤੈਨੂੰ ਨਿਸੰਾਨ ਦਿਖਾਏ ਸੀ ਤਾਂ ਉਸ ਵੇਲੇ ਤੂੰ ਚੁੱਪ ਰਿਹਾ। ਹੁਣ ਮੈਂ ਨੀਂਹ ਪੁੱਟਣੀ ਸ਼ੁਰੂ ਕੀਤੀ ਹੈ ਤਾਂ ਤੂੰ ਸਿਰ 'ਤੇ ਮੜਾਸਾ ਮਾਰੀ ਝਗੜਾ ਕਰਨ ਆ ਗਿਆਂ।"
ਨਿੱਕੂ ਨਿਸੰਾਨ ਲੱਗੀ ਜ਼ਮੀਨ 'ਤੇ ਪੈਰ ਰੱਖਦਾ ਹੋਇਆ ਕਹਿਣ ਲੱਗਾ:
"ਇਹ ਥਾਂ ਮੇਰੀ ਹੈ। ਮੈਂ ਇਸ ਥਾਂ ਨੀਂਹ ਨਹੀਂ ਪੁੱਟਣ ਦੇਊਂਗਾ।"
"ਚਾਚਾ, ਇਸ ਤਰ੍ਹਾਂ ਰੌਲਾ ਪਾਉਣ ਦਾ ਕੀ ਫਾਇਦਾ। ਧੀਰਜ ਨਾਲ ਗੱਲ ਕਰ।" ਕਾਲੀ ਨੇ ਕਹੀ ਸੁੱਟਦੇ ਹੋਏ ਕਿਹਾ।
"ਮੇਰੀ ਜਾਨ ਚਲੀ ਜਾਵੇ ਪਰਵਾਹ ਨਹੀਂ, ਪਰ ਮੈਂ ਤੈਨੂੰ ਏਥੇ ਨੀਂਹ ਨਹੀਂ ਪੁੱਟਣ ਦੇਊਂਗਾ।"
ਰੌਲਾ ਸੁਣ ਕੇ ਕਈ ਤੀਵੀਂਆਂ ਆਪਣੇ ਘਰਾਂ ਤੋਂ ਬਾਹਰ ਆ ਗਈਆਂ। ਕੁਛ ਕਾਲੀ ਦੇ ਘਰ ਦੇ ਸਾਹਮਣੇ ਇਕੱਠੀਆਂ ਹੋ ਗਈਆਂ। ਭੀੜ ਦੇ ਵਧਣ ਦੇ ਨਾਲ ਨਾਲ ਕਾਲੀ ਦੀ ਪਰੇਸੰਾਨੀ ਵੀ ਵਧਣ ਲੱਗੀ। ਨਿੱਕੂ ਨੇ ਜਦੋਂ ਦੇਖਿਆ ਕਿ ਗਲੀ ਵਿੱਚ ਕਾਫੀ ਭੀੜ ਇਕੱਠੀ ਹੋ ਗਈ ਹੈ ਤਾਂ ਉਹ ਲੋਕਾਂ ਦੀ ਹਮਦਰਦੀ ਲੈਣ ਲਈ ਰੁਆਂਸੀ ਅਵਾਜ਼ ਵਿੱਚ ਬੋਲਿਆ:
"ਕਾਲੀ ਦੇ ਕੋਲ ਪੈਸਾ ਹੈ ਅਤੇ ਉਹ ਤਕੱੜਾ ਤੇ ਜਵਾਨ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਗਰੀਬ ਅਤੇ ਕਮਜ਼ੋਰ ਗਵਾਂਢੀ ਦਾ ਹੱਕ ਮਾਰ ਲਵੇ।।। ਮੈਂ ਇਥੇ ਮਰ ਜਾਉਂਗਾ ਪਰ ਇਹਨੂੰ ਆਪਣੀ ਥਾਂ ਵਿੱਚ ਨੀਂਹ ਨਹੀਂ ਪੁੱਟਣ ਦੇਊਂਗਾ।"
ਕਾਲੀ ਵੀ ਗਲੀ ਵਿੱਚ ਖੜੀਆਂ ਤੀਵੀਂਆਂ ਨੂੰ ਸੰਬੋਧਨ ਹੁੰਦਾ ਹੋਇਆ ਬੋਲਿਆ:
"ਮੈਂ ਕੱਚੇ ਨਿਸੰਾਨ ਲਗਾਉਣ ਤੋਂ ਬਾਅਦ ਇਹਦੇ ਅੱਗੇ ਹੱਥ ਜੋੜ ਕੇ ਕਿਹਾ ਕਿ ਆ ਕੇ ਨਿਸੰਾਨ ਦੇਖ ਲੈ। ਇਹ ਤਾਂ ਚੁੱਪ ਰਿਹਾ ਪਰ ਚਾਚੀ ਪ੍ਰੀਤੋ ਮੈਨੂੰ ਝਿੜਕਨ ਲੱਗੀ ਕਿ ਮੈਂ ਉਹਨਾਂ 'ਤੇ ਬੇਇਤਬਾਰੀ ਕਰ ਰਿਹਾਂ। ਫਿਰ ਵੀ ਮੈਂ ਇਹਨੂੰ ਇਥੇ ਲਿਆ ਕੇ ਨਿਸੰਾਨ ਦਿਖਾ ਦਿੱਤੇ ਅਤੇ ਇਸ ਨੇ ਕੋਈ ਇਤਰਾਜ਼ ਨਹੀਂ ਕੀਤਾ। ਹੁਣ ਲਾਠੀ ਚੁੱਕ ਕੇ ਝਗੜਾ ਕਰਨ ਆ ਗਿਆ।"
ਕਾਲੀ ਨਿੱਕੂ ਦੇ ਕੋਲ ਆ ਕੇ ਉਹਦਾ ਹੱਥ ਫੜਨ ਦੀ ਕੋਸਿੰਸੰ ਕਰਦਾ ਹੋਇਆ ਬੋਲਿਆ:
"ਚਾਚਾ, ਮੇਰੀ ਗੱਲ ਤਾਂ ਸੁਣ।"
ਨਿੱਕੂ ਝਟਕੇ ਨਾਲ ਆਪਣਾ ਹੱਥ ਛੁੜਾਉਂਦਾ ਹੋਇਆ ਉੱਚੀ ਅਵਾਜ਼ ਵਿੱਚ ਬੋਲਿਆ:
"ਜ਼ੋਰਾਵਰ ਦਾ ਸੱਤੀਂ ਵੀਹੀਂ ਸੌ। ਇਕ ਤਾਂ ਮੇਰੀ ਜ਼ਮੀਨ ਹੜਪ ਰਿਹਾ ਅਤੇ ਹੁਣ ਮੈਨੂੰ ਮਾਰਨ 'ਤੇ ਵੀ ਉਤਾਰੂ ਹੋ ਗਿਆ।"
ਨਿੱਕੂ ਆਪਣੇ ਗੋਡੇ ਨੂੰ ਇਸ ਤਰ੍ਹਾਂ ਸਹਿਲਾਉਣ ਲੱਗਾ ਜਿਵੇਂ ਉਸ 'ਤੇ ਸਖਤ ਸੱਟ ਲੱਗੀ ਹੋਵੇ।
ਪ੍ਰੀਤੋ ਹੁਣ ਤੱਕ ਚੁੱਪ ਖੜੀ ਸੀ, ਪਰ ਨਿੱਕੂ ਨੂੰ ਆਪਣਾ ਗੋਡਾ ਸਹਿਲਾਉਂਦਾ ਹੋਇਆ ਦੇਖ ਉਹ ਬਹੁਤ ਤਿੱਖੀ ਅਵਾਜ਼ ਵਿੱਚ ਬੋਲੀ:
" ਮੋਏ ਕਾਲੀ ਨੂੰ ਨਵੀਂ ਜਵਾਨੀ ਆਈ ਹੈ। ਹਰ ਇਕ ਨੂੰ ਮਾਰਦਾ ਫਿਰਦਾ ਹੈ।"
ਅਤੇ ਫਿਰ ਉਹ ਬਾਹਾਂ ਲਹਿਰਾਉਂਦੀ ਹੋਈ ਬੋਲੀ:
"ਮੋਏ ਨੂੰ ਪਲੇਗ ਨਿਕਲੇ - ਕਾਲਾ ਤਾਪ ਚੜੇ - ਦਰ ਦਰ ਮੰਗਦਾ ਫਿਰੇ।" ਚਾਚੀ ਨੇ ਪ੍ਰੀਤੋ ਨੂੰ ਗਾਲ੍ਹਾਂ ਦਿੰਦੀ ਸੁਣਿਆ ਤਾਂ ਉਹ ਵੀ ਭੜਕ ਪਈ:
"ਪਲੇਗ ਨਿਕਲੇ ਤੈਨੂੰ ਅਤੇ ਤੇਰੇ ਖਸਮ ਨੂੰ ਅਤੇ ਤੇਰੇ ਬੱਚਿਆਂ ਦੀ ਫੌਜ ਨੂੰ, ਜੋ ਸਾਰਾ ਦਿਨ ਘਰ ਘਰ ਦੇ ਦਰਵਾਜ਼ੇ ਸੁੰਘਦੇ ਫਿਰਦੇ ਹਨ।"
ਗਿਆਨੋ ਚਾਚੀ ਦੇ ਕੋਲ ਖੜੀ ਸੀ। ਉਹ ਉਹਨੂੰ ਚੁੱਪ ਕਰਾ ਕੇ ਪ੍ਰੀਤੋ ਕੋਲ ਚਲੇ ਗਈ ਅਤੇ ਉਹਦੇ ਮੂੰਹ ਅੱਗੇ ਹੱਥ ਰੱਖਦੀ ਹੋਈ ਬੋਲੀ:
"ਚਾਚੀ ਮਰਦਾਂ ਦਾ ਝਗੜਾ ਹੈ, ਤੂੰ ਵਿੱਚ ਕਿਉਂ ਦਖਲ ਦਿੰਦੀ ਆਂ।"
"ਰੰਡੀਏ ਮੈਨੂੰ ਸਮਝਾਉਣ ਵਾਲੀ ਤੂੰ ਕੌਣ ਆਂ। ਆਈ ਆ ਉਹਦੇ ਨਾਲ ਹਮਦਰਦੀ ਜਤਾਉਣ। ਸੰਰਮ ਹੁੰਦੀ ਤਾਂ ਭਰਾ ਨੂੰ ਪਈ ਕੁੱਟ ਏਨੀ ਛੇਤੀਂ ਨਾ ਭੁਲਦੀ।"
ਪ੍ਰੀਤੋ ਨੇ ਗਿਆਨੋ ਦਾ ਹੱਥ ਆਪਣੇ ਮੂੰਹ ਤੋਂ ਹਟਾਉਂਦੀ ਨੇ ਕਿਹਾ। ਗਿਆਨੋ ਸੰਰਮਿੰਦੀ ਜਿਹੀ ਪਿੱਛੇ ਹੱਟ ਗਈ।
ਜਦੋਂ ਪ੍ਰੀਤੋ ਅਤੇ ਚਾਚੀ ਨੂੰ ਬੋਲ ਬੋਲ ਕੇ ਪਸੀਨਾ ਆਉਣ ਲੱਗਾ ਤਾਂ ਕਾਲੀ ਚਾਚੀ ਦਾ ਮੋਢਾ ਹੌਲੀ ਦੇਣੀ ਦਬਦਾ ਹੋਇਆ ਬੋਲਿਆ:
"ਚਾਚੀ, ਕਿਉਂ ਬੋਲੀ ਜਾਂਦੀ ਆਂ, ਲੜਾਈ ਤਾਂ ਏਦਾਂ ਸੁੰਰੂ ਕਰ ਦਿੱਤੀ ਜਿਵੇਂ ਇਥੇ ਖੂਨ ਹੋ ਗਿਆ ਹੋਵੇ।"
"ਖੂਨ ਕਰ ਦੇ। ਤੇਰੇ ਸਿਰ 'ਤੇ ਤਾਂ ਖੂਨ ਸਵਾਰ ਹੋਇਆ ਹੀ ਹੈ। ਪੱਲੇ ਚਾਰ ਪੈਸੇ ਕੀ ਹੋ ਗਏ ਕਿ ਹਰ ਇਕ ਦੇ ਪਿੱਛੇ ਲਾਠੀ ਲੈ ਕੇ ਘੁੰਮਦਾ ਫਿਰਦਾ ਹੈ।" ਪ੍ਰੀਤੋ ਦਾ ਗੁੱਸਾ ਪਲ ਪਲ ਵਧਦਾ ਹੀ ਜਾ ਰਿਹਾ ਸੀ। ਕਾਲੀ ਦੇ ਕਹਿਣ 'ਤੇ ਚਾਚੀ ਚੁੱਪ ਹੋ ਗਈ ਸੀ। ਗਿਆਨੋ ਨੇ ਜਦੋਂ ਪ੍ਰੀਤੋ ਨੂੰ ਗਾਲ੍ਹਾਂ ਕੱਢਦੀ ਨੂੰ ਸੁਣਿਆ ਤਾਂ ਉਹ ਉਹਨੂੰ ਚੁੱਪ ਕਰਵਾਉਣ ਉਹਦੀ ਵਲ ਆ ਗਈ। ਉਹਨੂੰ ਆਪਣੀ ਵਲ ਆਉਂਦੀ ਦੇਖ ਪ੍ਰੀਤੋ ਚੀਖਦੀ ਹੋਈ ਬੋਲੀ:
"ਰੰਡੀ ਯਰਾਨੇ ਪਾਲਦੀ ਆ। ਉਹਨਾਂ ਦੀ ਤਰਫਦਾਰੀ ਤਾਂ ਏਦਾਂ ਕਰਦੀ ਆ ਜਿਵੇਂ ਮਕਾਨ ਕਾਲੀ ਦਾ ਨਹੀਂ, ਇਹਦਾ ਬਣ ਰਿਹਾ ਹੋਵੇ।"
ਗਿਆਨੋ ਬੁੜਬੁੜਾਉਂਦੀ ਹੋਈ ਉਲਟੇ ਪੈਰ ਵਾਪਸ ਆ ਗਈ। ਕਾਲੀ ਗੁੱਸੇ ਨਾਲ ਅੱਗ-ਬਗੂਲਾ ਹੋ ਗਿਆ ਪਰ ਬਹੁਤ ਸਾਰੀਆਂ ਤੀਵੀਂਆਂ ਨੂੰ ਉੱਥੇ ਖੜੀਆਂ ਦੇਖ ਚੁੱਪ ਰਿਹਾ। ਚਾਚੀ ਤੋਂ ਚੁੱਪ ਨਾ ਰਿਹਾ ਗਿਆ। ਉਹ ਪ੍ਰੀਤੋ ਵਲ ਵਧਦੀ ਬੋਲੀ:
"ਪਹਿਲਾਂ ਤੂੰ ਆਪਣੀ ਪੀੜ੍ਹੀ ਹੇਠ ਤਾਂ ਝਾਕ ਕੇ ਦੇਖ਼ ਲੁੱਚੀ ਰੰਨ ਆਪਣੇ ਆਪ ਨੂੰ ਖਾਨਦਾਨੀ ਸਮਝਦੀ ਆ।"
ਰੌਲਾ ਸੁਣ ਕੇ ਤਾਈ ਨਿਹਾਲੀ ਵੀ ਉੱਥੇ ਆ ਗਈ। ਜੀਤੂ ਨੂੰ ਕਾਲੀ ਦੇ ਨੇੜੇ ਦੇਖ ਕੇ ਉਹ ਡਰ ਗਈ। ਉਹ ਘਬਰਾਈ ਹੋਈ ਜੀਤੂ ਦੇ ਕੋਲ ਆ ਗਈ ਅਤੇ ਉਹਦੀ ਬਾਂਹ ਫੜ ਕੇ ਬੋਲੀ:
"ਕਾਕਾ ਚਲ ਇੱਥੋਂ। ਤੂੰ ਖਾਹਮਖਾਹ ਕਿਉਂ ਲੜਾਈ ਵਿੱਚ ਪੈਂਦਾ।"
"ਮਾਂ, ਇੱਥੇ ਡਾਗਾਂ ਨਹੀਂ ਚਲਦੀਆਂ। ਜਾ ਘਰ ਜਾ ਕੇ ਬੈਠ। " ਜੀਤੂ ਤਾਈ ਨਿਹਾਲੀ ਨੂੰ ਪਿੱਛੇ ਧਕਦਾ ਹੋਇਆ ਬੋਲਿਆ।
"ਕਾਕਾ ਸਾਨ੍ਹਾਂ ਦੀ ਲੜਾਈ ਵਿੱਚ ਤੂੰ ਖਾਹਮਖਾਹ ਮਾਰਿਆ ਜਾਏਂਗਾ। ਮੈਥੋਂ ਥਾਣਾ-ਕਚਿਹਰੀਆਂ ਨਹੀਂ ਭੁਗਤੀਆਂ ਜਾਣੀਆਂ।"
ਜੀਤੂ ਨੇ ਤਾਈ ਨਿਹਾਲੀ ਵਲ ਹੋਰ ਘੂਰ ਕੇ ਦੇਖਿਆ ਅਤੇ ਬਹੁਤ ਤਿੱਖੀ ਅਵਾਜ਼ ਵਿੱਚ ਬੋਲਿਆ:
"ਮੇਰੇ ਪਿੱਛੇ-ਪਿੱਛੇ ਸਾਰਾ ਦਿਨ ਏਦਾਂ ਘੁੰਮਦੀ ਰਹਿੰਦੀ ਆਂ ਜਿਵੇਂ ਮੈਂ ਦੋ ਸਾਲ ਦਾ ਬੱਚਾ ਹੋਵਾਂ।"
ਜੀਤੂ ਨੇ ਤਾਈ ਨਿਹਾਲੀ ਨੂੰ ਝਿੜਕ ਦਿੱਤਾ। ਤਾਂ ਉਹ ਰੁਆਂਸੀ ਜਿਹੀ ਅਵਾਜ਼ ਵਿੱਚ ਬੋਲੀ:
"ਇਹ ਤਾਂ ਮੇਰੀ ਜਾਨ ਦਾ ਦੁਸੰਮਣ ਬਣ ਗਿਆ ਹੈ।" ਤਾਈ ਨਿਹਾਲੀ ਚਾਚੀ ਪ੍ਰਤਾਪੀ ਦੇ ਕੋਲ ਆ ਕੇ ਬੋਲੀ:
"ਪ੍ਰਤਾਪੀਏ, ਤੂੰ ਹੀ ਇਹਨੂੰ ਸਮਝਾ।"
ਪ੍ਰੀਤੋ ਨੇ ਤਾਈ ਨਿਹਾਲੀ ਅਤੇ ਪ੍ਰਤਾਪੀ ਨੂੰ ਇਕੱਠੀਆਂ ਦੇਖਿਆ ਤਾਂ ਜੀਤੂ ਨੂੰ ਵੀ ਗਾਲ੍ਹਾਂ ਕੱਢਦੀ ਹੋਈ ਬੋਲੀ:
"ਰੰਡੀ ਦਾ ਪੁੱਤ ਸੌਦਾਗਰ ਦਾ ਘੋੜਾ ਕਦੇ ਸਿੱਧੇ ਰਾਹ ਨਹੀਂ ਚਲਦੇ। ਕੀ ਤੂੰ ਪਹਿਲੀ ਕੁੱਟ ਭੁੱਲ ਗਿਆ ਜੋ ਇਸ ਤਰ੍ਹਾਂ ਫਿਰ ਆਕੜਨ ਲੱਗਾਂ। ਮੁਸੰਟੰਡਾ ਕਿਤੋਂ ਦਾ।"
"ਤੇਰੀ ਸੰਰਾਫਤ ਨੂੰ ਵੀ ਮੈਂ ਚੰਗੀ ਤਰ੍ਹਾਂ ਜਾਣਦਾਂ।" ਜੀਤੂ ਨੇ ਗੁੱਸੇ ਬਹੁਤ ਗੁੱਸੇ ਭਰੀ ਅਵਾਜ਼ ਵਿੱਚ ਕਿਹਾ।
"ਤੂੰ ਬੁੜੀਆਂ ਦੀ ਲੜਾਈ ਵਿੱਚ ਕਿਉਂ ਬੋਲਦਾਂ।" ਕਾਲੀ ਨੇ ਜੀਤੂ ਨੂੰ ਝਿੜਕਦੇ ਹੋਏ ਕਿਹਾ।
ਜੀਤੂ ਕਹੀ ਚੁੱਕ ਕੇ ਨਿੱਕੂ ਵਲ ਵਧਦਾ ਹੋਇਆ ਬੋਲਿਆ:
"ਇਸ ਤਰ੍ਹਾਂ ਕੰਮ ਹੋਣ ਤੋਂ ਰਿਹਾ। ਇਹ ਤਾਂ ਜੁੱਤੀ ਦਾ ਯਾਰ ਆ।"
ਨਿੱਕੂ ਨੇ ਜੀਤੂ ਨੂੰ ਆਪਣੀ ਵਲ ਆਉਂਦੇ ਦੇਖਿਆ ਤਾਂ ਉਹਨੂ ਲਲਕਾਰਦਾ ਹੋਇਆ ਬੋਲਿਆ:
"ਹਿੰਮਤ ਹੈ ਤਾਂ ਅੱਗੇ ਆ। ਤੇਰੇ ਟੁੱਕੜੇ ਕਰ ਦੇਊਂਗਾ। ਰੰਡੀ ਦਾ ਪੁੱਤ ਆਪਣੇ ਆਪ ਨੂੰ ਬਹੁਤ ਲਾਟ ਸਾਹਿਬ ਸਮਝਦਾ ਹੈ।"
ਜੀਤੂ ਨੇ ਨਿੱਕੂ ਨੂੰ ਮੋਟੀ ਜਿਹੀ ਗਾਲ੍ਹ ਕੱਢੀ ਅਤੇ ਉਹਦੇ ਵਲ ਵਧਿਆ ਪਰ ਕਾਲੀ ਨੇ ਉਹਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ।
"ਜੀਤੂ, ਹੋਸੰ ਕਰ।"
ਪ੍ਰੀਤੋ, ਜੀਤੂ ਦਾ ਇਹ ਰੰਗ ਦੇਖ ਕੇ ਹੋਰ ਵੀ ਜ਼ਿਆਦਾ ਭੜਕ ਪਈ:
"ਤੇਰਾ ਕੁਛ ਨਾ ਰਹੇ। ਰੱਬ ਤੈਨੂੰ ਚੜ੍ਹਦੀ ਜਵਾਨੀ ਵਿੱਚ ਚੁੱਕ ਲਵੇ। ਤੇਰੀ ਦੇਹ ਵਿੱਚ ਕੀੜੇ ਪੈਣ।"
ਪ੍ਰੀਤੋ ਦੀਆਂ ਗਾਲ੍ਹਾਂ ਸੁਣ ਕੇ ਤਾਈ ਨਿਹਾਲੀ ਵੀ ਜਵਾਬ ਵਿੱਚ ਗਾਲ੍ਹਾਂ ਦੇਣ ਲੱਗੀ। ਚਾਚੀ ਪ੍ਰਤਾਪੀ ਵੀ ਨਿਹਾਲੀ ਦੇ ਨਾਲ ਰਲ ਗਈ। ਪ੍ਰੀਤੋ ਦੇ ਨਾਲ ਉਹਦੀ ਜਵਾਨ ਧੀ ਲੱਛੋ ਆ ਰਲੀ। ਕੰਨ ਪਈ ਅਵਾਜ਼ ਨਹੀਂ ਸੁਣ ਰਹੀ ਸæਿ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਪੱਠੇ ਕੁਤਰਨ ਵਾਲੀਆਂ ਕਈ ਮਸੰੀਨਾਂ ਇਕੋ ਵੇਲੇ ਇਕੱਠੀਆਂ ਚੱਲ ਰਹੀਆਂ ਹੋਣ। ਗਿਆਨੋ ਸਾਰਿਆਂ ਨੂੰ ਚੁੱਪ ਕਰਵਾਉਣ ਦੀ ਕੋਸਿੰਸੰ ਕਰ ਰਹੀ ਸੀ। ਜਦੋਂ ਉਹ ਫਿਰ ਪ੍ਰੀਤੋ ਦੇ ਕੋਲ ਆਈ ਤਾਂ ਉਹ ਫਿਰ ਉਹਦੇ ਮੂੰਹ ਵਿੱਚ ਹੱਥ ਦਿੰਦੀ ਹੋਈ ਬੋਲੀ:
"ਚਲੀ ਜਾ ਮੇਰੇ ਕੋਲੋਂ; ਕੰਜਰੀ ਕਿਤੋਂ ਦੀ। ਆਪਣੇ ਭਰਾ ਦੀ ਇੱਜ਼ਤ ਨੂੰ ਸਾਰਿਆਂ ਦੇ ਸਾਹਮਣੇ ਮਿੱਟੀ ਵਿੱਚ ਮਿਲਾ ਰਹੀ ਆਂ।"
ਗਿਆਨੋ ਵੀ ਭੜਕ ਪਈ ਅਤੇ ਗੁੱਸੇ ਵਿੱਚ ਬੋਲੀ:
"ਚਾਚੀ, ਜ਼ਬਾਨ ਸੰਭਾਲ ਕੇ ਗੱਲ ਕਰ।"
ਚਾਚੀ ਪ੍ਰਤਾਪੀ ਪ੍ਰੀਤੋ ਵਲ ਲਪਕਦੀ ਹੋਈ ਬੋਲੀ:
"ਦੁਨੀਆਂ ਵਿੱਚ ਲੋਕ ਲਾਜ ਵੀ ਕੋਈ ਚੀਜ਼ ਹੁੰਦੀ ਹੈ। ਤੇਰੇ ਵਿੱਚ ਉਹ ਵੀ ਹੈ ਨਹੀਂ। ਕੰਵਾਰੀ ਕੁੜੀ 'ਤੇ ਤੁਹਮਤ ਲਾਉਂਦਿਆਂ ਤੈਨੂੰ ਸੰਰਮ ਨਹੀਂ ਆਉਂਦੀ।"
"ਕੰਜਰੀ ਤਾਂ ਹੈ ਹੀ ਜੋ ਤੇਰੀ ਇਸ ਤਰ੍ਹਾਂ ਤਰਫਦਾਰੀ ਕਰਦੀ ਹੈ। ਕੀ ਲੱਗਦੀ ਹੈ ਇਹ ਤੇਰੀ?"
"ਪ੍ਰੀਤੋ ਤੈਨੂੰ ਸਾਰੀ ਦੁਨਿਆਂ ਆਪਣੇ ਵਰਗੀ ਦਿਸਦੀ ਆ। ਤੂੰ ਤਾਂ ਕੁੱਤੀ ਨੂੰ ਵੀ ਪਿੱਛੇ ਛੱਡ ਦਿੱਤਾ। ਤੂੰ ਬਾਹਰ ਨਿਕਲਦੀ ਆਂ ਤਾਂ ਦਸ ਮਰਦ ਤੇਰੇ ਪਿੱਛੇ ਹੁੰਦੇ ਹਨ। ਤੇਰੀ ਲੜਕੀ ਨਿਕਲਦੀ ਆ ਤਾਂ ਵੀਹ ਉਹਦੇ ਪਿੱਛੇ ਹੁੰਦੇ ਹਨ। ਜੇ ਤੂੰ ਸੱਚੀਆਂ ਗੱਲਾਂ ਸੁਣਨੀਆਂ ਚਾਹੁੰਦੀ ਆਂ ਤਾਂ ਅੱਜ ਸੁਣ ਲੈ।"
ਚਾਚੀ ਪ੍ਰੀਤੋ ਨੂੰ ਮੂੰਹ ਝਕਾਉਂਦੀ ਬੋਲੀ:
"ਤੂੰ ਆਪਣੀਆਂ ਕਰਤੂਤਾਂ ਬਹੁਤ ਜ਼ਲਦੀ ਭੁੱਲ ਗਈ। ਅੱਜ ਉਹ ਚੌਧਰੀ ਤੈਨੂੰ ਖਟਕਣ ਲੱਗੇ ਹਨ ਜਿਹਨਾਂ ਦੇ ਘਰਾਂ ਵਿੱਚ ਤੂੰ ਸਾਰਾ ਸਾਰਾ ਦਿਨ ਪਈ ਰਹਿੰਦੀ ਸੀ। ਤੂੰ ਤਾਂ ਬਾਜ਼ੀਗਰਾਂ ਦੇ ਕੋਠਿਆਂ ਤੱਕ ਵੀ ਜਾ ਪਹੁੰਚੀ ਸੀ।"
ਪ੍ਰੀਤੋ ਨੇ ਚਾਚੀ ਨੂੰ ਨਾਲ ਹੀ ਦਸ-ਵੀਹ ਗਾਲ੍ਹਾਂ ਕੱਢ ਦਿੱਤੀਆਂ
"ਤੂੰ ਨੱਥਾ ਸਿੰਘ ਦੀ ਜੋਰੋ ।।। ਤੂੰ ਉੱਚੇ ਮੁਹੱਲੇ ਵਾਲੇ ਖੜਕ ਸਿੰਘ ਦੀ ਰਖੇਲ ।।। ਤੂੰ ਬਾਬਕ ਦੇ ਲਾਲਾ ਚਮਨ ਲਾਲ ਦੀ ਰੰਨ ।।। ਤੂੰ ਆਪਣੇ ਪਿੰਡ ਦੇ ਜਵਾਨ ਤਾਂ ਕੀ, ਆਲੇ ਦੁਆਲੇ ਦੇ ਬੁੱਢੇ ਨਹੀਂ ਛੱਡੇ। ਤੈਨੂੰ ਤਾਂ ਹੁਣ ਵੀ ਸੰਰਮ ਨਹੀਂ ਆਉਂਦੀ। ਦਸ ਨਿਆਣਿਆਂ ਦੀ ਮਾਂ ਬਣ ਗਈ ਪਰ ਤੇਰਾ ਤੇਲ, ਸੁਰਮਾ ਅਤੇ ਕੰਘੀ ਪੱਟੀ ਹਾਲੇ ਵੀ ਕੁੜੀਆਂ ਵਰਗੀ ਹੈ।" ਚਾਚੀ ਬਾਹਾਂ ਉਲਾਰ ਉਲਾਰ ਕੇ ਬੋਲ ਰਹੀ ਸੀ ਅਤੇ ਉਹਦੇ ਮੂੰਹ ਵਿੱਚੋਂ ਝੱਗ ਵਗ ਰਹੀ ਸੀ।
ਪ੍ਰੀਤੋ ਵੀ ਲੜਾਈ ਵਿੱਚ ਆਪਣੇ ਆਪ ਨੂੰ ਭੁੱਲ ਗਈ ਸੀ। ਉਹਦੀ ਚੁੰਨੀ ਸਿਰ ਤੋਂ ਖਿਸਕ ਕੇ ਪੈਰਾਂ ਵਿੱਚ ਆ ਡਿੱਗੀ ਸੀ। ਕਮੀਜ਼ ਦੇ ਬਟਨ ਖੁਲ੍ਹ ਗਏ ਸਨ। ਉਹਦੇ ਛੋਟੇ ਬੱਚੇ ਸਹਿਮੇ ਹੋਏ ਉਹਦੀਆਂ ਲੱਤਾਂ ਨਾਲ ਆ ਚਿੰਬੜੇ ਸਨ। ਉਹ ਇਕ ਦੂਜੀ ਨੂੰ ਜੋ ਮੂੰਹ ਆਉਂਦਾ ਉਹ ਕਹਿ ਰਹੀਆਂ ਸਨ। ਪਿੰਡ ਦਾ ਕੋਈ ਜੱਟ ਏਦਾਂ ਦਾ ਨਹੀਂ ਸੀ, ਜਿਹਦਾ ਇਸ ਲੜਾਈ ਵਿੱਚ ਜ਼ਿਕਰ ਨਾ ਆਇਆ ਹੋਵੇ। ਕਾਲੀ ਅਤੇ ਜੀਤੂ ਆਪਣੇ ਬਲਦੀਅਤ ਬਾਰੇ ਨਵੇਂ ਨਵੇਂ ਕਿੱਸੇ ਸੁਣ ਕੇ ਸੰਰਮ ਨਾਲ ਜ਼ਮੀਨ ਵਿੱਚ ਧਸਦੇ ਜਾ ਰਹੇ ਸਨ। ਨਿੱਕੂ ਵੀ ਗਰਦਨ ਝੁਕਾ ਕੇ ਜ਼ਮੀਨ 'ਤੇ ਬੈਠ ਗਿਆ ਸੀ।
ਕਾਲੀ ਨੇ ਜਦੋਂ ਦੇਖਿਆ ਕਿ ਗੱਲ ਔਰਤਾਂ ਤੋਂ ਹਟ ਕੇ ਬੱਚਿਆਂ ਅਤੇ ਵੱਡਿਆਂ ਤਕ ਆ ਪਹੁੰਚੀ ਹੈ ਤਾਂ ਉਹ ਚਾਚੀ ਅੱਗੇ ਹੱਥ ਜੋੜਦਾ ਹੋਇਆ ਬੋਲਿਆ:
"ਚਾਚੀ ਬਸ ਕਰ। ਕਿਉਂ ਲੋਕਾਂ ਨੂੰ ਤਮਾਸੰਾ ਦਿਖਾਉਂਦੀ ਹੈ।"
ਚਾਚੀ ਚੁੱਪ ਹੋਣ ਦੀ ਥਾਂ ਹੋਰ ਵੀ ਜ਼ਿਆਦਾ ਜ਼ੋਰ ਨਾਲ ਬੋਲਣ ਲੱਗੀ। ਉਹਦਾ ਸਾਹ ਫੁੱਲ ਰਿਹਾ ਸੀ। ਉਹ ਕਾਲੀ ਨੂੰ ਇਕ ਪਾਸੇ ਕਰਦੀ ਹੋਈ ਬੋਲੀ:
"ਕਾਕਾ, ਪਰੇ ਹੱਟ ਜਾ, ਰੋਜ਼ ਰੋਜ਼ ਦਾ ਕਲੇਸੰ ਚੰਗਾ ਨਹੀਂ ਹੁੰਦਾ। ਅੱਜ ਇਸ ਰੰਡੀ ਨਾਲ ਫੈਸਲਾ ਕਰਕੇ ਹੀ ਹਟੂੰਗੀ।"
ਕਾਲੀ ਨੇ ਚਾਚੀ ਦਾ ਇਹ ਰੂਪ ਪਹਿਲਾਂ ਕਦੇ ਨਹੀਂ ਦੇਖਿਆ ਸੀ। ਉਹ ਅੱਗ ਦੀ ਤਰ੍ਹਾਂ ਦਹਿਕ ਰਹੀ ਸੀ। ਉਹ ਉਹਨੂੰ ਫੜ ਕੇ ਪਿੱਛੇ ਲੈ ਆਇਆ ਅਤੇ ਆਪਣੇ ਘਰ ਤੋਂ ਦੂਰ ਚੁਗਾਨ ਵਲ ਲੈ ਗਿਆ। ਚਾਚੀ ਪਿੱਛੇ ਮੁੜ ਮੁੜ ਕੇ ਪ੍ਰੀਤੋ ਨੂੰ ਲਗਾਤਾਰ ਗਾਲ੍ਹਾਂ ਕੱਢ ਰਹੀ ਸੀ। ਕਈ ਔਰਤਾਂ ਚਾਚੀ ਦੇ ਪਿੱਛੇ ਚਲੇ ਗਈਆਂ। ਪ੍ਰੀਤੋ ਕੁਝ ਦੇਰ ਤਾਂ ਪੂਰੇ ਜੋਸੰ ਨਾਲ ਬੋਲਦੀ ਰਹੀ ਪਰ ਮੁਕਾਬਲੇ ਵਿੱਚ ਕਿਸੇ ਨੂੰ ਨਾ ਦੇਖ ਕੇ ਉਹਦਾ ਜੋਸੰ ਠੰਢਾ ਪੈਣ ਲੱਗਾ।
ਕਾਲੀ ਚਾਚੀ ਨੂੰ ਚੁਗਾਨ ਵਿੱਚ ਛੱਡ ਕੇ ਸਿੱਧਾ ਪ੍ਰੀਤੋ ਦੇ ਕੋਲ ਆਇਆ ਅਤੇ ਉਹਦੇ ਸਾਹਮਣੇ ਹੱਥ ਜੋੜ ਕੇ ਸਿਰ ਝੁਕਾਉਂਦਾ ਹੋਇਆ ਬੋਲਿਆ:
"ਚਾਚੀ ਮੈਂ ਤੇਰੇ ਪੈਰੀਂ ਪੈਂਦਾ। ਤੇਰੇ ਸਾਹਮਣੇ ਸਿਰ ਨੀਵਾਂ ਕਰ ਕੇ ਬੈਠ ਜਾਂਦਾ। ਤੂੰ ਮੇਰੇ ਸਿਰ 'ਤੇ ਸੌ ਜੁੱਤੀਆਂ ਮਾਰ ਕੇ ਇਕ ਗਿਣ। ਸਾਰੇ ਪਿੰਡ ਦੀ ਸੁਆਹ ਮੇਰੇ ਸਿਰ ਵਿੱਚ ਪਾ ਦੇ ਪਰ ਇਹ ਤਮਾਸੰਾ ਬੰਦ ਕਰ ਦੇ। ।।। ਮੈਂ ਤੇਰੇ ਪੁੱਤ ਬਰਾਬਰ ਹਾਂ। ਮੇਰੇ ਪ੍ਰਾਣ ਵੀ ਕੱਢ ਲਵੇਂ ਤਾਂ ਮੈਂ ਉਫ ਨਹੀਂ ਕਰੂੰਗਾਂ।"
"ਇਹ ਕੀ ਕਰ ਰਿਹਾਂ?" ਪ੍ਰੀਤੋ ਨੇ ਪਿੱਛੇ ਹਟਦਿਆਂ ਕਿਹਾ। ਕਾਲੀ ਦੀਆਂ ਗੱਲਾਂ ਨੇ ਉਹਦੇ ਅੰਦਰ ਮਮਤਾ ਦੀ ਭਾਵਨਾ ਜਗਾ ਦਿੱਤੀ।
"ਚਾਚੀ ਛਾਂਵੇਂ ਆ ਜਾ। ਧੁੱਪ ਵਿੱਚ ਖੜੀ ਹੋ ਕੇ ਕੀ ਹਾਲ ਕਰ ਲਿਆ।" ਕਾਲੀ ਨੇ ਚੁੰਨੀ ਚੁੱਕ ਕੇ ਸਾਫ ਕੀਤੀ ਅਤੇ ਪ੍ਰੀਤੋ ਦੇ ਹੱਥ ਵਿੱਚ ਫੜਾ ਦਿੱਤੀ।
ਜੀਤੂ ਨੂੰ ਕਾਲੀ 'ਤੇ ਗੁੱਸਾ ਆਉਣ ਲੱਗਾ ਅਤੇ ਉਹ ਮੂੰਹ ਹੀ ਬੁੜਬੁੜਾਇਆ:
"ਇਸ ਚੁੜੇਲ ਦੇ ਪੈਰ ਫੜ ਰਿਹਾ, ਕਹੀ ਚੁੱਕ ਕੇ ਉਹਦੇ ਸਿਰ 'ਚ ਨਹੀਂ ਮਾਰਦਾ।"
ਉਹਨੇ ਨਫਰਤ ਨਾਲ ਮੂੰਹ ਦੂਜੇ ਪਾਸੇ ਕਰ ਲਿਆ। ਪ੍ਰੀਤੋ ਨੇ ਨਿੱਕੂ ਵਲ ਦੇਖਿਆ ਜੋ ਸਿਰ ਲਮਕਾਈ ਖੜਾ ਸੀ। ਫਿਰ ਉਹਦਾ ਧਿਆਨ ਬੱਚਿਆਂ ਵਲ ਗਿਆ। ਹੰਝੂਆਂ ਨਾਲ ਉਹਨਾਂ ਦੀਆਂ ਗੱਲ੍ਹਾਂ 'ਤੇ ਲਕੀਰਾਂ ਜਿਹੀਆਂ ਬਣ ਗਈਆਂ ਸਨ। ਕਾਲੀ ਨੇ ਅਵਾਜ਼ ਮਾਰ ਕੇ ਸਾਰਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਉਹਨਾਂ ਦੇ ਸਿਰ 'ਤੇ ਹੱਥ ਫੇਰਦਾ ਹੋਇਆ ਬੋਲਿਆ:
"ਰੋ-ਰੋਕਰ ਵਿਚਾਰਿਆਂ ਦੇ ਮੂੰਹ ਚਿੜੀ ਦੇ ਬੋਟਾਂ ਵਰਗੇ ਨਿਕਲ ਆਏ ਹਨ।"
ਬੱਚੇ ਮਾਸੂਮੀਅਤ ਨਾਲ ਕਾਲੀ ਵਲ ਦੇਖਣ ਲੱਗੇ। ਬੱਚਿਆਂ ਦਾ ਇਹ ਹੁਲੀਆ ਦੇਖ ਕੇ ਪ੍ਰੀਤੋ ਦਾ ਵੀ ਦਿਲ ਪਸੀਜ ਗਿਆ ਅਤੇ ਉਹਨੇ ਸਾਰਿਆਂ ਨੂੰ ਆਪਣੀਆਂ ਲੱਤਾਂ ਨਾਲ ਲਾ ਲਿਆ।
ਕਾਲੀ ਨਿੱਕੂ ਦੇ ਕੋਲ ਜਾ ਕੇ ਉਹਦੇ ਸਾਹਮਣੇ ਹੱਥ ਜੋੜਦਾ ਹੋਇਆ ਬੋਲਿਆ:
"ਚਾਚਾ, ਆਪਣੀ ਜਿੱਦ ਛੱਡ ਦੇ। ਮੈਂ ਸਾਰਾ ਕੰਮ ਤੇਰੀ ਮਰਜ਼ੀ ਦੇ ਮੁਤਾਬਕ ਹੀ ਕਰੂੰਗਾਂ। ਜਿੱਥੇ ਕਹੂੰਗਾਂ ਉੱਥੇ ਹੀ ਨੀਂਹ ਪੱਟੂਗਾਂ ਜੇ ਕਹੇਂਗਾਂ ਤਾਂ ਮਕਾਨ ਬਣਾਉਣਾ ਹੀ ਛੱਡ ਦੇਊਂਗਾ। ਲੋਕਾਂ ਨੂੰ ਬਹੁਤ ਤਮਾਸੰਾ ਦਿਖਾ ਲਿਆ। ਹੁਣ ਉੱਠ ਇੱਥੋਂ।"
ਕਾਲੀ ਦੇ ਇਹ ਸੰਬਦ ਨਿੱਕੂ 'ਤੇ ਠੰਢੇ ਪਾਣੀ ਦੀ ਧਾਰ ਵਾਂਗ ਪਏ। ਉਹਦੇ ਮੂੰਹ ਵਿੱਚੋਂ ਇਕ ਵੀ ਸੰਬਦ ਨਾ ਨਿਕਲਿਆ। ਕਾਲੀ ਨੇ ਕੰਧ ਦੀ ਛਾਂ ਵਿੱਚ ਮੰਜੀ ਡਾਹ ਦਿੱਤੀ ਅਤੇ ਨਿੱਕੂ ਨੂੰ ਉਸ 'ਤੇ ਬਿਠਾ ਦਿੱਤਾ। ਇਕ ਨਿਆਣੇ ਤੋਂ ਪੱਖੀ ਮੰਗਵਾ ਕੇ ਉਹਨੂੰ ਪੱਖੀ ਝਲਣ ਲੱਗਾ। ਪ੍ਰੀਤੋਂ ਵੀ ਉਹਨਾਂ ਦੇ ਕੋਲ ਆ ਗਈ। ਨਿਆਣੇ ਵੀ ਮੰਜੀ ਦੁਆਲੇ ਇਕੱਠੇ ਹੋ ਗਏ। ਕਾਲੀ ਨੇ ਸਾਰਿਆਂ ਨੂੰ ਘੜੇ ਦਾ ਠੰਢਾ ਪਾਣੀ ਪਿਲਾਇਆ।
ਕਾਲੀ ਨੇ ਜਦੋਂ ਦੇਖਿਆ ਕਿ ਨਿੱਕੂ ਅਤੇ ਪ੍ਰੀਤੋ ਸੰਾਂਤ ਹੋ ਗਏ ਹਨ ਤਾਂ ਉਹ ਦੋਵਾਂ ਨੂੰ ਪੱਖੀ ਝਲਦਾ ਹੋਇਆ ਬੋਲਿਆ:
"ਚਾਚਾ, ਹੁਣ ਦਸ ਤੈਨੂੰ ਇਤਰਾਜ਼ ਕਿਸ ਗੱਲ 'ਤੇ ਹੈ। ਜੇ ਤੂੰ ਚਾਹੇਂ ਤਾਂ ਮੈਂ ਇਕ ਹੱਥ ਆਪਣੀ ਥਾਂ ਤੇਰੀ ਕੰਧ ਵਲ ਛੱਡ ਦਿੰਦਾਂ। ਪਰ ਇਹ ਸੋਚ ਲਈਂ ਕਿ ਬਰਸਾਤ ਵਿੱਚ ਦੋਵੇਂ ਕੰਧਾਂ ਪਾਣੀ ਪੈਣ ਨਾਲ ਬੋਦੀਆਂ ਹੋ ਜਾਣਗੀਆਂ ਅਤੇ ਉਹਨਾਂ ਦੇ ਡਿੱਗ ਪੈਣ ਦਾ ਡਰ ਰਹੂਗਾ।"
ਨਿੱਕੂ ਨੇ ਕੋਈ ਜੁਆਬ ਨਾ ਦਿੱਤਾ ਤਾਂ ਉਹਨੇ ਪ੍ਰੀਤੋ ਨੂੰ ਕਿਹਾ:
"ਚਾਚੀ, ਤੂੰ ਹੀ ਦਸ਼ ਚਾਚੇ ਨੂੰ ਸੰਾਇਦ ਕੁਝ ਸੁਝ ਨਹੀਂ ਰਿਹਾ।"
"ਮੈਂ ਕੀ ਦੱਸਾਂ। ਮਰਦਾਂ ਦੀ ਗੱਲ 'ਚ ਮੈਂ ਸਲਾਹ ਦੇਣ ਵਾਲੀ ਕੌਣ ਹੁੰਦੀ ਹਾਂ?" ਪ੍ਰੀਤੋ ਨੇ ਜੁਆਬ ਦਿੱਤਾ। ਕਾਲੀ ਨਿੱਕੂ ਨੂੰ ਸਮਝਾਉਂਦਾ ਹੋਇਆ ਬੋਲਿਆ:
"ਚਾਚਾ, ਕੱਚੀ ਕੰਧ ਬਹੁਤ ਮੋਟੀ ਹੁੰਦੀ ਆ। ਪੱਕੀ ਕੰਧ ਤਾਂ ਉਨੀ ਮੋਟੀ ਨਹੀਂ ਹੋਣੀ। ਤੂੰ ਉੱਠ ਕੇ ਦੇਖ ਲੈ। ਮੈਂ ਤੇਰੀ ਕੰਧ ਤੋਂ ਮਿੱਟੀ ਦੀ ਇਕ ਛਿੱਲ ਤੱਕ ਨਹੀਂ ਲਾਹੀ।"
ਨਿੱਕੂ ਫਿਰ ਵੀ ਚੁੱਪ ਰਿਹਾ ਤਾਂ ਕਾਲੀ ਪ੍ਰੀਤੋ ਨੂੰ ਕਹਿਣ ਲੱਗਾ:
"ਚਾਚੀ ਤੂੰ ਪੁੱਛ ਕੇ ਦਸ ਦੇ। ਚਾਚੇ ਨੂੰ ਸੰਾਇਦ ਮੇਰੇ ਨਾਲ ਗੱਲ ਕਰਨਾ ਪਸੰਦ ਨਹੀਂ।"
ਪ੍ਰੀਤੋ ਨਿੱਕੂ ਨੂੰ ਝਿੜਕਦੀ ਹੋਈ ਬੋਲੀ:
"ਹੁਣ ਬੋਲਦਾ ਕਿਉਂ ਨਹੀਂ? ਕੀ ਜ਼ਬਾਨ ਗੋਤਾ ਖਾ ਗਈ ਹੈ?"
ਨਿੱਕੂ ਨੇ ਆਪਣਾ ਚਿਹਰਾ ਉੱਪਰ ਚੁੱਕਿਆ। ਉਹਦੇ ਬੁੱਲ੍ਹ ਫੜਫੜਾਏ ਅਤੇ ਉਹ ਹਾਰੀ ਹੋਈ ਅਵਾਜ਼ ਵਿੱਚ ਬੋਲਿਆ:
"ਮੈਨੂੰ ਪਹਿਲਾਂ ਏਦਾਂ ਲੱਗਿਆ ਸੀ ਕਿ ਤੂੰ ਮੇਰੀ ਅੱਧੀ ਕੰਧ ਛਿਲ ਲਈ ਹੈ।"
"ਇਕ ਵਾਰ ਫਿਰ ਚੰਗੀ ਤਰ੍ਹਾਂ ਦੇਖ ਕੇ ਆਪਣੀ ਤਸੱਲੀ ਕਰ ਲੈ।" ਕਾਲੀ ਨੇ ਕਿਹਾ।
ਨਿੱਕੂ ਜਦੋਂ ਚੁੱਪ ਬੈਠਿਆ ਰਿਹਾ ਤਾਂ ਕਾਲੀ ਖੁਸੰੀ ਭਰੇ ਢੰਗ ਨਾਲ ਬੋਲਿਆ:
"ਖਾਹਮਖਾਹ ਏਨਾ ਸਮਾਂ ਬਰਬਾਦ ਕਰ ਦਿੱਤਾ। ਨਾ ਕੋਈ ਗੱਲ ਸੀ ਅਤੇ ਨਾ ਕੋਈ ਉਹਦਾ ਸਿਰ ਪੈਰ।"
ਕਾਲੀ ਨੇ ਮੁਸਕਰਾਉਂਦਿਆਂ ਹੋਇਆਂ ਪ੍ਰੀਤੋ ਨੂੰ ਕਿਹਾ:
"ਚਾਚੀ, ਭਲਾ ਤੂੰ ਮੈਨੂੰ ਏਨੀਆਂ ਗਾਲ੍ਹਾਂ ਕਿਉਂ ਕੱਢੀਆਂ। ਕੀ ਤੂੰ ਸੱਚੀਂ ਦਿਲੋਂ ਮੇਰਾ ਏਨਾ ਬੁਰਾ ਚਾਹੁੰਦੀ ਆਂ?"
"ਮੈਂ ਤੇਰਾ ਬੁਰਾ ਕਿਉਂ ਚਾਹੂੰਗੀ। ਤੂੰ ਤਾਂ ਮੈਨੂੰ ਆਪਣੀ ਔਲਾਦ ਤੋਂ ਵੀ ਜ਼ਿਆਦਾ ਪਿਆਰਾਂ।" ਪ੍ਰੀਤੋ ਨੇ ਭਰੀ ਹੋਈ ਅਵਾਜ਼ ਵਿੱਚ ਕਿਹਾ।
"ਤਾਂ ਫਿਰ ਤੂੰ ਮੈਨੂੰ ਏਨੀਆਂ ਗਾਲ੍ਹਾਂ ਕਿਉਂ ਕੱਢੀਆਂ?"
"ਤੂੰ ਆਪਣੇ ਚਾਚੇ ਨਾਲ ਜਿਉਂ ਲੜ ਰਿਹਾ ਸੀ। ਤੀਵੀਂ ਨੂੰ ਆਪਣੇ ਆਦਮੀ ਦਾ ਦਰਦ ਤਾਂ ਹੁੰਦਾ ਹੀ ਹੈ। ਮੈਂ ਵੀ ਬੋਲ ਪਈ।"
"ਮੈਂ ਚਾਚੇ ਨਾਲ ਕਦੋਂ ਲੜਿਆਂ? ਪੁੱਛ ਲੈ ਉਹਨੂੰ? ਮੈਂ ਤਾਂ ਉਹਨੂੰ ਇਕ ਉੱਚਾ ਬੋਲ ਨਹੀਂ ਬੋਲਿਆ।"
"ਇਹ ਤਾਂ ਪਿਛਲੱਗ ਹੈ। ਕਿਸੇ ਨੇ ਪੜ੍ਹਾ - ਸਿਖਾ ਤਾ ਹੋਣਾ ।।। ਸਿਰ 'ਤੇ ਮੜਾਸਾ ਬੰਨ ਕੇ ਅਤੇ ਲਾਠੀ ਚੁੱਕ ਕੇ ਜਦੋਂ ਇਹ ਘਰੋਂ ਨਿਕਲਿਆ ਤਾਂ ਮੈਂ ਸੋਚਿਆ ਕਿ ਕਿਤੇ ਕੰਮ 'ਤੇ ਚੱਲਿਆ ਹੋਣਾ। ਪਰ ਮੈਨੂੰ ਕੀ ਪਤਾ ਸੀ ਕਿ ਇਹ ਜਾਇਦਾਦ ਵੰਡਣ ਆਇਆ।" ਪ੍ਰੀਤੋ ਕਰਾਹੁੰਦੀ ਹੋਈ ਬੋਲੀ , "ਪਤਾ ਨਹੀਂ ਉਹ ਦਿਨ ਕਦੋਂ ਆਊਗਾ ਜਦੋਂ ਇਹ ਵੀ ਕੰਮ 'ਤੇ ਜਾਊਗਾ।"
ਕਾਲੀ ਨੇ ਕੁਛ ਦੇਰ ਚੁੱਪ ਰਹਿ ਕੇ ਕਿਹਾ:
"ਚਾਚੀ ਜੇ ਕਹੇਂ ਤਾਂ ਕੰਮ ਸੁੰਰੂ ਕਰ ਦਿਆਂ।"
ਪ੍ਰੀਤੋ ਨਿੱਕੂ ਵਲ ਦੇਖਣ ਲੱਗੀ। ਜਦੋਂ ਉਹ ਚੁੱਪ ਰਿਹਾ ਤਾਂ ਤਿੱਖੀ ਅਵਾਜ਼ ਵਿੱਚ ਬੋਲੀ:
"ਤੂੰ ਵੀ ਮੂੰਹੋਂ ਕੁਝ ਫੁੱਟ।"
ਫਿਰ ਉਹ ਕਾਲੀ ਨੂੰ ਕਹਿਣ ਲੱਗੀ:
"ਇਹ ਤਾਂ ਗੁੰਗਾ ਹੋ ਗਿਆ।"
ਪ੍ਰੀਤੋ ਨੇ ਇਕ ਵਾਰ ਫਿਰ ਨਿੱਕੂ ਨੂੰ ਸਖਤੀ ਨਾਲ ਪੁੱਛਿਆ ਤਾਂ ਉਹ ਭਰੀ ਹੋਈ ਅਵਾਜ਼ ਵਿੱਚ ਬੋਲਿਆ:
"ਮੈਂ ਕਦੋਂ ਰੋਕਦਾਂ? ਤੇਰੀ ਥਾਂ ਆ, ਤੂੰ ਜਿੱਦਾਂ ਚਾਹੇ ਉਦਾਂ ਪੁੱਟ।"
ਥੋੜੇ ਚਿਰ ਬਾਅਦ ਨਿੱਕੂ ਅਤੇ ਪ੍ਰੀਤੋ ਆਪਣੇ ਘਰ ਚਲੇ ਗਏ।
ਕਾਲੀ ਅਤੇ ਜੀਤੂ ਨੇ ਕਹੀਆਂ ਚੁੱਕ ਲਈਆਂ। ਜੀਤੂ ਆਪਣੀ ਕਹੀ ਨੂੰ ਮਜ਼ਬੂਤੀ ਨਾਲ ਫੜਦਾ ਹੋਇਆ ਬੋਲਿਆ:
"ਪਹਿਲਾਂ ਨਿੱਕੂ ਦੀ ਕੰਧ ਦੇ ਨਾਲ ਨੀਂਹ ਪੁੱਟ ਲਾ। ਇਹਦਾ ਕੋਈ ਭਰੋਸਾ ਨਹੀਂ। ਇਹ ਘੜੀ 'ਚ ਸੇਰ ਅਤੇ ਪਲ 'ਚ ਮਾਸੰਾ ਹੋ ਜਾਂਦਾ।"
ਕਾਲੀ ਜੀਤੂ ਵਲ ਅਰਥ ਭਰੀਆਂ ਨਜ਼ਰਾਂ ਨਾਲ ਦੇਖਦਾ ਹੋਇਆ ਬੋਲਿਆ:
"ਤੂੰ ਠੀਕ ਕਹਿੰਦਾਂ। ਪਤਾ ਨਹੀਂ ਫਿਰ ਕਦੋਂ ਲਾਠੀ ਚੁੱਕ ਕੇ ਆ ਜਾਵੇ।"
ਕਾਲੀ ਅਤੇ ਜੀਤੂ ਦੋਨੋਂ ਸਿਰਿਆਂ ਤੋਂ ਇਕ-ਦੂਸਰੇ ਨਾਲ ਸੰਰਤ ਲਾ ਕੇ ਨੀਂਹ ਪੁੱਟਣ ਲੱਗ ਪਏ ਅਤੇ ਪ੍ਰੀਤੋ ਦੇ ਨਿਆਣੇ ਮਿੱਟੀ ਦੇ ਢੇਲੇ ਚੁੱਕ ਕੇ ਇਕ ਦੂਸਰੇ ਦੇ ਮਾਰਨ ਲੱਗੇ।
--------ਚਲਦਾ--------